ਸਰਦੂਲਗੜ੍ਹ- ਸਰਦੂਲਗੜ੍ਹ ਅਨਾਜ ਮੰਡੀ ਅਤੇ ਪਿੰਡਾ ਵਿੱਚ ਲਿਫਟਿੰਗ ਦੀ ਰਫਤਾਰ ਮੱਧਮ ਹੋਣ ਕਾਰਨ ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਜਗ੍ਹਾ ਨਾ ਹੋਣ ਕਾਰਨ ਕਿਸਾਨ ਅਤੇ ਆੜਤੀਏ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੂਲਗੜ੍ਹ ਦੀਆ ਚਾਰੇ ਮੰਡੀਆ ਅਨਾਜ ਮੰਡੀ,ਐਡੀਸ਼ਨਲ ਮੰਡੀ,ਕਪਾਹ ਮੰਡੀ ਅਤੇ ਸਬਜੀ ਮੰਡੀ ਭਰਨ ਕਾਰਨ ਆੜਤੀਏ ਕਿਸਾਨਾਂ ਦੀਆ ਫਸਲ ਸੜਕਾਂ ’ਤੇ ਲਾਉਣ ਲਈ ਮਜਬੂਰ ਹਨ। ਜਿਸ ਕਾਰਨ ਮੰਡੀ ਵਿਚ ਰਾਸਤਾ ਰੁੱਕ ਗਿਆ ਹੈ।ਦੂਸਰੇ ਪਾਸੇ ਪਿੰਡਾ ਵਿੱਚ ਬਾਰਦਾਨਾ ਅਤੇ ਲਿਫਿੰਟਗ ਨਾ ਹੋ ਕਾਰਨ ਕਿਸਾਨ ਰਾਤਾ ਮੰਡੀਆ ਵਿੱਚ ਕੱਟਣ ਲਈ ਮਜਬੂਰ ਹਨ ਪਿੰਡ ਝੰਡੂਕੇ ਦੀ ਦਾਣਾ ਮੰਡੀ ਵਿੱਚ ਕੁਝ ਦਿਨਾ ਤੌ ਕਿਸਾਨ ਖੱਜਲ ਖੁਆਰ ਹੌ ਰਹੇ ਹਨ। ਵਾਰਦਾਨਾ ਨਾ ਹੌਣ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ।ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਭਾਰਤੀਆਂ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਝੰਡੂਕੇ ਨੇ ਕਿ ਸਰਕਾਰ ਨੇ ਜਲਦੀ ਬਾਰਦਾਨਾ ਨਾ ਭੇਜਿਆ ਤਾਂ ਜਥੇਬੰਦੀ ਸੰਘਰਸ ਕਰਨ ਲਈ ਮਜ਼ਬੂਰ ਹੌਵੇਗੀ। ਇਸ ਮੋਕੇ ਤੇ ਕਿਸਾਨ ਯੂਨੀਅਨ ਵੱਲੋ ਸਰਕਾਰ ਵਿਰੁੱਧ ਨਾਹਰੇਬਾਜੀ ਵੀ ਕੀਤੀ ਇਸ ਮੋਕੇ ਤੇ ਉਨ੍ਹਾ ਨਾਲ ਪਿੰਡ ਦੇ ਪ੍ਰਧਾਨ ਹਰਦੇਵ ਸਿੰਘ, ਅਮਰੀਕ ਸਿੰਘ, ਸ਼ਿੰਦਰ ਸਿੰਘ., ਲਾਭ ਸਿੰਘ, ਸੰਦੀਪ ਸਿੰਘ, ਬਿੰਦਰ ਸਿੰਘ ਆਦਿ ਮੌਜੂਦ ਸਨ।