Skip to content
Independent perspectives. Global stories.
BREAKING

ਪਾਣੀ ਦੇ ਕੁਦਰਤੀ ਸੋਮਿਆਂ ਦਾ ਦੂਸ਼ਿਤ ਹੋਣਾ

Share this story

ਪਾਣੀ ਦੇ ਕੁਦਰਤੀ ਸੋਮਿਆਂ ਦਾ ਦੂਸ਼ਿਤ ਹੋਣਾ ਸੰਸਾਰ ਪੱਧਰੀ ਵਰਤਾਰਾ ਹੈ। ਮਨੁੱਖ ਨੇ ਵਿਕਾਸ ਦੀ ਦੌੜ ਵਿੱਚ ਧਰਤੀ ਦੇ ਕੁਦਰਤੀ ਸੋਮੇ ਉਜਾੜ ਦਿੱਤੇ ਹਨ। ਕੁਦਰਤੀ ਸੋਮਿਆਂ ਦੇ ਉਜਾੜੇ ਅਤੇ ਦੂਸ਼ਿਤ ਹੋਣ ਨਾਲ ਇਸ ਧਰਤੀ ਉੱਪਰ ਮਨੁੱਖੀ ਜੀਵਨ ਦੀ ਹੋਂਦ ਖਤਰੇ ਵਿੱਚ ਪੈ ਗਈ ਹੈ। ਮਨੁੱਖ ਦੀ ਇਸ ਗਲਤੀ ਦੀ ਸਜ਼ਾ ਦਰਿਆਵਾਂ ਨੂੰ ਵੀ ਭੁਗਤਣੀ ਪੈ ਰਹੀ ਹੈ। ਪੰਜਾਬ  ਦੇ ਪ੍ਰਮੁੱਖ ਦਰਿਆ ਵੀ ਉਦਯੋਗ ਦੀ ਰਹਿੰਦ-ਖੂੰਹਦ ਅਤੇ ਮਾਰੂ ਪ੍ਰਦੂਸ਼ਣ ਦੀ ਮਾਰ ਹੇਠ ਹਨ। ਇਸ ਸਮੇਂ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੀ ਥਾਂ ਰਸਾਇਣ ਵਗਦਾ ਹੈ। ਦਰਿਆਵਾਂ ਦੇ ਦੂਸ਼ਿਤ ਹੋਣ ਨਾਲ ਪੰਜਾਬ ਦੇ ਵਾਤਾਵਰਣ ਅਤੇ ਇਸ ਨਾਲ ਜੁੜੀਆਂ ਸਰਗਰਮੀਆਂ ਉੱਪਰ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਪ੍ਰਦੂਸ਼ਣ ਦੀ ਸਭ ਤੋਂ ਵੱਧ ਮਾਰ ਸਤਲੁਜ ਦਰਿਆ ਨੂੰ ਪਈ ਹੈ। ਸਤਲੁਜ ਦੇ ਪਲੀਤ ਹੋਣ ਨਾਲ ਇਸ ਨਾਲ ਜੁੜੀ ਹਰੀਕੇ ਪੱਤਣ ਝੀਲ ਵੀ ਬੁਰੀ ਤਰ੍ਹਾਂ ਪ੍ਰਦੂਸ਼ਣ ਦੀ ਮਾਰ ਹੇਠ ਹੈ। ਹਰੀਕੇ ਪੱਤਣ ਵਿਖੇ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੈ। ਇੱਥੇ ਆਉਂਦਾ ਬਿਆਸ ਦਰਿਆ ਦਾ ਪਾਣੀ ਮੁਕਾਬਲਤਨ ਪ੍ਰਦੂਸ਼ਣ ਤੋਂ ਹਾਲੇ ਤੱਕ ਮੁਕਤ ਹੈ, ਪ੍ਰੰਤੂ ਸਤਲੁਜ ਦਰਿਆ ਦੇ ਰਸਾਇਣਕ ਪਾਣੀ ਦੇ ਮਿਲਣ ਕਾਰਨ ਹਰੀਕੇ ਪੱਤਣ ਝੀਲ ਦਾ ਸਾਰਾ ਪਾਣੀ ਦੂਸ਼ਿਤ ਹੋ ਜਾਂਦਾ ਹੈ। ਇਸ ਸਮੇਂ ਹਰੀਕੇ ਪੱਤਣ ਦੀ ਝੀਲ ਇਸ ਪ੍ਰਦੂਸ਼ਣ ਕਾਰਨ ਇਕ ਬਦਬੂ ਮਾਰਦਾ ਛੱਪੜ ਬਣ ਗਈ ਹੈ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਕਾਰਖਾਨਿਆਂ  ਦਾ  ਗੰਦਾ ਪਾਣੀ ਸਿੱਧਾ ਸਤਲੁਜ ਵਿੱਚ ਪੈਂਦਾ ਹੈ। ਕਾਰਖਾਨਿਆਂ ਦੇ ਰਸਾਇਣਕ ਪਾਣੀ ਦੇ ਲਗਾਤਾਰ ਵਹਾਅ ਨਾਲ ਸਤਲੁਜ ਦਰਿਆ ਦਾ ਸਮੁੱਚਾ ਪਾਣੀ ਕਾਲੇ ਰੰਗ ਦਾ ਹੋ ਗਿਆ ਹੈ। ਇਸ ਵਿੱਚੋਂ ਭਾਰੀ ਬਦਬੂ ਮਾਰਦੀ ਹੈ।  ਰਸਾਇਣਕ ਲੁਧਿਆਣਾ ਦੇ ਬੁੱਢਾ ਨਾਲੇ ਰਾਹੀਂੇ ਸਤਲੁਜ ਦਰਿਆ ਵਿੱਚ ਆ ਡਿੱਗਦਾ ਹੈ। ਸਰਕਾਰ ਨੇ ਪਿਛਲੇ ਕਈ  ਸਾਲਾਂ ਤੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਕਾਰਖਾਨਿਆਂ ’ਚੋਂ ਨਿਕਲਣ ਵਾਲੇ ਰਸਾਇਣਕ ਪਾਣੀ ਨੂੰ ਯੋਗ ਤਰੀਕੇ ਨਾਲ ਸ਼ੁੱਧ ਕਰਕੇ ਹੀ ਦਰਿਆ ਵਿੱਚ ਸੁੱਟਿਆ ਜਾਵੇ। ਇਸ ਸੰਬੰਧ ਵਿੱਚ ਸਰਕਾਰ ਵੱਲੋਂ ਬਣਾਈ ਗਈ ਸਤਲੁਜ ਐਕਸ਼ਨ ਪਲਾਨ ਵੀ ਹਾਲੇ ਤੱਕ ਠੱਪ ਪਈ ਹੈ। ਸਰਕਾਰ  ਦੀ ਇਸ ਪ੍ਰਾਜੈਕਟ ਪ੍ਰਤੀ ਬੇਰੁਖੀ ਕਾਰਨ ਪੰਜਾਬ ਦਾ ਇਹ ਪ੍ਰਮੁੱਖ ਦਰਿਆ ਬੁਰੀ ਤਰ੍ਹਾ ਪ੍ਰਦੂਸ਼ਿਤ ਹੋ ਗਿਆ ਹੈ। ਸਤਲੁਜ ਦਰਿਆ ਦੇ ਗੰਦੇ ਪਾਣੀ ਕਾਰਨ ਹਰੀਕੇ ਪੱਤਣ  ਝੀਲ ਵਿੱਚ ਬਣਾਈ ਗਈ ਬਰਡ ਸੈਂਚੁਰੀ ਦਾ ਵਜੂਦ ਵੀ ਗਵਾਚਦਾ ਨਜ਼ਰ ਆ ਰਿਹਾ ਹੈ। 86 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਇਸ ਬਰਡ ਸੈਂਚੁਰੀ ਵਿੱਚ ਪਹਿਲਾਂ ਹਰ ਸਾਲ ਇਕ ਲੱਖ ਦੇ ਕਰੀਬ ਵਿਦੇਸ਼ੀ ਪੰਛੀ ਆਉਂਦੇ ਸਨ ਪ੍ਰੰਤੂ  ਝੀਲ ਦੇ ਪ੍ਰਦੂਸ਼ਿਤ ਹੋਣ ਕਾਰਨ ਵਿਦੇਸ਼ੀ ਪੰਛੀਆਂ ਦਾ ਪ੍ਰਵਾਸ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਹੈ ਅਤੇ ਪੰਛੀਆਂ ਦੇ ਆਉਣ ਦੀ ਗਿਣਤੀ ਲਗਾਤਾਰ ਘੱਟ ਰਹੀ  ਹੈ। ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਕਾਰਨ ਪੰਜਾਬ ਦੇ ਸਰਹੱਦੀ ਖੇਤਰਾਂ ਦੀ ਤਬਾਹੀ ਰੋਕਣ ਦੇ ਯਤਨ   ਵਜੋਂ ਸਰਕਾਰ ਨੇ 1952 ਵਿੱਚ ਹਰੀਕੇ ਪੱਤਣ ਸੰਗਮ ’ਤੇ ਬੰਨ੍ਹ ਦੀ ਉਸਾਰੀ  ਕੀਤੀ ਸੀ। ਇਸ ਬੰਨ੍ਹ ਕਾਰਨ ਇੱਥੇ ਬਣੀ ਹਰੀਕੇ ਪੱਤਣ ਝੀਲ ਹੌਲੀ ਹੌਲੀ ਪ੍ਰਵਾਸੀ ਪੰਛੀਆਂ ਤੋਂ ਇਲਾਵਾ ਸੈਲਾਨੀਆਂ ਲਈ ਵੀ ਖਿੱਚ ਦਾ ਵੱਡਾ ਕੇਂਦਰ ਬਣ ਗਈ। ਇਸ ਵਿਸ਼ਾਲ ਕਾਇਆ ਝੀਲ ਕਾਰਨ ਪੰਜਾਬ ਦੇ ਟੂਰਿਜ਼ਮ ਨੂੰ ਵੱਡਾ ਹੁਲਾਰਾ ਮਿਲਣ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਗਈਆਂ ਸਨ, ਪੰ੍ਰਤੂ ਇਸ ਦਾ ਪਾਣੀ ਦੂਸ਼ਿਤ ਹੋਣ ਕਾਰਨ ਇਹ ਯੋਜਨਾ ਧਰੀ-ਧਰਾਈ ਰਹਿ ਗਈ। ਬੋਅ ਮਾਰਦੀ ਇਸ ਝੀਲ ਦੇ ਹੁਣ ਕੋਈ ਦੂਰ ਤੋਂ  ਵੀ ‘ਦਰਸ਼ਨ’ ਨਹੀਂ ਕਰਨੇ ਚਾਹੁੰਦਾ। ਝੀਲ ਵਿੱਚ ਕਿਸ਼ਤੀਆਂ ਰਾਹੀਂ ਮੌਜ ਮਸਤੀ ਕਰਨ ਦੀ ਸਰਗਰਮੀ ਵੀ ਲਗਭੱਗ ਠੱਪ ਹੋ ਗਈ ਹੈ। ਦੇਸ਼ੀ ਵਿਦੇਸ਼ੀ ਸੈਲਾਨੀ ਹੁਣ ਹਰੀਕੇ ਪੱਤਣ ਦਾ ਰੁਖ ਨਹੀਂ ਕਰਦੇ। ਹੈਰਾਨੀ ਦੀ ਗੱਲ ਹੈ ਕਿ ਇਸ ਬੇਹੱਦ ਗੰਭੀਰ ਵਿਸ਼ੇ ਉੱਪਰ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਚਿੰਤਾ ਨਹੀਂ।  ਸਰਕਾਰ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਕਿ ਦਰਿਆਵਾਂ ਦੇ ਪ੍ਰਦੂਸ਼ਣ ਨਾਲ ਹੋਰ ਕਿੰਨੀਆਂ ਸਮੱਸਿਆਵਾਂ ਪੈਦਾ ਹੋਣ ਦਾ ਡਰ ਹੈ। ਹਰੀਕੇ ਪੱਤਣ  ਸੰਗਮ ਤੋਂ ਨਿਕਲਣ ਵਾਲੀਆਂ ਨਹਿਰਾਂ ਦਾ ਪਾਣੀ ਰਾਜਸਥਾਨ ਤੱਕ ਜਾਂਦਾ ਹੈ। ਰਾਜਸਥਾਨ ’ਚ ਕਿਉਂਕਿ ਕੁਦਰਤੀ ਪਾਣੀ ਦੀ ਭਾਰੀ ਘਾਟ ਹੈ, ਇਸ ਲਈ ਲੋਕ ਇਨ੍ਹਾਂ ਨਹਿਰਾਂ ਦਾ ਪਾਣੀ ਹੀ ਪੀਂਦੇ ਹਨ। ਇਨ੍ਹਾਂ ਨਹਿਰਾਂ ਵਿੱਚ ਜਾ ਰਾਹੇ ਪ੍ਰਦੂਸ਼ਿਤ ਪਾਣੀ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਅਤੇ ਰਾਜਸਥਾਨ ਵਿੱਚ ਮਨੁੱਖੀ ਵਸੋਂ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਦਰਿਆਵਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸੰਬੰਧਤ ਸਾਰੇ ਵਿਭਾਗ ਵੀ ਹੱਥ ’ਤੇ ਹੱਥ ਧਰੀ ਬੈਠੇ ਹਨ। ਇਹ ਬੇਹੱਦ ਦੁੱਖਦਾਈ ਸਥਿਤੀ ਹੈ। ਜਨਤਕ ਪੱਧਰ ’ਤੇ ਹਾਲੇ ਇਸ ਗੱਲ ਦੀ ਸੋਝੀ ਨਹੀਂ ਆਈ ਕਿ ਦਰਿਆ ਸਾਡੇ ਜੀਵਨ ਦਾਤੇ ਹਨ। ਦਰਿਆਵਾਂ ਦੇ ਪ੍ਰਦੂਸ਼ਣ ਖਿਲਾਫ਼ ਜਨਤਕ ਅੰਦੋਲਨ ਦੀ ਗੱ²ਲ ਤਾਂ ਹਾਲੇ ਸੋਚੀ ਵੀ ਨਹੀਂ ਜਾ ਸਕਦੀ। ਇਸ ਸਥਿਤੀ ’ਚ ਸਿਰਫ਼ ਸਰਕਾਰੀ ਚਾਰਾਜੋਈ ਹੀ ਕੁੱਝ ਨਤੀਜੇ ਕੱਢ ਸਕਦੀ ਹੈ।  ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਤਲੁਜ ਐਕਸ਼ਨ ਪਲਾਨ ਮੁਕੰਮਲ ਕਰਨ ਲਈ ਤੁਰੰਤ ਧਿਆਨ ਦੇਵੇ ਤਾਂ ਜੋ ਦਰਿਆ ਦੇ ਪ੍ਰਦੂਸ਼ਣ ਕਾਰਨ ਸਰਵਪੱਖੀ ਉਜਾੜੇ ਨੂੰ ਰੋਕਿਆ ਜਾ ਸਕੇ। ਦਰਿਆਵਾਂ ’ਚ ਰਸਾਇਣਕ ਪਾਣੀ ਪਾਉਣ ਉੱਪਰ ਰੋਕ ਲੱਗੇ ਅਤੇ ਉ¦ਘਣਾ ਦੀ ਸਖ਼ਤ ਸਜ਼ਾ ਤੈਅ ਕੀਤੀ ਜਾਵੇ।
-ਬਲਜੀਤ ਸਿੰਘ ਬਰਾੜ

WRITTEN BY