ਬੋਹਾ, 28 ਦਸੰਬਰ (ਸੰਤੋਖ ਸਿੰਘ ਸਾਗਰ)- ਮਾਨਸਾ ਜਿਲੇ ਦੇ ਐਸ.ਐਸ.ਪੀ ਸਰਦਾਰ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਪੰਚਾਇਤੀ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਅੱਜ ਸਬ ਡਵੀਜਨ ਬੁਢਲਾਡਾ ਦੇ ਡੀ.ਐਸ.ਪੀ. ਜਸਪ੍ਰੀਤ ਸਿੰਘ ਪੀ.ਪੀ.ਆਈ ਨੇ ਬੁਢਲਾਡਾ, ਬਰੇਟਾ, ਕੁਲਰੀਆਂ ਚੌਕੀ ਅਤੇ ਬੋਹਾ ਥਾਣਾ ਵਿਖੇ ਤਾਇਨਾਤ ਪੁਲੀਸ ਮੁਲਾਜਮਾਂ ਨੂੰ ਨਾਲ ਲੈਕੇ ਬੋਹਾ ਖੇਤਰ ਦੇ 39 ਪਿੰਡਾਂ ਵਿੱਚ ਫਲੈਗ ਮਾਰਚ ਕੀਤਾ। ਇਸ ਮੌਕੇ ਡੀ.ਐਸ.ਪੀ. ਜਸਪ੍ਰੀਤ ਸਿੰਘ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਵੋਟਰ ਬਿਨਾ ਕਿਸੇ ਲਾਲਚ ਅਤੇ ਡਰ ਦੇ ਅਪਣੇ ਮਤ ਦਾ ਪ੍ਰਯੋਗ ਕਰਨ ਅਤੇ ਬੋਹਾ ਖੇਤਰ ਵਿੱਚ ਅਮਨ ਅਮਾਨ ਦੀ ਰੱਖਿਆ ਲਈ ਪੁਲਿਸ 24 ਘੰਟੇ ਪਿੰਡਾਂ ਵਿੱਚ ਹਾਜਰ ਰਹੇਗੀ। ਉਹਨਾਂ ਕਿਹਾ ਕਿ ਚੋਣਾਂ ਦਾ ਮਹੌਲ ਖਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੋਹਾ ਖੇਤਰ ਵਾਸੀਆਂ ਨੇ ਜੇਕਰ ਅਪਣਾਂ ਅਸਲਾ ਅਜੇ ਤੱਕ ਵੀ ਜਮਾਂ ਨਹੀ ਕਰਵਾਇਆ ਤਾਂ ਉਹ ਅਪਣਾਂ ਅਸਲਾ ਪੁਲਿਸ ਕੋਲ ਜਮਾਂ ਕਰਵਾ ਦੇਣ ਅਤੇ ਅਸਲਾ ਜਮਾਂ ਕਰਵਾਉਣ ਵਿੱਚ ਕੁਤਾਹੀ ਵਰਤਣ ਵਾਲੇ ਵਿਅਕਤੀ ਵਿੱਰੁਧ ਕਨੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਫਲੈਗ ਮਾਰਚ ਵਿੱਚ ਸ਼ਪੈਸਲ ਤੌਰ ਤੇ ਪਹੁੰਚੇ ਬੁਢਲਾਡਾ ਸਿਟੀ ਦੇ ਐਸ.ਐਚ.ਓ ਇੰਨਸਪੈਕਟਰ ਮੋਹਨ ਲਾਲ, ਬੋਹਾ ਥਾਣਾ ਵਿਖੇ ਤਾਇਨਾਤ ਐਸ.ਐਚ.ਓ ਇੰਨਸਪੈਕਟਰ ਗੁਰਦੀਪ ਸਿੰਘ, ਐਸ.ਐਚ.ਓ ਸਦਰ ਬੁਢਲਾਡਾ ਐਸ.ਆਈ ਗੁਰਮੀਤ ਸਿੰਘ, ਬਰੇਟਾ ਥਾਣਾ ਮੁਖੀ ਗੁਰਮੇਲ ਸਿੰਘ ਸੰਧੂ, ਕੁਲਰੀਆਂ ਚੌਕੀ ਇੰਨਚਾਰਜ ਏ.ਐਸ.ਆਈ ਭਪਿੰਦਰ ਸਿੰਘ, ਏ.ਐਸ.ਆਈ ਲੱਖਾ ਸਿੰਘ, ਏ.ਐਸ.ਆਈ ਕੁਲਵੰਤ ਸਿੰਘ ਸੰਧੂ, ਏ.ਐਸ.ਆਈ ਗਮਦੂਰ ਸਿੰਘ ਬਰੇਟਾ, ਏ.ਐਸ.ਆਈ ਮੇਲਾ ਸਿੰਘ, ਏ.ਐਸ.ਆਈ ਬਲਵੀਰ ਸਿੰਘ, ਬੋਹਾ ਥਾਣਾ ਮੁੱਖ ਮੁਨਸ਼ੀ ਹਰਵਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ ਮੌਫਰ, ਹੌਲਦਾਰ ਪਾਲ ਸਿੰਘ, ਹੌਲਦਾਰ ਹਰਵਿੰਦਰ ਜਟਾਣਾ, ਹੌਲਦਾਰ ਸੁਖਦਰਸ਼ਨ ਕੁਮਾਰ, ਸਿਪਾਹੀ ਪਰਗਟ ਸਿੰਘ, ਬਾਬਰ ਸਿੰਘ,ਜਗਸੀਰ ਸਿੰਘ, ਸਹਾਇਕ ਮੁਨਸ਼ੀ ਮਨਦੀਪ ਸਿੰਘ ਕਲੀਪਾਰ, ਸੋਹਣ ਸਿੰਘ, ਤਰਲੋਕ ਸਿੰਘ, ਹਰੀ ਸਿੰਘ, ਭੁਰਾ ਸਿੰਘ ਆਦਿ ਹੋਮਗਾਰਡ ਦੇ ਜਵਾਨ ਸਮੇਤ ਭਾਰੀ ਗਿਣਤੀ ਵਿੱਚ ਲੇਡੀਜ ਪੁਲਿਸ ਵੀ ਹਾਜ਼ਰ ਸਨ।