ਸਰਕਾਰਾਂ ਜਦ ਵੀ ਆਓਂਦੀਆਂ ਹਨ।ਆਓਂਣ ਤੋਂ ਪਹਿਲਾਂ ਬਹੁਤ ਵਾਅਦੇ ਕਰਦੀਆਂ ਹਨ।ਇਹ ਯਕੀਨੀ ਹੋ ਗਿਆ ਹੈ ਕਿ ਵਾਅਦ ਜਿਤਣ ਪਿਛੋਂ ਲਾਰਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ।ਇਹ ਕੋਈ ਇਕ ਦੋ ਵਾਰ ਨਹੀਂ ਹੋਇਆ।ਹਰ ਵਾਰ ਹਰ ਸਰਕਾਰ ਇਹ ਡਰਾਮਾ ਰਚਦੀ ਹੈ।ਇਸੇ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ।ਚੋਣ ਮਨੋਰਥ ਦੀ ਕਿਤਾਬ ਹੀ ਛਾਪ ਦਿਤੀ ਸੀ।ਪਰ ਵਾਅਦਾ ਕੋਈ ਹੀ ਪੂਰਾ ਹੋਇਆ ਹੋਣਾ।ਕੈਪਟਨ ਸਾਬ ਨੇ ਘਰ ਘਰ ਨੋਕਰੀ ਦਾ ਵਾਅਦਾ ਕੀਤਾ।ਨਾਲ ਹੀ ਫੋਨ ਦੇਣ ਦੀ ਗਲ ਕੀਤੀ।ਮੇਰੇ ਮੁਲਕ ਦਾ ਬੇਰੁਜ਼ਗਾਰੀ ਨਾਲ ਬਹੁਤ ਬੁਰਾ ਹਾਲ ਹੈ।ਨੋਜ਼ਵਾਨ ਮਹਿੰਗੀਆਂ ਪੜ੍ਹਾਈਆਂ ਕਰਕੇ ਸਰਕਾਰਾਂ ਦੇ ਮੂੰਹ ਵਲ ਵੇਖ ਰਹੇ ਹਨ।ਕੋਈ ਅਜਿਹਾ ਦਿਨ ਨਹੀਂ ਜਿਸ ਦਿਨ ਕੋਈ ਸਰਕਾਰ ਦੇ ਵਿਰੁਧ ਰੋਸ ਮੁਜਾਹਰਾ ਨਾ ਹੋਇਆ ਹੋਵੇ।
ਕੈਪਟਨ ਸਾਬ ਯੋਗਤਾ ਅਨੁਸਾਰ ਰੁਜ਼ਗਾਰ ਦਿਓ।ਭਿਖਾਰੀ ਨਾ ਬਣਾਓ ਸਾਨੂੰ,ਜਦ ਰੁਜ਼ਗਾਰ ਮਿਲ ਗਿਆ ਇਹ ਸਭ ਅਸੀਂ ਖੁਦ ਖ੍ਰੀਦ ਲਵਾਂਗੇ।ਬੇਰਜ਼ਗਾਰਾਂ ਨੂੰ ਰੁਜ਼ਗਾਰ ਚਾਹੀਦਾ ਫੋਨ ਨਹੀਂ।ਬੇਰੁਜ਼ਗਾਰਾਂ ਨੂੰ ਇਹਨਾਂ ਬੇਕਾਰ ਗਲਾਂ ਵਿਚ ਨਾ ਉਲਝਾਓ।ਘਰ ਘਰ ਨੋਕਰੀ ਵਾਲਾ ਵਾਅਦਾ ਪੂਰਾ ਕਰੋ।ਬਾਕੀ ਸਭ ਸਹੂਲਤਾ ਆਪ ਹਾਸਿਲ ਕਰ ਲਵਾਂਗੇ। ਜਵਾਨੀ ਨਾਲ ਮਜਾਕ ਨਾ ਕਰੋ।