ਦਿਨੋਂ ਦਿਨ ‘ਬਦਬੂਦਾਰ’ ਹੁੰਦਾ ਜਾ ਰਿਹਾ ਹੈ ਦੇਸ਼ ਦਾ ‘ਰਾਜਸੀ ਗਟਰ’

ਲੋਕਤੰਤਰ ਦੇ ਨਾਂ ਤੇ ਪੂਰੇ 130 ਕਰੋੜ ਲੋਕਾਂ ਨੂੰ ਬੁਧੂ ਬਣਾ ਕੇ ਉਹਨਾਂ ਦੀਆਂ ਗੁਲਾਮ ਜਮੀਰਾਂ ਤੇ ਰਾਜ ਕਰਨ ਵਾਲਾ ਠਰਾਜਸੀ ਢਾਂਚਾਂ ਠਬੁਰੀ ਤਰ੍ਹਾਂ ਗਲ ਸੜ ਕੇ ਬੁਦਬੂਦਾਰ ਹੁੰਦਾ ਜਾ ਰਿਹਾ ਹੈ,ਜਿਹੜਾ ਵੀ ਇਨਕਲਾਬੀ ਲੀਡਰ ਆਮ ਲੋਕਾਂ ਚੋਂ ਉਠ ਕੇ ਇਸ ਗਟਰ ਨੂੰ ਸਾਫ ਕਰਨ ਦਾ ਵਾਅਦਾ ਕਰਕੇ ਸਤਾ ਦੀ ਕੁਰਸੀ ਤੇ ਬੈਠਦਾ ਹੈ ਉਹ ਓਸੇ ਗਟਰੀ ਪਾਣੀ ਵਿਚ ਰੰਗਿਆ ਜਾਂਦਾ ਹੈ ਤੇ ਦੇਸ਼ ਦੇ ਬੇਹਦ ਭ੍ਰਿਸ਼ਟੀ ਰਾਜਸੀ ਲਾਣੇ ਦਾ ਮੈਂਬਰ ਬਣ ਬਹਿੰਦਾ ਹੈ ਤੇਠ ਵੋਟ ਬੈਂਕਠਦੇ ਨਾਂ ਨਾਲ ਜਾਣੀ ਜਾਂਦੀ ਦੇਸ਼ ਦੀ ਜਨਤਾ ਫਿਰ ਵਿਚਾਰੀ ਦੀ ਵਿਚਾਰੀ ਕਿਉਂਕਿ ਦੇਸ਼ ਦੀ 99 ਪ?ਤੀਸ਼ਤ ਜਨਤਾਂ ਨੇ ਆਪਣੀਆਂ ਜਮੀਰਾਂ ਗਹਿਣੇ ਧਰ ਦਿਤੀਆਂ ਹਨ ਦੇਸ਼ ਦੇ ਰਾਜਸੀ ਲਾਣੇ ਕੋਲ !ਜਿਸ ਕਾਰਨ ਆਮ ਜਨਤਾਂ ਚਾਹ ਕੇ ਵੀ ਦੇਸ਼ ਵਿਚ ਠਲੋਕ ਰਾਜਠਨਾਂ ਦਾ ਢਾਂਚਾਂ ਵਿਕਸਤ ਨਹੀਂ ਕਰ ਸਕਦੀ ਕਿਉਂਕਿ ਜੇ ਗਲ ਸਿਰਫ ਪੰਜਾਬ ਦੀ ਕਰੀਏ ਤਾਂ ਪਿਛਲੇ 70/72 ਸਾਲਾਂ ਤੋਂ ਏਥੇ ਦੋ ਹੀ ਪਾਰਟੀਆਂ ਦੇ ਦੋ ਤਿੰਨ ਪਰਿਵਾਰਾਂ ਦੇ 20/50 ਬੰਦੇ ਤਿੰਨ ਕਰੋੜ ਪੰਜਾਬੀਆਂ ਤੇ ਰਾਜ ਕਰ ਰਹੇ ਹਨ ਤੇ ਅਜ ਵੀ ਉਹਨਾਂ ਦਾ ਕਹਿਣਾਂ ਕਿ ਰਾਜ ਸਤਾ ਤੇ ਬੈਠਣਾਂ ਸਾਡਾ ਹਕ ਏ ਆਮ ਆਦਮੀ ਸਿਰਫ ਵੋਟਾਂ ਪਾਉਣ ਲਈ ਹੁੰਦਾ ਜਿਸ ਦੀਆਂ ਉਦਾਹਰਨਾਂ ਸਭ ਦੇ ਸਾਹਮਣੇ ਹਨ !ਬਾਦਲ ਪਰਿਵਾਰ ਪਿਛਲੇ 70ਸਾਲਾਂ ਤੋਂ ਪੰਜਾਬ ਦੇ ਰਾਜਸੀ ਪਿੜ ਵਿਚ ਪਹਿਲਵਾਨੀ ਕਰ ਰਿਹਾ,ਪਹਿਲਾਂ ਪ੍ਰਕਾਸ਼ ਸਿੰਘ ਬਾਦਲ,ਫਿਰ ਸੁਖਵੀਰ ਸਿੰਘ ਬਾਦਲ ,ਹਰਸਿਮਰਤ ਕੌਰ ਬਾਦਲ,ਮਨਪ੍ਰੀਤ ਸਿੰਘ ਬਾਦਲ ਤੇ ਵੀਨੂ ਬਾਦਲ ਤੇ ਹੁਣ ਇਹਨਾਂ ਦੇ ਤੀਜੀ ਪੀੜੀ ਅਰਜਨ ਬਾਦਲ, ਅਨੰਤਵੀਰ ਬਾਦਲ ਤੇ ਹਰਕੀਰਤ ਕੌਰ ਬਾਦਲ ਚੋਣ ਪਿੜਾਂ ਵਿਚ ਮੂਹਰਲੀਆਂ ਕੁਰਸੀਆਂ ਤੇ ਬਿਰਾਜਮਾਨ ਬੈਠ ਕੇ ਪੰਜਾਬ ਦੇ ਭਵਿਖ ਦੇ ਲੀਡਰ ਹੋਣ ਦਾ ਅਹਿਸਾਸ ਕਰਵਾ ਰਹੇ ਹਨ !ਬਾਕੀ ਠਨਾਅਰੇ ਮਾਰਨ ਵਾਲਾ ਲਾਣਾ ਠਤਾਂ ਇਹਨਾਂ ਲੀਡਰਾਂ ਦੀ ਸੁਟੀ ਹੋਈ ਬੁਰਕੀ ਤੇ ਈ ਖੁਸ਼ ਹੈ ਤੇ ਰਾਜਸੀ ਪਿੜ ਵਿਚ ਇਹ ਲੋਕ ਭਲਵਾਨੀ ਪਿੜ ਵਾਂਗ ਰਲ ਕੇ ਖੇਡ ਰਹੇ ਹਨ,ਜਿਥੇ ਜੀਹਨੂੰ ਜਿਤਾਉਣਾਂ ਹੁੰਦਾ ਰਲ ਮਿਲ ਕੇ ਜੁਗਾੜ ਲਾਉਂਦੇ ਹਨ ਤੇ ਆਪਣੇ ਗੁਲਾਮ ਜਮੀਰਾਂ ਵਾਲੇ ਪਿਆਦਿਆਂ ਨੂੰ ਚੰਗੇ ਮਾੜੇ ਕੰਮਾਂ ਲਈ ਵਰਤ ਕੇ ਸਮਾਂ ਆਉਣ ਤੇ ਬਿਲੇ ਵੀ ਲਾ ਦਿੰਦੇ ਹਨ ! ਇਹਨਾਂ ਚੋਣਾਂ ਵਿਚ ਪੰਜਾਬ ਦੇ ਰਾਖੇ ਬਣਨ ਦੇ ਦਾਅਵੇ ਕਰਨ ਵਾਲੇ ਲੀਡਰ ਮਰਿਆਦਾ ਦੀਆਂ ਸਾਰੀਆਂ ਹਦਾਂ ਬੰਨੇ ਟਪ ਕੇ ਲੋਕਾਂ ਦੇ ਦਿਲਾਂ ਵਿਚ ਆਪਣੇ ਆਪ ਪ?ਤੀ ਨਫਰਤ ਦੇ ਪਾਤਰ ਬਣ ਰਹੇ ਹਨ! ਲੋਕ ਸਭਾ ਚੋਣਾਂ ਦੌਰਾਨ ਇਹਨਾਂ ਨੂੰ ਪੰਜਾਬ ਦੇ ਚੇਤੰਨ ਵਰਗ ਦੇ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇਹ ਲੋਕ ਹੁਣ ਆਪਣੇ ਆਪ ਨੂੰ ਪੁਲਿਸ ਜਾਂ ਪ੍ਰਾਈਵੇਟ ਗੁੰਡਿਆਂ ਵਿਚਾਲੇ ਕੈਦ ਰਖਦੇ ਹਨ ਤੇ ਲੋੜ ਪੈਣ ਤੇ ਇਹ ਬੀਬੀ ਭਠਲ ਵਾਂਗ ਆਪਾ ਵੀ ਖੋ ਲੈਂਦੇ ਹਨ ਤੇ ਵੋਟਰਾਂ ਦੇ ਥਪੜ ਮਾਰਨਾ ਤੇ ਉਹਨਾਂ ਨੂੰ ਗਾਲੀ ਗਲੋਚ ਕਰਨਾਂ ਆਪਣਾਂ ਫਰਜ ਸਮਝਦੇ ਹਨ। ਬੇਸ਼ਕ ਹੁਣ ਵੀ ਇਹ ਠਸਿਆਸੀ ਲਾਣਾ ਠਪੰਜਾਬ ਦੀ ਰਾਜ ਸਤਾ ਦਾ ਅਸਲੀ ਵਾਰਸ ਦਸਦਾ ਪਰ ਪੰਜਾਬ ਦੀ ਜਵਾਨੀ ਜਿਵੇਂ ਜਾਗ ਰਹੀ ਏ ਉਸ ਤੋਂ ਲਗਦਾ ਹੈ ਕਿ ਆਉਣ ਵਾਲਾ ਸਮਾਂ ਇਹਨਾਂ ਰਿਵਾਇਤੀ ਚਿਚੜਾਂ ਲਈ ਫਰਨੈਲ ਦੀ ਥਾਂ ਇੰਡੋਸਲਫਾਨ ਪਾ ਕੇ ਖਤਮ ਹੋਣ ਵਾਲਾ ਹੈ। ਪੰਜਾਬ ਦੇ ਰਾਜਸੀ ਗਟਰ ਦੀ ਗੰਦਗੀ ਦੀ ਅਲੋਚਨਾ ਕਰਕੇ ਜਾਂ ਸਿਰਫ ਇਨਕਲਾਬ ਦੇ ਨਾਅਰੇ ਲਾ ਕੇ ਇਸ ਗਟਰ ਨੇ ਸਾਫ ਨਹੀਂ ਹੋਣਾ ਇਸ ਨੂੰ ਸਾਫ ਕਰਨ ਲਈ ਪੰਜਾਬ ਦੀ ਚੇਤੰਨ ਜਵਾਨੀ ਨੂੰ ਇਸ ਰਾਜਸੀ ਪਿੜ ਵਿਚ ਸਤਾ ਦੇ ਭਾਗੀਦਾਰ ਬਣਨ ਲਈ ਇਸ ਗਟਰ ਦੇ ਵਿਚ ਉਤਰਨਾਂ ਪੈਣਾਂ ਕਿਉਂਕਿ ਪੰਜਾਬ ਦੀ ਬਰਬਾਦੀ ਰੋਕਣ ਲਈ ਪੰਜਾਬ ਦੀ ਸਤਾ ਵਾਗਡੋਰ ਸੰਭਾਲਣਾ ਬੇਹਦ ਜ਼ਰੂਰੀ ਹੈ ਇਸ ਚ ਭਾਗੀਦਾਰ ਬਣੇ ਬਿਨਾਂ ਕੋਈ ਹਲ ਨਹੀਂ।
ਆਉ ਸਮੂਹ ਪੰਜਾਬ ਦੇ ਚੇਤੰਨ ਨੌਜਵਾਨ ਵਰਗ ਨੂੰ ਇਹ ਹਲਾਸ਼ੇਰੀ ਦੇਣ ਦੇ ਨਾਲ ਅਪੀਲ ਕਰੀਏ ਕਿ ਨੌਜਵਾਨ ਭਰਾਵੋ ਆਉ ਆਪਣੇ ਆਪਣੇ ਪਿੰਡ ਵਿਚ ਆਪਣੇ ਆਪਣੇ ਵਿਧਾਨ ਸਭਾ ਹਲਕੇ ਵਿਚ ਇਮਾਨਦਾਰ ਰਾਜਨੀਤੀ ਦੀ ਬਹਾਲੀ ਲਈ ਭੀੜਾਂ ਦੇ ਹਿਸੇ ਨਾਂ ਬਣ ਕੇ ਸਗੋਂ ਅਗਵਾਈ ਕਰੀਏ ਤੇ ਲੋਕਾਂ ਲਈ ਹਊਆ ਬਣੇ ਇਹਨਾਂ ਰਿਵਾਇਤੀ ਚਿਚੜਾਂ ਤੋਂ ਖਹਿੜਾ ਛੁਡਾਉਣ ਲਈ ਸਿਆਸੀ ਪਿੜ ਵਿਚ ਸਰਗਰਮ ਹੋਈਏ ।

Send this to a friend