ਅਧਿਆਤਮ ਦੀ ਰਾਹ ’ਤੇ ਚੰਦ ਦੀ ਤਰ੍ਹਾਂ ਚਮਕੇ ਸੁਆਮੀ ਸ਼੍ਰੀ ਫੂਲ ਚੰਦ ਜੀ ਮਹਾਰਾਜ

ਸਰਦੂਲਗੜ੍ਹ- ਭਗਵਾਨ ਮਹਾਵੀਰ ਸੁਆਮੀ ਜੀ ਨੇ ਕਿਹਾ ਹੈ ਕਿ ਵਿਅਕਤੀ ਜਨਮ ਤੋ ਨਹੀ ਕਰਮ ਤੋ ਮਹਾਨ ਹੁੰਦਾ ਹੈ ਵੱਡੇ ਕੁਲ ਵਿੱਚ ਜਨਮ ਲੈਣ ਨਾਲ ਕੋਈ ਵੱਡਾ ਨਹੀ ਬਨਦਾ ਵੱਡਾ ਉਹ ਹੁੰਦਾ ਹੈ ਜੋ ਚੰਗੇ ਕੰਮ ਕਰਦਾ ਹੈ ਦਾਨ ਪੁੰਨ ਵਿੱਚ ਅੱਗੇ ਰਹਿੰਦਾ ਹੈ ਜਿਸ ਦਾ ਖਾਨ-ਪੀਨ ਅਤੇ ਵਿਚਾਰ ਸ਼ੁੱਧ ਹੁੰਦੇ ਹਨ ਅਤੇ ਜਿਸ ਦੀ ਰੂਚੀ ਧਰਮ-ਧਿਆਨ ਵਿੱਚ ਹੁੰਦੀ ਹੈ ਉਹ ਆਤਮਾ ਹੀ ਉਨਤੀ ਦੇ ਸ਼ਿਖਰ ਤੇ ਕਦਮ ਰੱਖਦੀ ਹੈ ਅਗਰ ਸ਼ਰਧਾ ਵਿਸ਼ਵਾਸ਼ ਹੋਵੇ ਤਾ ਆਤਮਾ ਤੋ ਪਰਮਾਤਮਾ ਨਰ ਤੋ ਨਿਰਾਅਣ ਕੰਕਰ ਤੋ ਸ਼ੰਕਰ ਭਗਤ ਤੋ ਭਗਵਾਨ ਬਣ ਸਕਦਾ ਹੈ ਜਿਹਨਾ ਨੇ ਆਪਣੇ ਆਪ ਨੂੰ ਪਹਿਚਾਣਾ ਅਤੇ ਸਮਝਿਆ ਉਹਨਾ ਨੇ ਹੀ ਜੀਵਨ ਮਹਾਨ ਬਣਾਇਆ ਹੈ ਜਨਮ,ਦੁੱਖ ਅਤੇ ਮਰਨ ਤੋ ਛੁਟਕਾਰਾ ਪਾਇਆ ਹੈ ਉਹ ਹੀ ਪੂਜਨੀਕ ਬਣਿਆ ਜਿਸ ਤਰਾ ਸੰਤ ਸ਼੍ਰੋਮਣੀ ਸ਼੍ਰੀ ਫੂਲ ਚੰਦ ਜੀ ਮਹਾਰਾਜ ਰਾਜਪੂਤ ਕੁੱਲ ਵਿੱਚ ਜਨਮ ਲੈ ਕੇ ਸੂਰਜ ਅਤੇ ਚੰਦਰਮਾ ਦੀ ਤਰਾ ਚਮਕੇ ਫੂਲ ਦੀ ਤਰਾ ਮਹਕੇ ਅਤੇ ਆਪਣਾ ਪ੍ਰਕਾਸ਼ ਲੋਕਾ ਤਾਹੀ ਪਹੁੰਚਇਆ ਆਪ ਜੀ ਦਾ ਜਨਮ ਸੰਨ 1913 ਵਿੱਚ ਰਾਜਸਥਾਨ ਪ੍ਰਾਂਤ ਦੇ ਸਿੱਕਰ ਜਿਲੇ ਵਿੱਚ ਤਹਸੀਲ ਨੀਮ ਦਾ ਥਾਣਾ ਦੇ ਨਜਦੀਕ ਪਿੰਡ ਨਾਥਾ ਦਾ ਨੰਗਲ ਰਾਜਪੂਤ ਬਸਤੀ ਵਿੱਚ ਹੋਇਆ ਹੁਣ ਇਸ ਬਸਤੀ ਦਾ ਨਾਮ ਮੁਨੀ ਫੂਲ ਚੰਦ ਨਗਰ ਰੱਖਿਆ ਗਿਆ ਹੈ ਆਪ ਜੀ ਦੀ ਮਾਤਾ ਦਾ ਨਾਮ ਸ਼੍ਰੀ ਮਤੀ ਅੱਛਨਾ ਦੇਵੀ ਅਤੇ ਪਿਤਾ ਦਾ ਨਾਮ ਸ਼੍ਰੀ ਬੇਰਿਸਾਲ ਸਿੰਘ ਤੰਵਰ ਸੀ ਜਨਮ ਤੋ ਕੁਝ ਸਾਲ ਬਾਅਦ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਆਪ ਜੀ ਦੇ ਬਚਪਨ ਦਾ ਨਾਮ ਭੀਖ ਸਿੰਘ ਤੰਵਰ ਸੀ ਆਪ ਆਪਣੇ ਦੋਸਤ ਦੇ ਨਾਲ ਦਿੱਲੀ ਚਲੇ ਗਏ ਅਤੇ ਉਥੇ ਸੰਤਾ ਦੀ ਸੇਵਾ ਸ਼ੁਰੂ ਕਰ ਦਿੱਤੀ ਸੰਤਾਂ ਨੇ ਆਪ ਜੀ ਦਾ ਚਿਹਰਾ ਦੇਖ ਕੇ ਉਹਨਾ ਨੇ ਜਾਣ ਲਿਆ ਸੀ ਕਿ ਆਪ ਜੀ ਵੱਡੇ ਹੋ ਕੇ ਆਪਣਾ ਕਲਿਆਣ ਤਾ ਕਰੇਗਾ ਹੀ ਅਤੇ ਨਾਲ ਹੀ ਲੋਕਾ ਦਾ ਵੀ ਉਪਕਾਰ ਕਰੇਗਾ ਇਸ ਲਈ ਚੰਗੇ ਕੰਮਾ ਵਿੱਚ ਦੇਰੀ ਨਹੀ ਕਰਨੀ ਚਾਹੀਦੀ ਚੰਗਾ ਦਿਨ ਦੇਖ ਕੇ ਆਪ ਜੀ ਨੂੰ ਦਿਕਸ਼ਤ ਕਰ ਦਿੱਤਾ ਗਿਆ ਸੰਨ 1927 ਵਿੱਚ ਪੋਹ ਕ੍ਰਿਸ਼ਨਾ ਪੰਚਮੀ ਦੇ ਦਿਨ ਉਤਰ ਪ੍ਰਦੇਸ਼ ਦੇ ਜਿਲਾ ਮੇਰਠ ਦੇ ਪਿੰਡ ਬਾਮਨੌਲੀ ਵਿਖੇ ਦਿਕਸ਼ਾ ਪ੍ਰਦਾਨ ਕੀਤੀ ਹੈ ਆਪ ਜੀ ਦਾ ਨਾਮ ਮੁਨੀ ਫੂਲ ਚੰਦ ਰੱਖਿਆ ਗਿਆ ਆਪ ਜੀ ਨੂੰ ਬਹੁਸੂਤਰੀ ਸ਼੍ਰੀ ਨਾਥੂਲਾਲ ਜੀ ਮਹਾਰਾਜ ਦਾ ਚੇਲਾ ਬਨਣ ਦਾ ਗੌਰਵ ਪ੍ਰਾਪਤ ਹੋਇਆ 22 ਫਰਵਰੀ 1998 ਨੂੰ ਆਪ ਜੀ ਨੂੰ ਸੰਤ ਸ਼੍ਰੋਮਣੀ ਦੀ ਉਪਾਧੀ ਦਿੱਤੀ ਗਈ ਸਰਦੂਲਗੜ ਬਰਾਦਰੀ ਨੇ ਆਪ ਜੀ ਨੂੰ 9 ਅਪ੍ਰੈਲ 1998 ਨੂੰ ਮਹਾਵੀਰ ਜੰਅਤੀ ਤੇ’ ਸ਼ਰਮਣ ਸੂਰੀਯਾ ਦੀ ਚਾਦਰ ਭੇਟ ਕੀਤੀ ਗਈ ਆਪ ਜੀ ਨੂੰ ਸਾਧੂ, ਸਾਧਵੀ, ਸ਼ਰਾਵਕ, ਸਰਾਵਿਕਾ ਸੁਆਮੀ ਜੀ ਦੇ ਮਾਨ ਨਾਲ ਪੁਕਾਰਦੇ ਸਨ।ਆਪ ਨੇ ਸੰਯਮ ਅਤੇ ਆਚਰਣ ਨਾਲ ਜੀਵਨ ਨੂੰ ਮਹਾਨ ਬਨਾਉਣ ਦੀ ਅਦਭੁਤ ਅਤੇ ਸ਼ਕਤੀਸ਼ਾਲੀ ਪ੍ਰਣਾਲੀ ਨੂੰ ਵਿਕਸਤ ਕੀਤਾ।ਆਪ ਜੀ ਦੇ ਗਰੀਬਾ ਦੇ ਮਸੀਹਾ ਸ਼੍ਰੀ ਸੁਮਤੀ ਮੁਨੀ ਜੀ ਮਹਾਰਾਜ ਅਤੇ ਜੋਤਸ਼ ਅਚਾਰਿਆ ਸ਼੍ਰੀ ਸੱਤਿਆ ਪ੍ਰਕਾਸ਼ ਜੀ ਮਹਾਰਾਜ ਸੇਵਾ ਦਾ ਪੂਰਾ ਪੂਰਾ ਲਾਭ ਉਠਾਇਆ ਆਖਰੀ ਦਮ ਤੱਕ ਆਪ ਜੀ ਨਾਲ ਨਾਲ ਰਹੇ ਅਤੇ ਸੇਵਾ ਦੀ ਮਿਸਾਇਲ ਕਾਇਮ ਕੀਤੀ ਆਪ ਜੀ ਦਾ 25 ਅਪ੍ਰੈਲ 2001 ਨੂੰ ਸਵੇਰੇ 10:25 ਤੇ ਰਤਿਆ ਦੀ ਜੈਨ ਸਭਾ ਵਿੱਚ ਸੰਥਾਰਾ ਸਮਾਧੀ ਸਹਿਤ ਦੇਵਲੋਕ ਨੂੰ ਪ੍ਰਾਪਤ ਹੋਏ ਇਸ ਸਮੇ ਆਪ ਜੀ ਦੀਆ ਤਿੰਨ ਪ੍ਰਾਂਤਾ ਵਿੱਚ ਰਤਿਆ(ਹਰਿਆਣਾ), ਸਰਦੂਲਗੜ(ਪੰਜਾਬ) ਅਤੇ ਮੁਨੀ ਫੂਲ ਚੰਦ ਨਗਰ (ਰਾਜਸਥਾਨ) ਵਿੱਚ ਬਣੀਆ ਹੋਈਆ ਹਨ।ਮੁਨੀ ਵਰਗ ਵਿੱਚ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਹੈ ਕਿਸੇ ਮੁਨੀ ਦੀਆ ਤਿੰਨ ਪ੍ਰਾਂਤਾ ਵਿੱਚ ਸਮਾਧੀ ਸਥਲ ਹਨ।ਜੈਨ ਸਮਾਜ ਸਰਦੂਲਗੜ੍ਹ ਉਨਾਂ ਦੀ 18ਵੀਂ ਬਰਸੀ ਉਨਾਂ ਦੀ ਸਮਾਧੀ ਸਥਲ ਸਰਸਾ-ਮਾਨਸਾ ਰੋੜ ਸਰਦੂਲਗੜ ਵਿਖੇ 25 ਅਪ੍ਰੈਲ ਦਿਨ ਵੀਰਵਾਰ ਸ਼ਰਧਾ ਨਾਲ ਮਨਾ ਰਿਹਾ ਹੈ।
– ਵਿਪਨ ਗੋਇਲ
ਪੱਤਰਕਾਰ ‘ਪੰਜਾਬ ਟਾਇਮਜ਼’ ਬਿਊਰੋ

Send this to a friend