May 11, 2026 10:55 pm

ਸਾਡੇ ਦਿਲਾਂ ’ਚ ਹਮੇਸ਼ਾਂ ਜਿਉਂਦੀ ਰਹੇਗੀ ਕਲਪਨਾ ਚਾਵਲਾ

ਪੂਰੇ ਭਾਰਤ ਨੂੰ ਉਸ ਸਮੇਂ ਬੜਾ ਮਾਣ ਮਹਿਸੂਸ ਹੋਇਆ ਜਦੋਂ ਅਮਰੀਕਾ ਤੋਂ ਇਹ ਖਬਰ ਆਈ ਕਿ ਭਾਰਤ ਦੀ ਧੀ ਤੇ ਭਾਰਤ ਦੀ ਮਿਟੀ ਦੀ ਜੰਮਪਲ ਕਲਪਨਾ ਚਾਵਲਾ ਦੀ ਚੋਣ ਨਾਸਾ ਦੇ ਪੁਲਾੜੀ ਪ੍ਰੋਗਰਾਮ ਲਈ ਹੋ ਗਈ ਹੈ ਤੇ ਭਾਰਤੀ ਰੂੜੀਵਾਦੀ ਸਮਾਜ ਦੀ ਸੋਚ ਆਪਣੀਆਂ ਧੀਆ ਪ੍ਰਤੀ ਹਮੇਸ਼ਾ ਲਈ ਬਦਲ ਦਿਤੀ
ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ ਵਿਖੇ ਹੋਇਆ । ਉਸਦੀ ਬਚਪਨ ਤੋਂ ਹੀ ਹਵਾਈ ਜਹਾਜ਼ਾ ਦੀਆ ਤਸਵੀਰਾਂ ਬਣਾਉਣ ਵਿਚ ਰੁਚੀ ਸੀ। ਆਪਣੀ ਮੁਢਲੀ ਪੜਾਈ ਪੂਰੀ ਕਰਨ ਤੋਂ ਬਾਅਦ ਨਾਭਾ ਦੇ ਪੰਜਾਬ ਇੰਜਨੀਅਰ ਕਾਲਜ ਤੋਂ ਡਿਗਰੀ ਹਾਸਲ ਕੀਤੀ ਤੇ ਉਸਤੋਂ ਬਾਅਦ 1982 ਵਿਚ ਅਮਰੀਕਾ ਚਲੀ ਗਈ ਤੇ ਉਥੇ ਆਰਲਿੰਗਟਨ ਦੀ ਟੈਕਸਾਸ ਯੂਨੀਵਰਸਿਟੀ ਤੋਂ 1984 ਵਿਚ ਐਮ.ਐਸ.ਸੀ ਐਰੋਸਪੇਸ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਤੇ 1986 ਵਿਚ ਐਰੋਸਪੇਸ ਦੀ ਦੂਸਰੀ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ 1988 ਵਿਚ ਪੀ. ਐਚ. ਡੀ. ਕੀਤੀ।
1988 ਵਿਚ ਉਸਨੇ ਨਾਸਾ ਵਿਚ ਕੰਮ ਕਰਨਾ ਸ਼ੁਰੂ ਕੀਤਾ ਤੇ 1993 ਵਿਚ ਰਿਸਰਚ ਵਿਗਿਆਨੀ ਦੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿਤਾ।
ਅਪ੍ਰੈਲ 1991 ਵਿਚ ਅਮਰੀਕੀ ਨਾਗਰਿਕਤਾ ਮਿਲਣ ਤੋਂ ਬਾਅਦ ਉਸਨੇ ਨਾਸਾ ਐਸਟਰੋਨੋਟ ਕਾਰਪਸ ਲਈ ਅਪਲਾਈ ਕਰ ਦਿਤਾ ਸੀ ਤੇ 1995 ਵਿਚ ਉਹ ਇਸ ਵਿਚ ਸ਼ਾਮਿਲ ਹੋ ਗਈ ਤੇ 1996 ਵਿਚ ਉਸਨੂੰ ਪਹਿਲੀ ਉਡਾਣ ਭਰਨ ਲਈ ਚੁਣਿਆ ਗਿਆ।ਉਸਦਾ ਪਹਿਲਾਂ ਮਿਸ਼ਨ 2 ਮਈ 1997 ਨੂੰ ਸ਼ੁਰੂ ਹੋਇਆ ਉਹ ਸਪੇਸ ਸ਼ਟਲ ਕੋਲੰਬੀਆ ਸ਼ਠਸ਼-87 ਦੇ ਛੇ ਪੁਲਾੜ ਵਿਗਿਆਨੀਆਂ ਵਿਚੋ ਇਕ ਸੀ। ਕਲਪਨਾ ਪੁਲਾੜ ਵਿਚ ਉਡਾਣ ਭਰਨ ਵਾਲੀ ਪਹਿਲੀ ਭਾਰਤੀ ਔਰਤ ਸੀ ਆਪਣੇ ਇਸ ਿਮਿਸ਼ਨ ਵਿਚ ਉਸਨੇ ਧਰਤੀ ਦੇ 252 ਚਕਰਾਂ ਵਿਚ 10.4 ਮਿਲੀਅਨ ਮੀਲ ਦਾ ਸਫਰ ਤੈਅ ਕੀਤਾ ਤੇ 15 ਦਿਨ 12 ਘੰਟੇ ਪੁਲਾੜ ਵਿਚ ਰਹੀ।ਇਸ ਤੋਂ ਬਾਅਦ ਕਲਪਨਾ ਨੂੰ ਪੁਲੜੀ ਸਟੇਸ਼ਨ ਵਿਚ ਤਕਨੀਕੀ ਅਹੁਦਿਆਂ ਉਪਰ ਕੰਮ ਕਰਨ ਦੀ ਜਿੰਮੇਵਾਰੀ ਦਿਤੀ ਗਈ।
2000 ਵਿਚ ਉਸਨੂੰ ਸ਼ਠਸ਼ 107 ਦੇ ਚਾਲਕ ਦਲ ਦੇ ਮੈਂਬਰ ਦੇ ਤੌਰ ਤੇ ਦੂਜੀ ਵਾਰ ਪੁਲਾੜ ਵਿਚ ਉਡਾਣ ਭਰਨ ਲਈ ਚੁਣਿਆ ਗਿਆ। ਇਹ ਮਿਸਨ ਉਡਾਣ ਭਰਨ ਦੇ ਸਮੇਂ ਤੋਂ ਤਕਨੀਕੀ ਸਮਸਿਆਵਾਂ ਦੇ ਕਾਰਨ ਵਾਰ ਵਾਰ ਰੋਕਿਆ ਗਿਆ ਸੀ ਜਿਵੇਂ ਕਿ ਜੁਲਾਈ 2002 ਵਿਚ ਸ਼ਟਲ ਦੇ ਇੰਜਨ ਵਿਚ ਤਰੇੜਾਂ ਨੂੰ ਵੇਖਿਆ ਗਿਆ ਸੀ। 16 ਜਨਵਰੀ 2003 ਨੂੰ ਆਖਰ ਸਪੇਸ ਸ਼ਟਲ ਕੋਲੰਬੀਆ ਨੂੰ ਪੁਲਾੜ ਵਿਚ ਭੇਜਿਆ ਗਿਆ । 1 ਫਰਵਰੀਂ ਨੂੰ ਵਾਪਸੀ ਤੇ ਜਦੋਂ ਕੋਲੰਬੀਆ ਧਰਤੀ ਦੇ ਵਾਤਾਵਰਨ ਵਿਚ ਦਾਖਲ ਤਾਂ ਤਕਨੀਕੀ ਨੁਕਸ ਹੋਣ ਕਰਕੇ ਗਰਮ ਵਾਯੂਮੰਡਲ ਦੀਆਂ ਗੈਸਾਂ ਨੇ ਪੁਲਾੜ ਵਾਹਨ ਦੇ ਖੰਭਾਂ ਨੂੰ ਬਹੁਤ ਨੁਕਸਾਨ ਕਰ ਦਿਤਾ ਜਿਸ ਨਾਲ ਵਾਹਨ ਦਾ ਸੰਤੁਲਨ ਵਿਗੜ ਗਿਆ ਤੇ ਇਹ ਟੋਟੇ ਟੋਟੇ ਹੋ ਗਿਆ ਤੇ ਇਸ ਚ ਸਵਾਰ ਕਲਪਨਾ ਸਮੇਤ ਸਾਰੇ ਮੈਂਬਰ ਮੌਤ ਦੇ ਮੂੰਹ ਵਿਚ ਜਾ ਪਏ ਕਲਪਨਾ ਤੋਂ ਇਲਾਵਾ ਬਰਾਊਨ, ਹਸਬੈਂਡ, ਕਲਾਰਕ,ਐਂਡਰਸਨ, ਮੈਕੂਲ ਤੇ ਰੇਮਨ ਉਸਦੇ ਸਾਥੀ ਇਸ ਵਾਹਨ ਵਿਚ ਸਨ।
ਕਲਪਨਾ ਦੇ ਬਚੇ ਹੋਏ ਹਿਸਿਆਂ ਨੂੰ ਹੋਰ ਚਾਲਕ ਦਲ ਦੇ ਮੈਂਬਰ ਨਾਲ ਪਹਿਚਾਣ ਲਿਆ ਗਿਆ ਸੀ ਅਤੇ ਉਸਦੀਆਂ ਅਸਥੀਆਂ ਨੂੰ ਯੂਟਾ ਦੇ ਨੈਸ਼ਨਾਲ ਪਾਰਕ ਵਿਚ ਸਸਕਾਰ ਕਰਕੇ ਖਿਲਾਰ ਦਿਤਾ ਗਿਆ ਜਿਹੜੀ ਕਿ ਉਸਦੀ ਇਛਾ ਸੀ।
ਉਸਦੀ ਤੇ ਉਸਦੇ ਸਾਥੀਆਂ ਦੀ ਮੌਤ ਪੂਰੇ ਸੰਸਾਰ ਨੂੰ ਸਦਮੇ ਵਿਚ ਧਕ ਗਈ। ਪਰ ਇਸਦੇ ਨਾਲ ਨਾਲ ਕਲਪਨਾ ਭਾਰਤੀ ਧੀਆ ਲਈ ਗੌਰਵ ਦਾ ਇਤਿਹਾਸ ਸਿਰਜ ਗਈ ਜਿਸ ਕਰਕੇ ਭਾਰਤੀ ਲੋਕਾਂ ਨੂੰ ਹਮੇਸ਼ਾ ਉਸ ਉਪਰ ਮਾਣ ਰਹੇਗਾ।
ਕਲਪਨਾ ਚਾਵਲਾ ਨੂੰ ਮਾਰਨ ਉਪਰੰਤ ਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਗਿਆ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
* ਕੋਂਗਰੇਸਲ ਅਕਾਸ਼ ਮੈਡਲ
* ਨਾਸਾ ਅਕਾਸ਼ ਉਡਾਣ ਮੈਡਲ
* ਨਾਸਾ ਵਿਸ਼ੇਸ਼ ਸੇਵਾ ਮੈਡਲ
* ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਨੇ ਮੌਸਮ ਸਬੰਧੀ ਉਪਗ੍ਰਹਿ ਦਾ ਨਾਮ ਬਦਲ ਕੇ ਕਲਪਨਾ ਚਾਵਲਾ ਕਰਨ ਦਾ ਐਲਾਨ।
* ਨਿਊਯਾਰਕ ਸਹਿਰ ਦੀ 74 ਵੀ ਸਟਰੀਟ ਦਾ ਨਾਂਅ ਬਦਲ ਕੇ ਕਲਪਨਾ ਚਾਵਲਾ ਮਾਰਗ ਰਖਿਆ ਗਿਆ।
* ਨਾਸਾ ਨੇ ਇਕ ਸੁਪਰ ਕੰਪਿਊਟਰ ਕਲਪਨਾ ਨੂੰ ਸਮਰਪਿਤ ਕੀਤਾ।
* ਟੈਕਸਾਸ ਯੂਨੀਵਰਸਿਟੀ ਨੇ ਉਸਦੇ ਨਾਮ ਤੇ ਸਕਾਲਰਸ਼ਿਪ ਸ਼ੁਰੂ ਕੀਤੀ।
* ਪੰਜਾਬ ਇੰਜਨੀਰਿੰਗ ਦੇ ਕੁੜੀਆਂ ਦੇ ਹੋਸਟਲ ਦਾ ਨਾਮ ਉਸਦੇ ਨਾਮ ਉਪਰ ਰਖਿਆ ਗਿਆ।
* ਕਰਨਾਲ ਵਿਖੇ ਕਲਪਨਾ ਚਾਵਲਾ ਮੈਡੀਕਲ ਕਾਲਜ ਸ਼ੁਰੂ ਕੀਤਾ ਗਿਆ।
ਇਸ ਤੋਂ ਇਲਾਵਾ ਅਨੇਕਾਂ ਹੀ ਮਾਣ ਸਨਮਾਨ ਕਲਪਨਾ ਚਾਵਲਾ ਨੂੰ ਦਿਤੇ ਗਏ।

Send this to a friend