ਲੋਕ ਇਨਸਾਫ਼ ਪਾਰਟੀ ਦੇ ਹਲਕਾ ਇਨਚਾਰਜ ਵਿਜੇ ਤ੍ਰੇਹਨ ਤੋ ਸ਼ਹਿਰ ਦੀ ਨਾਜੁਕ ਸਥਿਤੀ ਬਾਰੇ ਪੁਛਿਆ ਗਿਆ ਤਾ ਉਹਨਾ ਕਿਹਾ ਕਿ ਸ਼ਹਿਰ ਦੀ ਨਾਜੁਕ ਸਥਿਤੀ ਦੇ ਮੁਖ ਜਿਮੇਵਾਰ ਕਾਗਰਸ ਦੇ ਹਲਕਾ ਇਨਚਾਰਜ ਅਸਵਨੀ ਸੇਖੜੀ ਹਨ ਕਿਉਕਿ ਉਹਨਾ ਨੂੰ ਵੋਟਾਂ ਵਿਚ ਹਾਰਣ ਤੋ ਬਾਅਦ ਹਾਲੇ ਤਕ ਹੋਸ਼ ਹੀ ਨਹੀਂ ਆਈ ਉਹਨਾ ਨੂੰ ਤੰਦਰੁਸਤੀ ਦੀ ਜਰੂਰਤ ਹੈ ਤ੍ਰੇਹਨ ਨੇ ਕਿਹਾ ਕਿ ਜੋ ਲੀਡਰ ਆਪਣੀ ਗਲੀ ਦਾ ਵਿਕਾਸ ਨਹੀ ਕਰ ਸਕਦਾ ਉਸ ਤੋ ਸ਼ਹਿਰ ਦੇ ਵਿਕਾਸ ਦੀ ਉਮੀਦ ਕੀ ਕਰ ਸਕਦੇ ਹਾਂ ਉਹਨਾ ਕਿਹਾ ਕਿ ਅਸਵਨੀ ਸੇਖੜੀ ਨੂੰ ਢਿਲ ਪੁਣਾ ਛਡ ਕੇ ਸ਼ਹਿਰ ਦੇ ਵਿਕਾਸ ਬਾਰੇ ਸੋਚਨਾ ਚਾਹੀਦਾ ਹੈ ਵਿਜੇ ਤ੍ਰੇਹਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਨਾ ਸੁਟਣ ਤਾ ਜੋ ਸੀਵਰੇਜ ਦੀ ਬਲੋਕੇਜ ਤੋ ਬਚਾਅ ਕੀਤਾ ਜਾ ਸਕੇ ਕਿਉਕਿ ਸ਼ਹਿਰ ਤਾ ਪਹਿਲਾ ਹੀ ਨਰਕ ਦਾ ਰੂਪ ਧਾਰਨ ਕਰ ਚੁਕਾ ਹੈ ਸ਼ਹਿਰ ਵਿਚ ਸੀਵਰੇਜ ਦਾ ਨਿਕਾਸ ਸਹੀ ਨਾ ਹੋਣ ਕਾਰਣ ਸ਼ਹਿਰ ਦੀਆ ਟੁਟੀਆਂ ਸੜਕਾਂ ਉਤੇ ਪਾਣੀ ਹਰ ਸਮੇ ਖੜਾ ਰਹਿੰਦਾ ਹੈ ਅਤੇ ਸ਼ਹਿਰ ਵਾਸੀ ਨਰਕ ਭਰੀ ਜਿੰਦਗੀ ਜੀਉਣ ਤੇ ਮਜਬੂਰ ਹਨ ਅਤੇ ਅਜਿਹੀ ਸਥਿਤੀ ਵਿਚ ਹਲਕਾ ਇਨਚਾਰਜ ਤੇ ਕੈਬਨਿਟ ਮੰਤਰੀ ਦੀ ਆਪਸੀ ਗੁਟਬਾਜੀ ਦਾ ਖਮਿਆਜਾ ਸ਼ਹਿਰ ਭੁਗਤ ਰਿਹਾ