ਰੂਪਨਗਰ- ਰੂਪਨਗਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਹਾਈ ਕਮਾਂਡ ਵਲੋਂ ਐਲਾਨੇ ਗਏ ਉਮੀਦਵਾਰ ਮੁਨੀਸ਼ ਤਿਵਾੜੀ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਮਿਲਣ ਤੇ ਅਜ ਪਹਿਲੀ ਵਾਰ ਲੋਕ ਸਭਾ ਹਲਕੇ ਵਿਚ ਪਹੁੰਚੇ ਜਿਥੇ ਪਹੁੰਚਣ ਤੇ ਉਨ੍ਹਾਂ ਨੂੰ ਕਾਂਗਰਸੀਆਂ ਦੀ ਫੁਟ ਦਾ ਸਾਹਮਣਾ ਵੀ ਕਰਨਾ ਪਿਆ ।ਜਿਥੇ ਉਨ੍ਹਾਂ ਦਾ ਸਵਾਗਤ ਰੋਪੜ ਜ਼ਿਲ੍ਹੇ ਅਤੇ ਲੋਕ ਸਭਾ ਹਲਕੇ ਦੇ ਕਾਂਗਰਸੀ ਵਰਕਰਾਂ ਵਲੋਂ ਵਖ ਵਖ ਥਾਈਂ ਰੋਕ ਕੇ ਕੀਤਾ ਗਿਆ ।
ਇਸ ਮੌਕੇ ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿਚ 13 ਦੀਆਂ 13 ਸੀਟਾਂ ਤੇ ਜਿਤ ਹਾਸਲ ਕਰਨ ਜਾ ਰਹੀ ਹੈ ।। ਕਾਂਗਰਸ ਦੇ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਾਹਿਗੁਰ ਦਾ ਸ਼ੁਕਰਾਨਾ ਕਰਨ ਲਈ ਅਜ ਆਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਜਾ ਰਹੇ ਸਨ ਅਤੇ ਰੂਪਨਗਰ ਜ਼ਿਲ੍ਹੇ ਦੇ ਕਾਂਗਰਸੀਆਂ ਦੀ ਆਪਸੀ ਫੁਟ ਦਾ ਸਾਹਮਣਾ ਕਰਨਾ ਪਿਆ ਪਤਰਕਾਰਾਂ ਵਲੋਂ ਪੁਛੇ ਗਏ ਫੁਟ ਦੇ ਸਵਾਲ ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਕੋਈ ਫੁਟ ਨਹੀਂ ਹੈ । ਅਤੇ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਤਣ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਬੀ.ਜੇ.ਪੀ ਸਰਕਾਰ ਦੀ ਅਸਫਲਤਾਵਾਂ ਦਾ ਖੁਲਾਸਾ ਕਰਨ ਦੇ ਨਾਲ ਨਾਲ ਜਨਤਾ ਨੂੰ ਇਹ ਵੀ ਦਸਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਗਰੀਬ ਲੋਕਾਂ ਲਈ ਸੋਚਣ ਦੀ ਬਜਾਏ ਸਿਰਫ ਦੇਸ਼ ਦੇ ਧਨਾਡਾਂ ਬਾਰੇ ਹੀ ਸੋਚਿਆ ਹੈ ।ਜਿਸ ਕਾਰਨ ਸਰਕਾਰ ਦੇ ਇਨ੍ਹਾਂ ਪੰਜ ਸਾਲਾਂ ਵਿਚ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋਇਆ ਹੈ ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਪਿਛਲੀਆਂ ਕਾਂਗਰਸੀ ਸਰਕਾਰਾਂ ਵੇਲੇ ਹੋਏ ਦੇਸ਼ ਦੇ ਵਿਕਾਸ ਸਬੰਧੀ ਵਿਸਥਾਰ ਸਾਹਿਤ ਦਸਣਗੇ ਅਤੇ ਆਪਣੇ ਲਈ ਵੋਟਾਂ ਦੀ ਮੰਗ ਕਰਨਗੇ ।
ਕਾਂਗਰਸ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਚ ਗ਼ਰੀਬੀ ਰੇਖਾ ਤੋਂ ਥਲੇ ਰਹਿਣ ਵਾਲੇ ਹਰੇਕ ਗਰੀਬ ਨੂੰ 72000 ਹਜ਼ਾਰ ਰੁਪਏ ਸਾਲਾਨਾ ਦਿਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਇਸ ਵਾਅਦੇ ਨੂੰ ਬਖੂਬੀ ਨਿਭਾਵਾਂਗੇ ਅਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਮਿਡਲ ਕਲਾਸ ਲੋਕਾਂ ਤੇ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਹਲਕੇ ਦੇ ਵਿਧਾਇਕ ਅਤੇ ਸਪੀਕਰ ਰਾਣਾ ਕੇ .ਪੀ ਸਿੰਘ , ਚਰਨਜੀਤ ਸਿੰਘ ਚੰਨੀ, ਬਲਬੀਰ ਸਿੰਘ ਸਿਧੂ ਕੈਬਨਿਟ ਮੰਤਰੀ, ਵਿਧਾਇਕ ਜੀ .ਪੀ ਸਿੰਘ ,ਅੰਗਦ ਸਿੰਘ ਨਵਾਂਸ਼ਹਿਰ ,ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਤਰਲੋਚਨ ਸਿੰਘ ਸੂੰਢ ,ਹਰਕੇਸ਼ ਸ਼ਰਮਾ ਮੋਹਾਲੀ ਸਮੇਤ ਵਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ ।
– ਲਾਡੀ ਖਾਬੜਾ
ਪੱਤਰਕਾਰ ‘ਪੰਜਾਬ ਟਾਇਮਜ਼’ ਰੂਪਨਗਰ