ਅਜ ਦੀ ਹੀ ਗਲ ਆ ਪਿੰਡ ਦੇ ਗੁਰੂ ਘਰ ਦੇ ਸਪੀਕਰ ਚੋਂ ਅਵਾਜ ਆਈ।ਭਾਈ ਬੇਨਤੀ ਆ ਕਿ ਆਪਣੇ ਨਗਰ ਵਿਖੇ ਭਾਰਤ ਗੈਸ ਏਜੰਸੀ ਵਾਲੇ ਸਿਲੰਡਰ ਲੈ ਕੇ ਆ ਗਏ ਹਨ।ਜਿੰਨਾਂ ਨੂੰ ਲੋੜ ਹੈ।ਓਹ ਆ ਕੇ ਲਿਜਾ ਸਕਦਾ ਹੈ।ਅਸੀਂ ਕੰਮ ਕਾਰ ਜਿਹੇ ਕਰਦੇ ਸੀ।ਬੜਾ ਸਮਾਂ ਲੰਘਣ ਤੇ ਮੈਂ ਤੇ ਮੇਰੇ ਤਾਏ ਦਾ ਮੁੰਡਾ ਬਗਾ, ਸਾਇਕਲ ਤੇ ਢੋਲੀ ਲੈ ਕੇ ਤੁਰਨ ਲਗੇ।ਅਚਾਨਕ ਕਿਸੇ ਦੇ ਛਿਕ ਦੀ ਅਵਾਜ ਆਈ।ਮੇਰੀ ਤਾਈ ਨੇ ਓਹਨੂੰ ਕਿਹਾ ਰੁਕ ਜਾ ਕੁਝ ਸਮੇਂ ਲਈ।ਮੈਂ ਮਾਰੀ ਅਡੀ ਸਾਇਕਲ ਨੂੰ ਲੰਘ ਗਿਆ।ਜਿਥੇ ਸਿਲੰਡਰਾਂ ਵਾਲੇ ਭਾਈ ਖੜੇ ਸੀ ,ਓਥੇ ਪਹੁੰਚ ਗਿਆ।ਓਹ ਭਾਈ ਕਹਿਣ ਲਗੇ ਆਜਾ ਭਾਈ ਆਹੀ ਇਕ ਰਹਿ ਗਿਆ ਸੀ।ਮੈਂ ਕਾਪੀ ਤੇ ਪੈਸੇ ਦਿਤੇ।ਖਾਲੀ ਢੋਲੀ ਦੇ ਕੇ ਭਰੀ ਚੁਕ ਲਿਆਇਆ।ਬਗਾ ਅਜੇ ਵਹਿਮਾਂ ਚੋਂ ਨਹੀਂ ਨਿਕਲਿਆ ਸੀ।ਮੈਂ ਸਿਲੰਡਰ ਲੈ ਕੇ ਭੀੜੀ ਵੀਹੀ ਲੰਘ ਗਿਆ ਸੀ।ਜਦੋਂ ਨੂੰ ਬਗਾ ਗਿਆ ਓਦੋਂ ਨੂੰ ਭਾਈ ਚਲੇ ਗਏ।ਫਿਰ ਮੂੰਹ ਜਿਹਾ ਲਮਕਾ ਕੇ ਘਰ ਆਇਆ।ਜੇ ਨਾ ਵਹਿਮ ਜਿਹਾ ਕਰਦੇ ਫਿਰ ਕੀ ਹੋ ਜਾਂਦਾ।ਮੈਂਨੂੰ ਤਾਂ ਫਾਇਦਾ ਹੀ ਹੁੰਦਾ ਲੋਕਾਂ ਨੂੰ ਪਤਾ ਨਹੀਂ।ਲੋਕ ਮੰਗਲਵਾਰ,ਵੀਰਵਾਰ ਨੂੰ ਵਾਲ ਨਹੀਂ ਕਟਾਓਂਦੇ।ਆਪਾਂ ਜਾਂਦੇ ਹੀ ਇਹ ਦਿਨ ਹਾਂ।ਕਿਓਂ ਕਿ ਇਹ ਦਿਨ ਮੇਰੇ ਪਿੰਡ ਵਾਲਾ ਸੇਬੀ ਨਾਈ ਵਿਚਾਰਾ ਵਿਹਲਾ ਹੁੰਦਾ।ਨਹੀਂ ਬਾਕੀ ਦਿਨ ਤਾਂ ਬੈਠਣ ਨੂੰ ਥਾਂ ਨਹੀਂ ਹੁੰਦੀ।ਇਹ ਦੋ ਦਿਨ ਲੋਕ ਵਹਿਮਾਂ ਦੇ ਪਟੇ ਆਓਂਦੇ ਨਹੀਂ।ਆਪਾਂ ਜਾਨਿਆ ਕੰਮ ਕਰਵਾ ਕੇ ਆ ਜਾਨਿਆ।ਕੀ ਰਖਿਆ ਇਹ ਪਾਖੰਡ ਵਿਚ ਕਖ ਨਹੀਂ ਰਖਿਆ।ਵਾਧੂ ਐਂਵੇ ਢਕਵੰਝ ਨੇ ਐਂਵੇ।ਬਚੋ ਤੇ ਛਡੋ ਇਹ ਸਭ ਬੇਕਾਰ ਜਿਹੇ ਕੰਮਾਂ ਨੂੰ।ਅਨਪੜ੍ਹ ਘਟ ਤੇ ਪੜ੍ਹੇ ਲਿਖੇ ਵਧ ਨੇ ਇਹਨਾਂ ਵਿਚ ਫਸੇ।
ਵਹਿਮ ਭਰਮ



