ਵੋਟ ਉਸਨੂੰ ਪਾਓ ਜੋ ਸਿਹਤ ਅਤੇ ਸਿੱਖਿਆ ਦੇ ਪ੍ਰਸਾਰ ਲਈ ਕੰਮ ਕਰੇ

ਮੈਂ ਜਦੋਂ ਵੀ ਕੰਮ ਤੋਂ ਆਉਂਦਾ ਹਾਂ ਤਾਂ ਆਪਣੇ ਮਾਤਾ ਪਿਤਾ ਕੋਲ ਬੈਠਕੇ ਉਨ੍ਹਾਂ ਨਾਲ ਗੱਲਾਂ ਜ਼ਰੂਰ ਕਰਦਾ ਹੁੰਦਾ ਹਾਂ, ਕਿਉਂਕਿ ਮਾਤਾ ਪਿਤਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੇਰੇ ਮਾਤਾ ਪਿਤਾ ਹਮੇਸ਼ਾ ਹੀ ਇੱਕ ਗੱਲ ਆਖਦੇ ਹਨ ਕਿ ਪੁੱਤਰਾ ਕਿਸੇ ਦਾ ਮਾੜਾ ਨਹੀਂ ਕਰਨਾ, ਭਾਵੇਂ ਕੋਈ ਲੱਖ ਮਾੜਾ ਕਰੀ ਜਾਵੇ। ਤੁਸੀ ਆਪਣੇ ਕੰਮ ਨੂੰ ਮਿਹਨਤ ਨਾਲ ਕਰੋ, ਕਿਉਂਕਿ ਇੰਨਸਾਨ ਦਾ ਕੰਮ ਹੀ ਉਸਦੇ ਨਾਮ ਨੂੰ ਬੁਲੰਦੀਆਂ ਤੇ ਲੈ ਕੇ ਜਾਂਦਾ ਹੈ। ਮੈਂ ਆਪਣੇ ਮਾਤਾ ਪਿਤਾ ਨਾਲ ਚੋਣਾਂ ਨੂੰ ਲੈ ਕੇ ਗੱਲਾਂ ਕਰਨ ਲੱਗ ਗਿਆ। ਮੈਂ ਗੱਲ ਸ਼ੁਰੂ ਕੀਤੀ ਲੋਕ ਸਭਾ ਸੰਗਰੂਰ ਦੀ ਅਤੇ ਕਿਹਾ ਕਿ ਇੱਥੋਂ ਕਾਂਗਰਸ ਦੀ ਟਿਕਟ ਤੇ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਚੋਣ ਮੈਦਾਨ ਵਿੱਚ ਹਨ ਅਤੇ ਆਖਿਆ ਕਿ ਇੰਨ੍ਹਾਂ ਵਿੱਚੋਂ ਲੋਕਾਂ ਨੂੰ ਕਿਸ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਫ਼ਾਇਦਾ ਹੈ ਤਾਂ ਮੇਰੇ ਮਾਤਾ ਪਿਤਾ ਜੀ ਨੇ ਕਿਹਾ ਕਿ ਪੁੱਤਰ ਉਸਨੂੰ ਹੀ ਵੋਟ ਪਾਓ ਜੋਕਿ ਸਿਹਤ ਸੁਵਿਧਾ, ਵਿੱ੍ਯਦਿਆਰਥੀਆਂ ਲਈ ਯੂਨੀਵਰਸਿਟੀ ਅਤੇ ਹੋਰ ਅਨੇਕਾਂ ਸੁਵਿਧਾ ਲੋਕਾਂ ਨੂੰ ਦੇ ਸਕੇ, ਉਸ ਉਮੀਦਵਾਰ ਨੂੰ ਹੀ ਵੋਟ ਪਾਓ। ਮੈਂ ਸ.ਕੇਵਲ ਸਿੰਘ ਢਿੱਲੋਂ ਬਾਰੇ ਕਿਹਾ ਕਿ ਉਹ ਦੋ ਵਾਰ ਬਰਨਾਲਾ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਉਦੋਂ ਸਰਕਾਰ ਅਕਾਲੀ ਦਲ ਦੀ ਬਣ ਗਈ ਬਰਨਾਲਾ ਸ਼ਹਿਰ ਦਾ ਕੁਝ ਖਾਸ ਵਿਕਾਸ ਨਹੀਂ ਹੋਇਆ। ਫ਼ਿਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਵਿਧਾਇਕ ਆਮ ਆਦਮੀ ਪਾਰਟੀ ਦਾ ਬਣ ਗਿਆ। ਬਰਨਾਲਾ ਫ਼ਿਰ ਵਿਕਾਸ ਪੱਖੋਂ ਕੁਝ ਖਾਸ ਨਹੀਂ ਹੋਇਆ। ਮੈਂ ਗੱਲ ਕੀਤੀ ਸ.ਭਗਵੰਤ ਮਾਨ ਦੀ ਕਿ ਉਨ੍ਹਾਂ ਵੱਲੋਂ ਵਿਕਾਸ ਲਈ ਜੋ ਵੀ ਗ੍ਰਾਂਟ ਐਮ.ਪੀ.ਨੂੰ ਮਿਲਦੀ ਹੈ, ਉਨ੍ਹਾਂ ਵੱਲੋਂ ਸਾਰੀ ਹੀ ਵਿਕਾਸ ਕਾਰਜਾਂ ਲਈ ਲਗਾਈ। ਸ.ਪਰਮਿੰਦਰ ਸਿੰਘ ਢੀਂਡਸਾ ਜੋਕਿ ਸਾਬਕਾ ਖਜ਼ਾਨਾ ਮੰਤਰੀ ਹਨ ਅਤੇ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਅਤੇ ਹਰ ਵਾਰ ਚੋਣ ਮੈਦਾਨ ਵਿੱਚ ਉਤਰਕੇ ਉਹ ਵਿਜੇਤਾ ਬਣਦੇ ਹਨ। ਉਨ੍ਹਾਂ ਵੱਲੋਂ ਵੀ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ। ਫ਼ਿਰ ਇਸ ਵਾਰ ਲੋਕਾਂ ਨੂੰ ਕਿਸ ਉਮੀਦਵਾਰ ਦੇ ਹੱਕ ਵਿੱਚ ਭੁਗਤਣਾ ਚਾਹੀਦਾ ਹੈ। ਮੇਰੇ ਮਾਤਾ ਪਿਤਾ ਜੀ ਨੇ ਕਿਹਾ ਕਿ ਬੇਟਾ ਆਮ ਪਾਰਟੀ ਦਾ ਜੇਕਰ ਉਮੀਦਵਾਰ ਜਿੱਤ ਜਾਂਦਾ ਹੈ ਤਾਂ ਉਸਨੂੰ ਮਿਲਦੇ ਪੈਸਿਆਂ ਨਾਲ ਕੋਈ ਖਾਸ ਵਿਕਾਸ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੀ ਕੇਂਦਰ ਵਿੱਚ ਸਰਕਾਰ ਬਣਨੀ ਹੈ। ਮੇਰੇ ਪਿਤਾ ਜੀ ਕਹਿੰਦੇ ਜੇਕਰ ਲੋਕ ਵਿਕਾਸ ਚਾਹੁੰਦੇ ਹਨ ਤਾਂ ਕਾਂਗਰਸ ਦੇ ਉਮੀਦਵਾਰ ਨੂੰ ਹੀ ਜਿਤਾਉਣ ਵਿੱਚ ਭਲਾਈ ਹੋਵੇਗੀ। ਕਿਉਂਕਿ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੈ ਅਤੇ ਨੰਬਰ 2 ਕਾਂਗਰਸ ਦਾ ਉਮੀਦਵਾਰ ਸ.ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਵੀ ਹੈ, ਜੇਕਰ ਲੋਕ ਇੱਕ ਮੋਕਾ ਕਾਂਗਰਸ ਦੇ ਉਮੀਦਵਾਰ ਨੂੰ ਦੇਣ ਤਾਂ ਮੇਰੇ ਹਿਸਾਬ ਨਾਲ ਸੰਗਰੂਰ ਬਰਨਾਲਾ ਦਾ ਵਿਕਾਸ ਹੋ ਸਕਦਾ ਹੈ। ਮੈਂ ਆਪਣੇ ਮਾਤਾ ਪਿਤਾ ਜੀ ਨੂੰ ਕਿਹਾ ਕਿ ਹੁਣ ਇਸਦਾ ਨਤੀਜਾ ਆਉਣ ਤੇ ਹੀ ਪਤਾ ਚੱਲੇਗਾ ਕਿ ਲੋਕ ਕਿਸ ਉਮੀਦਵਾਰ ਨੂੰ ਜਿਤਾਉਂਦੇ ਹਨ। ਮੇਰੇ ਪਿਤਾ ਜੀ ਨੇ ਫ਼ਿਰ ਦੁਹਰਾਉਂਦੇ ਹੋਏ ਕਿਹਾ ਕਿ ਇੱਕ ਮੌਕਾ ਕਾਂਗਰਸ ਦੇ ਉਮੀਦਵਾਰ ਨੂੰ ਜਰੂਰ ਦੇਣਾ ਚਾਹੀਦੀ ਹੈ। ਮੇਰੇ ਪਿਤਾ ਜੀ ਕਹਿੰਦੇ ਬਾਕੀ 23 ਮਈ ਨੂੰ ਸਭ ਪਤਾ ਚੱਲ ਹੀ ਜਾਣਾ ਕਿ ਲੋਕਾਂ ਨੇ ਕਿਸ ਉਮੀਦਵਾਰ ਦੇ ਹੱਕ ’ਚ ਫ਼ਤਵਾ ਦਿੱਤਾ ਹੈ।

Send this to a friend