ਸਾਡੇ ਮੁਲਕ ਨੇ ਪਰਜਾਤੰਤਰ ਅਪਨਾਇਆ ਹੈ ਅਤੇ ਇਸ ਪਰਜਾਤੰਤਰ ਅੰਦਰ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾਈਆਂ ਜਾਂਦੀਆਂ ਹਨ। ਕੁਝ ਰਾਜਸੀ ਪਾਰਟੀਆਂ ਸਾਹਮਣੇ ਆ ਜਾਂਦੀਆਂ ਹਨ। ਹਰ ਰਾਜਸੀ ਪਾਰਟੀ ਦਾ ਇੱਕ ਮੁਖੀਆ ਹੁੰਦਾ ਹੈ। ਜਿਹੜੀ ਪਾਰਟੀ ਜਿਤ ਜਾਂਦੀ ਹੈ ਉਸ ਪਾਰਟੀ ਦਾ ਮੁਖੀਆਂ ਹੀ ਮੁਲਕ ਦਾ ਪ੍ਰਧਾਨ ਮੰਤਰੀ ਬਣਦਾ ਹੈ। ਇਸੇ ਤਰ੍ਹਾਂ ਅਗਰ ਇਹ ਵਿਧਾਨ ਸਭਾ ਦੀਆਂ ਚੋਣਾਂ ਹਨ ਤਾਂ ਮੁਖੀਆਂ ਮੁਖ ਮੰਤਰੀ ਬਣ ਜਾਂਦਾ ਹੈ। ਇਹ ਰਾਜਸੀ ਪਾਰਟੀਆਂ ਕਿਸੇ ਸਿਧਾਂਤ ਉਤੇ ਸਥਾਪਿਤ ਨਹੀਂ ਕੀਤੀਆਂ ਗਈਆਂ, ਬਲਕਿ ਇਹ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਹੀ ਸਥਾਪਿਤ ਕੀਤੀਆਂ ਹੁੰਦੀਆਂ ਹਨ ਅਤੇ ਪਾਰਟੀ ਦਾ ਬਸ ਨਾਮ ਹੀ ਹੁੰਦਾ ਹੈ। ਇਹ ਵਿਅਕਤੀ ਵਿਸ਼ੇਸ਼ ਹੀ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਇੀ ਆਪਣੀ ਤਾਨਾਸ਼ਾਹੀ ਚਲਾਉਂਦਾ ਹੈ। ਬਹੁਤ ਸਾਰੇ ਕੰਮ ਇਹ ਵਿਅਕਤੀ ਵਿਸ਼ੇਸ਼ ਸਦਨ ਵਿੱਚ ਲਿਜਾਏ ਬਗੈਰ ਹੀ ਆਪਣੇ ਹੁਕਮ ਨਾਲ ਹੀ ਚਲਾ ਦਿੰਦਾ ਹੈ ਅਤੇ ਬਾਅਦ ਵਿੱਚ ਇਹ ਮੁਦੇ ਰਸਮੀ ਤੋਰ ਤੇ ਸਦਨਾਂ ਵਿੱਚ ਵੀ ਘੁਮਦੇ ਰਹਿੰਦੇ ਹਨ।
ਇਹ ਮੁਲਕ ਸਦੀਆਂ ਤਕ ਗੁਲਾਮ ਹੀ ਰਿਹਾ ਹੈ ਅਤੇ ਜਦ ਕਦੀ ਰਾਜਿਆਂ, ਮਹਾਰਾਜਿਆਂ ਦਾ ਸਮਾਂ ਵੀ ਸੀ ਤਾਂ ਵੀ ਇਸ ਮੁਲਕ ਦੇ ਲੋਕਾਂ ਦੀ ਹਾਲਤ ਗੁਲਾਮਾਂ ਵਰਗੀ ਹੀ ਰਹਿੰਦੀ ਸੀ। ਸਦੀਆਂ ਦੀ ਇਸ ਗੁਲਾਮੀ ਕਾਰਨ ਆਮ ਅਦਾਮੀ ਦੀ ਹਾਲਤ ਹਮੇਸ਼ਾਂ ਵਿਗਾੜਨ ਦਾ ਯਤਨ ਹੀ ਕੀਤਾ ਜਾਂਦਾ ਰਿਹਾ ਲਗਦਾ ਹੈ ਅਤੇ ਜਿਸ ਦਾ ਨਾਤੀਜਾ ਇਹ ਨਿਕਲਿਆਂ ਹੈ ਕਿ ਅਜਦ ਅਸੀਂ ਆਜ਼ਾਦ ਹੋਏ ਸਾਂ ਤਾਂ ਪਹਿਲੀ ਗਲ ਇਹ ਸਾਹਮਣੇ ਆਈ ਕਿ ਅਸੀਂ ਧਰਮਾਂ ਵਿੱਚ ਵੰਡੇ ਪਏ ਸਾਂ ਅਤੇ ਇਸ ਦੇਸ਼ ਦੇ ਦੋ ਟੋਟੇ ਧਰਮਾਂ ਦੇ ਆਧਾਰ ਉਤੇ ਕਰਨੇ ਪਏ ਅਤੇ ਇਸ ਬਟਵਾਰਾ ਦੁਨੀਆਂ ਦਾ ਸਭ ਤੋਂ ਭਿਆਨਕ ਬਟਵਾਰਾ ਸੀ ਜਿਸ ਵਿੱਚ ਲਖਾਂ ਹੀ ਮਾਸੂਮਾਂ ਦੀਆਂ ਜਾਨਾ ਲਿਤੀਆਂ ਗਈਆਂ ਅਤੇ ਕਰੋੜਾਂ ਲੋਕਾਂ ਦਾ ਉਜਾੜਾ ਕਰਕੇ ਓਪਰੇ ਇਲਾਕਿਆਂ ਵਲ ਧਕ ਦਿਤਾ ਗਿਆ ਅਤੇ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਹ ਬਟਵਾਰਾ ਜਿਸ ਆਧਾਰ ਉਤੇ ਕੀਤਾ ਗਿਆ ਸੀ, ਉਹ ਗਲਾਂ ਅਜ ਵੀ ਚਲਦੀਆਂ ਪਈਆਂ ਹਨ ਅਤੇ ਅਸੀਂ ਕਈ ਵਾਰੀਂ ਸਿਧੀਆਂ ਲੜਾਈਆਂ ਵੀ ਲੜ ਬੈਠੇ ਹਾਂ ਅਤੇ ਇਹ ਅਤਵਾਦੀਆਂ ਦੀ ਅਸਿਧੀ ਲੜਾਈ ਅਜ ਵੀ ਚਲਦੀ ਪਈ ਹੈ।
ਅਨਪੜ੍ਹਤਾ, ਗੁਰਬਤ, ਪਛੜਾਪਣ, ਮੰਗਤੇ, ਬੇਰੁਜ਼ਗਾਰੀ, ਘਟ ਆਮਦਨ, ਬੇਘਰੇ ਲੋ, ਉਤਰਨ ਪਹਿਨਣ ਵਾਲੇ ਲੋਕੀਂ, ਜੂਠਾਂ ਚਟਣ ਵਾਲੇ ਲੋਕੀਂ, ਗੰਦੇ ਮੰਦੇ ਬਿੰਨਾਂ ਸਫਾਈ ਵਾਲੇ ਲੋਕੀਂ, ਕਿਸੇ ਵੀ ਕੰਮ ਧੰਦੇ ਦੀ ਸਿਖਲਾਈ ਬਗੈਰ ਲੋਕੀਂ, ਆਪੋ ਵਿਚ ਏਕਤਾ ਨਹੀਂ ਬਲਕਿ ਆਰਥਿਕ, ਸਮਾਜਿਕ ਅਤੇ ਧਾਰਮਿਕ ਗਲਾਂ ਉਤੇ ਵੰਡੇ ਲੋਕੀਂ ਸਨ ਅਤੇ ਇਹ ਜਿਤਨੀਆਂ ਵੀ ਸਮਸਿਆਵਾਂ ਹਨ, ਬਹੁਤ ਹੀ ਗੰਭੀਰ ਬਣ ਚੁਕੀਆਂ ਸਨ ਅਤੇ ਹਲ ਕਰਨੀਆ ਬਹੁਤ ਹੀ ਮੁਸ਼ਕਿਲ ਸਨ। ਇਸ ਲਈ ਇਹ ਜਿਹੜੇ ਰਾਜਸੀ ਲੋਕਾਂ ਹਥ ਹਕੂਮਤ ਆ ਗਈ ਹੈ, ਇੰਨ੍ਹਾਂ ਨੇ ਪਹਿਲੇ ਦਿੰਨ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਭਾਰਤ ਦੇ ਲੋਕਾਂ ਦੀਆਂ ਇਹ ਵਡੀਆਂ ਸਮਸਿਆਵਾਂ ਹਨ ਅਤੇ ਇਹ ਦੂਰ ਨਹੀਂ ਕੀਤੀਆਂ ਜਾ ਸਕਦੀਅਂਾਂ ਅਤੇ ਇਸ ਲਈ ਕਦੀ ਵੀ ਕਿਸੇ ਰਾਜਸੀ ਪਾਰਟੀ ਨੇ ਇਸ ਪਾਸੇ ਧਿਆਨ ਦੇਣ ਦਾ ਯਤਨ ਹੀ ਨਹੀਂ ਕੀਤਾ ਲਗਦਾ ਅਤੇ ਨਾ ਹੀ ਜੁਅਰਤ ਹੀ ਕੀਤੀ ਲਗਦੀ ਹੈ। ਇਸ ਲਈ ਰਾਜਸੀ ਲੋਕਾਂ ਨੇ ਇਕ ਵਖਰਾ ਹੀ ਤਰੀਕਾ ਅਪਨਾ ਲਿਆ ਅਤੇ ਇਸ ਕਰਬਕੇ ਵੋਟਾ ਵਕਤ ਇਹ ਸਾਰੀਆਂ ਸਮਸਿਆਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ਕਿਸੇ ਇਕ ਅਧੀ ਉਤੇ ਕੰਮ ਕਰਨ ਦਾ ਵਾਅਦਾ ਵੀ ਕਰ ਦਿਤਾ ਜਾਂਦਾ ਹੈ। ਪਿਛਲੇ ਸਤ ਦਹਾਕਿਆਂ ਵਿੱਚ ਐਸਾ ਹੀ ਚਲਦਾ ਰਿਹਾ ਹੈ। ਇਸ ਮੁਲਕ ਵਿੱਚ ਗੁਰਬਤ ਦੂਰ ਕਰਨ ਦਾ ਨਾਹਰਾ ਵੀ ਲਗ ਚੁਕਾ ਹੈ। ਇਸ ਮੁਲਕ ਵਿੱਚ ਅਨਪੜ੍ਹਤਾ ਖਤਮ ਕਰਨ ਦਾ ਨਾਹਰਾ ਵੀ ਆ ਚੁਕਾ ਹੈ। ਹਰ ਕਿਸੇ ਲਈ ਮਕਾਨ ਬਣਾਕੇ ਦੇਣ ਦੀ ਗਲ ਵੀ ਕੀਤੀ ਜਾ ਚੁਕੀ ਹੈ। ਮੰਗਤੇ ਵੀ ਖਤਮ ਕਰਨ ਦੀ ਗਲ ਆ ਚੁਕੀ ਹੈ। ਔਰਤਾਂ, ਬਚਿਆਂ ਅਤੇ ਬੁਢਿਆਂ ਦੀ ਹਾਲਤ ਸੁਧਾਰਨ ਦੀ ਗਲ ਵੀ ਕੀਤੀ ਜਾ ਚੁਕੀ ਹੈ।
ਮੁਫਤ ਵਿਦਿਆ ਦੇਣ ਦੀ ਗਲ ਵੀ ਕੀਤੀ ਜਾ ਚੁਕੀ ਹੈ। ਭ੍ਰਿਸ਼ਟਾਚਾਰ ਖਤਮ ਕਰਨ ਦੀ ਗਲ ਵੀ ਕੀਤੀ ਜਾ ਚੁਕੀ ਹੈ। ਹਰ ਕਿਸੇ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਆ ਚੁਕਾ ਹੈ। ਇਹ ਵੀ ਪਤਾ ਕਰ ਲਿਤਾ ਗਿਆ ਹੈ ਕਿ ਇਹ ਗੁਰਬਤ ਦਾ ਕਾਰਣ ਘਟ ਆਮਦਨ ਹੈ ਅਤੇ ਹੁਣ ਇਹ ਗਲਾਂ ਵੀ ਹੋਣ ਲਗ ਪਈਆਂ ਹਨ ਕਿ ਹਰ ਘਰ ਲਈ ਆਮਦਨ ਮਾਪੀ ਜਾਵੇਗੀ ਅਤੇ ਇਹ ਆਮਦਨ ਬਨਾਉਣ ਦਾ ਯਤਨ ਵੀ ਕੀਤਾ ਜਾਵੇਗਾ। ਇਹ ਗਲਾਂ ਵੀ ਕਰ ਲਿਤੀਆਂ ਗਈਆਂ ਹਨ ਕਿ ਔਰਤਾਂ ਨੂੰ ਵੀ ਬਰਾਬਰਤਾ ਦਿਤੀ ਜਾਵੇਗੀ ਅਤੇ ਇਹ ਵੀ ਆਖ ਦਿਤਾ ਗਿਆ ਹੈ ਕਿ ਇਹ ਮੁਲਕ ਧਰਮ ਨਿਰਪਖ ਹੈ ਅਤੇ ਕਿਸੇ ਵੀ ਧਰਮ ਵਾਲੇ ਨਾਲ ਵਿਤਕਰਾਂ ਨਹੀਂ ਕੀਤਾ ਜਾਵੇਗਾ।
ਬਹੁਤ ਕੁਝ ਤਾਂ ਅੰਗਰੇਜ਼ ਹੀ ਸ਼ੁਰੂ ਕਰ ਗਏ ਸਨ ਅਤੇ ਅਜ ਸਕੂਲਾਂ, ਕਾਲਿਜਾਂ, ਸਿਖਲਾਈ ਕੇ-ਦਰਾਂ, ਹਸਪਤਾਲਾਂ, ਉਦਯੋਗਾਂ, ਵਿਉਪਾਰਿਕ ਅਦਾਰਿਆਂ, ਯੂਨੀਵਰਸਟੀਆਂ ਦਾ ਜਾਲ ਜਿਹਾ ਵਿਛਾ ਦਿਤਾ ਗਿਆ ਹੈ। ਅਜ ਆਦਮੀ ਦੀ ਵਰਤੋ- ਦੀ ਹਰ ਸ਼ੈਅ ਸਾਡੇ ਮੁਲਕ ਵਿੱਚ ਪੈਦਾ ਵੀ ਕੀਤੀ ਜਾ ਰਹੀ ਹੈ ਅਤੇ ਉਤਪਾਦਨ ਵੀ ਕੀਤਾ ਜਾ ਰਿਹਾ ਹੈ। ਅਜ ਸੜਕਾਂ ਹਨ, ਪੁਲ ਹਨ,ਆਵਾਜਾਈ ਦਾ ਹਰ ਸਾਧਨ ਬਣ ਆਇਆ ਹੈ ਅਤੇ ਲੋਹਾ, ਸੀਮੇ-ਟ ਇਟਾ ਵੀ ਆ ਗਈਆਂ ਹਨ ਅਤੇ ਅਗਰ ਅਜ ਅਸੀਂ ਚਾਹੀਏ ਤਾਂ ਹਰ ਕਿਸੇ ਨੂੰ ਮਕਾਨ ਬਣਾਕੇ ਦੇ ਸਕਦੇ ਹਾਂ ਅਤੇ ਅਜ ਹਰ ਬਚਾ ਸਕੂਲ ਜਾ ਸਕਦਾ ਹੈ ਅਤੇ ਹਰ ਬਚੇ ਨੂੰ ਸਿਖਲਾਈ ਵੀ ਦਿਤੀ ਜਾ ਸਕਦੀ ਹੈ। ਅਸੀਂ ਅਗੇ ਵਧ ਰਹੇ ਹਾਂ ਅਤੇ ਸਾਡੇ ਮੁਲਕ ਵਿੱਚ ਉਸਾਰੀ ਦੇ ਬਹੁਤ ਸਾਰੇ ਕੰਮ ਹਨ ਜਿਥੇ ਅਗਰ ਅਸੀਂ ਚਾਹੀਏ ਤਾਂ ਹਰ ਅਦਾਮੀ ਨੂੰ ਰੁਜ਼ਗਾਰ ਦੇ ਸਕਦੇ ਹਾਂ। ਪਰ ਕਿਧਰੇ ਕੋਈ ਕਮੀ ਹੈ ਜਾਂ ਗਲਤੀ ਹੈ ਜਿਸ ਕਾਰਨ ਸਾਰੀਆਂ ਸਹੂਲਤਾ ਬਣ ਜਾਣ ਦੇ ਬਾਵਜੂਦ ਇਹ ਮੁਢਲੀਆਂ ਸਮਸਿਆਵਾਂ ਹਾਲਾਂ ਵੀ ਖੜੀਆਂ ਹਨ ਅਤੇ ਅਸੀਂ ਆਪਣੇ ਲੋਕਾਂ ਨੂੰ ਹਾਲਾਂ ਵੀ ਮੁਸੀਬਤਾਂ ਵਿਚੋਂ ਬਾਹਰ ਨਹੀਂ ਕਢ ਪਾਏ।
ਸੋ ਐਸਾ ਹੈ ਤਾਣਾ ਪੇਟਾ ਸਾਡੇ ਮੁਲਕ ਦਾ ਅਤੇ ਇਸ ਲਈ ਇਹ ਜਿਹੜੇ ਰਾਜਸੀ ਲੋਕੀਂ ਚੋਣਾ ਲਈ ਮੈਦਾਨ ਵਿੱਚ ਉਤਰ ਆਉਂਦੇ ਹਨ, ਇੰਨ੍ਹਾਂ ਪਾਸ ਕੋਈ ਵੀ ਢੰਗ ਤਰੀਕਾ ਨਹੀਂ ਹੁੰਦਾ ਜਿਸ ਨਾਲ ਇਹ ਮੁਲਕ ਦੀਆਂ ਉਲਝੀਆਂ ਇਹ ਗੰਢਾਂ ਖੋਲ੍ਹ ਸਕਣ ਅਤੇ ਇਸ ਕਰਕੇ ਇਕ ਹੀ ਤਰੀਕਾ ਬਾਕੀ ਰਹਿ ਜਾਂਦਾ ਹੈ ਕਿ ਪਿਛਲੀ ਸਰਕਾਰ ਦੇ ਨੁਕਸ ਕਢਕੇ ਲੋਕਾਂ ਸਾਹਮਣੇ ਰਖ ਦਿਓ ਅਤੇ ਆਪਣੇ ਲਈ ਵੋਟਾ ਮੰਗ ਲਓ। ਇਹ ਵੀ ਅਜੀਬ ਜਿਹੀ ਗਲ ਲਗਦੀ ਹੈ ਕਿ ਇਹ ਰਾਜਸੀ ਲੋਕੀਂ ਦੂਜਿਆਂ ਦੇ ਨੁਕਸ ਹੀ ਕਢੀ ਜਾ ਰਹੇ ਹਨ ਅਤੇ ਆਪਣਾ ਗਲ ਇਕ ਵੀ ਨਹੀਂ ਦਸਦੇ ਕਿ ਉਹ ਅਗਰ ਹੁੰਦੀ ਤਾਂ ਇਸਦੀ ਦੀ ਬਜਾਏ ਇਹ ਕਰ ਦਿੰਦੇ ਤਾਂ ਇਹ ਨਤੀਜੇ ਨਿਕਲ ਆਉਣੇ ਸਨ। ਅਤੇ ਐਸਾ ਇਸ ਕਰਕੇ ਹੈ ਕਿ ਇਹ ਜਿਹੜੇ ਵੀ ਰਾਜਸੀ ਪਾਰਟੀਆਂ ਜਾਂ ਟੋਲੇ ਹਨ ਇੰਨ੍ਹਾਂ ਨੂੰ ਅਚਾਨਕ ਰਾਜ ਕਰਨ ਦਾ ਮੋਕਾ ਮਿਲ ਗਿਆ ਸੀ ਅਤੇ ਇੰਨ੍ਹਾਂ ਪਾਸ ਕੋਈ ਵੀ ਪਿਛੋਕੜ ਨਹੀਂ ਸੀ ਜਿਥੇ ਇਹ ਤਜਰਬਾ ਹਾਸਲ ਕਰਕੇ ਆਏ ਹੋਣ ਅਤੇ ਅਜ ਤਕ ਰਾਜਸੀ ਲੋਕਾਂ ਦੀ ਭਰਤੀ ਕਰਨ ਵਕਤ ਵੀ ਮਾਹਿਰ ਲੋਕਾਂ ਵਲ ਧਿਆਨ ਨਹੀਂ ਦਿਤਾ ਜਾਂਦਾ ਕਿਉਂਕਿ ਰਾਜਸੀ ਪਾਰਟੀਆਂ ਦੇ ਮੁਖੀ ਇਹ ਬਰਦਾਸ਼ਿਤ ਨਹੀਂ ਕਰ ਪਾ ਰਹੇ ਕਿ ਕੋਈ ਹੋਰ ਵੀ ਉਨ੍ਹਾਂ ਤੋਂ ਸਿਆਣਾ ਹੋ ਸਕਦਾ ਹੈ। ਇਸ ਲਈ ਇਹ ਜਿਹੜਾ ਸਿਲਸਿਲਾ ਚਲ ਪਿਆ ਹੈ ਇਹ ਵੀ ਉਲਝਿਆ ਹੋਇਆ ਤਾਣਾ ਪੇਟਾ ਹੈ ਅਤੇ ਅਜ ਸਾਡੇ ਪਾਸ ਇਤਨੀ ਹਿੰਮਤ ਨਹੀਂ ਹੈ ਕਿ ਅਸੀਂ ਰਾਜਸੀ ਲੋਕਾਂ ਦੇ ਇਹ ਟੋਲੇ ਬਦਲ ਸਕੀਏ ਅਤੇ ਹੋਰ ਲਿਆ ਸਕੀਏ। ਸੋ ਹਾਲਾਂ ਕੁਝ ਸਦੀਆਂ ਐਸਾ ਹੀ ਚਲਦਾ ਰਵੇਗਾ।