ਤੇਜੀ ਨਾਲ ਬਦਲ ਰਹੇ ਸੰਸਾਰ ਵਿਚ ਸਾਇੰਸ, ਸੋਚ ਅਤੇ ਸਮਾਜ ਵਿਚ ਵੀ ਬਹੁਤ ਹੀ ਤੇਜ ਬਦਲਾ ਦੇਖਣ ਨੂੰ ਮਿਲ ਰਹੇ ਹਨ। ਦੁਨੀਆਂ ਦੇ ਜਿਹੜੇ ਇਲਾਕੇ , ਸੂਬੇ ਜਾਂ ਦੇਸ਼ ਇਸ ਬਦਲਾ ਨਾਲ ਪੈਰ ਮੇਲ ਕੇ ਤੁਰ ਰਹੇ ਹਨ ਉਹ ਸੰਸਾਰ ਦੇ ਮਾਲਕ ਬਣਨ ਜਾ ਰਹੇ ਹਨ ਪਰ ਜਿਹੜੇ ਇਲਾਕੇ ਦੇ ਆਗੂ ਜਾਂ ਸਰਕਾਰਾਂ ਜਾਂ ਕੌਮਾਂ ਸਮੇਂ ਦੇ ਵੇਗ ਨਾਲੋਂ ਟੁਟਕੇ ਆਪਣੇ ਸਵਾਰਥਾਂ ਲਈ ਰੁਕ ਰਹੇ ਹਨ ਉਹਨਾਂ ਦਾ ਭਵਿਖ ਗਦਾਰਾਂ ਹੰਕਾਰੀਆਂ ਨੀਰੋਆਂ ਵਰਗੇ ਖਿਤਾਬਾਂ ਦਾ ਦਾਅਵੇਦਾਰ ਜਰੂਰ ਹੀ ਬਣਨਗੇ। ਆਉ ਪੰਜਾਬ ਦੇ ਸਮਾਜਿਕ ਰਾਜਨੀਤਕ ਅਤੇ ਧਾਰਮਿਕ ਖੇਤਰ ਦੀ 2018 ਵਿਚ ਕੀਤੀਆਂ ਕਾਰਵਾਈਆਂ ਦੀ ਪੜਚੋਲ ਕਰੀਏ। ਕਾਂਗਰਸੀ ਅਤੇ ਕੈਪਟਨ ਸਰਕਾਰ ਦੇ 2017 ਦੇ ਸਗਨਾਂ ਵਾਲੇ ਖੁਸੀ ਦੇ ਸਾਲ ਬੀਤ ਜਾਣਤੇ 2018 ਵਿਚ ਕੁਝ ਕਰਕੇ ਦਿਖਾਉਣ ਦਾ ਸਮਾਂ ਆਇਆ ਸੀ ਪਰ ਇਸ ਸਾਲ ਵਿਚ ਸਰਕਾਰ ਦੇ ਚੰਗੇ ਕੰਮ ਨਜਰ ਆਉਣ ਦੀ ਥਾਂ ਤੇ ਬਰਗਾੜੀ ਮੋਰਚੇ ਨੂੰ ਲੁਕਵੀਂ ਸਹਿ ਦੇਕੇ ਪੰਜਾਬੀਆਂ ਦੀਆਂ ਭਾਵਨਾਵਾਂ ਭੜਕਾਈਆਂ ਗਈਆਂ। ਇਸ ਮੋਰਚੇ ਦੇ ਵਿਚ ਇਸ ਦੇ ਆਗੂਆਂ ਵਲੋਂ ਕੀਤੀਆਂ ਨਿਜੀ ਕਮਾਈਆਂ ਤੋਂ ਇਲਾਵਾ ਕੋਈ ਪਰਾਪਤੀ ਨਹੀਂ ਦਿਸੀ। ਇਸ ਮੋਰਚੇ ਦੇ ਅੰਤ ਵਿਚ ਪੰਜਾਬ ਦੀ ਵਡੀ ਸਿਖ ਵਸੋਂ ਤੇ ਕੀਤਾ ਪਰਯੋਗ ਜਰੂਰ ਸਫਲ ਰਿਹਾ ਕਿ ਹਾਲੇ ਵੀ ਚਲੇ ਹੋਏ ਕਾਰਤੂਸ ਵਰਗੇ ਆਗੂਆਂ ਰਾਂਹੀ ਇੰਹਨਾਂ ਨੂੰ ਹਾਲੇ ਵੀ ਗੁੰਮਰਾਹ ਕਰਕੇ ਲੋੜੀਂਦੇ ਸਵਾਰਥ ਹਾਸਲ ਕੀਤੇ ਜਾ ਸਕਦੇ ਹਨ। ਧਾਰਮਿਕ ਅਖਵਾਉਂਦੇ ਆਗੂਆਂ ਦੀ ਅੰਨੇ ਆਂਗੂਆਂ ਵਰਗਾ ਕਿਰਦਾਰ ਜੋ ਪਧਰ ਰਸਤਿਆਂ ਦੀ ਸਾਰ ਨਹੀਂ ਜਾਣ ਸਕਦਾ ਸਰਕਾਰਾਂ ਦਾ ਦਲਾਲ ਬਣਕੇ ਸਿਖਾਂ ਦਾ ਬੇੜਾ ਹਾਲੇ ਵੀ ਡੋਬਣ ਦੇ ਸਮਰਥ ਹੈ ਦਾ ਵਿਖਾਵਾ ਨੰਗੇ ਚਿਟੇ ਰੂਪ ਵਿਚ ਹੋਇਆ ਹੈ। ਕੈਪਟਨ ਦਾ ਭਰਿਸਟਾਚਾਰ ਰੋਕੂ ਨਿਜੀ ਅਕਸ ਵੀ 2018 ਵਿਚ ਤਾਰ ਤਾਰ ਹੋ ਗਿਆਂ ਹੈ ਕਿਉਂਕਿ ਬਲਾਕ ਸੰਮਤੀ ਜਿਲਾ ਪਰੀਸਦ ਚੋਣਾਂ ਅਤੇ ਪੰਚਾਇਤੀ ਚੋਣਾਂ ਵਿਚ ਲਖਾ ਕਰੋੜਾਂ ਦੀਆਂ ਕਮਾਈਆਂ ਕੀਤੀਆਂ ਗਈਆਂ ਹਨ ਅਤੇ ਦੂਸਰਾ ਪਾਸਾ ਸਰਕਾਰੀ ਜਬਰ ਨਾਲ ਅਫਸਰ ਸਾਹੀ ਦਾ ਪਰਬੰਧਕੀ ਢਾਂਚਾ ਤਬਾਹ ਕਰ ਦਿਤਾ ਗਿਆ ਅਤੇ ਇਸਨੂੰ ਗੁਲਾਮ ਬਣਾਕਿ ਅਣਗਿਣਤ ਹਾਰੇ ਹੋਏ ਲੋਕਾਂ ਨੂੰ ਲੋਕਾਂ ਉਪਰ ਥੋਪਿਆ ਗਿਆ ਹੈ। ਲੋਕਤੰਤਰ ਨੂੰ ਗੁੰਡਾ ਤੰਤਰ ਬਨਾਉਣ ਵਿਚ ਕੋਈ ਕਸਰ ਨਹੀਂ ਛਡੀ ਗਈ। ਉਪਰੋਕਤ ਸੀਮਤ ਵਰਤਾਰਿਆਂ ਦੇ ਵਿਚੋਂ ਕੈਪਟਨ ਸਰਕਾਰ ਦੀ ਇਕੋ ਇਕ ਸਫਲਤਾ ਵਿਰੋਧੀ ਪਾਰਟੀਆਂ ਨੂੰ ਧਕ ਕੇ ਖੂੰਜੇ ਲਾ ਦਿਤਾ ਗਿਆ ਹੈ ਜਿਸ ਦਾ ਪਹਿਲਾ ਸਿਕਾਰ ਝਾੜੂ ਪਾਰਟੀ ਹੀ ਹੋਈ ਹੈ ਜਿਸਨੂੰ ਤਬਾਹ ਬਰਬਾਦ ਕਰਨ ਵਿਚ ਅਹਿਮ ਰੋਲ ਵੀ ਪੁਰਾਣੇ ਕਾਂਗਰਸੀਆਂ ਦਾ ਹੀ ਰਿਹਾ ਹੈ। ਦੂਜੀ ਮੁਖ ਵਿਰੋਧੀ ਧਿਰ ਅਕਾਲੀਆਂ ਦੀ ਹਾਲਤ ਤਾਂ ਇਹ ਕਰ ਦਿਤੀ ਗਈ ਕਿ ਉਹਨਾਂ ਵਿਚ ਲੋਕਾਂ ਵਿਚ ਜਾਣਾਂ ਵੀ ਮੁਸਕਲ ਕਰ ਦਿਤਾ ਗਿਆ ਹੈ। ਆਮ ਲੋਕਾਂ ਨੂੰ ਵਿਰੋਧ ਸਰਕਾਰਾਂ ਦੀ ਅਸਫਲਤਾ ਦਾ ਕਰਨ ਦੇ ਹਾਲਾਤ ਬਣਨੇਂ ਸਨ ਪਰ ਉਲਟਾ ਲੋਕ ਵਿਰੋਧੀ ਧਿਰ ਨੂੰ ਹੀ ਖੂੰਜੇ ਲਾਉਣ ਤੁਰ ਪਏ ਸਨ ਇਹ ਕੈਪਟਨ ਦੀ ਸਭ ਤੋਂ ਵਡੀ ਸਫਲਤਾ ਹੈ।ਪੰਜਾਬ ਦੀ ਵਿਰੋਧੀ ਧਿਰ ਆਂਮ ਆਦਮੀ ਪਾਰਟੀ ਤਾਂ ਚਲੋ ਨੌਸਿਖੀਆਂ ਦੀ ਹੈ ਪਰ ਅਕਾਲੀ ਦਲ ਤਾਂ ਪੁਰਾਣੀ ਹੰਢੇ ਵਰਤੇ ਆਗੂਆਂ ਵਾਲੀ ਹੈ ਦੀ ਦੁਰਦਸ਼ਾ ਹੋਣਾਂ ਸੁਖਬੀਰ ਬਾਦਲ ਦੀ ਵਡੇ ਬਾਦਲ ਦੇ ਹੁੰਦਿਆਂ ਹੋਣੀ ਇਕ ਅਣਹੋਣੀ ਹੀ ਹੈ । ਅਸਲ ਵਿਚ ਸੁਖਬੀਰ ਆਗੂ ਘਟ ਬਾਪ ਦਾ ਲਾਡਲਾ ਹੀ ਜਿਆਦਾ ਸਿਧ ਹੋਇਆ ਕਚ ਘਰੜ ਆਗੂ ਹੈ ਜਿਸਨੇ ਸਿਆਣੇ ਸਲਾਹਕਾਰਾਂ ਦੀ ਥਾਂ ਚਮਚਿਆਂ ਫੂਕ ਛਕਾਊ ਲੋਕਾਂ ਨੂੰ ਹੀ ਕੋਲ ਰਖ ਛਡਿਆ ਦਿਖਾਈ ਦਿੰਦਾਂ ਹੈ। ਅਕਾਲੀ ਦਲ ਦੇ ਪੁਰਾਣੇ ਆਗੂਆਂ ਜਿਸ ਤਰਾਂ ਬਾਦਲਾਂ ਦੁਆਰਾ ਮਲਾਈਆਂ ਖਾਣ ਤੋਂ ਬਾਅਦ ਔਖੇ ਸਮੇਂ ਪਾਰਟੀ ਤੋਂ ਫਰਾਰ ਹੋਏ ਹਨ ਦਾ ਅਰਥ ਹੈ ਕਿ ਇਹ ਲੋਕ ਪਾਰਟੀ ਜਾਂ ਅਕਾਲੀ ਦਲ ਦੇ ਜੁਝਾਰੂ ਨਹੀਂ ਸਨ ਅਸਲ ਵਿਚ ਲੁਟੇਰੇ ਅਤੇ ਕਾਰੋਬਾਰੀ ਸਨ । ਜੇ ਇੰਹਨਾਂ ਅਖੌਤੀ ਟਕਸਾਲੀਆਂ ਨੂੰ ਅਕਾਲੀ ਦਲ ਦਾ ਫਿਕਰ ਹੁੰਦਾਂ ਤਾਂ ਇਹ ਉਸ ਸਮੇਂ ਹੀ ਵਿਰੋਧ ਕਰਦੇ ਜਦ ਪਾਰਟੀ ਪਰੀਵਾਰਕ ਬਣ ਰਹੀ ਸੀ ਪਰ ਉਸ ਵਕਤ ਇਹ ਟਕਸਾਲੀ ਦੁਧ ਤੋਂ ਮਲਾਈਆਂ ਲਾਹ ਕੇ ਆਪਣੇ ਧੀਆਂ ਪੁਤਰਾਂ ਨੂੰ ਛਕਾ ਰਹੇ ਸਨ ਤਾਂ ਕਿ ਤਕੜੇ ਹੋਕੇ ਹੋਕੇ ਹੋਰ ਲੁਟ ਮਚਾਕੇ ਕੌਮ ਅਤੇ ਪੰਜਾਬ ਦਾ ਨਾਂ ਉਚਾ ਕਰ ਸਕਣ। ਪੰਜਾਬ ਦਾ ਫਿਕਰ ਵਰਤਮਾਨ ਸਮੇਂ ਕਿਸੇ ਵੀ ਆਗੂ ਨੂੰ ਨਹੀਂ ਸਭ ਆਪਣਾਂ ਅਤੇ ਆਪਣੇ ਪਰੀਵਾਰਾਂ ਅਤੇ ਆਪਣੀ ਹਾਉਮੈਂ ਦਾ ਹੀ ਫਿਕਰ ਕਰ ਰਹੇ ਹਨ।ਨਵੀਆਂ ਦਿਖਾਈ ਦਿੰਦੀਆਂ ਤੀਜੀਆਂ ਚੌਥੀਆਂ ਧਿਰਾਂ ਸਥਾਪਤ ਧਿਰਾਂ ਦਾ ਹੀ ਅੰਗ ਹਨ ਜੋ ਸਿਰਫ ਕਿਸੇ ਵੀ ਨਵੀਂ ਧਿਰ ਦੇ ਜੰਮਣ ਤੋਂ ਪਹਿਲਾਂ ਹੀ ਗਰਭਪਾਤ ਕਰਨ ਦਾ ਠੇਕਾ ਲੈਕੇ ਬੈਠੀਆਂ ਹੋਈਆਂ ਹਨ । ਜਦ ਵੀ ਪੰਜਾਬ ਦੇ ਹਾਲਾਤ ਨਵੀਆਂ ਸੋਚਾਂ ਨਾਲ ਨਵੀਆਂ ?ਮੰਗਾ ਦੀਆਂ ਤਰੰਗਾ ਛਡਦੇ ਹਨ ਤਦ ਹੀ ਇਹ ਤੀਜੀ ਚੌਥੀ ਧਿਰ ਦੇ ਮੂਰਖ, ਕਚਘਰੜ, ਹੰਕਾਰੀ ਅਤੇ ਗਦਾਰ ਲੋਕ ਆਪਣੀਆਂ ਰਾਜਨੀਤਕ ਜਾਂ ਧਾਰਮਿਕ ਸਰਗਰਮੀਆਂ ਵਿਚ ਤੇਜੀ ਲਿਆਕੇ ਲੋਕਾਂ ਦੀ ਸੋਚ ਦਾ ਕਤਲ ਕਰਵਾਉਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਇਹੋ ਜਿਹੇ ਸਮੇਂ ਲੋਕ ਆਗੂ ਬਣਨ ਦਾ ਡਰਾਮਾਂ ਕਰਕੇ ਗਦਾਰੀ ਦਾ ਇਹੋ ਜਿਹਾ ਇਤਿਹਾਸ ਦੁਹਰਾਉਂਦੀਆਂ ਹਨ ਕਿ ਆਮ ਲੋਕ ਸਪਾਂ ਵਰਗੀਆਂ ਸਥਾਪਤ ਧਿਰਾਂ ਦੀ ਬੁਕਲ ਵਿਚ ਹੀ ਜਾ ਡਿਗਦੇ ਹਨ। ਇਹ ਤੀਜੇ ਚੌਥੇ ਥਾਵਾਂ ਵਾਲੇ ਆਗੂ ਕਦੇ ਵੀ ਜੁੰਮੇਵਾਰੀ ਨਹੀਂ ਲੈਂਦੇ ਅਸਫਲਤਾ ਦੀ ਸਗੋਂ ਆਮ ਲੋਕਾਂ ਨੂੰ ਗਦਾਰ ਦਾ ਫਤਵਾ ਦੇਕੇ ਤੁਰਦੇ ਬਣਦੇ ਹਨ 2018 ਵਿਚ ਪੰਜਾਬ ਵਿਚ ਇਸ਼ ਵਰਤਾਰੇ ਵਾਲਿਆਂ ਦਾ ਖੂਬ ਨੰਗਾਂ ਨਾਚ ਹੋਇਆ ਹੈ। ਧਾਰਮਿਕ ਖੇਤਰ ਵਿਚ ਇਸ ਸਾਲ ਇਸ ਵਰਤਾਰੇ ਦੀ ਖੂਬ ਚਹਿਲ ਪਹਿਲ ਦੇਖਣ ਨੂੰ ਮਿਲੀ ਹੈ। ਗੁਰੂਆਂ ਅਤੇ ਗੁਰਬਾਣੀ ਦੇ ਨਾਂ ਤੇ ਵਸਣ ਵਾਲੇ ਪੰਜਾਬ ਵਿਚ ਕੀਤਰਤਨ ਅ?ਤੇ ਪਰਚਾਰ ਦੇ ਨਾਂ ਤੇ ਰਾਜਨੀਤਕ ਧਿਰਾਂ ਦੇ ਸਿਪਾਹ ਸਲਾਰ ਬਣੇ ਧਾਰਮਿਕ ਪਹਿਰਾਵਿਆਂ ਨੇ ਗੁਰਬਾਣੀ ਅਤੇ ਗੁਰੂ ਗਰੰਥ ਤੇ ਲੁਕਵੀ ਪਾਬੰਦੀ ਲਾ ਦਿਤੀ ਹੈ। ਹਰ ਧਾਰਮਿਕ ਸਮਾਗਮ ਵਿਚ ਕੀਰਤਨ ਅਤੇ ਪਰਚਾਰ ਦੇ ਨਾਂ ਤੇ ਆਪੋ ਆਪਣੇ ਧੜੇ ਬਣਾਏ ਜਾ ਰਹੇ ਹਨ ਜਿਸ ਨਾਲ ਸਿਖ ਕੌਮ ਦਾ ਨਾਮੋ ਨਿਸਾਨ ਮਿਟਾਉਣ ਦੀ ਹਰ ਸੰਭਵ ਕੋਸਿਸ ਹੋ ਰਹੀ ਹੈ। ਭੋਗ ਜਾਂ ਅਰਦਾਸ ਸਮਾਗਮਾਂ ਸਮੇਂ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਵੀ ਪਾਠੀ ਸਿੰਘ ਦੀ ਥਾਂ ਕੀਰਤਨੀਏ ਜਾਂ ਪਰਚਾਰਕਾਂ ਨੇ ਬਾਜਿਆਂ ਛੈਣਿਆਂ ਢੋਲਕੀਆਂ ਨਾਲ ਹੀ ਛੇ ਪੌੜੀਆਂ ਅਨੰਦ ਸਾਹਿਬ ਪੜਨਾਂ ਸੁਰੂ ਕਰ ਲਿਆ ਹੈ। ਪਾਠੀ ਸਿੰਘਾਂ ਕੋਲ ਸਿਰਫ ਹੁਕਮਨਾਮਾ ਪੜਨ ਦੀ ਹੀ ਇਜਾਜਤ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਜਰੂਰ ਹੀ ਖੋਹ ਲਈ ਜਾਵੇਗੀ। ਭਵਿਖ ਵਿਚ ਹੁਕਮਨਾਮੇ ਅਤੇ ਬਾਣੀ ਪਾਠ ਵੀ ਸਾਇਦ ਇੰਟਰਨੈਟ ਮਹਾਰਾਜ ਰਾਹੀਂ ਹੀ ਈਮੇਲ ਤੇ ਮਿਲਣ ਸੁਣਨ ਲਗ ਜਾਣਗੇ ਅਤੇ ਇਹ ਵੀ 2018 ਵਿਚ ਪੰਜਾਬ ਦੇ ਇਤਿਹਾਸ ਦਾ ਹਿਸਾ ਜਰੂਰ ਬਣੇਗੀ। ਪੰਜਾਬੀਆਂ ਅਤੇ ਸਿਖਾ ਵਿਚ ਪੜਾਈ ਲਿਖਾਈ ਅਤੇ ਕੰਪਿਊਟਰ ਯੁਗ ਵਿਚ ਵੀ ਸਮੇਂ ਨਾਲ ਅਗੇ ਵਧਣ ਦੀ ਥਾਂ ਖੁਦ ਸਿਖਣ ਦਾ ਗੁਰੂ ਹੁਕਮਨਾਮਾ ਭੁਲਕੇ ਅਖੌਤੀ ਦਲਾਲ ਪਰਚਾਰਕਾਂ ਜਾਂ ਕੀਰਤਨੀਆਂ ਦੇ ਜਾਲ ਵਿਚ ਫਸਣਾਂ ਸਾਡੀ ਅਣਪੜਾਂ ਨਾਲੋਂ ਵੀ ਮਾੜੇ ਹਾਲਾਤਾਂ ਦੀ ਗਵਾਹੀ ਹੈ। ਸਮਾਜਿਕ ਤੌਰ ਤੇ ਵੀ 2018 ਵਿਚ ਨੌਜਵਾਨਾਂ ਦੇ ਇਕ ਹਿਸੇ ਵਲੋਂ ਰੁਖ ਲਾਉਣ ਦੀ ਵਡੀ ਮੁਹਿੰਮ ਦਿਖਾਈ ਦਿਤੀ ਜੋ ਕਿ ਬਹੁਗਿਣਤੀ ਲੋਕਾਂ ਦੇ ਬਿਮਾਰੀਆਂ ਦੇ ਸਿਕਾਰ ਹੋਣ ਲਗਣ ਦੇ ਕਾਰਨ ਹੀ ਸੁਰੂ ਹੋਈ ਸਰਾਹੁਣ ਯੋਗ ਹੈ। ਸਰਕਾਰਾਂ ਅਤੇ ਧਾਰਮਿਕ ਰਹਿਨੁਮਾਈ ਬਿਨਾਂ ਇਹ ਲਹਿਰ ਪੈਦਾ ਹੋਣੀ ਹਾਲੇ ਵੀ ਆਸ ਦੀ ਕਿਰਨ ਬੰਨਾਉਂਦੀ ਹੈ ਕਿ ਪੰਜਾਬੀਆਂ ਦੇ ਇਕ ਹਿਸੇ ਦੀ ਸੋਚ ਬਾਂਝ ਨਹੀਂ ਹੋਈ ਹੈ। ਰੁਖ ਅਤੇ ਕੁਖ ਬਚਾਉਣ ਦਾ ਨਾਅਰਾ ਆਉਣ ਵਾਲੇ ਸਮੇਂ ਵਿਚ ਹੋਰ ਉਚਾ ਹੋਣਾ ਚਾਹੀਦਾ ਹੈ। ਪੰਜਾਬ ਵਿਚ ਨਸਿਆ ਦੇ ਦਰਿਆ ਵਗਣ ਦੇ ਉਲਟ ਸਦਾਚਾਰਕ ਕੀਮਤਾਂ ਦੀ ਲਹਿਰ ਜਰੂਰ ਪੈਦਾ ਹੋਣੀ ਚਾਹੀਦੀ ਹੈ। ਕਰਜਿਆ ਦੇ ਜਾਲ ਵਿਚ ਫਸੀ ਅਤੇ ਫਸਾਈ ਗਈ ਕਿਸਾਨੀ ਖੁਦਕਸੀਆਂ ਦੀ ਖੇਤੀ ਕਰਦੀ ਵੀ ਦਿਖਾਈ ਦਿਤੀ 2018 ਵਿਚ ਦੂਸਰੇ ਪਾਸੇ ਸਿੰਥੈਟਿਕ ਕਿਸਮ ਦੇ ਅਣਜਾਣੇ ਨਸਿਆਂ ਦਾ ਕਹਿਰ ਵੀ ਨੌਜਵਾਨਾਂ ਨੂੰ ਮੌਤ ਦੀ ਨੀਂਦ ਸੁਆਉਂਦਾ ਰਿਹਾ ਜੋ ਅਖੌਤੀ ਧਾਰਮਿਕ ਰਹਿਬਰਾਂ ਅਤੇ ਰਾਜਨੀਤਕਾਂ ਦੇ ਦਾਅਵਿਆਂ ਨੂੰ ਨੰਗਾਂ ਕਰਦਾ ਰਿਹਾ। ਬੇਬਸ ਲਾਚਾਰ ਲੋਕਾਂ ਦੇ ਘਰਾਂ ਵਿਚੋਂ ਵੈਣ ਸੁਣਾਈ ਦਿੰਦੇ ਰਹੇ ਅਤੇ ਸਾਡੇ ਭਵਿਖ ਨੂੰ ਚਿਤਾਵਨੀ ਦਿੰਦੇ ਰਹੇ। ਉਪਰੋਕਤ ਵਰਤਾਰੇ ਹਰ ਪੰਜਾਬੀ ਨੂੰ ਲਲਕਾਰ ਰਹੇ ਹਨ ਕਿ ਉਠੋ ਜਾਗੋ ਅਤੇ ਸਮੇਂ ਦੇ ਨਾਲ ਤੁਰੋ ਨਹੀਂ ਤਾਂ ਬਹੁਤ ਪਿਛਾਂਹ ਰਹਿ ਜਾਵੋਗੇ। ਹਿੰਮਤਾਂ ਵਾਲਿਆਂ ਨੇ ਆਪਣਾਂ ਬੋਰੀਆਂ ਬਿਸਤਰਾ ਲਪੇਟ ਕੇ ਵਿਦੇਸ਼ਾਂ ਵਲ ਉਡਾਰੀਆਂ ਭਰ ਲਈਆਂ ਹਨ । 2018 ਵਿਚ ਵਿਦੇਸ ਜਾਣ ਵਾਲਿਆਂ ਦਾ ਅੰਕੜਾ ਲਖ ਨੂੰ ਵੀ ਪਾਰ ਕਰ ਗਿਆ ਹੈ। ਸਿਰ ਤੇ ਪਗ ਬੰਨਣੀ ਭੁਲ ਰਹੇ ਪੰਜਾਬੀ ਪਗ ਬਚਾਉਣ ਲਈ ਵਿਦੇਸ਼ ਵਸਣਾਂ ਲੋੜਦੇ ਹਨ ਅਤੇ ਭਵਿਖ ਵਿਚ ਇਹ ਵਰਤਾਰਾ ਹੋਰ ਵਧਣ ਦੇ ਅਸਾਰ ਹਨ । 2018 ਦੀ ਇਹ ਪੰਜਾਬੀਆਂ ਦੇ ਉਜਾੜੇ ਸੁਰੂ ਹੋਣ ਦੇ ਸੁਰੂਆਤੀ ਸਾਲਾਂ ਵਿਚ ਜਰੂਰ ਹੀ ਸਾਮਲ ਹੋ ਜਾਵੇਗਾ। ਅਸਲ ਵਿਚ ਇਸ ਸਾਲ ਵਿਚ ਪੰਜਾਬੀਆਂ ਨੇ ਕਰਤਾਰਪੁਰ ਬਾਬੇ ਨਾਨਕ ਦੇ ਰਾਹ ਖੁਲਵਾਉਣ ਦਾ ਇਕ ਚੰਗਾਂ ਕਦਮ ਜਰੂਰ ਦੇਖਿਆ ਹੈ ਸਾਇਦ ਆਉਣ ਵਾਲੇ ਸਮੇਂ ਵਿਚ ਬਾਬੇ ਨਾਨਕ ਦੀ ਕਰਮ ਭੂਮੀ ਤੋਂ ਹੀ ਕੋਈ ਚੰਗੀ ਸਿਖਿਆ ਲੈ ਕੋਈ ਚੰਗੀ ਸੁਰੂਆਤ ਕਰ ਲਈਏ । 2018 ਸਾਲ ਵਿਚ ਪੰਜਾਬ ਦੁਖਾਂ ਦੇ ਪਹਾੜ ਥਲੇ ਆਉਂਦਾ ਹੀ ਪਰਤੀਤ ਹੁੰਦਾਂ ਹੈ ਅਤੇ ਸੁਖਾਂ ਵਾਲੀ ਕੋਈ ਵੀ ਖਬਰ ਦਿਖਾਈ ਨਹੀ ਦਿੰਦੀ । ਰਾਜਨੀਤਕ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਬਹੁਤ ਕੁਝ ਗੁਆਇਆ ਹੈ ਪਰ ਆਉਣ ਵਾਲੇ ਸਮੇਂ ਵਿਚ ਆਸ ਕਰਨੀਂ ਬਣਦੀ ਹੈ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਉਸਾਰੂ ਸੋਚ ਵਲ ਸਫਰ ਕਰਦਿਆਂ ਨਵੀਆਂ ਮੰਜਿਲਾਂ ਦੇ ਰਾਹੀ ਹੋਣਗੇ । ਆਮੀਨ ।