Skip to content
Independent perspectives. Global stories.
BREAKING

ਕੈਨੇਡੀਅਨ ਦੂਤਘਰਾਂ ’ਚ ਕਿਰਪਾਨ ਦੀ ਇਜਾਜ਼ਤ

Share this story

ਖਾਲਸਾ ਸਾਜਨਾ ਦਿਵਸ ਵਾਲੇ ਦਿਨ ਕੈਨੇਡਾ ਦੇ ਵਿਦੇਸ਼ ਮੰਤਰਾਲੇ ਵ¤ਲੋਂ ਵਿਦੇਸ਼ਾਂ ਵਿਚ ਸਥਿਤ ਦੇਸ਼ ਦੇ ਦੂਤਾਵਾਸਾਂ ਅਤੇ ਕੌਂਸਲਖਾਨਿਆਂ ਲਈ ਨਵੀਂ ਹਦਾਇਤ ਜਾਰੀ ਕਰਕੇ ਸਿ¤ਖਾਂ ਵਾਸਤੇ ਸ੍ਰੀ ਸਾਹਿਬ (ਛੋਟੀ ਕਿਰਪਾਨ) ਸਮੇਤ ਦੂਤਾਵਾਸ ਵਿਚ ਦਾਖਲ ਹੋਣਾ ਸੰਭਵ ਕਰ ਦਿ¤ਤਾ ਗਿਆ ਹੈ। ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਸਿ¤ਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕੈਨੇਡਾ ਦੇ  ਬਹੁ-ਸ¤ਭਿਆਚਾਰਕ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਟਿਮ ਉ¤ਪਲ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਦੇਸ਼ ਅਤੇ ਵਿਦੇਸ਼ਾਂ ਵਿਚ ਘ¤ਟ ਗਿਣਤੀਆਂ ਦੇ ਮਨੁ¤ਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਬਰਕਰਾਰ ਰ¤ਖਣ ਲਈ ਵਚਨਬ¤ਧ ਹੈ। ਹੁਣ ਵਿਦੇਸ਼ਾਂ ਵਿਚ ਸਥਿਤ ਕੈਨੇਡਾ ਦੇ ਦੂਤਾਵਾਸਾਂ ਵਿਚ ਦਾਖਲ ਹੋਣ ਸਮੇਂ ਸਿ¤ਖਾਂ ਨੂੰ ਗਾਤਰਾ ਉਤਾਰਨ ਦੀ ਲੋੜ ਨਹੀਂ। ਵਿਦੇਸ਼ ਮੰਤਰਾਲੇ ਦੀ ਨਵੀਂ ਨੀਤੀ ਅਨੁਸਾਰ ਕੈਨੇਡਾ ਦੇ ਦੂਤਾਵਾਸਾਂ ਵਿਚ ਸਿ¤ਖਾਂ ਨੂੰ ਇਹ ਆਜ਼ਾਦੀ ਪ੍ਰਦਾਨ ਕਰਨ ਦੇ ਨਾਲ-ਨਾਲ ਉਥੇ ਅਮਲੇ ਦੀ ਸੁਰ¤ਖਿਆ ਯਕੀਨੀ ਰ¤ਖਣ ਲਈ ਇਹ ਲਾਜ਼ਮੀ ਹੋਵੇਗਾ ਕਿ ਕਿਰਪਾਨ ਮਿਆਨ ਦੇ ਅੰਦਰ ਹੋਵੇ ਅਤੇ ਗਾਤਰੇ ਦੀ ਸ਼ਕਲ ਵਿਚ ਕ¤ਪੜਿਆਂ ਦੇ ਥ¤ਲੇ ਪਹਿਨੀ ਹੋਵੇ। ਧਿਆਨ ਦੇਣ ਯੋਗ ਗ¤ਲ ਇਹ ਵੀ ਹੈ ਕਿ ਉਹ ਸਿ¤ਖ ਗਾਤਰਾ ਪਹਿਨ ਕੇ ਦੂਤਾਵਾਸ/ਕਾਂਸਲਖਾਨੇ ਵਿਚ ਜਾ ਸਕਦੇ ਹਨ, ਜਿਨ੍ਹਾਂ ਨੇ ਪੂਰੇ ਪੰਜ ਕ¤ਕਾਰ ਸਜਾਏ ਹੋਣਗੇ। ਵਿਭਿੰਨਤਾ ਦੇਸ਼ ਦੀਆਂ ਸਭ ਤੋਂ ਵ¤ਡੀਆਂ ਤਾਕਤਾਂ ਵਿਚੋਂ ਇਕ ਹੈ ਅਤੇ ਧਾਰਮਿਕ ਆਜ਼ਾਦੀ ਕੈਨੇਡਾ ਦੀ ਬੁਨਿਆਦੀ ਖੂਬੀ ਹੈ। ਕੈਨੇਡਾ ਸਰਕਾਰ ਵ¤ਲੋਂ ਕਿਰਪਾਨ ਬਾਰੇ ਅਪਣਾਈ ਗਈ ਨਵੀਂ ਨੀਤੀ ਨਾਲ ਕੈਨੇਡਾ ਦੀਆ ਕਦਰਾਂ-ਕੀਮਤਾਂ ਨੂੰ ਦੁਨੀਆ ਭਰ ਵਿਚ ਪ੍ਰਚਾਰਨ ਵਿਚ ਮਦਦ ਵੀ ਮਿਲੇਗੀ। ਸਿੱਖ ਭਾਈਚਾਰਿਆਂ ਦੀਆਂ ਕਈ ਪ੍ਰਮੁੱਖ ਜੱਥੇਬੰਦੀਆਂ ਵੱਲੋਂ ਸਿ¤ਖਾਂ ਨੂੰ ਕੈਨੇਡਾ ਦੇ ਦੂਤਾਵਾਸਾਂ ਵਿ¤ਚ ਕਿਰਪਾਨ ਪਹਿਨਣ ਦੀ ਖੁ¤ਲ੍ਹ ਦਿ¤ਤੇ ਜਾਣ ਦੇ ਮੁ¤ਦੇ ’ਤੇ 2012 ਤੋਂ ਕੈਨੇਡਾ ਦੀ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਸੀ। ਸਿ¤ਖਾਂ ਨੂੰ ਕੈਨੇਡਾ ਦੀ ਸੰਸਦ ਅਤੇ ਸਰਵ ਉ¤ਚ-ਅਦਾਲਤ ਵਿ¤ਚ ਕਿਰਪਾਨ ਸਮੇਤ ਜਾਣ ਦੀ ਖੁ¤ਲ੍ਹ ਪਹਿਲਾਂ ਹੀ ਮਿਲੀ ਹੋਈ ਹੈ। ਕੈਨੇਡਾ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਐਲਾਨ ਖਾਲਸਾ ਸਿਰਜਣਾ ਦਿਵਸ ਮੌਕੇ ਕੀਤਾ ਜਾਣਾ ਹੋਰ ਵੀ ਵੱਧ ਅਹਿਮ ਹੈ। ਇਹ ਦਿਹਾੜਾ ਵਿਸ਼ਵ ਦੇ ਇਤਿਹਾਸ ‘ਚ ਮਨੁ¤ਖੀ ਆਜ਼ਾਦੀ ਅਤੇ ਬਰਾਬਰਤਾ ਦਾ ਪ੍ਰਤੀਕ ਹੈ। ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਦਾ ਮਾਣ ਹੋਰ ਵੀ ਵਧਿਆ ਹੈ। ਇਸ ਨਾਲ ਦੂਸਰੇ ਦੇਸ਼ਾਂ ਨੂੰ ਵੀ ਪ੍ਰੇਰਣਾ ਮਿਲੇਗੀ ਕਿ ਉਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਨੂੰ ਬਹਾਲ ਕਰੇ। ਕਿਰਪਾਨ ਦੇ ਨਾਲ-ਨਾਲ ਦਸਤਾਰ ਦਾ ਵੀ ਮੁੱਦਾ ਕਾਫੀ ਅਹਿਮ ਹੈ। ਫਰਾਂਸ ਸਮੇਤ ਕੁਝ ਹੋਰ ਦੇਸ਼ਾਂ ਨੇ ਦਸਤਾਰ ਉਪਰ ਪਾਬੰਦੀ ਲਗਾ ਰੱਖੀ ਹੈ। ਨਵੇਂ ਯੁੱਗ ਵਿੱਚ ਇਸ ਤਰ੍ਹਾਂ ਦੀਆਂ ਧਾਰਮਿਕ ਪਾਬੰਦੀਆਂ ਕਿਸੇ ਵੀ ਤਰ੍ਹਾਂ ਠੀਕ ਨਹੀਂ ਹਨ। ਇਹ ਮਨੁੱਖੀ ਹੱਕਾਂ ਦੀ ਵੀ ਉਲੰਘਣਾ ਹੈ। ਸਿੱਖ ਭਾਈਚਾਰੇ ਨੂੰ ਅਜਿਹੀਆਂ ਪ੍ਰਾਪਤੀਆਂ ਲਈ ਇਕਜੁੱਟ ਹੋਣ ਦੀ ਲੋੜ ਹੈ। ਸਾਰੀ ਕੌਮ ਜੇਕਰ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੀ ਹੈ ਤਾਂ ਅਜਿਹੀਆਂ ਹੋਰ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ ਹਨ।  ਕਿਰਪਾਨ ਪਹਿਨਣ ਦਾ ਹੱਕ ਮਿਲਣ ਪਿੱਛੋਂ ਸਿੱਖ ਭਾਈਚਾਰੇ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਉਨ੍ਹਾਂ ਨੂੰ ਜਨਤਕ ਤੌਰ ’ਤੇ ਬਹੁਤ ਹੀ ਸਲੀਕੇ ਭਰੇ ਵਿਵਹਾਰ ਦਾ ਦਿਖਾਵਾ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਮਾਣ-ਸਤਿਕਾਰ ਇਸੇ ਤਰ੍ਹਾਂ ਕਾਇਮ ਰਹਿ ਸਕੇ।
-ਬਲਜੀਤ ਸਿੰਘ ਬਰਾੜ

WRITTEN BY