May 13, 2026 12:25 am

ਸ਼ਹਿਰ ਦੀ ਦੁਰਦਸ਼ਾ ਲਈ ਕਾਂਗਰਸ ਅਤੇ ਬੀ ਜੇ ਪੀ ਜ਼ਿੰਮੇਵਾਰ: ਸ਼ੈਰੀ ਕਲਸੀ

ਸ਼ਹਿਰ ਦੀ ਲਵਾਰਿਸ ਸਥਿਤੀ ਹੋਣ ਬਾਰੇ ਜਦੋ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਤੇ ਹਲਕੀ ਇਨਚਾਰਜ ਸ਼ੈਰੀ ਕਲਸੀ ਨਾਲ ਗਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਅਜ ਬਟਾਲਾ ਇਸ ਕਦਰ ਮਾੜੀ ਸਥਿਤੀ ਵਿਚ ਆ ਚੁਕਿਆ ਹੈ ਕਿ ਇਥੇ ਰਹਿਣ ਵਾਲੇ ਲੋਕ ਕਿਸੇ ਨਰਕ ਭਰੀ ਸਥਿਤੀ ਨਾਲੋ ਘਟ ਨਹੀਂ ਜਗ੍ਹਾ ਜਗ੍ਹਾ ਕੁੜੇ ਦੇ ਢੇਰ ਟੁਟੀਆਂ ਸੜਕਾਂ ਤੇ ਸੀਵਰੇਜ ਦੀ ਇਸ ਕਦਰ ਮਾੜੀ ਸਥਿਤੀ ਇਹ ਗਲ ਸਾਫ ਸਪਸ਼ਟ ਕਰਦੀ ਹੈ ਕਿ ਅਜ ਤਕ ਬਟਾਲਾ ਸ਼ਹਿਰ ਲਈ ਕਿਸੇ ਵੀ ਲੀਡਰ ਨੇ ਸੋਚਿਆ ਹੀ ਨਹੀਂ ਹਰ ਇਕ ਨੇ ਸਿਰਫ ਆਪਣੇ ਵਿਕਾਸ ਬਾਰੇ ਹੀ ਸੋਚਿਆ ਸ਼ਹਿਰ ਦੇ ਵਿਕਾਸ ਬਾਰੇ ਕਿਸੇ ਨੂੰ ਕੋਈ ਚਿੰਤਾ ਹੀ ਨਹੀਂ ਇਹ ਗਲ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਟਾਲਾ ਦੇ ਪਿਛਲੇ ਲੰਬੇ ਸਮੇਂ ਤੋਂ ਸਤ?ਤਾ ਤੇ ਆਏ ਲੀਡਰਾਂ ਚਾਹੇ ਉਹ ਵਿਧਾਇਕ ਸਨ ਜਾ ਕਮੇਟੀ ਦੇ ਪ੍ਰਧਾਨ ਹਰੇਕ ਨੇ ਆਪਣੀਆਂ ਕੋਠੀਆ ਮਹਲ ਬਣਾਏ ਹਨ ਸ਼ਹਿਰ ਦੇ ਹਿਸੇ ਲਈ ਤਾ ਕਿਸੇ ਕੋਲ ਕੁਝ ਬਚਿਆ ਹੀ ਨਹੀਂ ਅਤੇ ਨਾ ਹੀ ਕਿਸੇ ਨੇ ਜਰੂਰਤ ਸਮਝੀ ਜੇ ਕੋਈ ਇਕ ਵੀ ਸਾਬਕਾ ਵਿਧਾਇਕ ਜਾ ਮੋਜੂਦਾ ਵਿਧਾਇਕ ਜਾ ਪ੍ਰਧਾਨ ਇਹ ਜਰੂਰਤ ਸਮਝਦਾ ਤਾ ਸ਼ਾਇਦ ਅਜ ਬਟਾਲਾ ਇਸ ਤਰਸਯੋਗ ਸਥਿਤੀ ਵਿਚ ਨਾ ਹੁੰਦਾ ਉਹਨਾ ਕਿਹਾ ਕਿ ਅਜ ਬਟਾਲਾ ਦੇ ਕਾਗਰਸ ਦੇ ਹਲਕਾ ਇਨਚਾਰਜ ਅਸਵਨੀ ਸੇਖੜੀ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨਾਲ ਖਟਕ ਰਹੇ ਸਬੰਧਾਂ ਦੇ ਸਦਕਾ ਬਟਾਲਾ ਦਾ ਵਿਕਾਸ ਹੋਰ ਪਛੜ ਰਿਹਾ ਹੈ ਅਤੇ ਆਪਸੀ ਖਿਚੋਤਾਣੀ ਵਿਚ ਸ਼ਹਿਰ ਵਾਸੀ ਪਿਸ ਰਹੇ ਹਨ।

Send this to a friend