ਬੀਬੀ ਕੰਮੋ ਨੂੰ ਪਹਿਲਵਾਨਾਂ ਦੀ ਮਾਂ ਨਾਲ ਵੀ ਪੁਕਾਰਿਆ ਜਾਂਦਾੂ
‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ’
ਅੱਜ ਦੇ ਸਮੇਂ ਵਿਚ ਧੀਆਂ ਕਿਸੇ ਨਾਲੋਂ ਵੀ ਘੱਟ ਨਹੀ ਹਨ ਅਤੇ ਉਹ ਅੱਜ ਦੇ ਆਧੁਨਿਕ ਯੁੱਗ ਵਿਚ ਨੋਜ਼ਵਾਨ ਵਰਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਖੇਤਰ ‘ਚ ਮੱਲ੍ਹਾਂ ਮਾਰ ਕੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਇਸ ਧਰਤੀ ਤੇ ਕਬੱਡੀ ਮਾਂ ਖੇਡ ਦੀ ਲਾਡਲੀ ਧੀ ਬੀਬੀ ਕਰਮਜੀਤ ਕੌਰ ਕੰਮੋ, ਜਿੰਨ੍ਹਾਂ ਨੂੰ ਪਹਿਲਵਾਨਾਂ ਦੀ ਮਾਂ ਨਾਲ ਵੀ ਪੁਕਾਰਿਆਂ ਜਾਂਦਾ ਹੈ। ਬੀਬੀ ਕਰਮਜੀਤ ਕੋਰ ਕੰਮੋ ਦਾ ਜਨਮ ਪਿਤਾ ਸ. ਜਗਜੀਤ ਸਿੰਘ ਦੇ ਘਰ ਮਾਤਾ ਜੋਗਿੰਦਰ ਕੋਰ ਦੀ ਕੁੱਖੋਂ 28 ਫਰਵਰੀ 1973 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰੜ ਕਲਾਂ ਵਿੱਖੇ ਹੋਇਆ। ਮਾਤਾ-ਪਿਤਾ ਦੀ ਲਾਡਲੀ ਧੀ ਬੀਬੀ ਕਰਮਜੀਤ ਕੋਰ ਬਚਪਨ ਤੋ ਹੀ ਨੇਕ ਦਿਲ, ਹੱਸਮੁੱਖ ਤੇ ਮਿਲਾਪੜੇ ਸੁਭਾਂਅ ਦੀ ਮਾਲਕ ਸੀ। ਮਾਤਾ-ਪਿਤਾ ਨੇ ਉਨ੍ਹਾਂ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਚੰਗੀ ਵਿਦਿਆਂ ਦੇ ਨਾਲ-ਨਾਲ ਚੰਗੇ ਸਸਕਾਰ ਵੀ ਦਿੱਤੇ। ਧੀਆਂ ਧਿਆਣੀਆਂ ਦਾ ਦੇਣ ਮਾਪੇ ਕਦੇ ਨਹੀ ਦੇ ਸਕਦੇ। ਜੇਕਰ ਬਚਪਨ ਵਿਚ ਧੀਆਂ ਨੂੰ ਚੰਗੀਆਂ ਸਿੱਖਿਆਵਾਂ ਦਿੱਤੀਆਂ ਜਾਣ ਤਾਂ ਧੀਆਂ ਪੁੱਤਾਂ ਤੋ ਘੱਟ ਨਹੀ ਹਨ। ਬੀਬੀ ਕਰਮਜੀਤ ਕੋਰ ਨੇ ਜਦ ਆਪਣੀ ਪੜ੍ਹਾਈ ਪੂਰੀ ਕਰਦਿਆਂ ਜ਼ਵਾਨੀ ’ਚ ਪੈਰ ਧਰਿਆਂ ਤਾਂ ਮਾਤਾ-ਪਿਤਾ ਨੇ ਉਨ੍ਹਾਂ ਦਾ ਵਿਆਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਲਪੁਰੀਆ ਦੇ ਵਸਨੀਕ ਸ. ਕੁਲਦੀਪ ਸਿੰਘ ਦੇ ਪੁੱਤਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਨਾਲ ਕਰ ਦਿੱਤਾ। ਸਹੁਰੇ ਘਰ ਜਾ ਕੇ ਬੀਬੀ ਕਰਮਜੀਤ ਕੋਰ ਨੇ ਆਪਣੇ ਪਤੀ ਪਹਿਲਵਾਨ ਕੁਲਵੰਤ ਸਿੰਘ ਦਾ ਹਰ ਖੇਤਰ ‘ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਕੋਈ ਵੀ ਕੰਮ ਹੋਵੇ, ਇਸ ਜੋੜੀ ਨੇ ਇਕ ਦੂਜੇ ਦਾ ਸਾਥ ਕਦੇ ਨਹੀ ਛੱਡਿਆ ਅਤੇ ਅੱਜ ਲੋਕ ਸੇਵਾ ‘ਚ ਸਭ ਤੋ ਮੂਹਰੇ ਹੋ ਕੇ ਬੀਬੀ ਕਰਮਜੀਤ ਸੇਵਾ ਨਿਭਾਂਅ ਰਹੇ ਹਨ। ਬੀਬੀ ਕਰਮਜੀਤ ਕੋਰ ਦੀ ਇਕ ਬੇਟੀ ਗੁਰਪ੍ਰਤਾਪ ਕੋਰ, ਬੇਟਾ ਅਰਬਲ ਸਿੰਘ ਅਤੇ ਪੰਥਪ੍ਰੀਤ ਸਿੰਘ ਹਨ, ਜੋ ਇਸ ਸਮੇਂ ਘਰ ਦੀ ਰੋਣਕ ਬਣੇ ਹੋਏ ਹਨ ਅਤੇ ਆਪਣੇ ਮਾਤਾ ਪਿਤਾ ਤੋ ਪਹਿਲਵਾਨੀ ਦੇ ਗੁਰ ਸਿਖ ਕੇ ਅਖਾੜਿਆਂ ‘ਚ ਮੱਲ੍ਹਾਂ ਮਾਰ ਰਹੇ ਹਨ। ਪਿੰਡ ਬੱਲਪੁਰੀਆਂ ‘ਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਖੋਲਣ ਵਿਚ ਬੀਬੀ ਕਰਮਜੀਤ ਕੋਰ ਦਾ ਬੁਹਤ ਯੋਗਦਾਨ ਹੈ ਅਤੇ ਉਨ੍ਹਾਂ ਨੇ ਨੋਜ਼ਵਾਨਾਂ ਨੂੰ ਸਮੇਂ-ਸਮੇਂ ਸਿਰ ਚੰਗੀ ਸੇਧ ਅਤੇ ਖੁਰਾਕ ਦੇ ਕੇ ਸਮੇਂ ਦੇ ਹਾਣ ਬਣਾਇਆ ਹੈ। ਜਿਸ ਕਾਰਨ ਅੱਜ ਉਨ੍ਹਾਂ ਨੂੰ ਕਬੱਡੀ ਖਿਡਾਰੀਆਂ ਦੀ ਮਾਂ ਵਜੋਂ ਵੀ ਪੁਕਾਰਿਆਂ ਜਾਂਦਾ ਹੈ। ਭਾਂਵੇ ਕੋਈ ਧਾਰਮਿਕ ਸਮਾਗਮ ਹੋਵੇ ਜਾਂ ਫਿਰ ਕਬੱਡੀ ਖੇਡ ਮੇਲੇ ਹੋਣ ਬੀਬੀ ਕਰਮਜੀਤ ਨੇ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਕੇ ਇਤਿਹਾਸ ਸਿਰਜ਼ਿਆਂ ਹੈ। ਇਸ ਤੋ ਇਲਾਵਾ ਬੀਬੀ ਕਰਮਜੀਤ ਕੋਰ ਨੇ ਕਬੱਡੀ ਖੇਡ ਦੇ ਮਹਾਨ ਯੋਧੇ ਪੱਪੂ ਕੰਡੀਲਾ, ਸੱਬਾ ਗੁਰਦਾਸਪੁਰੀਆ, ਮੱਤਾ ਭੋਏਕੇ, ਬਾਜੀ ਜੰਡ, ਸਵ: ਸੁਖਮਨ ਚੋਹਲਾ, ਬਘੇਲਾ ਗੁਰਦਾਸਪੁਰੀਆ, ਸਵ: ਛਿੰਦਾ ਅਮਲੀ, ਹਰਜੀਤ ਬਰਾੜ, ਬਲਕਾਰ ਮਾਛੀਆ, ਦਵਿੰਦਰ ਧਰਦਿਓ, ਦੁੱਲਾ ਸੁਰਖਪੁਰੀਆ, ਸੀਰਾ ਪਿੱਥੋਂ, ਸੁਖਬੀਰ ਸਰ੍ਹਾਵਾਂ, ਮੰਗੀ ਬੱਗਾ, ਰਵੀ ਪਹਿੰਗੜੀ, ਪਹਿਲਵਾਨ ਕੁਲਵੀਰਾ ਬਿਜਲੀ ਨੰਗਲ ਆਦਿ ਪਹਿਲਵਾਨਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਖੇਡ ਮੇਲੇ ਦੋਰਾਨ ਘੋੜੇ, ਮੱਝਾਂ, ਸੋਨੇ ਦੇ ਕੈਂਠੇ, ਗੁਰਜ਼, ਬਦਾਮਾਂ ਦੀਆਂ ਬੋਰੀਆਂ, ਦੇਸੀ ਘਿਉ ਦੇ ਪੀਪੇ, ਸੋਨੇ ਦੀਆਂ ਮੁੰਦਰੀਆਂ, ਚੈਨੀਆਂ ਅਤੇ ਵੱਡਮੁੱਲੀਆਂ ਕਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬੀਬੀ ਕਰਮਜੀਤ ਕੋਰ ਅਕੈਡਮੀ ਜਾਂ ਘਰ ‘ਚ ਆਏ ਹਰੇਕ ਕਬੱਡੀ ਖਿਡਾਰੀ ਤੇ ਪਹਿਲਾਵਾਨਾਂ ਨੂੰ ਆਪਣਾ ਆਸ਼ੀਰਵਾਦ ਦੇਣਾ ਨਹੀ ਭੁੱਲਦੇ, ਸਗੋਂ ਉਨ੍ਹਾਂ ਦੀ ਜਿੱਥੇ ਖੂਬ ਆਓ ਭਗਤ ਕਰਦੇ ਹਨ, ਉਥੇ ਉਨ੍ਹਾਂ ਦੀ ਹੋਸਲਾ ਅਫਜਾਈ, ਤਰੱਕੀ ਅਤੇ ਸਿਹਤਜਾਬੀ ਲਈ ਗੁਰੂ ਚਰਨਾਂ ‘ਚ ਅਰਦਾਸ ਵੀ ਕਰਦੇ ਹਨ। ਇਸ ਤੋ ਇਲਾਵਾ ਬੀਬੀ ਕਰਮਜੀਤ ਕੋਰ ਨੇ ਗਰੀਬ ਲੋਕਾਂ ਦੀ ਭਲਾਈ ਲਈ ਵੀ ਅਨੇਕਾਂ ਕਾਰਜ਼ ਅਰੰਭੇ ਹੋਏ ਹਨ ਅਤੇ ਹਰੇਕ ਗਰੀਬ ਦੀ ਮਦਦ ਕਰਨੀ ਉਹ ਆਪਣਾ ਫਰਜ਼ ਸਮਝ ਕੇ ਕਰਦੇ ਹਨ। ਬੀਬੀ ਕਰਮਜੀਤ ਕੋਰ ਨੂੰ ਇਹ ਸਾਰੀ ਸਿੱਖਿਆਂ ਮਾਤਾ-ਪਿਤਾ ਤੋ ਇਲਾਵਾ ਉਨ੍ਹਾਂ ਦੇ ਰੱਬ ਰੂਪੀ ਪਤੀ ਤੇ ਕਬੱਡੀ ਦੇ ਬੇਤਾਜ਼ ਬਾਦਸ਼ਾਹ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਤੋ ਮਿੱਲੀ ਹੈ। ਜਿੰਨ੍ਹਾਂ ਸਦਕਾ ਅੱਜ ਉਹ ਭਲਾਈ ਦੇ ਕਾਰਜ਼ ਕਰਕੇ ਇਤਿਹਾਸ ਸਿਰਜ਼ ਰਹੇ ਹਨ। ਸੋ ਅਸੀ ਆਸ ਕਰਦੇ ਹਾਂ ਕਿ ਬੀਬੀ ਕਰਮਜੀਤ ਕੋਰ ਇਸੇ ਤਰ੍ਹਾਂ ਹੀ ਸਮਾਜ ਸੇਵਾ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਦੇ ਰਹਿਣ।
– ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ
ਸਟਾਫ ਰਿਪੋਟਰ, ਸ੍ਰੀ ਅੰਮ੍ਰਿਤਸਰ।
ਸੰਪਰਕ : 80548-52002