Skip to content
Independent perspectives. Global stories.
BREAKING

ਬਰਗਾੜੀ ਵਿਖੇ ਅਵਤਾਰ ਪੁਰਬ ਸਮਾਗਮ ’ਚੋਂ ਕਿਸੇ ਵੀ ਜਥੇਬੰਦੀ ਤੇ ਸਖ਼ਸ਼ੀਅਤ ਨੂੰ ਗੈਰ-ਹਾਜ਼ਰ ਨਹੀਂ ਸੀ ਰਹਿਣਾ ਚਾਹੀਦਾ

Share this story

ਜਥੇਦਾਰ ਧਿਆਨ ਸਿੰਘ ਮੰਡ ਇਕ ਛੋਟਾ ਇਕੱਠ ਕਰਕੇ ਗੈਰ-ਹਾਜ਼ਰ ਰਹਿਣ ਵਾਲਿਆਂ ਨੂੰ ਖ਼ਾਲਸਾ ਪੰਥ ’ਚ ਸ਼ਾਮਿਲ ਹੋਣ ਲਈ ਇਕ ਹੋਰ ਮੌਕਾ ਪ੍ਰਦਾਨ ਕਰਨ

ਸ੍ਰੀ ਫ਼ਤਹਿਗੜ੍ਹ ਸਾਹਿਬ- ‘‘ਜਿਹੜੇ ਸੰਤ ਮਹਾਪੁਰਖ, ਪ੍ਰਚਾਰਕ, ਢਾਡੀ, ਰਾਗੀ, ਕਵੀਸਰੀਏ, ਸੰਪਰਦਾਵਾਂ, ਐਸ.ਜੀ.ਪੀ.ਸੀ. ਮੈਂਬਰ, ਸਿੱਖ ਪਾਰਲੀਮੈਂਟ ਮੈਬਰ, ਕਾਂਗਰਸੀ ਸਿੱਖ ਆਦਿ ਸ੍ਰੀ ਗੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਮੇਂ ਬਰਗਾੜੀ ਵਿਖੇ ਨਹੀਂ ਆਏ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਦਮਦਮੀ ਟਕਸਾਲ ਸੰਗਰਾਵਾਂ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਬਾਬਾ ਅਵਤਾਰ ਸਿੰਘ ਬਿੱਧੀ ਚੰਦ, ਬਾਬਾ ਘਾਲਾ ਸਿੰਘ ਨਾਨਕਸਰੀਏ, ਕਿਸਾਨ ਯੂਨੀਅਨਾਂ, ਨਿਰਮਲੇ ਸੰਪਰਦਾਵਾਂ, ਉਦਾਸੀ ਸੰਪਰਦਾਵਾਂ, ਸੇਵਾ ਸੁਸਾਇਟੀਆਂ, ਗੁਰਮੀਤ ਸਿੰਘ ਤ੍ਰਿਲੋਕੇ ਵਾਲੇ ਮੈਂਬਰ ਐਸ.ਜੀ.ਪੀ.ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਨ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਡਸਾ, ਸ. ਸੇਵਾ ਸਿੰਘ ਸੇਖਵਾ, ਸਾਬਕਾ ਜਥੇਦਾਰ ਰਣਜੀਤ ਸਿੰਘ, ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਭਾਈ ਰਣਜੀਤ ਸਿੰਘ ਢੱਡਰੀਆਵਾਲੇ, ਭਾਈ ਪੰਥਪ੍ਰੀਤ ਸਿੰਘ, ਜਥੇਦਾਰ ਪੂਰਨ ਸਿੰਘ, ਬਾਬਾ ਬਲਵੀਰ ਸਿੰਘ ਨਿਹੰਗ ਜਥੇਬੰਦੀ 25 ਨਵੰਬਰ 2018 ਨੂੰ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਨਾਏ ਗਏ ਅਵਤਾਰ ਪੁਰਬ ਸਮਾਗਮ ਵਿਚ ਕੌਮੀ ਪੱਧਰ ’ਤੇ ਉਪਰੋਕਤ ਸੰਸਥਾਵਾਂ ਤੇ ਸਖਸੀਅਤਾਂ ਵੱਲੋਂ ਸਮੂਲੀਅਤ ਨਾ ਕਰਨ ਦੇ ਅਮਲ ਅਫ਼ਸੋਸਨਾਕ ਹਨ । ਜਦੋਂਕਿ ਇਹ ਸਮਾਗਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵੱਡਮੁੱਲੀ ਮਨੁੱਖਤਾ ਨੂੰ ਦਿੱਤੀ ਗਈ ਦੇਣ ਨੂੰ ਸਮਰਪਿਤ ਸੀ ਅਤੇ ਹਰ ਤਰ੍ਹਾਂ ਦੇ ਵਿਚਾਰਾਂ ਦੇ ਵਖਰੇਵਿਆ ਤੋਂ ਉਪਰ ਉਠਕੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸਭਨਾਂ ਸੰਸਥਾਵਾਂ ਤੇ ਸਖਸ਼ੀਅਤਾਂ ਨੂੰ ਇਸ ਸਮਾਗਮ ਵਿਚ ਸਾਮਿਲ ਹੋਣ ਲਈ ਹਾਰਦਿਕ ਤੇ ਖੁੱਲ੍ਹੀ ਅਪੀਲ ਕੀਤੀ ਸੀ ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਸਿੱਖੀ ਸੰਸਥਾਵਾਂ ਅਤੇ ਸਖਸ਼ੀਅਤਾਂ ਵੱਲੋਂ 25 ਨਵੰਬਰ 2018 ਨੂੰ ਬਰਗਾੜੀ ਵਿਖੇ ਮਨਾਏ ਗਏ ਕੌਮੀ ਸਮਾਗਮ ਵਿਚ ਗੈਰ-ਹਾਜ਼ਰ ਰਹਿਣ ਉਤੇ ਅਫ਼ਸੋਸ ਜਾਹਰ ਕਰਦੇ ਹੋਏ ਅਤੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੋਟੇ ਪੱਧਰ ’ਤੇ ਇਕ ਹੋਰ ਇਕੱਠ ਸੱਦਕੇ ਇਨ੍ਹਾਂ ਸਖਸ਼ੀਅਤਾਂ ਤੇ ਸੰਸਥਾਵਾਂ ਨੂੰ ਕੌਮੀ ਸਮੂਹਿਕ ਏਕਤਾ ਵਿਚ ਸਾਮਿਲ ਹੋਣ ਲਈ ਇਕ ਮੌਕਾ ਹੋਰ ਪ੍ਰਦਾਨ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਤਾਂ ਕਿ ਕੋਈ ਵੀ ਨਾਨਕ ਨਾਮ ਲੇਵਾ ਸਖਸ਼ੀਅਤ ਅਤੇ ਗੁਰੂ ਨਾਨਕ ਪੰਥ ਦੀ ਅਗਵਾਈ ਵਿਚ ਚੱਲਣ ਵਾਲੀ ਜਥੇਬੰਦੀ ਇਸ ਕੌਮੀ ਸਮੂਹਿਕ ਏਕਤਾ ਦੇ ਵਰਤਾਰੇ ਵਿਚੋਂ ਨਾ ਤਾਂ ਬਾਹਰ ਰਹੇ ਅਤੇ ਨਾਲ ਹੀ ਕੌਮੀ ਏਕਤਾ ਨੂੰ ਮਜ਼ਬੂਤ ਕਰਦੇ ਹੋਏ ਸਿੱਖ ਕੌਮ ਦੀ ਫ਼ਤਹਿ ਵਿਚ ਆਪਣਾ ਯੋਗਦਾਨ ਪਾ ਸਕੇ । ਉਨ੍ਹਾਂ ਕਿਹਾ ਕਿ ਸੱਤਵੀਂ ਪਾਤਸ਼ਾਹੀ ਗੁਰੂ ਹਰਰਾਏ ਸਾਹਿਬ ਦੇ ਸਪੁੱਤਰ ਸ੍ਰੀ ਰਾਮਰਾਏ ਨੇ ਸਮੇਂ ਦੇ ਹਾਕਮ ਔਰੰਗਰੇਜ਼ ਨੂੰ ਖੁਸ਼ ਕਰਨ ਲਈ ਜਦੋਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਸ਼ਬਦ ਨੂੰ ਬਦਲਕੇ ਸੁਣਾਇਆ ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ । ਇਸ ਲਈ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ, ਨਾ ਕੋਈ ਵੈਰੀ ਨਹਿ ਬੈਗਾਨਾਂ, ਸਗਲਿ ਸੰਗੁ ਹਮਕੋ ਬਨਿ ਆਇ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਉਪਰੋਕਤ ਵਰਣਨ ਕੀਤੀਆ ਸੰਸਥਾਵਾਂ, ਸੰਪਰਦਾਵਾਂ ਅਤੇ ਸਖਸ਼ੀਅਤਾਂ ਦਾ ਇਹ ਫਰਜ ਬਣ ਜਾਂਦਾ ਹੈ ਕਿ ਬਰਗਾੜੀ ਵਿਖੇ ਚੱਲ ਰਹੇ ਕੌਮੀ ਮੋਰਚੇ ਅਤੇ ਗੁਰੂ ਸਾਹਿਬਾਨ ਦੇ ਮਨਾਏ ਗਏ ਅਵਤਾਰ ਪੁਰਬ ਦੇ ਮੌਕੇ ਉਤੇ ਸਾਮਿਲ ਹੋਣਾ ਅਤਿ ਜ਼ਰੂਰੀ ਸੀ, ਭਾਵੇਕਿ ਪੰਥਕ ਤੌਰ ਤੇ ਜਾਂ ਸਿਆਸੀ ਤੌਰ ਤੇ ਸਾਡੇ ਕਿੰਨੇ ਵੀ ਵਿਚਾਰਾਂ ਦੇ ਵਖਰੇਵੇ ਕਿਉਂ ਨਾ ਹੋਣ । ਅਜਿਹੇ ਮੌਕੇ ਤੇ ਉਪਰ ਉਠਕੇ ਕੌਮ ਨੂੰ ਅਤੇ ਕੌਮੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਉਦਮ ਪਾਉਣ ਵਾਲੇ ਹੁੰਦੇ ਹਨ, ਜਿਸ ਤੋਂ ਕਿਸੇ ਨੂੰ ਵੀ ਨਾ ਤਾਂ ਅਣਗਹਿਲੀ ਵਰਤਣੀ ਚਾਹੀਦੀ ਹੈ ਅਤੇ ਨਾ ਹੀ ਖੁੱਝਣਾ ਚਾਹੀਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਭਾਈ ਧਿਆਨ ਸਿੰਘ ਮੰਡ ਇਕ ਹੋਰ ਉਦਮ ਕਰਕੇ ਸਮੁੱਚੇ ਪੰਥ ਦੀ ਏਕਤਾ ਵਿਚੋਂ ਬਾਹਰ ਰਹਿ ਗਈਆ ਸੰਸਥਾਵਾਂ, ਸੰਪਰਦਾਵਾਂ ਅਤੇ ਸਖਸ਼ੀਅਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਹਾਨੀਅਤ ਕੌਮੀ ਝੰਡੇ ਥੱਲ੍ਹੇ ਇਕੱਤਰ ਕਰਨ ਲਈ ਜ਼ਰੂਰ ਕਰਨਗੇ।
– ਪੰਜਾਬ ਟਾਇਮਜ਼ ਬਿਊਰੋ

WRITTEN BY