ਅੱਜ-ਕੱਲ੍ਹ ਭਾਰਤ ਵਿਚ ਨਕਲੀ ਦੁੱਧ ਦੀ ਬਹੁਤ ਵਿਕਰੀ ਹੋ ਰਹੀ ਹੈ। ਇਸ ਨਾਲ ਕਈ ਵਿਅਕਤੀਆਂ ਦੀ ਸਿਹਤ ਖਰਾਬ ਹੋ ਰਹੀ ਹੈ। ਨਕਲੀ ਦੁੱਧ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਰਹੇ ਹਨ। ਸਭ ਤੋ ਖਤਰਨਾਕ ਰੋਗ ਹੈ ਕੈਂਸਰ ਜੋ ਕਿ ਨਕਲੀ ਦੁੱਧ ਕਾਰਨ ਹੁੰਦਾ ਹੈ। ਭਾਰਤ ਵਿਚ ਸਭ ਤੋ ਵੱਧ ਦੁੱਧ ਦਾ ਵਪਾਰ ਮੱਧ ਪ੍ਰਦੇਸ਼ ਦੇ ਮੋਰਾਇਨਾ ਜਿਲ੍ਹੇ ਵਿਚ ਹੁੰਦਾ ਹੈ,ਪਰ ਹੁਣ ਇੱਥੇ ਨਕਲੀ ਦੁੱਧ ਦਾ ਵਪਾਰ ਕੀਤਾ ਜਾਂਦਾ ਹੈ। ਇੱਥੇ 11 ਲੱਖ ਲੀਟਰ ਦੁੱਧ ਹੁੰਦਾ ਹੈ। ਜਿਸ ਵਿਚੋ 6 ਲੱਖ ਲੀਟਰ ਦੁੱਧ ਬਾਹਰ ਭੇਜਿਆ ਜਾਂਦਾ ਹੈ ਅਤੇ ਬਾਕੀ ਦੁੱਧ ਇੱਥੋ ਦੇ ਲੋਕ ਵਰਤਦੇ ਹਨ। ਇਹ ਦੁੱਧ ਰਾਜਸਥਾਨ,ਉੱਤਰ ਪ੍ਰਦੇਸ਼,ਦਿੱਲੀ ਤੱਕ ਭੇਜਿਆ ਜਾਂਦਾ ਹੈ। ਇਸ ਨਕਲੀ ਦੁੱਧ ਦੀ ਵਿਕਰੀ ਜਿਆਦਾਤਰ ਬੰਦ ਪੈਕਟਾਂ ਵਿਚ ਕੀਤੀ ਜਾਂਦੀ ਹੈ। ਪੈਕਟਾਂ ੳੁੱਪਰ ਕਈ ਤਰ੍ਹਾਂ ਦੇ ਕੈਮੀਕਲ ਲੱਗੇ ਹੁੰਦੇ ਹਨ। ਜਿਸ ਕਾਰਨ ਦੁੱਧ ਕਈ ਦਿਨਾਂ ਤੱਕ ਖਰਾਬ ਨਹੀ ਹੁੰਦਾ। ਅੱਜ-ਕੱਲ੍ਹ ਨਕਲੀ ਦੁੱਧ ਦੇ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਬਣ ਰਹੀਆਂ ਹਨ ਜਿਵੇ:-ਖੋਆ,ਮੇਵਾ, ਪਨੀਰ,ਬਰਫੀ, ਘਿਓ ਆਦਿ ਮਠਿਆਂਈਆਂ। ਸਾਡੇ ਭਾਰਤ ਵਿਚ ਸਾਲ ਵਿਚ ਕਈ ਤਰ੍ਹਾਂ ਦੇ ਤਿਉਹਾਰ ਆਉਦੇ ਹਨ,ਕਈ ਖੁਸ਼ੀ ਦੇ ਮੌਕੇ ਆਉਦੇ ਹਨ ਜਿਨ੍ਹਾਂ ਵਿਚ ਆਮ ਕਰਕੇ ਮਠਿਆਈਆਂ ਦੀ ਹੀ ਵਰਤੋ ਕੀਤੀ ਜਾਂਦੀ ਹੈ।ਜਦ ਲੋਕ ਮਠਿਆਈ ਖਰੀਦਣ ਜਾਂਦੇ ਹਨ ਤਾਂ ਕਈ ਦੁਕਾਨਦਾਰ ਕਾਫੀ ਦਿਨਾਂ ਤੋ ਬਣੀ ਮਠਿਆਈ ਵੇਚ ਦਿੰਦਾ ਹੈ।ਜਿਸ ਨਾਲ ਕਈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਕਈ ਲੋਕ ਮਠਿਆਈਆ ਲੈਦੇ ਸਮੇਂ ਜਾਂ ਕੋਈ ਹੋਰ ਦੁੱਧ ਤੋ ਬਣੀ ਚੀਜ਼ ਲੈਦੇ ਹਨ ਤਾਂ ਉਹ ਉਸ ਦੀ ਚੰਗੀ ਤਰ੍ਹਾਂ ਪਰਖ ਨਹੀ ਕਰਦੇ । ਉਨ੍ਹਾਂ ਨੂੰ ਇਹ ਨਹੀ ਪਤਾ ਲੱਗਦਾ ਹੈ ਕਿ ਮਠਿਆਈ ਨਕਲੀ ਹੈ ਜਾਂ ਅਸਲੀ । ਜਿਆਦਾ ਗੂੜ੍ਹੇ ਰੰਗ ਦੀਆਂ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਉਸ ਦੁਕਾਨ ਤੋ ਮਠਿਆਈਆਂ ਖਰੀਦਣੀਆਂ ਚਾਹੀਦੀਆਂ ਹਨ ਜੋ ਦੁਕਾਨ ਸਾਫ-ਸੁਥਰੀ ਹੋਵੇ ਤੇ ਜਿੱਥੇ ਆਸੇ-ਪਾਸੇ ਗੰਦਗੀ ਨਾ ਹੋਵੇ। ਭਾਰਤ ਵਿਚ ਦਿਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕ ਕਾਫੀ ਉਤਸ਼ਾਹਿਤ ਹੂੰਦੇ ਹਨ। ਇਸ ਤਿਉਹਾਰ ਤੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕਈ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਜਦੋ ਦੁਕਾਨਦਾਰਾਂ ਨੂੰ ਵਧੀਆ ਦੁੱਧ ਨਹੀ ਮਿਲਦਾ ਤਾਂ ਉਹ ਨਕਲੀ ਦੁੱਧ ਨਾਲ ਮਠਿਆਈਆਂ ਤਿਆਰ ਕਰਕੇ ਵੇਚਦੇ ਹਨ।ਦੁਕਾਨਦਾਰ ਕੇਵਲ ਆਪਣਾ ਹੀ ਭਲਾ ਸੋਚਦੇ ਹਨ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਉਹ ਦੂਜਿਆ ਬਾਰੇ ਸੋਚਦੇ ਹੀ ਨਹੀ।
ਆਖਰ ਨਕਲੀ ਦੁੱਧ ਦੀ ਪਛਾਣ ਕਿਵੇ ਕੀਤੀ ਜਾਂਦੀ ਹੈ
ਇਸ ਨੂੰ ਸੂੰਘਣ ਸਾਬਣ ਜਿਹੀ ਬਦਬੂ ਆਉਦੀ ਹੈ।
ਸਰਫ ਤੇ ਸੋਡਾ ਮਿਲਣ ਕਾਰਨ ਇਸ ਦਾ ਸਵਾਦ ਥੋੜ੍ਹਾ ਜਿਹਾ ਕੌੜਾ ਹੁੰਦਾ ਹੈ,ਜਦ ਕਿ ਆਮ ਦੁੱਧ ਦਾ ਸਵਾਦ ਥੋੜਾ ਜਿਹਾ ਮਿੱਠਾ ਹੂੰਦਾ ਹੈ।
ਕੁਝ ਵਕਤ ਦੇ ਬਾਅਦ ਨਕਲੀ ਦੁੱਧ ਦਾ ਰੰਗ ਬਦਲ ਕੇ ਪੀਲਾ ਹੋ ਜਾਂਦਾ ਹੈ।
ਦੁੱਧ ਨੂੰ ਹੱਥਾਂ ਵਿਚ ਰਗੜਨ ਨਾਲ ਚਿਕਨਾਹਟ ਹੁੰਦੀ ਹੈ ਤਾਂ ਦੁੱਧ ਨਕਲੀ ਹੈ।
ਦੁੱਧ ਉਬਾਲਣ ਤੇ ਨਕਲੀ ਦੁੱਧ ਦਾ ਰੰਗ ਬਦਲ ਜਾਂਦਾ ਹੈ।
ਭਾਰਤ ’ਚ ਵੱਧ ਰਹੀ ਨਕਲੀ ਦੁੱਧ ਦੀ ਵਿਕਰੀ



