ਸੰਗਰੂਰ ਲੋਕ ਸਭਾ ਚੋਣ ਹਲਕੇ ਦੇ ਵੋਟਰ 19 ਮਈ ਨੂੰ ਸ. ਸਿਮਰਨਜੀਤ ਸਿੰਘ ਮਾਨ ਨੂੰ ਕਾਮਯਾਬ ਕਰਕੇ ਨਿਜਾਮੀ ਖਾਮੀਆਂ ਦੂਰ ਕਰਨ ’ਚ ਸਹਿਯੋਗ ਦੇਣ

ਸੰਗਰੂਰ- “ਜਿਵੇਂਕਿ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਅਤੇ ਨਿਵਾਸੀਆ ਨੇ ਬੀਤੇ ਸਮੇਂ ਵਿਚ ਕਾਂਗਰਸ, ਬੀਜੇਪੀ-ਬਾਦਲ ਦਲ ਅਤੇ ਹੋਰਨਾਂ ਜਮਾਤਾਂ ਦੇ ਉਮੀਦਵਾਰਾਂ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਲਿਆ ਹੈ ਕਿ ਇਨ੍ਹਾਂ ਉਪਰੋਕਤ ਜਮਾਤਾਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਨੇ ਜੋ ਵੀ ਆਪ ਜੀ ਨਾਲ ਚੋਣਾਂ ਦੌਰਾਨ ਵਾਅਦੇ ਕੌਲ ਇਕਰਾਰ ਕੀਤੇ, ਉਨ੍ਹਾਂ ਨੂੰ ਪੂਰਨ ਕਰਨ ਦੀ ਬਜਾਇ ਪ੍ਰਚਾਰ ਕਰਕੇ ਗੁੰਮਰਾਹ ਹੀ ਕਰਦੇ ਆ ਰਹੇ ਹਨ । ਹੁਣ ਫਿਰ ਇਹ ਜਮਾਤਾਂ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਿਕ ਫਾਇਦਿਆ ਲਈ ਆਪਣੇ ਖੂਖਾਰ ਚਿਹਰਿਆ ਉਤੇ ਸਿਰਾਫ਼ਤ ਦੇ ਮੁਖੋਟੇ ਪਹਿਨਕੇ 2019 ਲੋਕ ਸਭਾ ਚੋਣਾਂ ਲਈ ਫਿਰ ਗੁੰਮਰਾਹ ਕਰਨ ਵਿਚ ਮਸਰੂਫ ਹੋ ਗਏ ਹਨ । ਜਿਵੇਂ ਇਨ੍ਹਾਂ ਨੇ ਪਹਿਲੇ ਕੋਈ ਵੀ ਸੰਗਰੂਰ ਲੋਕ ਸਭਾ ਹਲਕੇ ਦਾ ਨਾ ਤਾਂ ਕੋਈ ਵਿਕਾਸ ਕੀਤਾ ਹੈ ਅਤੇ ਨਾ ਹੀ ਇਥੋਂ ਦੇ ਨਿਵਾਸੀਆਂ ਦੀ ਚਹੁਤਰਫ਼ਾ ਬਿਹਤਰੀ ਕੋਈ ਉਦਮ ਕੀਤਾ ਹੈ । ਜਦੋਂਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1999 ਤੋਂ ਲੈਕੇ 2004 ਤਕ ਆਪ ਜੀ ਨੇ ਆਪਣੀਆ ਕੀਮਤੀ ਵੋਟਾਂ ਪਾ ਕੇ ਉਨ੍ਹਾਂ ਨੂੰ ਜਿਤਾਇਆ, ਤਾਂ ਉਨ੍ਹਾਂ ਨੇ ਆਪਣੇ ਪੂਰੇ 5 ਸਾਲ ਦੇ ਸਮੇਂ ਵਿਚ ਕੇਵਲ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆ ਨਾਲ ਕੀਤੇ ਚੋਣ ਵਾਅਦਿਆ ਨੂੰ ਹੀ ਬਾਖੂਬੀ ਢੰਗ ਨਾਲ ਪੂਰਨ ਹੀ ਨਹੀਂ ਕੀਤਾ, ਬਲਕਿ ਹਰ ਤਰਫ ਵਿਕਾਸ ਦੀ ਦਰ ਨੂੰ ਤੇਜ਼ ਕਰਕੇ ਅਧੂਰੇ ਪਏ ਸਮਾਜ ਪਖੀ ਕੰਮਾਂ ਨੂੰ ਵੀ ਨੇਪਰੇ ਚਾੜਿਆ । ਇਸ ਲਈ ਜੇਕਰ ਇਸ ਸਮੇਂ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਦੀਆਂ ਵੋਟਾਂ ਪ੍ਰਾਪਤ ਕਰਨ ਦਾ ਸਹੀ ਮਾਇਨਿਆ ਵਿਚ ਹਕ ਰਖਦਾ ਹੈ, ਉਹ ਹਨ ਸ. ਸਿਮਰਨਜੀਤ ਸਿੰਘ ਮਾਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਲੋਕ ਸਭਾ ਚੋਣ ਹਲਕੇ ਨਾਲ ਸੰਬੰਧਿਤ ਸਮੁਚੇ ਧਰਮਾਂ ਅਤੇ ਵਰਗਾਂ ਦੇ ਨਿਵਾਸੀਆਂ ਨੂੰ ਜਿਥੇ ਸ. ਮਾਨ ਨੂੰ ਫਿਰ ਤੋਂ ਉਸੇ ਭਾਵਨਾ ਨਾਲ ਵੋਟ ਪਾਉਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ, ਉਥੇ ਬੀਤੇ ਕਲ੍ਹ ਜਦੋਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਆਪਣੇ ਨਾਮਜਦਗੀ ਪਤਰ ਦਾਖਲ ਕੀਤੇ ਗਏ ਜਿਸ ਵਡੀ ਗਿਣਤੀ ਵਿਚ ਸਮੂਹ ਵਰਗਾਂ ਨੇ ਸ. ਮਾਨ ਅਤੇ ਪਾਰਟੀ ਦੀ ਹੌਸਲਾ ਅਫਜਾਈ ਕਰਦੇ ਹੋਏ ਵਡੇ ਕਾਫਲੇ ਵਿਚ ਨਾਮਜ਼ਦਗੀ ਪਤਰ ਦਾਖਲ ਕਰਵਾਏ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਸਿਮਰਨਜੀਤ ਸਿੰਘ ਮਾਨ ਦਾ ਮੁਖ ਦਫ਼ਤਰ ਸਮੁਚੇ ਸੰਗਰੂਰ ਹਲਕੇ ਦੇ ਨਿਵਾਸੀਆ ਅਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਹੈ । ਉਨ੍ਹਾਂ ਕਿਹਾ ਕਿ ਸ. ਮਾਨ ਦਾ ਜੋ ਸਮੁਚੇ ਪੰਜਾਬ ਵਿਚ ਹੀ ਨਹੀਂ, ਸਮੁਚੇ ਇੰਡੀਆਂ ਵਿਚ ਰਿਸ਼ਵਤ ਤੋਂ ਰਹਿਤ, ਸਾਫ਼-ਸੁਥਰਾਂ, ਪਾਰਦਰਸ਼ੀ ਪ੍ਰਬੰਧ ਵਾਲਾ ਅਤੇ ਸਭਨਾਂ ਵਰਗਾਂ ਨੂੰ ਬਰਾਬਰਤਾ ਦੇ ਹਕ ਅਤੇ ਅਧਿਕਾਰ ਦੇਣ ਦਾ ਪ੍ਰਬੰਧ ਕਰਨ ਦਾ ਸੁਪਨਾ ਹੈ, ਉਸ ਨੂੰ ਸਭ ਸੰਗਰੂਰ ਨਿਵਾਸੀ ਆਪੋ-ਆਪਣੀਆ ਕੀਮਤੀ ਵੋਟਾਂ ਸ. ਮਾਨ ਦੇ ਹਕ ਵਿਚ ਭੁਗਤਾਕੇ ਇਸ ਸੁਪਨੇ ਨੂੰ ਅਮਲੀ ਰੂਪ ਵਿਚ ਸਾਕਾਰ ਕਰ ਸਕਦੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਪਾਰਟੀਆ, ਜਾਤ-ਜਮਾਤਾਂ ਆਦਿ ਦੇ ਵਖਰੇਵਿਆ ਤੋਂ ਉਪਰ ਉਠਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਬੇਦਾਗ, ਦ੍ਰਿੜਤਾ ਭਰੀ ਅਤੇ ਅਗਾਹਵਾਧੂ ਕੌਮਾਂਤਰੀ ਪਧਰ ਦੀ ਸੋਚ ਰਖਣ ਵਾਲੀ ਸਖਸੀਅਤ ਨੂੰ ਪਾਰਲੀਮੈਂਟ ਵਿਚ ਭੇਜਕੇ ਕੇਵਲ ਪੰਜਾਬ ਸੂਬੇ ਦੀ ਹੀ ਵਡੀ ਸੇਵਾ ਨਹੀਂ ਕਰਨਗੇ, ਬਲਕਿ ਉਨ੍ਹਾਂ ਨੂੰ ਸਾਨਦਾਰ ਜਿਤ ਦੇ ਕੇ ਦਿਲੀ ਦੇ ਤਖ਼ਤ ਉਤੇ ਵੀ ਸਚਾ-ਸੁਚਾ ਨਿਜਾਮ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ ।
– ਪੰਜਾਬ ਟਾਇਮਜ਼ ਬਿਊਰੋ

Send this to a friend