ਸ਼ਹਿਰ ਦਾ ਕੋਈ ਵਾਲੀਵਾਰਸ ਨਹੀਂ: ਸੁਖਵਿੰਦਰ ਸਿੰਘ ਗਿੱਲ

ਸਥਾਨਕ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਤੇ ਤਰਕਸ਼ੀਲ ਸੁਸਾਇਟੀ ਸ੍ਰੀ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿਲ ਜੋ ਕਿ ਲੰਮੇ ਸਮੇਂ ਤੋਂ ਸ਼ਹਿਰ ਦੀਆਂ ਸਮਸਿਆਵਾਂ ਨੂੰ ਹਲ ਕਰਨ ਲਈ ਸੰਘਰਸ਼ ਕਰ ਰਹੇ ਹਨ ਦਾ ਕਹਿਣਾ ਇਸ ਵਕਤ ਸ਼ਹਿਰ ਦੀਆਂ ਸਮਸਿਆਵਾਂ ਨੂੰ ਵੇਖ ਕੇ ਲਗਦਾ ਹੈ ਕਿ ਸ਼ਹਿਰ ਦਾ ਕੋਈ ਵਾਲੀਵਾਰਸ ਨਹੀਂ ਕਿਉਂਕਿ ਇਥੇ ਆਮ ਆਦਮੀ ਦੀ ਦੀ ਕੋਈ ਸੁਣਵਾਈ ਨਹੀਂ,ਸੜਕਾਂ ਦੀ ਮੁਰੰਮਤ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਵਡੀ ਪਧਰ ਤੇ ਸੰਘਰਸ਼ ਕੀਤਾ ਪਰ ਸਿਆਸੀ ਆਗੂਆਂ ਤੇ ਅਫਸਰਸ਼ਾਹੀ ਦੇ ਲਾਰਿਆਂ ਤੋਂ ਬਿਨਾਂ ਕੁਝ ਵੀ ਪਲੇ ਨਹੀਂ ਪਿਆ । ਉਹਨਾਂ ਕਿਹਾ ਕਿ ਅਫਸਰਸ਼ਾਹੀ ਤੇ ਸਿਆਸੀ ਆਗੂ ਆਪਣੀ ਜਿੰਮੇਵਾਰੀ ਸਮਝਦਿਆਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਹਲ ਕਰੇ ਨਹੀਂ ਲੋਕ ਫਿਰ ਸੰਘਰਸ਼ ਦਾ ਰਾਹ ਵਿਢਣਗੇ ।

Send this to a friend