ਮੁੱਲਾ ਨਸਰੂਦੀਨ ਅਤੇ ਦੁਨੀਆਂ ਦੀ ਸੋਚ

ਇਕ ਵਾਰ ਦੀ ਗਲ ਹੈ ਮੁਲਾ ਨਸਰੂਦੀਨ ਆਪਣੇ ਪੁਤਰ ਅਤੇ ਗਧੇ ਦੇ ਨਾਲ ਕਿਸੇ ਥਾਂ ਜਾ ਰਹੇ ਸਨ । ਮੁਲਾ ਨਸਰੂਦੀਨ ਨੇ ਕੁਝ ਸਮੇਂ ਬਾਅਦ ਮਹਿਸੂਸ ਕੀਤਾ ਅਤੇ ਆਪਣੇ ਪੁਤਰ ਨੂੰ ਕਿਹਾ ਕਿ ਤੂੰ ਥਕ ਗਿਆ ਹੋਵੇਗਾ , ਤੂੰ ਗਧੇ ਉਪਰ ਬੈਠ ਜਾ ।ਪੁਤਰ ਗਧੇ ਉਤੇ ਬੈਠ ਗਿਆ ਅਤੇ ਮੁਲਾ ਨਸਰੂਦੀਨ ਉਸ ਦੇ ਨਾਲ – ਨਾਲ ਤੁਰਦਾ ਰਿਹਾ । ਕੁਝ ਸਮੇਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਸੜਕ ਕਿਨਾਰੇ ਬੈਠੇ ਲੋਕ ਆਪਸ ਵਿਚ ਗਲਾਂ ਕਰ ਰਹੇ ਸਨ ਕਿ ਇਹ ਲੜਕਾ ਕਿੰਨਾ ਨਾ ਸਮਝ ਅਤੇ ਸਵਾਰਥੀ ਹੈ , ਜੋ ਆਪ ਗਧੇ ਉਤੇ ਬੈਠਿਆ ਹੋਇਆ ਹੈ ਤੇ ਵਿਚਾਰੇ ਬੁਢੇ ਬਾਪ ਨੂੰ ਇੰਨੀ ਗਰਮੀ ਵਿਚ ਪੈਦਲ ਤੁਰਨਾ ਪੈ ਰਿਹਾ ਹੈ। ਲੋਕ ਗਲਾਂ ਕਰਨ ਲਗੇ ਕਿ ਇਸ ਲੜਕੇ ਦੇ ਮਨ ਵਿਚ ਵਡਿਆਂ ਪ੍ਰਤੀ ਕੋਈ ਸਤਿਕਾਰ ਭਾਵਨਾ ਨਹੀਂ ਲਗਦੀ ।ਜਦੋਂ ਮੁਲਾ ਨਸਰੂਦੀਨ ਦੇ ਪੁਤਰ ਨੇ ਇਹ ਗਲ ਸੁਣੀ ਤੇ ਮਹਿਸੂਸ ਕੀਤੀ ਤਾਂ ਉਸ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਤੁਸੀਂ ਗਧੇ ਤੇ ਬੈਠ ਜਾਓ , ਮੈਂ ਪੈਦਲ ਹੀ ਚਲ ਪਾਵਾਂਗਾ । ਮੁਲਾ ਨਸਰੂਦੀਨ ਆਪਣੇ ਪੁਤਰ ਦੇ ਕਹਿਣ ‘ਤੇ ਗਧੇ ਉਤੇ ਬੈਠ ਗਏ । ਜਦੋਂ ਉਹ ਦੋਵੇਂ ਕੁਝ ਸਮੇਂ ਬਾਅਦ ਅਗਲੇ ਪਿੰਡ ਵਿਚ ਪਹੁੰਚੇ ਤਾਂ ਉਥੇ ਉਨ੍ਹਾਂ ਨੂੰ ਦੇਖ ਕੇ ਲੋਕ ਗਲਾਂ ਕਰਨ ਲਗੇ ਕਿ ਇਹ ਵਿਅਕਤੀ ਕਿੰਨਾ ਨਿਰਦਈ ਤੇ ਸਵਾਰਥੀ ਹੈ , ਜੋ ਆਪ ਤਾਂ ਆਰਾਮ ਦੇ ਨਾਲ ਗਧੇ ‘ਤੇ ਬੈਠਾ ਹੋਇਆ ਹੈ ਅਤੇ ਲੜਕੇ ਨੂੰ ਪੈਦਲ ਚਲਣਾ ਪੈ ਰਿਹਾ ਹੈ । ਲੋਕਾਂ ਨੇ ਉਨ੍ਹਾਂ ਦੀ ਬੜੀ ਖਿਲੀ ਉਡਾਈ । ਫਿਰ ਦੋਵਾਂ ਨੇ ਇਸ ਗਲੋਂ ਮਹਿਸੂਸ ਕਰਕੇ ਫੈਸਲਾ ਲਿਆ ਕਿ ਅਸੀਂ ਦੋਵੇਂ ਗਧੇ ਉਤੇ ਬੈਠ ਜਾਂਦੇ ਹਾਂ । ਫਿਰ ਮੁਲਾ ਨਸਰੂਦੀਨ ਅਤੇ ਉਸ ਦਾ ਪੁਤਰ ਦੋਵੇਂ ਗਧੇ ‘ਤੇ ਬੈਠ ਕੇ ਚਲਣ ਲਗੇ । ਅਜੇ ਉਹ ਥੋੜ੍ਹੀ ਦੂਰ ਹੀ ਪਹੁੰਚੇ ਸਨ ਕਿ ਅਗਲੇ ਪਿੰਡ ਦੇ ਲੋਕ ਉਨ੍ਹਾਂ ਨੂੰ ਬੈਠੇ ਹੋਏ ਮਿਲੇ । ਉਨ੍ਹਾਂ ਲੋਕਾਂ ਨੇ ਮੁਲਾ ਨਸਰੂਦੀਨ ਅਤੇ ਉਸ ਦੇ ਪੁਤਰ ਨੂੰ ਜਦੋਂ ਗਧੇ ‘ਤੇ ਬੈਠੇ ਹੋਏ ਦੇਖਿਆ ਤਾਂ ਲੋਕ ਗਲਾਂ ਕਰਨ ਲਗੇ ਕਿ ਦੇਖੋ ਕਿੰਨੇ ਨਿਰਦਈ ਇਨਸਾਨ ਹਨ ਇਹ ।ਵਿਚਾਰੇ ਗਧੇ ਉਤੇ ਦੋਵੇਂ ਬੈਠ ਗਏ ਹਨ । ਇਨ੍ਹਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ । ਇਹ ਗਲ ਸੁਣ ਕੇ ਮੁਲਾ ਨਸਰੂਦੀਨ ਅਤੇ ਉਸ ਦੇ ਪੁਤਰ ਨੇ ਸੋਚਿਆ ਕਿ ਲੋਕ ਸ਼ਾਇਦ ਸਹੀ ਹੀ ਕਹਿ ਰਹੇ ਹਨ ਅਤੇ ਇਹ ਸੋਚ ਕੇ ਉਹ ਦੋਵੇਂ ਗਧੇ ਦੇ ਉਤੋਂ ਉਤਰ ਗਏ ਅਤੇ ਗਧੇ ਦੇ ਨਾਲ – ਨਾਲ ਚਲਣ ਲਗ ਪਏ ।ਫਿਰ ਅਚਾਨਕ ਮੁਲਾ ਨਸਰੂਦੀਨ ਅਤੇ ਉਸ ਦੇ ਪੁਤਰ ਨੂੰ ਉਨ੍ਹਾਂ ਦੇ ਹੀ ਪਿੰਡ ਦਾ ਇਕ ਵਿਅਕਤੀ ਮਿਲਿਆ । ਉਸ ਨੇ ਇਨ੍ਹਾਂ ਨੂੰ ਰੋਕ ਕੇ ਮੁਲਾ ਨਸਰੂਦੀਨ ਨੂੰ ਕਿਹਾ ਕਿ ਮੁਲਾ ਜੀ , ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ ? ਮੁਲਾਂ ਨੇ ਕਿਹਾ , ਠ ਨਹੀਂ , ਕੀ ਗਲ ? ਠ ਪਿੰਡ ਵਾਲਾ ਬੋਲਿਆ ਕਿ ਤੁਸੀਂ ਗਧੇ ਨੂੰ ਬਿਨਾਂ ਮਤਲਬ ਬੇਕਾਰ ਹੀ ਲੈ ਕੇ ਜਾ ਰਹੇ ਹੋ ਅਤੇ ਆਪ ਪੈਦਲ ਚਲ ਕੇ ਖ਼ੁਦ ਥਕ ਰਹੇ ਹੋ । ਜਦਕਿ ਤੁਸੀਂ ਬੜੇ ਆਰਾਮ ਨਾਲ ਗਧੇ ‘ਤੇ ਬੈਠ ਸਕਦੇ ਹੋ । ਫਿਰ ਅਜਿਹਾ ਕਿਉਂ ਨਹੀਂ ਕਰਦੇ ??? ਇਹ ਗਲ ਸੁਣ ਕੇ ਮੁਲਾ ਨਸਰੂਦੀਨ ਸਕਤੇ ਵਿਚ ਆ ਗਿਆ । ਉਹ ਸੋਚਣ ਲਈ ਮਜਬੂਰ ਹੋ ਗਿਆ ਕਿ ਭਾਵੇਂ ਕੁਝ ਵੀ ਕੰਮ ਕਰੋ , ਲੋਕ /ਦੁਨੀਆਂ ਤਾਂ ਸਾਨੂੰ ਨਾ ਸਮਝ ਹੀ ਕਹੇਗੀ । ਇਸ ਤਰ੍ਹਾਂ ਮੁਲਾ ਨਸਰੂਦੀਨ ਜੀ ਦੀ ਇਸ ਕਹਾਣੀ ਤੋਂ ਇਹੋ ਸਪਸ਼ਟ ਹੁੰਦਾ ਹੈ ਕਿ ਸਾਨੂੰ ਦੁਨੀਆਂ ਵਿਚ ਚੰਗੇ ਕੰਮ ਕਰਦੇ ਹੋਏ ਵਿਚਰਦੇ ਰਹਿਣਾ ਚਾਹੀਦਾ ਹੈ , ਨਾ ਕਿ ਦੁਨੀਆ ਕੀ ਕਹੇਗੀ ? , ਲੋਕ ਕੀ ਕਹਿਣਗੇ ? , ਦੁਨੀਆਂ ਕੀ ਸੋਚ ਰਹੀ ਹੈ ? ਆਦਿ – ਆਦਿ ਸੋਚਣਾ ਚਾਹੀਦਾ ਹੈ ; ਕਿਉਂਕਿ ਲੋਕ ਤਾਂ ਟੀਕਾ – ਟਿਪਣੀ ਕਰਦੇ ਹੀ ਰਹਿੰਦੇ ਨੇ ।ਸ਼ਰਤ ਇਹ ਹੈ ਕਿ ਅਸੀਂ ਸਹੀ ਹੋਈਏ , ਸਹੀ ਕਾਰਜ ਕਰਮ ਕਰੀਏ , ਮਿਹਨਤ ਕਰੀਏ , ਇਮਾਨਦਾਰੀ , ਸਬਰ , ਸਿਦਕ ਤੇ ਸਿਰੜ ਨਾਲ ਜੀਵਨ ਬਤੀਤ ਕਰੀਏ । ਤਦ ਹੀ ਕਿਹਾ ਗਿਆ ਹੈ, ਠ ਸਭ ਤੋਂ ਵਡਾ ਰੋਗ , ਕੀ ਕਹਿਣਗੇ ਲੋਕ? ’’

Send this to a friend