ਪਾਵਰਲਿਫ਼ਟਿੰਗ ’ਚ ਨਾਮਣਾ ਖੱਟਣ ਵਾਲਾ ਅਜੇ ਗੋਗਨਾ ਭੁੱਲਥ ਵਾਲਾ

ਭੁਲਥ ਕਪੂਰਥਲਾ ਦਾ ਕਾਫ਼ੀ ਨਾਮਵਰ ਇਲਾਕਾ ਹੈ। ਅਤੇ ਪੰਜਾਬ ਦਾ ਅਸੈਂਬਲੀ ਹਲਕਾ ਹੈ।ਇਥੋ ਦੀਆਂ ਬਹੁਤ ਹੀ ਨਾਮਵਰ ਸ਼ਖਸ਼ੀਅਤਾਂ ਨੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ ਉਥੇ ਹੀ ਸਵ: ਬਨਾਰਸੀ ਦਾਸ ਗੋਗਨਾ ਦਾ ਪੋਤਾ ਅਤੇ ਨਾਮਵਰ ਸੀਨੀਅਰ ਪਰਵਾਸੀ ਪਤਰਕਾਰ ਰਾਜ ਗੋਗਨਾ ਦਾ ਸਪੁਤਰ ਅਜੇ ਗੋਗਨਾ ਪੂਰੇ ਪੰਜਾਬ ਦੀ ਸ਼ਾਨ ਹੋ ਨਿਬੜਿਆ ਹੈ । ਫ਼ੋਨ ਵਾਰਤਾ ਤੇ ਪਾਵਰਲਿਫਟਰ ਅਜੇ ਗੋਗਨਾ ਭੁਲਥ ਵਾਲੇ ਨੇ ਦਸਿਆ ਕਿ ਮੇਰੇ ਦਾਦਾ ਜੀ ਸਵਰਗੀ ਬਨਾਰਸੀ ਦਾਸ ਆਪਣੇ ਸਮੇਂ ਦੇ ਭਲਵਾਨ ਰਹੇ ਸੀ ਜਿੰਨਾ ਨੇ ਮੈਨੂੰ 8 ਕੁ ਸਾਲ ਦੀ ਉਮਰ ਚ‘ ਮੇਰੇ ਮਾਰਗ ਦਰਸ਼ਨ ਬਣੇ ਤੇ ਬਚਪਨ ਤੋਂ ਲੈ ਕੇ ਮੇਰੇ ਦਾਦਾ ਜੀ ਦਾ ਤੇ ਮੇਰੇ ਸਤਿਕਾਰਯੋਗ ਪਿਤਾ ਪਰਵਾਸੀ ਪਤਰਕਾਰ ਰਾਜ ਗੋਗਨਾ ਦਾ ਵੀ ਹਰ ਪਖੋਂ ਬਹੁਤ ਹੀ ਸਹਿਯੋਗ ਰਿਹਾ ਹੈ ਅਤੇ ਮੈ ਲਗਾਤਾਰ ਹੀ ਆਪਣੀ ਮਿਹਨਤ ਲਗਨ ਨਾਲ ਕਰਦਾ ਰਿਹਾ ਤੇ ਹੌਸਲਾ ਨਹੀਂ ਛਡਿਆਂ ਅਜੇ ਗੋਗਨਾ ਦਾ ਕਹਿਣਾ ਹੈ ਕਿ ਇਨਸਾਨ ਦੀ ਅਸਲੀ ਜਾਇਦਾਦ ਉਸ ਦਾ ਤੰਦਰੁਸਤ ਸਰੀਰ ਹੀ ਹੁੰਦਾ ਹੈ ਜੋ ਮੇਰੇ ਪਰਿਵਾਰ ਨੇ ਮੈਨੂੰ ਕਿਸੇ ਵੀ ਪਖੋਂ ਕਮੀ ਨਹੀਂ ਆਉਣ ਦਿਤੀ। ਅਜੇ ਗੋਗਨਾ ਨੇ ਭਲਵਾਨੀ ਚ‘ ਨਾਮਣਾ ਖਟ ਕੇ ਆਪਣੇ ਪਿਤਾ
ਸ੍ਰੀ ਰਾਜ ਗੋਗਨਾ ਜਿੰਨਾਂ ਨੇ ਪਤਰਕਾਰੀ ਵਿਚ ਕਲਮ ਦੀ ਭਲਵਾਨੀ ਕਾਇਮ ਕੀਤੀ ਦਾ ਨਾਂ ਰੋਸ਼ਨ ਕਰ ਰਿਹਾ ਹੈ ਅਤੇ ਅਜੇ ਗੋਗਨਾ ਨੇ ਆਪਣੇ ਦਾਦਾ ਜੀ ਦੀ ਪੈੜ ਤੇ ਚਲਦਿਆਂ ਭਾਰ ਚੁਕਣ ਦੀ ਭਲਵਾਨੀ ਵਿਚ ਮਾਅਰਕਾ ਮਾਰਦਿਆਂ ਪੰਜਾਬ ਦੀ ਖੇਡ ਦੁਨੀਆਂ ਦੀ ਅਣਖ ਕਾਇਮ ਕੀਤੀ । ਪੰਜਾਬ ਦੀ ਨਿਘਰ ਰਹੀ ਜਵਾਨੀ ਲਈ ਇਕ ਚਾਨਣ ਮੁਨਾਰਾ ਅਜੇ ਗੋਗਨਾ ਨਿਤ ਨਵੀਂ ਚਾਨਣੀ ਵਾਂਗ ਪੰਜਾਬ ਦੇ ਹਨੇਰੇ ਹੋ ਰਹੇ ਭਵਿਖ ਨੂੰ ਰੁਸ਼ਨਾਉਣ ਲਈ ਅਜ ਪੂਰਾ ਪਬਾਂ ਭਾਰ ਹੈ ਦੁਨੀਆਂ ਦੇ ਵਖ ਵਖ ਮੁਲਕਾਂ ਵਿਚ ਭਾਰ ਚੁਕਣ ਦੇ ਮੁਕਾਬਲਿਆਂ ਵਿਚ ਸਿਕਾ ਜਮਾਉਣ ਵਾਲਾ ਪੰਜਾਬ ਦਾ ਇਹ ਗਬਰੂ ਅਜ ਇਕ ਅਨੋਖੀ ਆਸ ਦੀ ਕਿਰਨ ਹੋ ਨਿਬੜਿਆ ਹੈ । ਅਤੇ ਪੰਜਾਬ ਵਿਚ ਨਸ਼ਿਆ ਦੇ ਵਿਚ ਡੁਬੇ ਨੌਜਵਾਨਾਂ ਲਈ ਪੰਜਾਬ ਦੀ ਫਿਜ਼ਾ ਨੂੰ ਲੀਹ ਤੇ ਖੜਾ ਕਰਨ ਲਈ ਆਪਣੇ ਤਰੀਕੇ ਨਾਲ ਇਹ ਨੋਜਵਾਨ ਬਹੁਤ ਯੋਗਦਾਨ ਪਾ ਰਿਹਾ ਹੈ।ਸਿਰਫ਼ ਪਾਵਰਲਿਫਟਰ ਅਜੇ ਗੋਗਨਾ ਸ੍ਰੀ ਰਾਜ ਗੋਗਨਾ ਦਾ ਪੁਤ ਨਹੀਂ ਪੂਰੇ ਪੰਜਾਬ ਦਾ ਪੁਤ ਹੋਣ ਦਾ ਮਾਣ ਲੈ ਰਿਹਾ ਹੈ । ਇੰਡੀਅਨ ਪਾਵਰ ਲਿਫਟਿੰਗ ਫੈਡਰੇਸ਼ਨ ਨੇ ਅਜੇ ਗੋਗਨਾ ਨੂੰ ਇਕ ਪਰਿਵਾਰ ਦੇ ਜੀਅ ਦੀ ਤਰਾਂ ਜਿਥੇ ਵੀ ਪੇਸ਼ ਕੀਤਾ ਅਜੇ ਗੋਗਨਾ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਖਰਾ ਉਤਰਿਆ ਅਤੇ ਕਿਸੇ ਵੀ ਮੁਕਾਬਲੇ ਵਿਚ ਆਪਣੀ ਫੈਡਰੇਸ਼ਨ ਦੀ ਦੇਸ਼- ਵਿਦੇਸ਼ਾਂ ਚ‘ ਪਿਠ ਨਹੀਂ ਲਗਣ ਦਿਤੀ । ਦਿਨ ਬਾ ਦਿਨ ਅਜੇ ਗੋਗਨਾ ਵਧ ਭਾਰ ਦੇ ਮੁਕਾਬਲਿਆਂ ਵਿਚ ਇਕ -ਇਕ ਕਦਮ ਬਹੁਤ ਦੀ ਧੀਰਜ ਨਾਲ ਪਕੇ ਤੋਰ ਤੇ ਜਮਾਂ ਰਿਹਾ ਹੈ । ਅਜੇ ਗੋਗਨਾ ਦੀਆ ਪ੍ਰਾਪਤੀਆਂ ਨਾਲ ਆਉਣ ਵਾਲਾ ਸਮਾ ਸਾਫ਼ ਦਿਸ ਰਿਹਾ ਹੈ ਕਿ ਇਹ ਪੰਜਾਬ ਦਾ ਪੁਤ ਕੋਈ ਬਹੁਤ ਹੀ ਅਹਿਮ ਅਤੇ ਵਡਾ ਰਿਕਾਰਡ ਪੰਜਾਬ ਦੀ ਝੋਲੀ ਪਾਵੇਗਾ । ਸ਼ਾਲਾ ਅਜੇ ਗੋਗਨਾ ਵਰਗੇ ਹੋਰ ਵੀ ਨੋਜਵਾਨ ਇਸੇ ਤਰਾਂ ਪੰਜਾਬ ਦਾ ਨਾਂ ਖੇਡਾਂ ਰਾਹੀ ਪੂਰੀ ਦੁਨੀਆਂ ਵਿਚ ਬੁਲੰਦੀਆਂ ਤੇ ਪਹੁੰਚਾਉਣ।

Send this to a friend