ਨਿਰਦੇਸ਼ਨ ਤੇ ਅਦਾਕਾਰੀ ਦਾ ਚਰਚਿਤ ਚਿਹਰਾ: ਜੀਤ ਭੜੀ

ਸਿਆਣੇ ਕਹਿੰਦੇ ਨੇ ਕਿ ਕੰਮ ਕੋਈ ਵੀ ਹੋਵੇ ਜੇ ਉਸ ਵਿਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਸ ਦਾ ਇਕੋ ਹੀ ਤਰੀਕਾ ਏ ਮਿਹਨਤ,ਇਮਾਨਦਾਰੀ ਤੇ ਲਗਨ।ਕਾਮਯਾਬੀ ਦਾ ਸਿਵਾਏ ਮਿਹਨਤ ਹੋਰ ਕੋਈ ਸ਼ਾਟਕਟ ਰਸਤਾ ਨਹੀਂ, ਨਾਲੇ ਕਹਿੰਦੇ ਹਨ ਕਿ ਜਿਨ੍ਹਾਂ ਨੇ ਮੰਜਿਲਾਂ ਤੇ ਪਹੁੰਚਣਾਂ ਹੁੰਦਾ ਉਹ ਰਾਤਾਂ ਨੂੰ ਉਸ ਵਕਤ ਵੀ ਮੰਜਲ ਪ੍ਰਪਤੀ ਲਈ ਨੰਗੇ ਪੈਰੀਂ ਸਫਰ ਤੇ ਮਸ਼ਰੂਫ ਹੁੰਦੇ ਹਨ ਜਦੋਂ ਬਹਾਨੇਬਾਜ਼ ਲੋਕ ਘੁਰਾੜੇ ਮਾਰ ਸੁਤੇ ਪਏ ਹੁੰਦੇ ਹਨ,ਅਜਿਹਾ ਹੀ ਇਕ ਨੌਜਵਾਨ ਚਿਹਰਾ ਹੈ ਜਿਹੜਾ ਅਜ ਕਲ੍ਹ ਆਪਣੇ ਲੰਮੇ ਸੰਘਰਸ਼ ਤੋਂ ਬਾਅਦ ਗਲੈਮਰ ਦੀ ਦੁਨੀਆਂ ਵਿਚ ਆਪਣੀ ਕਲਾ ਦੀ ਚਮਕ ਨਾਲ ਖੂਬ ਚਮਕ ਰਿਹਾ ਹੈ ,ਇਹ ਨੌਜਵਾਨ ਚਿਹਰਾ ਹੈ ਕਲਾ ਦੇ ਖੇਤਰ ਦਾ ਜਾਣਿਆ ਪਛਾਣਿਆ ਨਾਮ ਠਜੀਤ ਭੜੀ ਠ। ਅਮਲੋਹ ਨੇੜਲੇ ਪਿੰਡ ਭੜੀ ਪਠੈਚਾਂ ਦੇ ਸਰਦਾਰ ਸੁਰਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦਾ ਇਹ ਫਰਜੰਦ 2008 ਤੋ ਕਲਾ ਦੀ ਦੁਨੀਆਂ ਵਿਚ ਅਜਿਹਾ ਵੜਿਆ ਕਿ ਮੁੜ ਉਸੇ ਦਾ ਹੋ ਕੇ ਰਹਿ ਗਿਆ । ਸ਼ੁਰੂਆਤੀ ਦੌਰ ਵਿਚ ਜੀਤ ਨੇ ਇਕ ਅਦਾਕਾਰ ਦੇ ਤੌਰ ਤੇ ਠਜੰਨ ਪ੍ਰੀਤੋ ਦੀ,ਕਿਸਮਤ,ਪੰਗੇ ਦੇ ਪੰਗਾ ਠਾਹ ਪੰਗਾ ਠਵਰਗੀਆ ਚਰਚਿਤ ਟੈਲੀਫਿਲਮਾਂ ਵਿਚ ਮੇਨ ਹੀਰੋ ਆਇਆ ।ਕੁਝ ਸਮਾਂ ਨੋਇਡਾ ਤੋਂ ਡਾਇਰੈਕਸ਼ਨ ਦਾ ਕੋਰਸ ਕਰਨ ਤੇ ਬਾਅਦ ਟਰੇਨਿੰਗ ਲਈ ਕੁਝ ਹਿੰਦੀ ਫਿਲਮਾਂ ਦੇ ਸੈਟ ਤੇ ਡਾਇਰੈਕਟਰ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਪਰ ਮੁੜ ਪੰਜਾਬ ਵਲ ਆਇਆ ਤਾਂ ਪ੍ਰਸਿਧ ਕਮੇਡੀਅਨ ਤੇ ਸਿਸਟਮ ਤੇ ਤਿਖੇ ਵਿਅੰਗ ਕਰਨ ਵਿਚ ਮਸ਼ਹੂਰ ਬਾਈ ਗੁਰਚੇਤ ਚਿਤਰਕਾਰ ਦੀ ਨਜਰ ਚੜਿਆ ਤਾਂ ਉਹਨਾਂ ਨਾਲ ਜੁੜ ਕੇ ਜਿਥੇ ਇਕ ਕਲਾਕਾਰ ਤੇ ਡਾਇਰੈਕਟਰ ਦੇ ਤੌਰ ਤੇ ਚੰਗਾ ਕੰਮ ਕੀਤਾ ਉਥੇ ਗੁਰਚੇਤ ਬਾਈ ਤੋਂ ਬਹੁਤ ਕੁਝ ਸਿਖਣ ਨੂੰ ਵੀ ਮਿਲਿਆ ।ਜੀਤ ਦਸਦਾ ਹੈ ਕਿ ਹੁਣ ਤਕ ਉਹ 7/8 ਟੈਲੀਫਿਲਮਾਂ ਵਿਚ ਮੇਨ ਲੀਡ ਰੋਲ ਕਰ ਚੁਕਾਂ ਤੇ 20 ਦੇ ਕਰੀਬ ਟੈਲੀਫਿਲਮਾਂ ਤੇ 20 ਦੇ ਹੀ ਕਰੀਬ ਪੰਜਾਬੀ ਗੀਤਾਂ ਦੀ ਵੀਡੀਓ ਡਾਇਰੈਕਟ ਕਰ ਚੁਕਾ ,ਗੁਰਚੇਤ ਚਿਤਰਕਾਰ ਦੀ ਟੈਲੀਫਿਲਮ ਠਫੈਮਿਲੀ 431 ਇਕ ਡਾਇਰੈਕਟਰ ਦੇ ਤੌਰ ਤੇ ਉਸ ਦੀ ਸਭ ਤੋਂ ਪ੍ਰਸਿਧ ਫਿਲਮ ਹੈ ,ਗੁਰਚੇਤ ਚਿਤਰਕਾਰ ਦੀ ਹੀ ਠਗਿਆਨੀ ਜੀ ਠਵਿਚ ਉਹ ਅਸਿਸਟੈਂਟ ਡਾਇਰੈਕਟਰ ਸਨ ਤੇ ਚਾਰ ਪੰਜ ਟੈਲੀਫਿਲਮਾਂ ਇਕ ਡਾਇਰੈਕਟਰ ਦੇ ਤੌਰ ਤੇ ਉਸ ਦੀਆਂ ਰਿਲੀਜ ਲਈ ਤਿਆਰ ਹਨ । ਜਲੰਧਰ ਦੂਰਦਰਸ਼ਨ ਦੀ ਵਿਜੇਤਾ ਪੰਜਾਬੀ ਗਇਕਾ ਮਨਦੀਪ ਕੌਰ ਮਾਛੀਵਾੜਾ ਦਾ ਗੀਤ ‘ਖੂੰਡਾ’ ਦੀ ਵੀਡੀਓ ਵੀ ਜੀਤ ਭੜੀ ਨੇ ਹੀ .ਡਾਇਰੈਕਟ ਕੀਤੀ ਸੀ।ਇਸ ਤੋਂ ਇਲਾਵਾ ਬਹੁਤ ਸਾਰੇ ਗੀਤ ਤੇ ਫਿਲਮਾਂ ਜੀਤ ਦੀ ਝੋਲੀ ਵਿਚ ਹਨ ਜਿਹੜੀਆਂ ਜਲਦੀ ਹੀ ਦਰਸ਼ਕਾਂ ਦੀ ਕਚਹਿਰੀ ਵਿਚ ਹੋਣਗੀਆਂ ।ਜੀਤ ਭੜੀ ਦਸਦਾ ਹੈ ਕਿ ਮੈਂ ਇਕ ਡਾਇਰੈਕਟਰ ਦੇ ਤੌਰ ਤੇ ਭਵਿਖ ਵਿਚ ਵਧੀਆ ਤੇ ਸਾਫਸੁਥਰਾ ਕੰਮ ਕਰਕੇ ਪੰਜਾਬੀ ਸਭਿਆਚਾਰ ਲਈ ਕੰਮ ਕਰਨਾਂ ਚਾਹੁੰਦਾ ਹਾਂ ਤੇ ਜਲਦੀ ਹੀ ਇਕ ਵਡੇ ਬੈਨਰ ਦੀ ਪੰਜਾਬੀ ਦੀ ਫੀਚਰ ਫਿਲਮ ਡਾਇਰੈਕਟ ਕਰ ਕੇ ਪੰਜਾਬੀ ਸਿਨੇਮੇ ਦੇ ਵਡੇ ਪਰਦੇ ਤੇ ਆਪਣੀ ਕਲਾ ਦੀ ਮਹਿਕ ਬਿਖੇਰਨ ਜਾ ਰਿਹਾ ਜੀਤ ਲੰਮੀਆਂ ਉਮਰਾਂ ਮਾਣੇ ਤੇ ਕਾਮਯਾਬੀਆਂ ਹਾਸਲ ਕਰੇ, ਸਾਡੀ ਇਹੋ ਦੁਆ ਹੈ ।

Send this to a friend