Skip to content
Independent perspectives. Global stories.
BREAKING

…ਕੌਮੀ ਸਵੈਮਾਣ ਨੂੰ ਕਾਇਮ ਰੱਖਣ ਲਈ ਵੋਟਰ ਜ਼ਮੀਰ ਦੀ ਆਵਾਜ਼ ਸੁਣ ਕੇ ਪਾਉਣ ਵੋਟ : ਬਾਬਾ ਚਾਂਦਪੁਰਾ

Share this story

image ਮਾਨਸਾ, 19 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)-ਸਿੱਖੀ ਦਾ ਮੁੱਖ ਧੁਰਾ ਮੰਨੇ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਸੀਟ ਲਈ ਬਾਦਲ ਦਲ ਅਤੇ ਭਾਜਪਾ ਨੇ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੀ ਚੌਣ ਕਰ ਕਿ ਸਮੁੱਚੇ ਸਿੱਖ ਜਗਤ ਤੇ ਖਾਸਕਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਇਨਸਾਫ ਪਸੰਦ ਲੋਕਾ ਲਈ ਇਮਤਿਹਾਨ ਦੀ ਘੜੀ ਵਿੱਚ ਖੜਾ ਕਰ ਦਿਤਾ ਹੈ। ਬਾਦਲਕਿਆਂ ਦਾ ਸਮਾਜ ਅੰਦਰ ਫੁੱਟ ਪਾਉਣ ਵਾਲੀਆ ਸ਼ਕਤੀਆਂ ਨੂੰ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦਾ ਵਾਰਸ ਬਣਾ ਕਿ ਪੇਸ਼ ਕਰਨਾ ਸਿੱਖ ਕੋਮ ਲਈ ਚਣੋਤੀ ਹੈ। ਕੌਮੀਸਵੈਮਾਨ ਨੂੰ ਕਾਇਮ ਰੱਖਣ ਲਈ ਵੋਟਰ ਜਮੀਰ ਦੀ ਆਵਾਜ ਸੁਣ ਕੇ ਵੋਟ ਪਾਉਣ ਦਾ ਹੱਕ ਅਦਾ ਕਰਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਪ੍ਰਦੀਪ ਸਿੰਘ ਅਕਲੀਆ ਚਾਂਦਪੁਰਾ ਸਾਹਿਬ ਪ੍ਰਮੱਖ ਆਗੂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਨੇ ਅਖ਼ਬਾਰ ਦੇ ਬਰੇਟਾ ਦਫ਼ਤਰ ਪਹੁੰਚਣ ਉਪਰੰਤ ਕੀਤਾ। ਉਹਨਾਂ ਕਿਹਾ ਕਿ ਬਾਦਲ ਪਿਉ ਪੁੱਤਾ ਨੇ ਸਿੱਖੀ ਦੀਆ ਜੜ੍ਹਾ ਵੱਢਣ ਵਿਚ ਕੋਈ ਕਸਰ ਨਹੀ ਛੱਡੀ, ਉਹ ਭੁੱਲ ਚੁੱਕੇ ਹਨ ਕਿ ਅੱਤ ਖੁਦਾ ਦਾ ਵੈਰ ਹੁੰਦਾ ਹੈ। ਉਨ੍ਹਾ ਕਿਹਾ ਹੈ ਕਿ ਨੇਕੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਨੀਹ ਇਸ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਨੇ ਰੱਖੀ ਇਸ ਪਵਿੱਤਰ ਨਗਰੀ ਵਿਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਗਿਆ ਇਸ ਪਵਿੱਤਰ ਧਰਤੀ ਤੇ ਅਣਖ ਖਾਤਰ ਅਤੇ ਧਰਮ ਦੀ ਰੱਖਿਆ ਲਈ ਹਜਾਰਾਂ ਗੁਰਸਿੱਖਾ ਦਾ ਖੂਨ ਡੁਲਿਆਂ ਉਸ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਦਾ ਵਾਰਸ ਬਾਦਲਕਿਆਂ ਭਰਿਸ਼ਟ ਅਤੇ ਵਰਣ ਆਸ਼ਰਮ ਵੰਡ ਦਾ ਪੈਰੋਕਾਰ ਅਰੁਣ ਜੇਤਲੀ ਮੋਦੀ ਦਾ ਸੱਜਾ ਹੱਥ ਅਤੇ ਆਰ ਐਸ ਐਸ ਦਾ ਚੋਟੀ ਦਾ ਲੀਡਰ ਉਸ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਕਰਦਾ ਹੈ। ਜਿਸਨੇ ਸ਼੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਸਮੇ ਇੰਦਰਾ ਗਾਧੀ ਤੇ ਬਾਦਲਕਿਆ ਨਾਲ ਸਾਝੀ ਯੋਜਨਾਬੰਦੀ ਕੀਤੀ ਸੀ । ਆਰ ਐਸ ਐਸ ਤੇ ਭਾਜਪਾ ਨੇ 10 ਜੂਨ 1984 ਨੂੰ ਫੌਜੀ ਹਮਲੇ ਨੂੰ ਪੂਰੀ ਤਰਾ ਜਾਇਜ ਠਹਿਰਾਇਆ ਸੀ। ਇਹ ਉਹ ਭਾਜਪਾ ਹੈ ਜਿਸ ਦੇ ਆਗੂਆ ਨੇ ਚਿੱਟੀ ਸਿੰਘ ਪੁਰਾ ਵਿਚ 40 ਸਿੱਖਾ ਦਾ ਕਤਲ ਕਰਵਾਇਆ ਸੀ। ਜਿਸ ਨੇ ਗੁਜਰਾਤ ਦੇ ਸਿੱਖ ਕਿਸਾਨਾ ਦਾ ਉਜਾੜਾ ਹਾਲ ਹੀ ਵਿਚ ਕਰਵਾਇਆ ਹੈ। ਜਾਨੂੰਨੀਆ ਦੇ ਹਮਲੇ ਕਾਰਨ ਸਿੱਖ ਕਿਸਾਨ ਪੰਜਾਬ ਵਿਚ ਹਿਜਰਤ ਕਰ ਰਹੇ ਹਨ। ਇਹ ਉਹ ਮਿਸਟਰ ਜੇਤਲੀ ਹੈ ਜਿਸ ਨੇ ਕੇਦਰੀ ਕਾਨੂੰਨ ਮੰਤਰੀ ਹੁੰਦਿਆ ਪੋਟਾ ਵਰਗੇ ਕਾਲੇ ਕਾਨੂੰਨ ਘੱਟ ਗਿਣਤੀਆਂ ਨੂੰ ਜਲੀਲ ਕਰਲ ਲਈ ਬਣਵਾਏ । ਉਨ੍ਹਾ ਕਿਹਾ ਕਿ ਮਾਨਵਤਾ ਦੇ ਕਾਤਲਾ ਮੋਦੀ ਅਡਵਾਨੀ ਤੇ ਜੇਤਲੀ ਨੂੰ ਜੇਲ ਹੋਣੀ ਚਾਹੀਦੀ ਸੀ ਪਰ ਸ਼ਰਮ ਦੀ ਗਲ ਹੈ ਕਿ ਬਾਦਲਕੇ ਆਪਣੀ ਲੁੱਟ ਤੇ ਕੁੱਟ ਕਾਇਮ ਰੱਖਣ ਲਈ ਜੇਤਲੀ ਨੂੰ ਅੰਮ੍ਰਿਤਸਰ ਸਾਹਿਬ ਤੋ ਪੰਜਾਬ ਦਾ ਵਾਰਸ ਬਣਾ ਕਿ ਪੇਸ਼ ਕਰ ਰਹੇ ਹਨ । ਉਨ੍ਹਾ ਕਿਹਾ ਕਿ ਜੇਕਰ ਇਕ ਵੀ ਸੱਚੇ ਸਿੱਖ ਦੀ ਵੋਟ ਜੇਤਲੀ ਨੂੰ ਪੈਦੀ ਹੈ ਤਾ ਸਿੱਖਾ ਲਈ ਹੋਰ ਸ਼ਰਮ ਦੀ ਗੱਲ ਕੋਈ ਨਹੀ ਹੋਵੇਗੀ । ਉਹਨਾ ਕਿਹਾ ਕੇ ਲੁਟੇਰਿਆਂ ਵੱਲੋ ਲੁੱਟ- ਪੁੱਟ ਕਿ ਬਣਾਏ ਹੋਟਲਾਂ ਜਹਾਜਾਂ ਦੀ ਮਾਲਕੀ ਟਰਾਸਪੋਰਟਾ ਤੇ ਇਕ ਦਿਨ ਪੰਜਾਬ ਦੇ ਕਿਰਤੀ ਗਰੀਬ ਲੋਕ ਕਾਬਜ ਹੋਣਗੇ ਜੋ ਇਸ ਦੇ ਅਸਲੀ ਹੱਕਦਾਰ ਹਨ । ਹੱਕ ਜਿਨ੍ਹਾ ਦੇ ਆਪਣੇ ਆਪੇ ਲੈਣਗੇ ਖੋਹ। ਦੇਸ਼ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਵੋਟ ਆਪਣੀ ਜਮੀਰ ਦੀ ਆਵਾਜ ਨਾਲ ਪਾਉ ।ਨਾਲ ਹੀ ਉਹਨਾਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵਜੋਂ ਚੋਣ ਲੜ ਰਹੇ ਸ੍ਰ:ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਲੰਮੇਂ ਸਮੇਂ ਤੋਂ ਸਿੱਖ ਕੌਮ ਦੇ ਹੱਕਾਂ ਦੀ ਅਵਾਜ਼ ਉਠਾ ਰਹੇ ਸ੍ਰ:ਮਾਨ ਨੂੰ ਖਡੂਰ ਸਾਹਿਬ ਹਲਕੇ ਦੇ ਵਾਸੀ ਕਦੇ ਵੀ ਹਾਰਨ ਨਹੀ ਦੇਣਗੇ ਇਹ ਉਨਾਂ ਦਾ ਭਰੋਸਾ ਵੀ ਹੈ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਵੀ ਹੈ ਕਿ ਉਹ ਲੰਮੀ ਲੀਡ ਦੇ ਨਾਲ ਸ੍ਰ:ਸਿਮਰਨਜੀਤ ਸਿੰਘ ਮਾਨ ਨੂੰ ਜਿੱਤਾ ਕੇ ਲੋਕ ਸਭਾ ਵਿੱਚ ਭੇਜਣ ਤਾਂ ਜੋ ਸਿੱਖ ਕੋਮ ਦੀ ਅਵਾਜ਼ ਹੋਰ ਮਜਬੂਤ ਹੋ ਕਿ ਉਠਾ ਸਕਣ। ਇਸ ਸਮੇਂ ਉਨਾਂ ਦੇ ਨਾਲ ਸ੍ਰੌਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਜਥੇ:ਗੁਰਮੇਲ ਸਿੰਘ ਖੁਡਾਲ, ਮੇਜਰ ਸਿੰਘ ਕਾਹਨਗੜ੍ਹ, ਮੇਜਰ ਸਿੰਘ ਕੁਲਰੀਆਂ ਵੀ ਮੌਜੂਦ ਸਨ।

WRITTEN BY