May 12, 2026 9:56 pm

ਰਾਜਸੀ ਗੁੱਟਬਾਜ਼ੀ ਦਾ ਸ਼ਿਕਾਰ ਬਟਾਲਾ ਸ਼ਹਿਰ ਲਾਵਾਰਿਸ ਬਣਿਆ

ਬਟਾਲਾ- ਸ਼ਹਿਰ ਵਿਚ ਦਿਨ ਬ ਦਿਨ ਵਧ ਰਹੀ ਰਾਜਨੀਤਕ ਪਾਰਟੀਆਂ ਦੀ ਗੁਰਬਾਜ਼ੀ ਦਾ ਖਮਿਆਜਾ ਸ਼ਹਿਰ ਦੇ ਵਸਨੀਕ ਲੋਕਾ ਨੂੰ ਭੁਗਤਣਾ ਪੈ ਰਿਹਾ ਹੈ ਇਥੇ ਇਹ ਗਲ ਜਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਦਾ ਵਿਕਾਸ ਨਹੀ ਹੋ ਪਾਇਆ ਜਿਸ ਦੇ ਮੁਖ ਕਾਰਣ ਕਦੇ ਬੀ ਜੇ ਪੀ ਅਤੇ ਕਾਗਰਸ ਦੇ ਗੁੜੇ ਯਾਰਾਨੇ ਸਦਕਾ ਬਟਾਲੇ ਵਿਚ ਮਹਾਗਠਬੰਧਨ ਨਾਲ ਬਣੀ ਬਟਾਲਾ ਨਗਰ ਕੋਸਲ ਦੀ ਪ੍ਰਧਾਨਗੀ ਹੋਵੇ ਜਾਂ ਬਟਾਲਾ ਨਗਰ ਕੋਸਲ ਦੇ ਪ੍ਰਧਾਨ ਨਰੇਸ਼ ਮਹਾਜਨ ਅਤੇ ਅਕਾਲੀ ਦਲ ਵਿਧਾਇਕ ਲਖਬੀਰ ਸਿੰਘ ਲੋਦੀ ਨੰਗਲ ਦਾ ਆਪਸ ਵਿਚ 36ਦਾ ਆਕੜਾਂ ਹੋਣਾ ਜਾ ਬਟਾਲਾ ਵਿਚ ਕਾਗਰਸ ਦੇ ਹਲਕਾ ਇਨਚਾਰਜ ਅਸਵਨੀ ਸੇਖੜੀ ਦਾ ਆਪਣੀ ਹੀ ਪਾਰਟੀ ਦੇ ਆਗੂਆਂ ਨਾਲ 36ਦਾ ਆਕੜਾਂ ਹੋਣਾ ਅਜਿਹੀਆਂ ਆਪਸੀ ਰਾਜਨੀਤਕ ਗੁਟਾਂ ਦੀ ਭੇਟ ਚੜੀਆ ਸ਼ਹਿਰ ਬਟਾਲਾ ਅਜ ਯਤੀਮਾਂ ਵਾਗ ਲਵਾਰਿਸ ਸਥਿਤੀ ਵਿਚ ਹੈ ਜਿਸ ਦੀ ਸਾਰ ਲੈਣ ਬਾਰੇ ਕੋਈ ਨਹੀਂ ਸੋਚ ਰਿਹਾ ਸਗੋਂ ਉਲਟਾ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਸਾਡੇ ਸ਼ਹਿਰ ਦੇ ਪੜੇ ਲਿਖੇ ਅਨਪੜ ਲੀਡਰ ਅਗਾਮੀ ਚੋਣਾ ਨੂੰ ਦੇਖਦੇ ਸਿਰਫ ਆਪਣੇ ਨਾਮ ਦੀਆ ਤਖਤੀਆਂ ਟੰਗਣ ਬਾਰੇ ਹੀ ਵਿਚਾਰਾਂ ਵਿਚ ਉਲਜੇ ਪਏ ਹਨ ਜੇ ਗਲ ਕਰੀਏ ਸ਼ਹਿਰ ਦੇ ਵਿਕਾਸ ਦੀ ਤਾ ਸ਼ਹਿਰ ਵਿਚ ਜਗਾ ਜਗਾ ਲਗੇ ਕੁੜੇ ਦੇ ਢੇਰ ਅਤੇ ਟੋਇਆ ਟਿਬੇਆ ਵਿਚ ਸ਼ਹਿਰ ਦੀਆ ਸਾਰੀਆ ਸੜਕਾਂ ਤੇ ਖੜਾ ਸੀਵਰੇਜ ਅਤੇ ਨਾਲੀਆਂ ਦਾ ਗੰਦਾ ਪਾਣੀ ਚੀਖ ਚੀਖ ਕੇ ਆਪਣੇ ਲਵਾਰਿਸ ਹੋਣ ਦੀ ਦਾਸਤਾਨ ਬਿਆਨ ਕਰਦਾ ਹੈ ਬੀਤੇ ਦਿਨੀਂ ਸ਼ਹਿਰ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਪਿ?ਤ ਰਜਿੰਦਰ ਬਾਜਵਾ ਵਲੋ ਸ਼ਹਿਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਪਹਿਲ ਕਦਮੀ ਕਰਦਿਆ ਸ਼ਹਿਰ ਵਿਚ ਕੁਝ ਸੜਕਾਂ ਦੇ ਵਰਕ ਆਡਰ ਜਾਰੀ ਕਰਦੇ ਹੋਏ ਉਦਘਾਟਨ ਕੀਤਾ ਗਿਆ ਜਿਸ ਤੇ ਸਾਬਕਾ ਵਿਧਾਇਕ ਅਸਵਨੀ ਸੇਖੜੀ ਵਲੋ ਕੰਮ ਸੁਰੂ ਕਰਵਾਉਣ ਵਿਚ ਆਪਣਾ ਮੁਖ ਰੋਲ ਦਸਦਿਆਂ ਕੈਬਨਿਟ ਮੰਤਰੀ ਬਾਜਵਾ ਨਾਲ 36 ਦਾ ਆਕੜਾਂ ਹੋਣਾ ਸਾਰੇ ਸ਼ਹਿਰ ਸਾਮਣੇ ਜਾਹਿਰ ਕੀਤਾ ਇਸੇ ਪੋ?ਗਰਾਮ ਵਿਚ ਇਲਾਕੇ ਦੇ ਲੋਕਾਂ ਵਲੋ ਮੰਤਰੀ ਸਾਹਮਣੇ ਸਾਬਕਾ ਵਿਧਾਇਕ ਅਸਵਨੀ ਸੇਖੜੀ ਪ੍ਰਤੀ ਆਪਣਾ ਗੁਸਾ ਜਾਹਿਰ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਵਿਚ ਕਾਗਰਸ ਸਰਕਾਰ ਬਣੇ 2 ਸਾਲ ਹੋ ਗਏ ਹਨ ਇਹਨਾ 2 ਸਾਲਾ ਤੋ ਤਾ ਸੇਖੜੀ ਸਾਬ ਨੂੰ ਸ਼ਹਿਰ ਦੇ ਵਿਕਾਸ ਬਾਰੇ ਕੈਪਟਨ ਸਾਹਿਬ ਨਾਲ ਗਲ ਕਰਨ ਦੀ ਯਾਦ ਨਾ ਆਈ ਜੇ ਅਜ ਪੰਜਾਬ ਦਾ ਇਕ ਮੰਤਰੀ ਸ਼ਹਿਰ ਬਟਾਲੇ ਨਾਲ ਕੁਝ ਪੁਰਾਣੀਆਂ ਯਾਦਾ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਨੂੰ ਸਮਰਪਿਤ ਸ਼ਹਿਰ ਹੋਣ ਕਾਰਣ ਵਿਕਾਸ ਬਾਰੇ ਪਹਿਲ ਕਦਮੀ ਕਰ ਰਿਹਾ ਤਾ ਇਹ ਨੁਕਤਾਚੀਨੀ ਦੇ ਸੁਭਾਅ ਨੂੰ ਛਡ ਕੇ ਸ਼ਹਿਰ ਦੇ ਵਿਕਾਸ ਬਾਰੇ ਸੋਚਣਾ ਚਾਹੀਦਾ ਹੈ ਅਜ ਸ਼ਹਿਰ ਦੇ ਟੁਟੇ ਪੁਲ ਜਿਨਾ ਦੀ ਮਿਆਦ ਪੂਰੀ ਹੋਏ ਕਿਨਾਰੇ ਸਮਾ ਹੋ ਚੁਕਾ ਪਰ ਸਰਕਾਰ ਵਲੋ ਸ਼ਹਿਰ ਨੂੰ ਲਗਾਤਾਰ ਅਣਦੇਖਿਆਂ ਕੀਤਾ ਜਾ ਰਿਹਾ ਜਿਸ ਦਾ ਮੁਖ ਕਾਰਣ ਸ਼ਹਿਰ ਵਿਚ ਰਾਜਨੀਤਕ ਲੀਡਰਾਂ ਦੀ ਗੁਟਬਾਜ਼ੀ ਹੈ।

Send this to a friend