Skip to content
Independent perspectives. Global stories.
BREAKING

ਸ਼ਹਿਰ ਬਟਾਲਾ : ਆਪਣੇ ਦਿਲ ਦਾ ਹਾਲ ਕਿਸਨੂੰ ਸੁਣਾਵਾ

Share this story

ਇਹ ਦੁਖ ਕਿਸੇ ਇਨਸਾਨ ਦੀ ਨਹੀ ਬਲਕਿ ਓੁਸ ਸ਼ਹਿਰ ਬਟਾਲਾ ਦਾ ਹੈ ਜਿਸਨੂੰ ਕਿਸੇ ਪਹਿਚਾਨ ਦੀ ਜਰੂਰਤ ਨਹੀ ‘‘ਦਾ ਕਿਗ਼ ਸਿਟੀ ਆਫ ਆਇਰਨੂ ਦੇ ਨਾਮ ਨਾਲ ਜਾਣੇ ਜਾਦੇ ਸ਼ਹਿਰ ਬਟਾਲਾ ਜਿਥੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਦੇਵੀ ਜੀ ਨੂੰ ਵਿਆਹੁਣ ਆਏ ਸਨ ।ਅੱਜ ਇਸ ਸ਼ਹਿਰ ਦੀ ਹਾਲਤ ਇਸ ਕਦਰ ਤਰਸਯੋਗ ਹੋ ਚੁੱਕੀ ਹੈ ਕਿ ਬਟਾਲਾ ਤੇ ਹਰੇਕ ਰਾਜਨੀਤਿਕ ਪਾਰਟੀ ਦੀ ਹਕੁਮਤ ਆਈ ਪਰ ਸ਼ਹਿਰ ਆਪਣੇ ਵਿਕਾਸ ਪੱਖੋਂ ੳੱਪਰ ਨਾ ਉਠ ਸਕਿਆ ਅਤੇ ਅੱਜ ਵੀ ਅਜ਼ਾਦੀ ਤੋਂ 71 ਸਾਲ ਬਾਅਦ ਵੀ ਬਟਾਲਾ ਦੀ ਹਾਲਤ ਵਿਚ ਕੁਝ ਖਾਸ਼ ਸੁਧਾਰ ਨਹੀਂ ਆਇਆ, ਜਦੋਂ ਬਟਾਲਾ ਦੇ ਵਿਕਾਸ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੱਤਾਵਾਨ, ਸੀਨਿਅਰ ਲੀਡਰ ਅਤੇ ਸ਼ਹਿਰ ਦੇ ਕੁਝ ਲੋਕਾਂ ਤੋਂ ਪੁਛੀਆ ਗਿਆ ਤਾਂ ਲੋਕਾਂ ਦੇ ਵਿਚਾਰ ਇਸ ਪ੍ਰਕਾਰ ਹਨ।
ਇਸ ਬਾਰੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਸ੍ਰੀ ਜਗਦੀਸ਼ ਰਾਜ ਸਾਹਨੀ ਨਾਲ ਵਿਚਾਰ ਸਾਂਝੇ ਕੀਤੇ ਗਏ ਤਾਂ ਉਹਨਾਂ ਦੱਸਿਆ ਕਿ ਉਹ ਬਟਾਲਾ ਸ਼ਹਿਰ ਤੋਂ ਤਿੰਨ ਵਾਰ 1992, 1997, 2007 ਵਿੱਚ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਬਟਾਲਾ ਸ਼ਹਿਰ ਵਿੱਚ ਹੰਸਲੀ ਦੇ ਨਾਲ ਲਗਦੀ ਸੜਕ ਬਣਵਾਈ ਲਾਗੇ ਦੇ ਪਿੰਡਾਂ ਨੂੰ ਮੇਨ ਸੜਕ ਨਾਲ ਜ਼ੋੜਿਆ ਡੇਰਾ ਰੋਡ ਦੇ ਸੜਕਾਂ ਬਣਾਇਆ ਅਤੇ 8 ਟਯੁਬਵੈਲ ਲਗਵਾਏ ਅਤੇ ਕਾਰਜਕਾਲ ਦੌਰਾਨ ਸਰਕੁਲਰ ਰੋਡ ਨੂੰ ਪੂਰਾ ਤਿਆਰ ਕੀਤਾ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਰਵਾਏ ਗਏ ਕੰਮਾਂ ਤੋਂ ਬਾਅਦ 2 ਸਰਕਾਰਾਂ ਬਦਲ ਚੁੱਕਿਆ ਹਨ, ਪਰ ਉਨ੍ਹਾਂ ਤੋਂ ਬਾਅਦ ਸ਼ਹਿਰ ਵਿੱਚ ਵਿਕਾਸ ਨਾਂਅ ਦਾ ਕੋਈ ਸਫ਼ਜ ਨਹੀਂ ਰਿਹਾ। ਸਾਬਕਾ ਵਿਧਾਇਕ ਨੇ ਕਿਹਾ ਕਿ ਸਾਬਕਾ ਪੰਜਾਬ ਸਰਕਾਰ ਵੱਲੋਂ ਬਟਾਲਾ ਨੂੰ 19 ਕਰੋੜ ਦੀ ਗਰਾਂਟ ਬਟਾਲਾ ਕਮੇਂਟੀ ਨੂੰ ਜਾਰੀ ਕੀਤੀ ਗਈ ਸੀ ਪਰ ਉਸ ਸਮੇਂ ਹਲਕਾ ਇੰਚਾਰਜ਼ ਸਰਦਾਰ ਲਖਬੀਰ ਸਿੰਘ ਲੋਧੀਨੰਗਲ ਵੱਲੋਂ ਉਹ ਗ੍ਰਾਂਟ ਪੀ ਡਬਲਯੂ ਡੀ ਮਹਿਕਮੇ ਨੂੰ ਦਵਾ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਲੋੱਧੀਨੰਗਲ ਦੇ ਪੀ ਡਬਲਯੂ ਡੀ ਮਹਿਕਮੇ ਉਚ ਅਧਿਕਾਰੀ ਨਾਲ ਖਾਸ ਸਬੰਧ ਹੋਣ ਕਾਰਨ ਇਹ ਸਭ ਕੁਝ ਕੀਤਾ ਗਿਆ ਅਤੇ ਬਾਅਦ ਵਿੱਚ ਉਹ ਪੈਸਾ ਬਾਈਪਾਸ ਅਤੇ ਹੋਰਨਾਂ ਥਾਵਾਂ ਦੇ ਨਾਂਅ ਤੇ ਵਰਤ ਕੇ ਖੁਰਦ ਬੁਰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਾਪਣੇ ਕਾਰਜਕਾਲ ਵਿੱਚ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ, ਪਰ ਅੱਜ ਸ਼ਹਿਰ ਵਿੱਚ ਕਾਗਰਸ਼ ਦੀ ਆਪਸੀਂ ਫੁੱਟ ਅਤੇ ਅਕਾਲੀ ਦੱਲ ਵਿਧਾਇਕ ਲੋੱਧੀਨੰਗਲ ਦੀ ਗਲਤ ਸੋਚ ਸਦਕਾ ਸ਼ਹਿਰ ਦਾ ਵਿਕਾਸ ਰੁੱਕ ਚੁੱਕਿਆ ਹੈ ਉਨ੍ਹਾਂ ਕਾਗਰਸ਼ ਦੇ ਹਲਕਾ ਇੰਚਾਰਜ ਅਸਵਨੀ ਸੇਖੜੀ ਤੇ ਵਿਅੰਗ ਕਰਦੇ ਹੋਏ ਕਿਹਾ ਕਿ ਦੋ ਲਫ਼ਜੀ ਗੱਲ ਹੈ ਕਿ ਅਸਵਨੀ ਨੇ ਸ਼ਹਿਰ ਲਈ ਕੁੱਝ ਵੀ ਨਹੀਂ ਕੀਤਾ ਉਹ ਆਪਣੀ ਸਰਕਾਰ ਖਿਲਾਫ਼ ਹੀ ਧਰਨੇ ਦੇ ਰਿਹਾ ਹੈ ਜੋ ਇਨਸਾਨ ਆਪਣੀ ਸਰਕਾਰ ਤੋਂ ਸ਼ਹਿਰ ਦੇ ਵਿਕਾਸ ਲਈ ਕੰਮ ਨਹੀਂ ਕਰਵਾ ਸਕਦਾ ਉਹ ਹੋਰ ਕੀ ਕਰ ਸਕਦਾ ਹੈ। ਸਾਹਨੀ ਨੇ ਕਿਹਾ ਕਿ ਬਟਾਲਾ ਇਤਿਹਾਸਿਕ ਸ਼ਹਿਰ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਨਾਲ ਸਬੰਧਿਤ ਮੁੱਖ ਅਸਥਾਨ ਹੈ ਬਟਾਲਾ ਦੇ ਹਰੇਕ ਮਨੁੱਖ ਚਾਹੇ ਉਹ ਰਾਜੀਨਿਤਕ ਹੈ ਯਾ ਗੈਰ ਰਾਜਨੀਤਿਕ ਉਸ ਦਾ ਜਿਮੇਵਾਰੀ ਬਣਦੀ ਹੈ ਕਿ ਸ਼ਹਿਰ ਦੇ ਵਿਕਾਸ ਲਈ ਕੁੱਝ ਨਾ ਕੀਤਾ ਜਾਵੇ।
ਇਸ ਬਾਰੇ ਸ਼ਹਿਰ ਦੇ ਮੌਜੂਦਾ ਵਿਧਾਇਕ ਸਰਦਾਰ ਲਖਬੀਰ ਸਿੰਘ ਲੋਧੀਨੰਗਲ ਨਾਲ ਗੱਲਬਾਤ ਕੀਤਾ ਗਈ ਤਾਂ ਉਨ੍ਹਾਂ ਕਿਹਾ ਕਿ ਬਟਾਲਾ ਵਾਲੇ ਸੁਰੂ ਤੋਂ ਹੀ ਕਮੇਂਟੀ ਦੇ ਅਜਿਹੇ ਨੁਮਾਇਦੇ ਚੁਣਨਦੇ ਆਏ ਹਨ ਜਿਨ੍ਹਾਂ ਨੇ ਬਟਾਲੇ ਦੀ ਤਰੱਕੀ ਬਾਰੇ ਕੋਈ ਧਿਆਨ ਨਹੀਂ ਦਿੱਤਾ ਸਾਰਿਆਂ ਨੇ ਆਪਣੀਆਂ ਹੀ ਜੇਬਾਂ ਗਰਮ ਕੀਤੀਆਂ ਹਨ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਸ਼ਹਿਰ ਸੁਰੂ ਤੋਂ ਹੀ ਲੁੱਟਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬਟਾਲੇ ਨੂੰ ਪੈਸਾ ਆਉਣ ਦੀ ਕੋਈ ਕਮੀ ਨਹੀਂ ਰਹੀ ਹੁਣ ਵੀ ਬਟਾਲਾ ਦੇ ਵਿਕਾਸ ਲਈ 168 ਕਰੋੜ ਰੁਪਏ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੀ ਸਰਕੁਲਰ ਰੋਡ ਨੂੰ ਸਰਿਏ ਪਵਾਕੇ ਪੱਕੀ ਬਣਾ ਦਿੱਤਾ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੰਮ੍ਰਿਤ ਯੋਜਨਾ ਅਧੀਨ 270 ਕਰੋੜ ਰੁਪਏ ਦਿੱਤੇ ਹਨ, ਉਨ੍ਹਾਂ ਕਿਹਾ ਕਿ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ਉਸਵ ਪੰਜਾਬ ਸਰਕਾਰ ਵੱਲੋਂ 25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਜੋ ਮੈਂ ਅਸਬੈਂਲੀ ਵਿੱਚ ਰੋਲਾ ਪਾਕੇ 92 ਕਰੋੜ ਮਨਜੂਰ ਕਰਵਾਈਆ ਹੈ। ਜਲਦ ਹੀ ਬਟਾਲਾ ਸ਼ਹਿਰ ਦਾ ਵਿਕਾਸ ਹੋਵੇਗਾ, ਉਨ੍ਹਾਂ ਕਿਹਾ ਕਿ ਸਾਬਕਾ ਪੰਜਾਬ ਸਰਕਾਰ ਸਮੇਂ ਜਦੋਂ ਉਹ ਹਲਕਾ ਇੰਚਾਰਜ ਸਨ। ਉਨ੍ਹਾਂ ਨੇ ਹਲਕਾ ਬਟਾਲਾ ਵਿੱਚ 154 ਟਰਾਸਫਾਰਮਰ ਲਗਵਾਏ 2 ਸਬ ਸਟੇਸ਼ਨ ਅਤੇ ਡਰਾਵਿੰਗ ਸੈਂਟਰ ਬਣਾ ਕੇ ਦਿੱਤਾ ਅਤੇ ਨਵਾਂ ਕਚਿਹਰੀ ਕੰਮਪਲੈਂਕਸ ਤਿਆਰ ਕਰਵਾਇਆ ਤੇ ਹੰਸਲੀ ਨਾਲੇ ਦੇ ਲਾਗੇ ਲੋਹੇ ਦਾ ਪੁੱਲ ਬਣਾਕੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਚੱਲੇਸ਼ਵਰ ਧਾਮ ਤੱਕ ਡਬਲ ਸੜਕ ਸਾਬਕਾ ਮੁੱਖ ਮੰਤਰੀ ਤੋਂ 4 ਕਰੋੜ ਰੁਪਏ ਉਨ੍ਹਾਂ ਦੇ ਪਰਯੋਰਟੀ ਫੰਡ ਚੋ ਲੈ ਕੇ ਬਣਵਾਈ। ਉਨ੍ਹਾਂ ਕਿਹਾ ਕਿ ਬਟਾਲਾ ਵਿੱਚ ਹਰ ਵਾਰ ਬਾਬੇ ਦੇ ਵਿਆਹ ਤੇ ਸੜਕਾਂ ਤੇ ਤਕਰੀਬਨ 90 ਲੱਖ ਰੁਪਏ ਦੇ ਪੱਚ ਬਟਾਲਾ ਕਮੇਂਟੀ ਵੱਲੋਂ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੁਛਣਾ ਚਾਹੁੰਦਾ ਹਾਂ ਕਿ ਇਹ ਪੱਚ ਸਵਾਹ ਅਤੇ ਮਿੱਟੀ ਦੇ ਲਗਾਂਏ ਜਾਂਦੇ ਹਨ ਜੋ ਇਕ ਬਰਸਾਤ ਦੇ ਕਾਰਨ ਰਾਤੋਂ ਰਾਤ ਰੁੜ ਜਾਂਦੇ ਹਨ। ਅਸਵਨੀ ਸੇਖੜੀ ਤੇ ਉਨ੍ਹਾਂ ਵਿਅੰਗ ਕਰਦਿਆ ਕਿਹਾ ਕਿ ਉਹ ਆਪਣੀ ਸਰਕਾਰ ਨਾਲ ਹੀ ਲੜੀ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਨਾ ਹੋਣ ਲਈ ਕਾਂਗਰਸ ਅਤੇ ਬੀਜੇਪੀ ਦੋਵੇਂ ਸਰਕਾਰਾਂ ਜਿੰਮੇਵਾਰ ਹਨ।
ਇਸ ਬਾਰੇ ਸ਼ਹਿਰ ਦੇ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ੍ਰੀ ਅਸਵਨੀ ਸੇਖੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਬਟਾਲਾ ਸ਼ਹਿਰ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਉਹ ਜਦੋਂ ਪਹਿਲੀ ਵਾਰ ਵਿਧਾਇਕ ਬਣੇ ਤਾਂ 1989 ਵਿੱਚ ਬਟਾਲਾ ਨੂੰ ਸੀਵਰੇਜ਼ ਦੀ ਦੇਣ ਉਨ੍ਹਾਂ ਦੀ ਹੈ ਉਨ੍ਹਾਂ ਸਾਰੇ ਸ਼ਹਿਰ ਦੇ ਅੰਦਰ ਸੀਵਰੇਜ਼ ਪਵਾਏ ਜਿਕਰਯੋਗ ਹੈ ਕਿ 1989 ਤੋਂ ਉਹੀਂ ਸੀਵਰੇਜ਼ ਚੱਲਿਆ ਆ ਰਿਹਾ ਹੈ, 1994 ਤੋਂ 1997 ਤੱਕ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਂਨ ਮਸ਼ੀਨ ਟੂਲ ਡਵੈਪਮੈਂਟ ਸੈਂਟਰ ਬਣਵਾਇਆ ਅਤੇ ਬਟਾਲਾ ਵਿੱਚ ਲੜਕੀਆਂ ਦਾ ਸਕੂਲ ਬਣਵਾਇਆ। 2002 ਵਿੱਚ ਜਦੋਂ ਉਹ ਵਿਧਾਇਕ ਬਣੇ ਤਾਂ ਸ਼ਹਿਰ ਵਿੱਚ ਹਜੀਰਾ ਪਾਰਕ ਦਾ ਨਿਰਮਾਣ ਕਰਵਾਇਆ ਰਾਂਜੀਵ ਗਾਂਧੀ ਸਟੇਡੀਅਮ ਬਣਾਇਆ ਸਰਕਾਰੀ ਇੰਜੀਨਰਅਰਿੰਗ ਕਾਲਜ ਬਣਾਈਆ ਉਨ੍ਹਾਂ ਦੱਸਿਆ ਕਿ 2002 ਤੋਂ 2007 ਦੇ ਵਿੱਚ ਉਨ੍ਹਾਂ ਨੇ ਗਾਂਧੀ ਕੈਂਪ ਏਰੀਏ ਵਿੱਚ ਸੀਵਰੇਜ਼ ਪਵਾਇਆ ਅਤੇ ਸੜਕਾਂ ਬਣਾਇਆ, ਬਟਾਲਾ ਤੋਂ 12 ਟਰੇਨਾਂ ਸੁਰੂ ਕਰਵਾਇਆਂ ਅਤੇ ਰੇਲਵੇ ਉਵਰ ਬ੍ਰੀਜ਼ ਬਣਵਾਇਆ, ਉਨ੍ਹਾਂ ਦੱਸਿਆ ਕਿ 2012 ਵਿੱਚ ਜਦੋਂ ਉਹ ਵਿਧਾਇਕ ਬਣੇ ਅਤੇ ਕੇਂਦਰ ਸਰਕਾਰ ਤੋਂ 12 ਕਰੋੜ ਸਲਮ ਏਰੀਆ ਵਾਸਤੇ ਬਟਾਲਾ ਨੂੰ ਗ੍ਰਾਂਟ ਜਾਰੀ ਕਰਵਾਈ। ਜਿਸ ਵਿੱਚੋਂ 3 ਕਰੋੜ ਰੁਪਏ ਹੀ ਬਟਾਲਾ ਵਿੱਚ ਭੇਜੇ ਗਏ ਅਤੇ ਬਾਕੀ ਬਾਦਲ ਸਰਕਾਰ ਨੇ ਆਪਣੇ ਕੋਲ ਰੱਖ ਲਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬ ਸਰਕਾਰ ਤੋਂ ਅੰਮ੍ਰਿਤ ਯੋਜਨਾ ਅਧੀਨ ਬਟਾਲਾ ਲਈ ਫੰਡ ਜਾਰੀ ਕਰਵਾਏ ਲੋੱਧੀਨੰਗਲ ਦਾ ਉਸ ਵਿੱਚ ਕੋਈ ਰੋਲ ਨਹੀਂ ਸੀ। ਪਰ ਬਾਅਦ ਵਿੱਚ ਬਾਦਲ ਸਰਕਾਰ ਵੱਲੋਂ ਉਹ ਫੰਡ ਨਹੀਂ ਭੇਜੇ ਗਏ ਜਦੋ ਸ੍ਰੀ ਅਸਵਨੀ ਸੇਖੜੀ ਤੋਂ ਪੁੱਛਿਆ ਗਿਆ ਕਿ ਬਟਾਲਾ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਤਾਂ ਉਨ੍ਹਾਂ ਕਿਹਾ ਕਿ ਇਹ ਸਵਾਲ ਬਟਾਲਾ ਵਿਧਾਇਕ ਜਾਂ ਨਗਰ ਪਾਲਿਕਾ ਪ੍ਰਧਾਨ ਤੋਂ ਪੁੱਛਣਾ ਬਣਦਾ ਹੈ ਉਹ ਦੱਸ ਸਕਦੇ ਹਨ।
ਇਸ ਬਾਰੇ ਜਦੋ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੈਰੀ ਕਲਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਬਟਾਲਾ ਵਿੱਚ ਜ਼ੋ ਵੀ ਵਿਧਾਇਕ ਜਾਂ ਕਮੇਂਟੀ ਪ੍ਰਧਾਨ ਦੇ ਅਹੁਦੇ ਤੇ ਆਏ ਹਨ ਉਨ੍ਹਾਂ ਸਿਰਫ਼ ਆਪਣਾ ਹੀ ਵਿਕਾਸ ਕੀਤਾ ਹੈ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਬਟਾਲਾ ਅੱਜ ਤਰਸਯੋਗ ਹਾਲਤ ਵਿੱਚ ਹੈ ਇਸ ਦੇ ਹਾਲਤ ਲਈ ਸ਼ਹਿਰ ਦੇ ਸਾਬਕਾ ਅਤੇ ਮੌਜੂਦਾ ਵਿਧਾਇਕ ਹਨ ਸ਼ਹਿਰ ਵਿੱਚ ਥਾਂ-ਥਾਂ ਤੇ ਪਾਣੀ ਦੇ ਖੱਡੇ ਭਰੇ ਰਹਿੰਦੇ ਹਨ ਸੜਕਾਂ ਟੁੱਟੀਆਂ ਹਨ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਹਨ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ਼ ਦਾ ਕੋਈ ਵੀ ਨਿਕਾਸ ਨਹੀਂ ਹੈ ਸ਼ਹਿਰ ਦੇ ਖਸਤਾ ਹਾਲਤ ਵਿੱਚ ਬਣੇ ਪੁੱਲ ਸ਼ਹਿਰ ਵਿੱਚ ਕਿਸੇ ਵੱਡੇ ਹਾਦਸੇ ਅਤੇ ਮੌਤਾਂ ਦਾ ਇੰਤਜਾਰ ਕਰ ਰਹੇ ਹਨ। ਬੀਤੇ ਦਿਨੀ ਬਾਬੇ ਦੇ ਵਿਆਹ ਤੇ ਇਕ ਛੋਟੇ ਬੱਚੇ ਦੀ ਮੌਤ ਸੀਵਰੇਜ਼ ਬੋਰਡ ਦੀ ਅਣਗਹਿਲੀ ਕਾਰਨ ਸਿਰਫ਼ 300 ਰੁਪਏ ਦੇ ਢੰਕਣ ਦੇ ਨਾ ਹੋਣ ਦੇ ਕਾਰਨ ਹੋਈ ਕਿ ਉਸ ਮਾਂ ਦਾ ਪੁੱਤ ਵਾਪਸ ਆ ਸਕਦਾ ਹੈ ਉਨ੍ਹਾਂ ਕਿਹਾ ਕਿ ਬਟਾਲਾ ਵਿੱਚ ਕੁਝ ਸਾਲ ਪਹਿਲਾਂ ਗਾਂਧੀ ਕੈਂਪ ਵਿੱਚ ਤਕਰੀਬਨ 100 ਦੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਉਸ ਟਾਈਮ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਕੇ ਮੌਕੇ ਦਾ ਜਾਈਜ਼ਾਂ ਲਿਆ ਪਰ ਕਿ ਉਸ ਵਿੱਚ ਕੋਈ ਸੁਧਾਰ ਹੋਇਆ ਨਹੀਂ ਅੱਜ ਵੀ ਬਟਾਲਾ ਦੇ ਰਾਜਨੀਤਿਕ ਲੋਕ ਫਿਰ ਤੋਂ ਉਸੇ ਤਰ੍ਹਾਂ ਦੇ ਹਾਦਸੇ ਦੀ ਉਡੀਕ ਕਰ ਰਹੇ ਹਨ। ਗਾਂਧੀ ਕੈਂਪ ਵਿੱਚ ਅੱਜ ਵੀ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਨਾਲੀ ਦੇ ਵਿੱਚ ਹਨ ਕਿ ਉਥੇ ਰਹਿਣ ਵਾਲੇ ਲੋਕ ਸੁਰਖੀਅਤ ਹਨ ਉਨ੍ਹਾਂ ਕਿਹਾ ਕਿ ਹਮੇਸ਼ਾ ਬਟਾਲਾ ਦੇ ਵਿਧਾਇਕ ਕਹਿੰਦੇ ਹਨ ਉਪਰ ਉਨ੍ਹਾਂ ਦੀ ਸਰਕਾਰ ਨਹੀਂ ਹੈ ਪਰ ਕਿ ਇਕ ਹਲਕਾ ਇੰਚਾਰਜ ਆਪਣੀ ਸਰਕਾਰ ਤੋਂ ਕੰਮ ਨਹੀਂ ਕਰਵਾ ਸਕਦਾ ਜੇਕਰ ਹਲਕਾ ਇੰਚਾਰਜ ਦੇ ਕਹਿਣ ਤੇ ਇਕ ਥਾਂਣੇ ਦੇ ਐਸ.ਐਚ. ੳ ਬਦਲ ਸਕਦੇ ਹਨ, ਪੁਲਿਸ ਪ੍ਰਸ਼ਾਸ਼ਨ ਹਲਕਾ ਇੰਚਾਰਜ ਦੀ ਸਹਿਮਤੀ ਦੇ ਨਾਲ ਚੱਲਦਾ ਤਾਂ ਕਿ ਉਹ ਸ਼ਹਿਰ ਦੇ ਵਿਕਾਸ ਲਈ ਕੁਝ ਨਹੀਂ ਕਰ ਸਕਦਾ। ਸਿਰਫ ਉਸ ਦੀ ਕਰਨ ਦੀ ਨਿਯਤ ਹੋਣੀ ਚਾਹੀਦੀ ਹੈ।

WRITTEN BY