ਜਿਹੜੇ ਵਿਅਕਤੀਆਂ ਨੂੰ ਇਹ ਨਹੀਂ ਪਤਾ ਕਿ ਵੋਟ ਅਤੇ ਸਰਕਾਰ ਦਾ ਕੀ ਮਤਲਬ ਹੈ।ਜੋ ਕਿਸੇ ਧਨਾਟ ਦੇ ਆਖੇ ਲਗ ਕੇ ਜਾਂ ਕਿਸੇ ਦੀ ਝੇਪ ਚ ਆਕੇ ਤੇ ਗੁਲਾਮ ਹੋਕੇ ਮੈਂਬਰ ਜਾਂ ਸਰਪੰਚੀ ਲਈ ਚੋਣ ਲੜਦੇ ਹਨ।ਓਹਨਾਂ ਲੋਕਾਂ ਤੋਂ ਕੀ ਉਮੀਦ ਰਖਾਂਗੇ ਕਿਸੇ ਚੀਜ਼ ਦੀ।ਜਿੰਨਾਂ ਨੇ ਕਿਸੇ ਤੋਂ ਲੋੜ ਵੇਲੇ ਪੈਸੇ ਉਧਾਰ ਲੈ ਕੇ ਅਗੋਂ ਅਗਲੇ ਮੰਗਣ ਵੇਲੇ ਝੁਗਾ ਚੁਕ ਦਿਤਾ ਹੋਵੇ।ਓਹ ਲੋਕ ਚੋਣ ਲੜਦੇ ਚੰਗੇ ਨਹੀਂ ਲਗਦੇ ।ਇਹਨਾਂ ਦੇ ਨਾਲ ਸਹਾਇਤਾ ਕਰਨ ਵਾਲੇ ਵੀ ਦੀਵਾਲੀਆ ਹੁੰਦੇ ਹਨ।ਸਮਝ ਨਹੀਂ ਆਓਂਦੀ ਕਿ ਜਿਸ ਬੰਦੇ ਨੂੰ ਪਿੰਡ ਵਾਸੀ ਮੈਂਬਰ ਜਾਂ ਸਰਪੰਚੀ ਲਈ ਪਸੰਦ ਨਹੀਂ ਕਰਦੇ ਹਨ।ਓਹ ਲੋਕ ਬਿਨ ਗਲ ਤੋਂ ਕਿਓਂ ਪੂੰਛ ਚੁਕੀ ਫਿਰਦੇ ਹਨ।ਬਿਨ ਗਲ ਤੋਂ ਆਪਣੀ ਧੌਂਸ ਸਾਰੇ ਪਿੰਡ ਉਤੇ ਜਮਾਓਂਦੇ ਫਿਰਦੇ ਹਨ।ਜੋ ਲੋਕ ਗਲਤ ਹਰਕਤਾਂ ਵਿਚ ਮਸਹੂਰ ਹੋਣ, ਇਜ਼ਤ ਪਖੋਂ ਮਾੜੇ ਹੋਣ,ਚਮਚਿਆਂ ਵਾਲੀ ਲਿਸਟ ਵਿਚ ਮੋਹਰੀ ਹੋਣ, ਨਸ਼ੇ ਪਤੇ ਵਿਚ ਉਸਤਾਦ ਹੋਣ ਓਹ ਹਕਦਾਰ ਨਹੀਂ।ਓਹ ਕੀ ਸਵਾਰੇਗਾ ਲੋਕਾਂ ਦਾ ਕੀ ਦਿਲ ਤੇ ਦਿਮਾਗ ਵਿਚ ਲੈ ਕੇ ਚੋਣ ਲੜਨ ਲਈ ਕਾਹਲੇ ਹਨ।
ਓਹ ਲੋਕ ਪਿੰਡ ਦਾ ਵਿਕਾਸ ਨਹੀਂ ਕਰ ਸਕਦੇ।ਗਡੀ ਉਪਰ ਲਿਖਵਾਓਂਣ ਲਈ ਅਤੇ ਆਪਣੀ ਹਿੰਢ ਪਗਾਓਂਣ ਲਈ ਪੰਗੇ ਲੈਂਦੇ ਹਨ।ਇਹਨਾਂ ਨੇ ਗੰਦ ਤਾਂ ਓਹੀ ਪਾਓਂਣਾ ਜੋ ਪਹਿਲਾਂ ਪਾਓਂਦੇ ਆ ਰਹੇ ਹਨ।ਹਥ ਜੋੜਕੇ ਬੇਨਤੀਆ ਸਭ ਨੂੰ ਸਾਥੀਓ ਕਿ ਬੋਤਲ ਪਿਛੇ ਆਪਣੀ ਜ਼ਮੀਰ ਨਾ ਵੇਚ ਦਿਓ।ਐਂਵੇ ਸਰਦਾਰ ਜੀ ਸਰਦਾਰ ਜੀ,ਚਾਚਾ ਜੀ,ਤਾਇਆ ਜੀ ਕਹਿ ਕਿ ਵਿਕ ਨਾ ਜਾਇਓ।ਜਿਹੜੇ ਇਹ ਚੌਧਰੀ ਛੋਟੇ ਛੋਟੇ ਰੌਲਿਆਂ ਦੇ ਸਮਝੌਤੇ ਦੀ ਥਾਂ ਸੌਦੇ ਥਾਣਿਆਂ ਵਿਚ ਕਰਵਾਓਂਦੇ ਹਨ। ਕਿਸੇ ਗਰੀਬ ਦੀ ਧੀ ਦੀ ਇਜ਼ਤ ਨੂੰ ਹਥ ਪਾਓਂਣ ਦੇ ਮਾਮਲੇ ਵਿਚ ਜੋ ਮੁਲਾਜਮਾਂ ਦਾ ਚਾਹ ਪਾਣੀ ਕਰਨ ਨੂੰ ਕਹਿਣ,, ਥੂ ਥੂ ਅਜਿਹੇ ਭਲੇਮਾਣਸਾਂ ਦੀ ਪੰਚਾਇਤ ਨੂੰ।ਜਿਹੜਾ ਸਿਖਿਆ ਤੋਂ ਨਸ਼ੇ ਨੂੰ ਪਹਿਲ ਦਿੰਦੇ ਹਨ।ਸਕੂਲ ਦੀ ਸਫਾਈ ਜਾਂ ਇਮਾਰਤ ਬਣਾਓਂਣ ਦੀ ਲੜਾਈ ਨੂੰ ਪਿਛੇ ਛਡਕੇ।ਠੇਕੇ ਨੂੰ ਪਿੰਡ ਚੋਂ ਦੂਰ ਲਿਜਾਣ ਦਾ ਵਿਰੋਧ ਕਰਕੇ ਪਿੰਡ ਵਿਚ ਹੀ ਰਖਣ ਦੀ ਲੜਾਈ ਕਰੇ।ਲਖ ਲਾਹਨਤਾਂ ਅਜਿਹੇ ਲੋਕਾਂ।ਨੂੰ।ਪਾਖੰਡ ਵਿਚ ਵਿਸਸ਼ਵਾਸ਼ ਕਰਨ ਵਾਲੇ ਕੀ ਕਰਨਗੇ ਵਿਕਾਸ ਪਿੰਡ ਦਾ।ਜਿਹੜੇ ਲੋਕ ਗਲੀਆਂ ਨਲੀਆਂ ਨੂੰ ਪਕੀਆਂ ਕਰਨਾ,ਜਾਂ ਲੋੜਵੰਦਾਂ ਨੂੰ ਪੈਨਸ਼ਨ ਲਗਵਾਓਂਣ ਲਈ ਆਪਣਾ ਅਹਿਸਾਨ ਸਮਝਦੇ ਹਨ।ਜਦੋਂ ਕਿ ਇਹ ਹਰ ਪੰਚਾਇਤ ਦਾ ਆਪਣਾ ਫਰਜ ਹੈ।ਨਾ ਕਿ ਪਿੰਡ ਉਪਰ ਧੌਂਸ ਜਮਾਓਂਣ ਲਈ ਸਰਪੰਚ ਬਣਾਇਆ।ਸਿਆਸੀ ਵਿਅਕਤੀ ਜੋ ਮੰਤਰੀਆਂ ਦੀ ਬੁਕਲ ਦਾ ਨਿਗ ਮਾਣਦਾ ਵਿਖਾਈ ਦਿੰਦਾ ਹੈ।ਜਿਹੜੇ ਮੰਤਰੀ ਸਾਡੇ ਧੀਆਂ ਪੁਤਾਂ ਦੇ ਵੈਰੀ ਹਨ।ਇਸ ਕਰਕੇ ਸਾਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ।ਸੋਚ ਤੇ ਅਕਲ ਤੋਂ ਕੰਮ ਲਵੋ।ਐਂਵੇ ਸਿਆਸੀ ਤੇ ਦਲਾਲ ਪਿਛੇ ਨਾ ਲਗਿਓ।ਕਿ ਕਿਹੜਾ ਇਨਸਾਨ ਸਾਡੇ ਪਿੰਡ ਦਾ ਵਿਕਾਸ ਕਰ ਸਕਦਾ ਹੈ।ਉਸ ਦਾ ਸਾਥ ਦਿਓ।ਜੋ ਆਪਣੀ ਚੌਧਰ ਤੇ ਮੁਛਾਂ ਨੂੰ ਵਟ ਦੇਕੇ ਚੌੜਾ ਹੋਕੇ ਤੁਰਨ ਵਾਲਾ ਓਹਨੂੰ ਵੋਟ ਦੀ ਤਾਕਤ ਵਿਖਾਓਂਣ ਦੀ ਕੋਸ਼ਿਸ਼ ਕਰਿਓ।ਵੋਟ ਦੀ ਕੀਮਤ ਬਹੁਤ ਜਿਆਦੇ ਹੈ।ਐਂਵੇ ਭੁਕੀ ਦੇ ਕਾਰਡ,ਸਰਾਬ ਦੀ ਬੋਤਲ,ਚਾਰ ਛਿਲੜਾਂ ਵਟੇ,ਕਿਸੇ ਬੇਕਾਰ ਦੇ ਗੁਲਾਮ ਹੋ ਕੇ ਵੋਟ ਨੂੰ ਖਰਾਬ ਨਾ ਕਰਿਓ। ਇਕੋ ਹੀ ਆਪਣਾ ਅਧਿਕਾਰ ਹੈ।ਇਹੋ ਹੀ ਨਾ ਐਂਵੇ ਕਿਸੇ ਦੇ ਪਿਛੇ ਲਗਕੇ ਕੂੜੇ ਵਿਚ ਸੁਟਿਓ।ਇਹ ਦਲ ਬਦਲੂ, ਸਿਆਸੀ ਬੰਦੇ ਸਾਡਾ ਫਾਇਦਾ ਚੁਕ ਲੈਂਦੇ ਹਨ।ਕਿਸੇ ਨਾਲ ਲੜਨ ਦੀ ਬਜਾਇ ਵੋਟ ਦੀ ਤਾਕਤ ਨਾਲ ਜਰੂਰ ਸਤੁੰਸਟੀ ਪਾਓ।ਵੋਟ ਦੀ ਅੰਨੀ ਤਾਕਤ ਕਹਿੰਦੇ ਕਹਾਓਂਦੇ ਦੀਆਂ ਨੀਵੀਆਂ ਪਵਾ ਦਿੰਦੀ ਹੈ।ਸਹੀ ਵਰਤੋ ਕੀਤੀ ਜਾਵੇ।ਜਿਤ ਪ੍ਰਾਪਤ ਕਰਨ ਪਿਛੋਂ ਸਰਪੰਚ ਮੋਹਰ ਲਗਵਾਓਂਣ ਵੇਲੇ ਅਨੇਕਾ ਨੁਕਤਾਚਿਨੀਆਂ ਕਰਦਾ ਹੈ।ਅੰਦਰੋ ਆਵਾਜ਼ ਆਓਂਦੀਆ ਕਿ ਸਰਪੰਚ ਸਾਬ ਘਰ ਨਹੀਂ ਜਦ ਕਿ ਸਰਪੰਚ ਸਾਬ ਰਾਤ ਵਾਲੇ ਨਸ਼ੇ ਦੀ ਵਾਧ ਘਾਟ ਕਰਕੇ ਅਜੇ ਉਠਣ ਦੀ ਸਮਰਥਾ ਵਿਚ ਨਹੀਂ ਹੁੰਦਾ।ਅਜਿਹਾ ਵਕਤ ਨਾ ਪਵੇ ਸਾਡੇ ਉਪਰ।ਕਿ ਪਿਛੋਂ ਆਰ.ਟੀ.ਆਈ. ਪਾ ਕੇ ਜਲੂਸ ਨਿਕਲੇ।ਹੁਣ ਤੋਂ ਹੀ ਦਿਮਾਗ ਖੋਲ ਲਵੋ,ਅਕਲ ਤੋਂ ਕੰਮ ਲਵੋ।ਕੋਈ ਵਧੀਆ ਵਿਅਕਤੀ ਹੀ ਸਰਪੰਚ ਚੁਣਿਆ ਜਾਵੇ।ਜੋ ਪਿੰਡ ਦਾ ਵਿਕਾਸ ਕਰਨ ਬਾਰੇ ਸੋਚੇ।ਪਾਰਟੀਆਂ ਲਈ ਨਹੀਂ ਚੁਨਣਾ ਸਰਪੰਚ।ਪਿੰਡ ਲਈ ਹੀ ਬਿਨ ਨਸ਼ੇ ਦੇ,ਜ਼ਮੀਰ ਵੇਚੇ ਬਿਨ ਕਿਸੇ ਦਾ ਖਰਚੇ ਤੋਂ ,ਬਿਨ ਲੜਾਈ ਝਗੜੇ ਤੋਂ ਇਕ ਇਨਸਾਨ ਨੂੰ ਪਿੰਡ ਦੇ ਵਿਕਾਸ ਲਈ ਚੁਣਿਆ ਜਾਵੇ।ਨਾ ਕਿ ਸਰਪੰਚ ਸਬਦ ਦੇ ਹੀ ਭੁਖੇ ਨੂੰ ਚੁਣੀਏ।