ਸੰਗਰੂਰ-ਬਰਨਾਲਾ ’ਚ ਲਿਆਵਾਂਗਾ ਯੂਨੀਵਰਸਿਟੀ, ਹਸਪਤਾਲ ਅਤੇ ਉਦਯੋਗ ਦੇ ਵੱਡੇ ਪ੍ਰਾਜੈਕਟ:ਸ. ਕੇਵਲ ਸਿੰਘ ਢਿੱਲੋਂ

ਇੱਕ ਆਮ ਜੱਟ ਪਰਿਵਾਰ ਵਿੱਚੋਂ ਉਠਕੇ ਮਿਹਨਤ ਨਾਲ ਬਿਜਨੈਸ ਕਰਕੇ ਆਪਣਾ ਨਾਮ ਜਿੱਥੇ ਨਾਮਵਰ ਬਿਜਨੈਸਮੈਨਾਂ ’ਚ ਖੜ੍ਹਾ ਕੀਤਾ, ਉਥੇ ਹੀ ਹਮੇਸ਼ਾਂ ਆਪਣੇ ਇਲਾਕੇ ਨੂੰ ਯਾਦ ਰੱਖਦਿਆਂ ਵਿਕਾਸ ਕਾਰਜ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਉਨ੍ਹਾਂ ਦਾ ਹੱਲ ਵੀ ਕੀਤਾ। ਜੀ.ਹਾਂ.ਅਸੀ ਗੱਲ ਕਰ ਰਹੇ ਹਾਂ ਕਾਂਗਰਸ ਦੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਸ.ਕੇਵਲ ਸਿੰਘ ਢਿੱਲੋਂ ਦੀ, ਜੋਕਿ ਦੋ ਬਾਰ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਹੁਣ ਲੋਕ ਸਭਾ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ। ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ.ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਸਦਾ ਪਿੰਡ ਟੱਲੇਵਾਲ ਹੈ ਅਤੇ ਉਨ੍ਹਾਂ ਨੇ ਐਸ.ਡੀ.ਕਾਲਜ਼ ਬਰਨਾਲਾ ਵਿਖੇ ਆਪਣੀ ਪੜ੍ਹਾਈ ਕੀਤੀ ਹੈ। ਫ਼ਿਰ ਉਨ੍ਹਾਂ ਨੇ ਮਿਹਨਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਪ੍ਰਮਾਤਮਾ ਨੇ ਉਸਦੀ ਮਿਹਨਤ ਨੂੰ ਰੰਗ ਭਾਗ ਲਗਾਇਆ। ਕਾਰੋਬਾਰ ਤੋਂ ਇਲਾਵਾ ਉਨ੍ਹਾਂ ਦਾ ਹਮੇਸ਼ਾ ਹੀ ਇੱਕ ਸੁਪਨਾ ਰਿਹਾ ਕਿ ਉਹ ਆਪਣੇ ਏਰੀਏ ਨੂੰ ਸੰਵਾਰੇ, ਕਿਉਂਕਿ ਸੰਗਰੂਰ ਬਰਨਾਲਾ ਦਾ ਏਰੀਆ ਵਿਕਾਸ ਪੱਖੋਂ ਕਾਫ਼ੀ ਪਛੜਿਆ ਹੋਇਆ ਸੀ। ਫ਼ਿਰ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਕਿਹਾ ਅਤੇ ਕੈਪਟਨ ਸਾਹਿਬ ਨੇ ਮੇਰੀ ਗੱਲ ਮੰਨੀ ਅਤੇ ਬਰਨਾਲਾ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਕੇ ਲੋਕਾਂ ਦੀ ਇਹ ਸਮੱਸਿਆ ਵੀ ਹੱਲ ਕੀਤੀ। ਲੋਕਾਂ ਨੂੰ ਪਤਾ ਸੀ ਕਿ ਸ.ਕੇਵਲ ਸਿੰਘ ਢਿੱਲੋਂ ਹੀ ਉਹ ਸਖਸ਼ ਹਨ ਜਿੰਨ੍ਹਾਂ ਨੂੰ ਆਪਣੇ ਇਲਾਕੇ ਦੀ ਹਰ ਸਮੇਂ ਫ਼ਿਕਰ ਰਹਿੰਦੀ ਹੈ। ਲੋਕਾਂ ਨੇ ਉਨ੍ਹਾਂ ਨੂੰ ਜ਼ਿਲ੍ਹਾ ਬਰਨਾਲਾ ਤੋਂ 2007 ਵਿੱਚ ਵਿਧਾਇਕ ਚੁਣਿਆ, ਪਰ ਸਰਕਾਰ ਉਸ ਸਮੇਂ ਅਕਾਲੀ ਦਲ ਦੀ ਬਣ ਗਈ। ਪ੍ਰੰਤੂ ਉਨ੍ਹਾਂ ਨੇ ਫ਼ਿਰ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਹੱਲ ਕਰਨਾ ਨਹੀਂ ਛੱਡਿਆ ਅਤੇ ਹਰ ਸਮੇਂ ਆਪਣੇ ਕੋਲੋਂ ਵਿਕਾਸ ਲਈ ਸਰਕਾਰ ਨਾ ਵੀ ਹੁੰਦਿਆਂ ਵੀ ਗ੍ਰਾਂਟਾਂ ਦਿੰਦੇ ਰਹੇ। 2012 ਵਿੱਚ ਫ਼ਿਰ ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਅਤੇ ਸਰਕਾਰ ਫ਼ਿਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ, ਪ੍ਰੰਤੂ ਉਨ੍ਹਾਂ ਨੇ ਆਸ ਨਹੀਂ ਛੱਡੀ ਅਤੇ ਬਰਨਾਲਾ ਦੇ ਨਾਲ ਨਾਲ ਪਿੰਡਾਂ ਵਿੱਚ ਸਕੂਲਾਂ ਨੂੰ ਅੱਪਗ੍ਰੇਡ ਕਰਵਾਇਆ ਅਤੇ ਹੋਰ ਵੀ ਅਨੇਕਾਂ ਵਿਕਾਸ ਕਾਰਜ ਕਰਵਾਏ। ਧਨੌਲਾ ਰੋਡ ਦੀ ਸੜਕ ਦਾ ਇੰਨ੍ਹਾਂ ਬੁਰਾ ਹਾਲ ਸੀ ਕਿ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਵੱਲੋਂ ਸ.ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ’ਚ ਲਿਆ ਕੇ ਇਸ ਰੋਡ ਦਾ ਨਿਰਮਾਣ ਕਰਵਾਇਆ। ਇਸਤੋ ਇਲਾਵਾ ਸ਼ਹਿਰ ਦੀਆਂ ਗਲੀਆਂ ’ਚ ਇੰਟਰਲਾਕ ਟਾਇਲਾ ਦਾ ਕੰਮ ਕਰਵਾਇਆ ਓਵਰਬ੍ਰਿਜ਼ ਅਤੇ ਅੰਡਰਬ੍ਰਿਜ਼ ਦੇ ਨਿਰਮਾਣਾ ਕਰਵਾਏ ਤਾਂਕਿ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੇਰਾ ਲੋਕਾਂ ਨਾਲ ਵਾਅਦਾ ਹੈ ਕਿ ਮੈਂ ਸੰਗਰੂਰ-ਬਰਨਾਲਾ ਵਿੱਚ ਵੱਡੀ ਯੂਨੀਵਰਸਿਟੀ ਦਾ ਨਿਰਮਾਣ ਕਰਵਾਵਾਂਗਾ, ਵੱਡਾ ਹਸਪਤਾਲ ਲੈ ਕੇ ਆਵਾਂਗਾ, ਕਿਉਂਕਿ ਇਹ ਸਮੱਸਿਆ ਦਾ ਸਾਹਮਣਾ ਸੰਗਰੂਰ ਬਰਨਾਲਾ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਜਿਸ ਕਰਕੇ ਮੈਂ ਸਭ ਤੋਂ ਪਹਿਲਾਂ ਇਸ ਸਮੱਸਿਆ ਦਾ ਹੀ ਹੱਲ ਕਰਾਂਗਾ ਅਤੇ ਕੈਪਟਨ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਸੰਗਰੂਰ ਬਰਨਾਲਾ ’ਚ ਉਦਯੋਗ ਨੂੰ ਸਥਾਪਿਤ ਕਰਾਂਗਾ ਤਾਂਕਿ ਨੌਜ਼ਵਾਨਾ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਰੋਧ ਸਿਰਫ਼ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਹੀ ਕਰ ਰਹੇ ਹਨ। ਬਲਕਿ ਆਮ ਲੋਕ ਨਹੀਂ। ਆਮ ਲੋਕ ਤਾਂ ਮੈਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਸਮਝਦੇ ਹਨ ਅਤੇ ਮੈਂ ਆਮ ਲੋਕਾਂ ਦਾ ਪਰਿਵਾਰ ਦਾ ਮੈਂਬਰ ਹੀ ਹਾਂ, ਕਿਉਂਕਿ ਮੈਂ ਹਮੇਸ਼ਾਂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾ ਦਾ ਹੱਲ ਕਰਦਾ ਹਾਂ। ਮੈਂ ਗੱਲਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ਕੰਮ ਵਿੱਚ ਰੱਖਦਾ ਹਾਂ। ਇਸ ਲਈ ਮੈਂ ਹਰ ਸਮੇਂ ਵਿਕਾਸ ਨੂੰ ਹੀ ਪਹਿਲ ਦਿੱਤੀ ਹੈ ਅਤੇ ਦਿੰਦਾ ਰਹਾਂਗਾ। ਅਸੀ ਆਸ ਕਰਦੇ ਹਾਂ ਕਿ ਸ.ਕੇਵਲ ਸਿੰਘ ਢਿੱਲੋਂ ਦਾ ਜੋ ਸੁਪਨਾ ਹੈ ਕਿ ਉਹ ਆਪਣੇ ਸੰਗਰੂਰ ਬਰਨਾਲਾ ਇਲਾਕੇ ਦਾ ਵਿਕਾਸ ਕਰਕੇ ਪਹਿਲੇ ਦਰਜੇ ਵਿੱਚ ਲੈ ਕੇ ਆਉਣ ਉਹ ਪੂਰੇ ਹੋਵੇ।
– ਤਰਨਜੀਤ ਸਿੰਘ ਗੋਲਡੀ
ਜ਼ਿਲ੍ਹਾ ਇੰਚਾਰਜ ‘ਪੰਜਾਬ ਟਾਇਮਜ਼’ ਬਰਨਾਲਾ

Send this to a friend