14 ਫਰਵਰੀ ਨੂੰ ਦੇਸ਼ ਚ ਮਾਤਮ ਛਾ ਗਿਆ , ਇਕ ਪਾਸੇ ਤਾਂ ਸਾਰੀ ਦੁਨੀਆ ਵੈਲੇਨਟਾਈਨ ਡੇ ਮਨਾ ਰਹੀ ਸੀ ਅਤੇ ਜੋ ਨਹੀਂ ਮਨਾਉਂਦੇ ਹਨ ਤੇ ਇਸ ਦਿਨ ਦੇ ਹਕ ਵਿਚ ਵੀ ਨਹੀਂ ਸਨ। ਉਹ ਉਸਦਿਨ ਨੂੰ ਇਕ ਅਫਵਾਹ ਦੇ ਰੂਪ ਚ ਫ਼ਿਲਾਂਦੇ ਹਨ ਕਿ ਉਸ ਦਿਨ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ। ਜਿਸਦਾ ਅਜ ਤਕ ਕਦੇ ਵੀ ਕੋਈ ਸਬੂਤ ਨਹੀਂ ਮਿਲਿਆ। ਪਰ ਹੁਣ 14 ਫਰਵਰੀ ਨੂੰ ਸਾਡੇ ਦੇਸ਼ਵਾਸੀ ਕਾਲੇ ਦਿਨ ਦੇ ਰੂਪ ਚ ਕਦੇ ਵੀ ਨਹੀਂ ਭੁਲ ਸਕਣਗੇ। ਉਸ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਇਕ ਵਿਸਫੋਟ ਦੌਰਾਨ ਸਾਡੇ ਦੇਸ਼ ਦੇ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਕਾਲੇ ਰੰਗ ਦੀ ਸਕਾਰਪੀਓ ਗਡੀ ਚ 21 ਸਾਲਾ ਲੜਕੇ ਨੇ ਆਈ. ਈ. ਡੀ. ਨਾਮਕ ਵਿਸਫੋਟ ਭਰਕੇ ਆਰਮੀ ਦੀ ਇਕ ਗਡੀ ਚ ਮਾਰੀ ਅਤੇ ਇਕ ਬਹੁਤ ਵਡੇ ਹਾਦਸੇ ਨੂੰ ਅੰਜਾਮ ਦਿਤਾ ਗਿਆ। ਉਸ ਹਾਦਸੇ ਦੌਰਾਨ ਕੁਝ ਆਰਮੀ ਦੇ ਜਵਾਨਾਂ ਦੇ ਅੰਗ ਪਾਸੇ ਜਾਕੇ ਵੀ ਡਿਗੇ। ਉਸਦਿਨ ਆਤਿਲ ਅਹਮਦ ਨਾਮਕ ਲੜਕੇ ਦੀ ਵੀ ਮੌਤ ਹੋ ਗਈ ਜਿਸਨੇ ਗਡੀ ਮਾਰੀ ਸੀ। ਇਸਨੂੰ ਆਤਮਘਾਤੀ ਹਮਲਾ ਵੀ ਕਿਹਾ ਜਾਂਦਾ ਹੈ। ਇਸ ਹਾਦਸੇ ਦੀ ਜਿੰਮੇਵਾਰੀ ਜੈਸ਼-ਏ-ਮਹੁੰਮਦ ਨਾਮਕ ਸੰਗਠਨ ਨੇ ਲਈ।
ਇਸ ਸੰਗਠਨ ਦੀ ਸ਼ੁਰੂਆਤ ਲਗਭਗ ਉਦੋਂ ਹੋਈ ਜਦੋ ਭਾਰਤ ਵਿਚ ਮੌਲਾਨਾ ਅਜ਼ਹਰ ਮਸੂਦ ਦੀ ਭਾਰਤ ਚ 1994 ਨੂੰ ਗ੍ਰਿਫਤਾਰੀ ਹੋਈ ਸੀ। ਮੌਲਾਨਾ ਮਸੂਦ ਅਜ਼ਹਰ ਨੂੰ ਹਰਕਤ-ਉਲ-ਮੁਜਾਹਿਦੀਨ ਦਾ ਮੈਬਰ ਹੋਣ ਦੇ ਕਾਰਨ ਕਰਕੇ ਸ਼੍ਰੀਨਗਰ ਚੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਛੁਡਵਾਉਣ ਲਈ 24 ਦਸੰਬਰ ਨੂੰ 1999 ਨੂੰ 176 ਯਾਤਰੀਆਂ ਵਾਲੇ ਇਕ ਇੰਡੀਅਨ ਏਅਰ ਲਾਈਨ ਦੇ ਜਹਾਜ ਨੂੰ ਅਗਵਾਹ ਕਰ ਲਿਆ ਗਿਆ। ਅਗਵਾਹ ਕਰਤਾ ਜਹਾਜ ਨੂੰ ਅਫ਼ਗ਼ਾਨਿਸਤਾਨ ਦੇ ਕੰਧਾਰ ਲੈ ਗਏ ਸਨ। ਉਹਨਾਂ ਨੇ ਤਿੰਨ ਖਤਰਨਾਕ ਸੰਗਠਨਾ ਦੇ ਨੇਤਾਵਾਂ ਨੂੰ ਛੁਡਵਾਉਣ ਦੀ ਮੰਗ ਕੀਤੀ। ਜਿਹਨਾਂ ਵਿਚੋਂ ਮੌਲਾਨਾ ਮਸੂਦ ਅਜ਼ਹਰ, ਮੁਸ਼ਤਾਕ ਜਰਗਰ ਅਤੇ ਸ਼ੇਖ ਅਹਮਦ ਉਮਰ ਸਈਦ ਦੇ ਛਡਣ ਦੀ ਮੰਗ ਕੀਤੀ।ਕੁਝ ਦਿਨਾਂ ਬਾਅਦ 31 ਦਸੰਬਰ ਨੂੰ ਸਰਕਾਰ ਨੇ ਆਤੰਕੀਆਂ ਦੀਆਂ ਸ਼ਰਤਾਂ ਨੂੰ ਮੰਨਦੇ ਹੋਏ ਭਾਰਤ ਸਰਕਾਰ ਨੇ ਉਹਨਾਂ ਤਿੰਨਾਂ ਨੂੰ ਛਡਣ ਦੇ ਹੁਕਮ ਦੇ ਦਿਤੇ । ਜਿਸਦੀ ਜਗਾਹ ਤੇ ਉਹਨਾਂ ਨੇ ਕੰਧਾਰ ਚ ਅਗਵਾ ਕੀਤਾ ਜਹਾਜ ਛਡ ਦਿਤਾ। ਉਸ ਤੋਂ ਬਾਅਦ ਹੀ ਜੈਸ਼-ਏ-ਮੋਹੰਮਦ ਹੋਂਦ ਵਿਚ ਆਈ। ਉਸਤੋਂ ਬਾਅਦ ਪਾਕਿਸਤਾਨ ਦੇ ਮਸ਼ਹੂਰ ਆਤੰਕੀ ਜੈਸ਼-ਏ-ਮਹੁੰਮਦ ਵਿਚ ਸ਼ਾਮਿਲ ਹੋਨੇ ਸ਼ੁਰੂ ਹੋ ਗਏ। ਆਪਣੇ ਆਪ ਨੂੰ ਭਾਰਤ ਤੋਂ ਛੁਡਵਾਉਣ ਤੋਂ ਬਾਅਦ ਅਗਲੇ ਸਾਲ ਹੀ ਸੰਗਠਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿਤਾ। 24 ਸਤਬਰ 2001 ਨੂੰ ਇਕ ਲੜਕੇ ਨੇ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਸ਼੍ਰੀਨਗਰ ਦੇ ਵਿਧਾਨ ਸਭਾ ਨਾਲ ਟਕਰਾ ਦਿਤਾ ਅਤੇ ਨਾਲਦੇ ਸਾਥੀਆਂ ਨੇ ਵਿਧਾਨਸਭਾ ਚ ਅੰਦਰ ਵੜਕੇ ਅਗ ਲਗਾ ਦਿਤੀ ਗਈ। ਇਸ ਘਟਨਾ ਚ ਵੀ 38-40 ਲੋਕ ਮਰ ਗਏ ਸਨ। ਇਸਦੀ ਵੀ ਜਿੰਮੇਵਾਰੀ ਇਕ ਵਾਰ ਜੈਸ਼-ਏ-ਮੋਹੰਮਦ ਨੇ ਹੀ ਲਈ ਸੀ। ਜੈਸ਼-ਏ-ਮੋਹੰਮਦ ਨੇ 2016 ਚ ਪਠਾਨਕੋਟ ਸਥਿਤ ਵਾਯੂ ਸੈਨਾ ਦੇ ਠਿਕਾਣੇ ਤੇ ਹਮਲਾ ਕਰਕੇ ਵੀ ਜਿੰਮੇਵਾਰੀ ਲਈ। ਅਫਜਲ ਗੁਰੂ ਬਾਰੇ ਵੀ ਇਹ ਹੀ ਕਿਹਾ ਜਾਂਦਾ ਸੀ ਕਿ ਉਹ ਜੈਸ਼-ਏ-ਮਹੰਮਦ ਸੰਗਠਨ ਨਾਲ ਜੁੜਿਆ ਹੋਇਆ ਸੀ ਜਿਸਨੇ 2001 ਚ ਸੰਸਦ ਤੇ ਹਮਲਾ ਕੀਤਾ ਸੀ। ਊੜੀ ਹਮਲੇ ਦੌਰਾਨ ਵੀ ਜੈਸ਼-ਏ-ਮਹੁੰਮਦ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਸੀ। ਜਿਸਦੇ ਜਵਾਬ ਚ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ। ਜੈਸ਼-ਏ-ਮਹੁੰਮਦ ਨੂੰ ਕਈ ਦੇਸ਼ਾਂ ਨੇ ਅਤਵਾਦੀ ਘੋਸ਼ਿਤ ਕੀਤਾ ਹੈ। ਪਠਾਨਕੋਟ ਹਮਲੇ ਤੋਂ ਬਾਅਦ ਜੈਸ਼-ਏ-ਮਹੁੰਮਦ ਦੇ ਪ੍ਰਧਾਨ ਅਜ਼ਹਰ ਮਸੂਦ ਨੂੰ ਵੀ ਹਿਰਾਸਤ ਚ ਲਿਆ ਗਿਆ ਸੀ। ਪਰ ਪੁਲਵਾਮਾ ਹਮਲੇ ਤੋਂ ਬਾਅਦ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਆ ਰਾਹੀਆਂ ਹਨ ਜਿਸ ਚ ਅਜ਼ਹਰ ਮਸੂਦ ਇਹ ਕਹਿ ਰਿਹਾ ਹੈ ਕੇ 1999 ਚ ਮੈਨੂੰ ਬਿਨਾ ਵੀਜ਼ਾ ਅਤੇ ਬਿਨਾ ਪਾਸਪੋਰਟ ਦੇ ਵੀ ਦੇਸ਼ ਤੋਂ ਬਾਹਰ ਛਡ ਕੇ ਆਇਆ ਗਿਆ ਸੀ।