ਪਿਟਮੈਨ ਸ਼ਾਰਟਹੈਡ ਦਾ ਆਗਾਜ ਜਨਵਰੀ ਮਹੀਨਾ
ਸ਼ਾਰਟਹੈਡ ਦੇ ਇਤਿਹਾਸ ਤੇ ਜੇਕਰ ਨਜ਼ਰ ਮਾਰੀਏ ਤਾ ਇਸ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ ਲਗਭਗ ਪੰਜ ਹਜ਼ਾਰ ਸਾਲ ਪੂਰਵ ਇਸ ਦੀ ਹੋਦ ਦੇ ਹਵਾਲੇ ਮਿਲਦੇ ਹਨ ਕਿਉਕਿ ਕੰਮ ਨੂੰ ਸੁਖਾਲਾ ਬਣਾਉਣ ਦੀ ਪ੍ਰਕਿਆ ਦੀ ਗਲ ਕਰੀਏ ਤਾ ਮਨੁਖ ਦੇ ਉਪਰਾਲੇ ਇਸ ਭਾਸ਼ਾ ਵਿਚ ਕਾਫ਼ੀ ਸੰਘਰਸ਼ ਪੂਰਨ ਰਹੇ ਹਨ । ਇਸ ਭਾਸ਼ਾ ਦੇ ਪੂਰੇ ਇਤਿਹਾਸ ਬਾਰੇ ਜੇਕਰ ਗਲ ਕੀਤੇ ਜਾਵੇ ਤਾ ਕੁਝ ਸ਼ਬਦਾ ਵਿਚ ਪੂਰੀ ਨਹੀ ਹੋ ਸਕੇਗੀ ਕਿਉਕਿ ਇਸ ਨੂੰ ਲੈ ਕੇ ਵਖੋ ਵਖ ਪ੍ਰਣਾਲੀ ਹੋਦ ਵਿਚ ਆਈਆ ਪਰ ਜੇਕਰ ਇਸ ਖੇਤਰ ਦੀ ਸਭ ਤੋ ਸੋਖਿਆ ਅਤੇ ਪਹਿਲੀ ਧੂਨੀ (ਆਵਾਜ਼ ਨੂੰ ਅੰਕਿਤ ਕਰਨ ਵਾਲੀ)ਪ੍ਰਣਾਲੀ ਜੋ ਹੌਦ ਵਿਚ ਆਈ ਉਹ ਸੀ ਠਪਿਟਮੈਨ ਪ੍ਰਣਾਲੀਠ ਜਿਸ ਦੀ ਖੋਜ ਬ੍ਰਿਟਿਸ਼ ਵਿਦਵਾਨ ਸਰ ਇਸਾਕ ਪਿਟਮੈਨ ਜੀ ਨੇ ਕੀਤੀ ਜਿਸ ਦੀ ਪੇਸ਼ਕਸ ਦਾ ਹਵਾਲਾ 1837 ਈਸਵੀ ਮਿਲਦਾ ਹੈ ਅਤੇ 1840 ਈਸਵੀ ਵਿਚ ਪਹਿਲੀ ਕਿਤਾਬ ਫ਼ੋਨੋਗ੍ਰਾਫ਼ੀ ਲੋਕ ਦੇ ਸਨਮੁਖ ਕਰ ਇਸ ਖੇਤਰ ਵਿਚ ਕ੍ਰਾਤੀ ਪੈਦਾ ਕਰ ਦਿਤੀ ਜੋ ਕਿ ਸਾਉਡਿਕ ਭਾਵ ਆਵਾਜ ਨੂੰ ਦਰਸਾਉਣ ਵਾਲੀ ਸੀ ਨੇ ਇਸ ਖੇਤਰ ਵਿਚ ਕੰਮ ਦੀ ਗਤੀ ਵਿਚ ਲਗਭਗ ਕਈ ਗੁਣਾ ਵਾਧਾ ਕਰ ਦਿਤਾ । ਇਸ ਭਾਸ਼ਾ ਵਿਚ ਮੁਹਾਰਤ ਰਖਣ ਵਾਲਿਆ ਨੇ ਆਪਣੇ-ਆਪ ਨੂੰ ਆਮ ਤੋ ਖਾਸ ਬਣਾਇਆ ਹੀ ਸਗੋ ਕੰਮ ਨੂੰ ਸੁਖਾਲਾ ਕਰਨ ਦੇ ਪਧਰ ਵਿਚ ਹੈਰੀਨਕਜਨਕ ਪਰਿਵਰਤਨ ਹੋਏ ਜਿਸ ਸਦਕਾ ਇਹ ਭਾਸ਼ਾ ਨੂੰ ਇਕ ਵਖਰਾ ਮੁਕਾਮ ਹਾਸਿਲ ਹੋਇਆ।
ਸਰ ਇਸਾਕ ਪਿਟਮੈਟ ਦਾ ਜਨਕ 4 ਜਨਵਰੀ 1813 ਨੂੰ ਇੰਗਲੈਡ ਦੇ ਵਿਉਟਸਾਇਰ ਦੇ ਟ੍ਰਾਵਿਡ੍ਰਜ ਵਿਖੇ ਹੋਇਆ ਅਤੇ ਆਪ ਵਲੋ ਉਸ ਸਮੇ ਦੀ ਅਧਿਆਪਕ ਸਿਖਲਾਈ ਵੀ ਲਈ ਗਈ ਜੋ ਕਿ ਉਸ ਸਮੇ ਦੀ ਯੋਗਤਾ ਨੂੰ ਪੂਰਾ ਕਰਨ ਲਈ ਕਾਫ਼ੀ ਸੀ ਆਪ ਦੇ ਜੀਵਨ ਉਪਰ ਝਾਤ ਮਾਰੀਏ ਤਾ ਇਸ ਤੋ ਕਾਫ਼ੀ ਲੰਬੇ ਸੰਘਰਸ਼ ਦੇ ਪ੍ਰਮਾਣ ਮਿਲਦੇ ਹਨ ਭਾਵੇ ਹਜ਼ਾਰਾ ਸਾਲ ਪਹਿਲਾ ਮੁਢਲੀਆ ਕੌਮਾ ਤੋ ਹੀ ਇਸ ਦੇ ਹੋਣ ਦੇ ਪ੍ਰਮਾਣ ਮਿਲਦੇ ਹਨ ਪਰ ਪਿਟਮੈਨ ਦੇ ਇਸ ਖੇਤਰ ਵਿਚ ਆਉਣ ਨਾਲ ਹੀ ਇਸ ਦੇ ਸੁਨਿਹਰੀ ਸਫ਼ਰ ਦਾ ਆਰੰਭ ਹੋਇਆ ਜਿਸ ਨਾਲ ਟ੍ਰਾਂਸਕ੍ਰਿਪਸ਼ਨ ਅਤੇ ਕੰਮ ਦੀ ਚਾਲ ਵਿਚ ਕਾਫ਼ੀ ਤੇਜੀ ਅਤੇ ਹੈਰੀਨੀਜਨਕ ਪਰਿਵਰਤਨ ਆਏ । ਇਹਨਾ ਸਦਕਾ ਹੀ ਇਹ ਹਰ ਖੇਤਰ ਵਿਚ ਵਰਤੀ ਜਾਣ ਲਗੀ। ਮੌਜੂਦਾ ਸਮੇਂ ਦੌਰਾਨ ਜੇਕਰ ਝਾਤ ਮਾਰੀਏ ਤਾ ਲਗਭਗ ਹਰ ਦਫ਼ਤਰ ਦਾ ਕੰਮ ਬਿਨ੍ਹਾ ਸਟੈਨੋਗ੍ਰਾਫ਼ਰ ਦੇ ਅਪਾਹਜ ਜਾਪਦਾ ਨਜ਼ਰ ਆਵੇਗਾ। ਇਸ ਸਦਕਾ ਹੀ ਵਖੋ- ਵਖ ਲੇਖਕਾ ਨੇ ਹਰ ਸਟੇਟ ਦੀ ਭਾਸ਼ਾ ਨੂੰ ਸ਼ਾਰਟਹੈਡ ਲਿਪੀ ਦਾ ਰੂਪ ਦੇ ਕੇ ਇਸ ਨਾਲ ਸਬੰਧਤ ਵਿਭਾਗਾ ਦੇ ਕੰਮ ਨੂੰ ਸੋਖਿਆ ਕਰ ਇਸ ਖੇਤਰ ਨੂੰ ਨਵੀ ਦਿਸ਼ਾ ਤਾ ਪ੍ਰਦਾਨ ਕੀਤੀ ਹੀ ਸਗੋ ਕੰਮ ਦੀ ਚਾਲ ਵਿਚ ਕ੍ਰਾਤੀ ਲਿਆ ਦਿਤੀ।ਆਪ ਦੇ ਜੀਵਨ ਦਾ ਸਫ਼ਰ ਕਾਫ਼ੀ ਸੰਘਰਸ਼ਪੂਰਨ ਰਿਹਾ ਆਪ ਕਲਰਕ, ਟਿਚਿੰਗ ਆਦਿ ਖੇਤਰਾ ਤੋ ਲੈ ਕੇ ਖੋਜ ਖੇਤਰ ਤਕ ਦੇ ਸ਼ਫ਼ਰ ਤਹਿ ਕਰਦੇ ਹੋਏ 12 ਜਨਵਰੀ 1897 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪ ਵਲੋ ਸੰਸਾਰ ਪਧਰ ਤੇ ਦਿਤੀ ਇਸ ਦੇਣ ਜੋ ਕੰਮ ਨੂੰ ਸੁਖਾਲਾ ਕਰਦੇ ਹੌਏ ਲਖਾ ਲੋਕਾ ਦੇ ਰੁਜ਼ਗਾਰ ਦਾ ਸਾਧਨ ਬਣੀ ਨੂੰ ਕਦੇ ਨਾ ਭੁਲਦੇ ਹੋਏ ਜਮਾਨਾ ਆਪ ਦਾ ਰਿਣੀ ਰਹੇਗਾ।