ਸੰਗੀਤਕ ਖੇਤਰ ਵਿੱਚ ਆਏ ਦਿਨ ਨਵੇਂ ਚਿਹਰੇ ਪ੍ਰਵੇਸ਼ ਕਰਕੇ ਆਪਣੀ ਕਿਸਮਤ ਅਜਮਾਉਣ ਆ ਰਹੇ ਹਨ। ਪਰ ਕਾਮਯਾਬੀ ਸਿਰਫ ਉਨਾਂ ਨੂੰ ਹੀ ਮਿਲਦੀ ਹੈ ਜੋ ਇਸ ਖੇਤਰ ਵਿੱਚ ਪੂਰੀ ਤਿਆਰੀ ਨਾਲ ਉਸਤਾਦ ਲੋਕਾਂ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਪੈਰ ਧਰਦੇ ਹਨ। ਜਿਸ ਢੋਲ ਮਾਸਟਰ ਦਾ ਜਿਕਰ ਹੁਣ ਇੱਥੇ ਕਰਨ ਜਾ ਰਹੇ ਹਾਂ ਉਹ ਚਾਹੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਸਥਾਪਤੀ ਲਈ ਯਤਨਸ਼ੀਲ ਹੈ। ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕੀਤਾ ਹੈ। ਢੋਲ ਮਾਸਟਰ ਪਰਬਿੰਦਰ ਸਿੰਘ ਦਾ ਜਨਮ 1.03.1997 ਨੂੰ ਪਿਤਾ ਮਹਾਂ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿੰਡ ਮੱਲੇਆਣਾ ਜਿਲਾ ਮੋਗਾ ਵਿਖੇ ਹੋਇਆ। ਪਰਬਿੰਦਰ ਸਿੰਘ ਨੇ ਦਸਵੀ ਜਮਾਤ ਦੀ ਪੜਾਈ ਸੰਤ ਬਾਬਾ ਜਮੀਤ ਸਿੰਘ ਸੀਨੀਅਰ ਸਕੈਡਰੀ ਸਕੂਲ ਲੋਪੋ ਤੋਂ ਹਾਸਲ ਕੀਤੀ। ਬਚਪਨ ਤੋ ਹੀ ਸੰਗੀਤ ਵਿਚ ਰੁਚੀ ਹੋਣ ਕਾਰਨ ਪਰਬਿੰਦਰ ਨੇ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਲਿਆ। ਪਰਬਿੰਦਰ ਨੇ ਢੋਲ ਵਜਾਉਣ ਦੀ ਕਲਾ ਨੂੰ ਪੇਸ਼ੇਵਾਰ ਕਿੱਤੇ ਚ ਬਦਲਣ ਲਈ ਮਨਸੂਰ ਅਲੀ ਨੂੰ ਉਸਤਾਦ ਧਾਰ ਲਿਆ ਅਤੇ ਉਨਾਂ ਤੋਂ ਢੋਲ ਵਜਾਉਣ ਦੇ ਗੁਰ ਸਿੱਖੇ। ਅੱਜ ਕੱਲ ਪਰਬਿੰਦਰ ਸੰਗੀਤਕ ਖੇਤਰ ਵਿੱਚ ਆਪਣਾ ਘੇਰਾ ਵਿਸ਼ਾਲ ਕਰਦਾ ਹੋਇਆ ਗਾਇਕਾ ਜੋਤੀ ਗਿੱਲ, ਵਕੀਲਾ ਮਾਨ, ਬਲਵੀਰ ਚੋਟੀਆਂ ਜੈਸਮੀਨ, ਲਵਜੀਤ, ਵਰਿੰਦਰ ਵੈਰਾਗ ਜੋਬਨ ਸੰਧੂ, ਮਨਜੀਤ ਸਰਮਾ, ਅਤੇ ਧਰਮਪ੍ਰੀਤ ਨਾਲ ਸਟੇਜਾਂ ਤੇ ਢੋਲ ਤੇ ਡਗਾ ਕੇ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ। ਪਰਬਿੰਦਰ ਆਪਣੀ ਢੋਲ ਵਜਾਉਣ ਦੀ ਕਲਾ ਨੂੰ ਲੈ ਕੇ ਆਸਵੰਦ ਹੈ ਕਿ ਉਹ ਇੱਕ ਦਿਨ ਮਿੱਥੇ ਟੀਚੇ ਤੇ ਜਰੂਰ ਪੁੱਜੇਗਾ। ਸੰਗੀਤ ਪ੍ਰਤੀ ਦੀਵਾਨਗੀ ਅਤੇ ਲਗਨ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਸੋ ਢੋਲ ਪਲੇਅਰ ਦੀ ਮਿਹਨਤ ਨੂੰ ਫਲ ਲੱਗੇ ਅਤੇ ਉਹ ਆਪਣੇ ਮਿੱਥੇ ਹੋਏ ਟੀਚੇ ਤੇ ਪੁੱਜ ਸਕੇ।
-ਕੁਲਜੀਤ ਸਿੰਘ ਢੀਂਗਰਾ
90417-91351