ਸਮਾਣਾ- 3 ਅਕਤੂਬਰ 1983 ਨੂੰ ਮਾਤਾ ਬ੍ਰਿਜ਼ ਬਾਲਾ ਜੀ ਅਤੇ ਪਿਤਾ ਸ੍ਰੀ ਸ਼ਾਮ ਜਿੰਦਲ ਜੀ ਨੇ ਇਕ ਹੋਣਹਾਰ ਬੇਟੇ ਵੀਨਸ ਜਿੰਦਲ ਨੂੰ ਜਨਮ ਦਿਤਾ।ਉਹ ਆਪਣੀ ਮੁਢਲੀ ਪੜ੍ਹਾਈ ਬੁਢਾ ਦਲ ਪਬਲਿਕ ਸਕੂਲ ਸਮਾਣਾ ਵਿਚ ਕਰਕੇ ਉਚ ਸਿਖਿਆ ਲੈਣ ਲਈ ਦਿਲੀ ਗਏ । ਉਥੇ ਮਹਿਜ 21 ਸਾਲ ਦੀ ਉਮਰ ਵਿਚ ਸੀ. ਏ. ( ਚਾਰਟਰਡ ਅਕਾਊਟੈਂਡ ) ਬਣੇ ਜੋ ਕਿ ਇਕ ਸਿਖਿਆ ਦੇ ਖੇਤਰ ਵਿਚ ਅਹਿਮ ਆਹੁਦਾ ਹੈ । ਉਹਨਾਂ ਨੇ ਸੀ.ਏ ਬਣਨ ਬਾਅਦ ਇਕ ਸਾਲ ਦਿਲੀ ਵਿਚ ਰਹਿ ਕੇ ਆਪਣੀਆਂ ਸੇਵਾਵਾਂ ਦਿਤੀਆਂ । ਉਹ ਆਪਣੀ ਯੋਗਤਾ ਦਾ ਲਾਭ ਆਪਣੇ ਸਮਾਣਾ ਇਲਾਕੇ ਦੇ ਨੌਜਵਾਨ ਪੀੜੀ ਨੂੰ ਦੇਣ ਦਾ ਸੰਕਲਪ ਲੈ ਕੇ ਸਮਾਣਾ ਵਾਪਿਸ ਆ ਗਏ । ਉਹਨਾਂ ਦੇ ਮਨ ਵਿਚ ਸਮਾਣੇ ਇਲਾਕੇ ਵਿਚ ਵਿਦਿਆ ਦੇ ਪ੍ਰਸਾਰ ਅਤੇ ਸਮਾਜ ਸੇਵਾ ਦਾ ਜਜਬਾ ਸੀ । ਉਹ ਆਪਣੇ ਮਾਤਾ – ਪਿਤਾ ਦੇ ਪਾਸ ਰਹਿ ਕੇ ਉਹਨਾਂ ਦੀ ਅਤੇ ਸਮਾਜ ਦੇ ਹੋਰ ਬਜੁਰਗਾਂ ਦੀ ਸੇਵਾ ਕਰਨਾ ਚਾਹੁੰਦੇ ਸਨ । ਉਹਨਾਂ ਨੇ ਸਮਾਣੇ ਵਿਚ ਆ ਕੇ ਨੈਨਸੀ ਕਾਲਜ ਆਫ ਐਜੂਕੈਸ਼ਨ ( ਬੀ.ਐਡ ) , ਨੈਨਸੀ ਪੋਲੀਟੈਕਿਨਕ ਕਾਲਜ ( ਇੰਜੀਨੀਰਿੰਗ ) , ਐਨ. ਜੀ. ਸੀ. , ਆਈ . ਟੀ. ਆਈ. ਅਤੇ ਈ. ਟੀ. ਟੀ. , ਚਾਰ ਕਾਲਜਾਂ ਦੀ ਸਥਾਪਨਾ ਕਰਕੇ ਸਮਾਣਾ ਸ਼ਹਿਰ ਅਤੇ ਸਮਾਣਾ ਇਲਾਕੇ ਦੇ 122 ਪਿੰਡਾਂ ਦੇ ਵਿਦਿਆਰਥੀਆਂ ਨੂੰ ਉਚ ਸਿਖਿਆ ਦੇਣ ਦਾ ਉਪਰਾਲਾ ਕੀਤਾ । ਸਮਾਜ ਸੇਵਾ ਕਰਨ ਲਈ ਉਹ ਕਈ ਧਾਰਮਿਕ , ਸਮਾਜਿਕ ਸੰਸਥਾਂਵਾਂ ਨਾਲ ਜੁੜੇ ਅਤੇ ਲਾਇਨ ਕਲਬ ਇੰਟਰਨੈਸ਼ਨਲ ਜੋ ਕਿ ਦੁਨੀਆਂ ਦੀ ਸਭ ਤੋ ਵਡੀ ਸਮਾਜ ਸੇਵਾ ਸੰਸਥਾ ਹੈ ਦੇ ਕਲਬ ਸੈਕਟਰੀ, ਪ੍ਰਧਾਨ, ਜੋਨਲ ਚੇਅਰਮੈਨ, ਰੀਜਨ ਸੈਕਟਰੀ ਅਤੇ ਹੁਣ ਰੀਜਨ ਚੇਅਰਪਰਸਨ ਬਣਕੇ ਉਚੇ ਅਹੁਦਿਆਂ ਦੇ ਕੰਮ ਕਰਕੇ ਆਪਣੇ ਪੂਰੇ ਇਲਾਕੇ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਲਗੇ ਹੋਏ ਹਨ।ਪਿਛਲੇ ਦਿਨੇ ਸੀ.ਏ ਵੀਨਸ ਜਿੰਦਲ ਨੂੰ ਇੰਟਰਨੈਸ਼ਨ ਪੈਜੀਡੈਂਟ ਲਾਇਨ ਲੇਡੀ 7ੁਦਰੁਨ ੈਨਗਵੳਦੋਟਟਰਿ ਜੋ ਕਿ 212 ਦੇਸ਼ਾ ਦੇ ਲਾਇਨ ਕਲਬਜ਼ ਇੰਟਰਨੈਸ਼ਨਲ ਦੀ ਪ੍ਰੈਜ਼ੀਡੈਂਟ ਹਨ ਨੇ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਸ੍ਰੀ ਬੀ.ਕੇ ਲੂਥਰਾ ਦੁਆਰਾ ਉਹਨਾਂ ਦੇ ਸਮਾਜ ਸੇਵਾ ਬਾਰੇ ਪ੍ਰਸ਼ੰਸ਼ਾ ਪਤਰ ਦੇ ਕੇ ਸਨਮਾਨਿਤ ਕੀਤਾ।ਉਹਨਾਂ ਦੀ ਸਮਾਜ ਸੇਵਾ ਅਤੇ ਸਿਖਿਆ ਪ੍ਰਤੀ ਲਗਨ, ਅਤੇ ਉਹਨਾਂ ਦੀ ਯੋਗਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਹਨਾਂ ਨੂੰ ਵਿਸ਼ਵ ਪ੍ਰਸਿਧ ਪੰਜਾਬੀ ਯੂਨੀਵਰਸੀਟੀ ਦੀ ਸੈਨਟ ਦਾ ਮੈਂਬਰ ਵੀ ਨੁਯਿਕਤ ਕੀਤਾ। ਉਹ ਨੈਨਸੀ ਗਰੁਪ ਆਫ ਕਾਲਜਿਜ ਦੇ ਸਾਰੇ ਕਾਲਜਾ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਸ਼ੀਤਲ ਜਿੰਦਲ ਜੋ ਕਿ ਇਕ ਚਾਰਟਰਡ ਅਕਾਂਊਟਡ ( ਸੀ.ਏ. )ਹਨ ਅਤੇ ਸ੍ਰੀ ਰਾਮ ਕਾਲਜ ਦਿਲੀ ਵਿਚ ਪੜੀ ਹੋਈ ਹਨ, ਉਹਨਾਂ ਦੇ ਨਾਲ ਸਿਖਿਆ, ਸੇਵਾ, ਸਮਾਜ ਸੇਵਾ ਅਤੇ ਗਰੀਬਾਂ ਦੀ ਸੇਵਾ ਦੇ ਮਨੋਰਥ ਨੂੰ ਪੂਰਾ ਕਰਨ ਵਿਚ ਉਹਨਾਂ ਦਾ ਸਾਥ ਦੇ ਰਹੀ ਹਨ। ਇਹ ਸਾਰੀ ਪ੍ਰੇਰਨਾ ਉਹਨਾਂ ਨੂੰ ਆਪਣੇ ਸਵਰਗਵਾਸੀ ਦਾਦਾ ਸੇਠ ਛਜੂ ਰਾਮ ਜੀ ਅਤੇ ਦਾਦੀ ਮਾਤਾ ਰਮੇਸ਼ਵਰੀ ਦੇਵੀ ਜੀ ਦੀ ਵਿਰਾਸਤ ਤੋ ਮਿਲੀ ਹੈ, ਉਹਨਾਂ ਨੇ ਆਪਣੀ ਸਾਰੀ ਜਿੰਦਗੀ ਸਮਾਜ ਤੇ ਧਾਰਮਿਕ ਸੇਵਾ ਵਿਚ ਲਗਾਈ। ਸਮਾਣੇ ਦੀ ਮਹਾਨ ਸੰਸਥਾ ਅਗਰਵਾਲ ਧਰਮਸਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੀ ਸੰਥਾਪਨਾ ਕੀਤੀ ਅਤੇ ਪੂਰੀ ਜਿੰਦਗੀ ਉਸਦੀ ਸੇਵਾ ਵਿਚ ਲਗੇ ਰਹੇ। ਸਵਰਗਵਾਸੀ ਸੇਠ ਛਜੂ ਰਾਮ ਜੀ ਦੀ ਅੰਤਿਮ ਇਛਾ ਅਗਰਵਾਲ ਧਰਮਸ਼ਾਲਾ ਵਿਚ ਸ੍ਰੀ ਰਾਮ-ਦਰਵਾਰ ਦੀ ਵਿਸ਼ਾਲ ਮੂਰਤੀ ਦੀ ਸਥਾਪਨਾ ਕਰਕੇ , ਉਹਨਾਂ ਦੇ ਸਪੁਤਰ ਸ਼ਾਮ ਜਿੰਦਲ ਜੀ ਨੇ ਪੂਰੀ ਕੀਤੀ ।
ਸਵਰਗਵਾਸੀ ਸੇਠ ਛਜੂ ਰਾਮ ਜੀ ਨੇ ਆਪਣੇ ਜੀਵਨ ਵਿਚ ਲਗਾਤਾਰ ਖੂਨਦਾਨ ਕੀਤਾ ਅਤੇ ਜਿਊਂਦੇ ਜੀਅ ਆਪਣਾ ਗੁਰਦਾ ਵੀ ਦਾਨ ਕੀਤਾ। ਅਜ ਵੀ ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਦੀ ਵਿਰਾਸਤ ਤੋ ਪ੍ਰੇਰਨਾ ਲੈਂਦੇ ਹੋਏ ਸਮਾਜਿਕ, ਧਾਰਮਿਕ ਅਤੇ ਸਿਖਿਅਕ ਸੰਸਥਾਵਾਂ ਨਾਲ ਜੁੜਕੇ ਸੇਵਾ ਕਰ ਰਹੇ ਹਨ। ਇਸ ਦਾਨੀ ਪਰਿਵਾਰ ਦੇ ਸਹਿਯੋਗ ਨਾਲ ਸਮਾਣਾ ਦੇ ਸਾਰੇ ਮੰਦਰਾਂ ਵਿਚ ਪਿਛਲੇ 22 ਸਾਲ਼ਾ ਤੋ ਦੇਸੀ ਘੀ ਦੀ ਆਖੰਡ ਜੋਤਾਂ ਪ੍ਰਚੰਡ ਹੋ ਰਹੀਆ ਹਨ ਅਤੇ ਗਊ ਸੇਵਾ ਚਲ ਰਹੀ ਹੈ । ਉਹ ਨਿਤ ਦਿਨ ਪਿਛਲੇ ਦੇ ਮਹੀਨਿਆਂ ਤੋਂ ਕਲਬਾਂ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਸਕੂਲਾਂ ਵਿਚ ਗਰੀਬ ਬਚਿਆਂ ਨੂੰ ਗਰਮ ਜਰਸੀਆਂ , ਟੋਪੀਆਂ , ਬੂਟ , ਜੁਰਾਬਾਂ , ਗਰੀਬ ਲੋਕਾਂ ਨੂੰ ਗਰਮ ਕੰਬਲ ਅਤੇ ਗਰੀਬ ਜਰੂਰਤਮੰਦ ਲੜਕੀਆਂ ਨੂੰ ਆਪਣਾ ਸਵੈ – ਰੁਜ਼ਗਾਰ ਚਲਾਉਣ ਲਈ ਸਲਾਈ ਮਸ਼ੀਨਾਂ ਦੇ ਰਹੇ ਹਨ । ਸੀ.ਏ.ਵੀਨਸ ਜਿੰਦਲ ਇਕ ਛੋਟੀ ਉਮਰ ਵਿਚ ਹੀ ਪੂਰੇ ਇਲਾਕੇ ਵਿਚ ਪ੍ਰੇਰਨਾ ਸ੍ਰੋਤ ਦਾ ਕੰਮ ਕਰ ਰਹੇ ਹਨ। ਪੂਰਾ ਸਮਾਣਾ ਇਲਾਕਾ ਉਹਨਾਂ ਦੀ ਹੋਰ ਤਰਕੀ ਦੀ ਆਸ ਤੇ ਸ਼ੁਭ ਕਾਮਨਾਂਵਾਂ ਦਿੰਦਾ ਹੈ।
– ਦੀਪਕ ਪਾਠਕ, ਮਨੀਸ਼
ਪੱਤਰਕਾਰ ‘ਪੰਜਾਬ ਟਾਇਮਜ਼’