Skip to content
Independent perspectives. Global stories.
BREAKING

ਕਸਬਾ ਸ਼ੇਰਪੁਰ ਤੇ ਨਾਲ ਲੱਗਦੇ 21 ਪਿੰਡਾਂ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਨ ਦੀ ਮੰਗ ਨੇ ਜ਼ੋਰ ਫੜਿਆ

Share this story

ਸ਼ੇਰਪੁਰ- ਕਸਬਾ ਸ਼ੇਰਪੁਰ ਤੇ ਇਸ ਦੇ ਨਾਲ ਲਗਦੇ 21 ਪਿੰਡਾਂ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਨ ਦੀ ਮੰਗ ਲਗਾਤਾਰ ਉਠ ਰਹੀ ਹੈ ।ਕਿਉਂਕਿ ਕਸਬਾ ਜੋ ਕਿ ਜ਼ਿਲ੍ਹਾ ਸੰਗਰੂਰ ਅਧੀਨ ਆਉਂਦਾ ਹੈ ਪਰ ਜੇਕਰ ਅਸੀਂ ਗਲ ਰਾਜਨੀਤਿਕ ਪਖੋਂ ਹਲਕੇ ਦੀ ਕਰੀਏ ਤਾਂ ਕਸਬਾ ਸ਼ੇਰਪੁਰ ਹਲਕਾ ਮਹਿਲ ਕਲਾਂ ਵਿਚ ਪੈਂਦਾ ਹੈ ਜੋ ਕਿ ਜ਼ਿਲ੍ਹਾ ਬਰਨਾਲਾ ਦੇ ਅਧੀਨ ਆਉਂਦਾ ਹੈ ।ਜਿਸ ਕਰਕੇ ਕਸਬਾ ਵਿਕਾਸ ਪਖੋਂ ਕਾਫ਼ੀ ਪਛੜ ਚੁਕਾ ਹੈ ਹੁਣ ਲੋਕਾਂ ਦੀ ਮੰਗ ਹੈ ਕਿ ਕਸਬਾ ਅਤੇ ਇਸ ਦੇ ਨਾਲ ਲਗਦੇ 21 ਪਿੰਡਾਂ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਿਆ ਜਾਵੇ ਤੇ ਕਸਬੇ ਨੂੰ ਸਬ ਡਵੀਜ਼ਨ ਦਾ ਦਰਜਾ ਦਿਤਾ ਜਾਵੇ ਤਾਂ ਜੋ ਲੋਕਾਂ ਨੂੰ ਅਪਣੇ ਕੰਮ ਕਾਰ ਕਰਵਾਉਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ । ਕਸਬੇ ਦੀ ਇਸ ਸਮਸਿਆ ਨੂੰ ਲੈ ਕੇ ਇਕ ਵਫ਼ਦ ਵਲੋਂ ਕੈਬਨਿਟ ਮੰਤਰੀ ਸਿੰਗਲਾ ਨਾਲ ਵਿਸ਼ੇਸ਼ ਮੀਟਿੰਗ ਕਰਕੇ ਇਹ ਮੰਗ ਵੀ ਰਖੀ ਗਈ ਸੀ ਕਿ ਕਸਬੇ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਿਆ ਜਾਵੇ । ਕਸਬੇ ਨੂੰ ਜ਼ਿਲ੍ਹਾ ਬਰਨਾਲਾ ਨਾਲ ਜੋੜਨ ਦੀ ਮੰਗ ਰਖਣ ਵਾਲੇ ਵਖ ਵਖ ਆਗੂਆਂ ਦੀ ਵਿਚਾਰਧਾਰਾ ।
ਲੋਕ ਮੰਚ ਪੰਜਾਬ ਦੇ ਮੀਤ ਪ੍ਰਧਾਨ ਗੁਰਨਾਮ ਠਸਿੰਘ ਸਟੂਡੀਓ’’ ਨੇ ਕਿਹਾ ਕਿ ਸ਼ੇਰਪੁਰ ਨੂੰ ਪਹਿਲੇ ਸਮਿਆਂ ਵਿਚ ਵੀ ਪੁਲਿਸ ਜ਼ਿਲ੍ਹਾ ਬਰਨਾਲਾ ਹੀ ਪੈਂਦਾ ਸੀ ਤੇ ਡੀਐਸਪੀ ਦਫ਼ਤਰ ਵੀ ਸ਼ੇਰਪੁਰ ਸੀ। ਉਸ ਸਮੇਂ ਲੋਕਾਂ ਦੇ ਕੰਮ ਆਸਾਨੀ ਨਾਲ ਹੁੰਦੇ ਸਨ। ਜਿਸ ਕਰਕੇ ਸਾਡੀ ਮੰਗ ਹੈ ਕਿ ਸ਼ੇਰਪੁਰ ਨੂੰ ਜਲਦੀ ਸਬ ਡਵੀਜ਼ਨ ਬਣਾ ਕੇ ਜ਼ਿਲ੍ਹਾ ਬਰਨਾਲਾ ਨਾਲ ਜੋੜਿਆ ਜਾਵੇ ਕਿਉਂਕਿ ਹੁਣ ਲੋਕਾਂ ਨੂੰ ਕੰਮ ਕਰਵਾਉਣ ਲਈ ਬਹੁਤ ਦੂਰੀ ਤੈਅ ਕਰਨੀ ਪੈਂਦੀ ਹੈ।
ਸਰਵਾਂਗੀ ਲੇਖਕ ਸੁਖਦੇਵ ਸਿੰਘ ਔਲਖ ਨੇ ਕਿਹਾ , ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਅਸਥਾਨ ਨਾਲ ਵਿਸ਼ਵ ਪ੍ਰਸਿਧ ਹੋਏ ਸ਼ੇਰਪੁਰ ਥਾਣੇ ਦੇ ਨਾਂ ਨਾਲ ਜਾਣੇ ਜਾਂਦੇ ਕਸਬੇ ਨੂੰ ਪਿਛਲੇ ਸਮੇਂ ਵਿਚ ਕੋਝੀ ਸਿਆਸਤ ਦਾ ਸ਼ਿਕਾਰ ਹੋਣਾ ਪਿਆ, ਉਦਾਹਰਨ ਦੇ ਤੌਰ ਤੇ ਵਿਧਾਨ ਸਭਾ ਹਲਕਾ ਸ਼ੇਰਪੁਰ ਨੂੰ ਤੋੜ ਕੇ ਮਹਿਲ ਕਲਾਂ ਨਵਾਂ ਹਲਕਾ ਬਣਾਇਆ ਗਿਆ। ਸ਼ੇਰਪੁਰ ਪੁਲੀਸ ਜ਼ਿਲ੍ਹਾ ਬਰਨਾਲਾ ਦਾ ਹਿਸਾ ਸੀ ਅਤੇ ਡੀ ਐਸ ਪੀ ਦਾ ਦਫਤਰ ਵੀ ਸ਼ੇਰਪੁਰ ਵਿਚ ਸੀ ਅਜ ਕਲ੍ਹ ਸ਼ੇਰਪੁਰ ਦੇ 21 ਪਿੰਡਾਂ ਨੂੰ ਪ੍ਰਸ਼ਾਸਕੀ ਕੰਮਾਂ ਲਈ ਸੰਗਰੂਰ ਜਾਣਾ ਪੈਂਦਾ ਹੈ ਡੀਐਸਪੀ ਦਾ ਦਫ਼ਤਰ ਧੂਰੀ ਹੈ ਜਦੋਂ ਕਿ ਸ਼ੇਰਪੁਰ ਤੋਂ ਸੰਗਰੂਰ 35 ਕਿਲੋਮੀਟਰ ਹੈ ਤੇ ਬਰਨਾਲਾ 20 ਕਿਲੋਮੀਟਰ ਹੈ। ਹੋਣਾ ਇਹ ਚਾਹੀਦਾ ਹੈ ਕਿ ਕਸਬਾ ਸ਼ੇਰਪੁਰ ਨੂੰ ਜ਼ਿਲ੍ਹਾ ਬਰਨਾਲਾ ਦਾ ਹਿਸਾ ਬਣਾ ਕੇ ਸਬ ਡਿਵੀਜ਼ਨ ਦਾ ਦਰਜਾ ਦਿਤਾ ਜਾਵੇ ।

WRITTEN BY