Skip to content
Independent perspectives. Global stories.
BREAKING

ਖੁਦਕੁਸ਼ੀ ਤੋਂ ਪਹਿਲਾਂ ਸੋਚੋ

Share this story

ਖ਼ੁਦਕੁਸ਼ੀ ਜਾਂ ਆਤਮ ਹਤਿਆ ਦਾ ਮਤਲਬ ਆਪਣੇ ਆਪ ਨੂੰ ਜਾਨੋ ਮਾਰ ਲੈਣਾ ਜਾਂ ਖਤਮ ਕਰਨਾ ਹੈ । ਖ਼ੁਦਕੁਸ਼ੀ ਇਨਸਾਨ ਕਿਉਂ ਕਰਦਾ ਹੈ ਇਸਦੇ ਬਹੁਤ ਸਾਰੇ ਕਾਰਨ ਹਨ ਜਿਵੇ ਘਰ ਵਿਚ ਆਰਥਿਕ ਤੰਗੀ ,ਸ਼ਕ , ਲੰਬੀ ਬਿਮਾਰੀ , ਪਿਆਰ ਵਿਚ ਧੋਖਾ ਮਿਲਣਾ , ਕਿਸੇ ਦੇ ਤੰਗ ਕਰਨ ਨਾਲ ਆਦਿ ਹੋਰ ਵੀ ਕਈ ਕਾਰਨ ਹੋ ਸਕਦੇ ਹਨ । ਅਜੋਕੇ ਜਮਾਨੇ ਵਿਚ ਵੇਖਿਆ ਗਿਆ ਹੈ ਕਿ ਮਾਂ ਬਾਪ ਬਚੇ ਬਚੀਆਂ ਨੂੰ ਖੁਲ੍ਹ ਦੇ ਦਿੰਦੇ ਹਨ ਅਤੇ ਕਈ ਬਚੇ ਇਸਦਾ ਗਲਤ ਫਾਇਦਾ ਉਠਾਉਦੇ ਹਨ। ਉਹ ਬਚੇ ਅਲੜ ਪੁਣੇ ਵਿਚ ਆਪਣੇ ਸਾਥੀ ਨਾਲ ਜੀਵਨ ਬਿਤਾਉਣਾ ਚਾਹੁੰਦੇ ਹਨ ਪਰ ਬਚਿਆਂ ਦੇ ਘਰ ਦੇ ਜਦੋ ਉਹਨਾਂ ਨੂੰ ਸਮਝਾਉਣ ਦੀ ਕੋਸਿਸ ਕਰਦੇ ਹਨ ਕਿ ਫਲਾਨੇ ਨਾਲ ਰਿਸਤਾ ਨਿਭਾਉਣਾ ਠੀਕ ਨਹੀ ਅਤੇ ਮੇਲ ਮਿਲਾਪ ਤੋ ਰੋਕਿਆ ਜਾਂਦਾ ਹੈ ਅਤੇ ਬਚਿਆਂ ਤੇ ਥੋੜੀ ਸਖਤੀ ਕਰਨ ਤੇ ਉਹ ਖ਼ੁਦਕੁਸ਼ੀ ਵਰਗਾ ਗਲਤ ਕਦਮ ਉਠਾ ਲੈਦੇ ਹਨ। ਕਈ ਵਾਰੀ ਕਿਸੇ ਵਿਅਕਤੀ ਨੂੰ ਕੋਈ ਬਿਮਾਰੀ ਲਗ ਜਾਂਦੀ ਹੈ ਘਰ ਵਾਲੇ ਉਸਦਾ ਬਹੁਤ ਇਲਾਜ ਕਰਵਾਉਦੇ ਹਨ ਪਰ ਉਸ ਵਿਅਕਤੀ ਦੀ ਬਿਮਾਰੀ ਠੀਕ ਨਹੀ ਹੁੰਦੀ ਉਹ ਵਿਅਕਤੀ ਸੋਚਦਾ ਹੈ ਕਿ ਮੈ ਘਰ ਵਾਲਿਆਂ ਤੇ ਬੋਝ ਬਣਿਆ ਹਾਂ ਇਹ ਸੋਚ ਕੇ ਉਹ ਵਿਅਕਤੀ ਗਲਤ ਕਦਮ ਉਠਾ ਲੈਦਾ ਹੈ ਭਾਵ ਖ਼ੁਦਕੁਸ਼ੀ ਕਰ ਲੈਦਾ ਹੈ।ਅਜਕਲ੍ਹ ਪੜ੍ਹਿਆ ਲਿਖਿਆ ਸਮਾਜ ਹੈ ਬਚੇ ਬਹੁਤ ਪੜ੍ਹ ਜਾਂਦੇ ਹਨ ਪਰ ਉਹਨਾਂ ਨੂੰ ਰੋਜਗਾਰ ਨਹੀ ਮਿਲਦਾ। ਬਚੇ ਉਦਾਸ ਹੋ ਕੇ ਦਰ-ਦਰ ਦੀਆਂ ਠੋਕਰਾਂ ਖਾਣ ਉਪਰੰਤ ਉਹਨਾਂ ਨੂੰ ਜਦੋ ਕੋਈ ਹਲ ਨਹੀ ਦਿਸਦਾ ਤਾਂ ਉਹ ਆਪਣੇ ਆਪ ਨੂੰ ਖਤਮ ਕਰਨਾ ਹੀ ਠੀਕ ਸਮਝਦੇ ਹਨ। ਲੜਕੀਆਂ ਵਿਆਹ ਤੋ ਬਾਅਦ ਸਹੁਰੇ ਘਰ ਜਾਂਦੀਆਂ ਹਨ , ਸਹੁਰੇ ਘਰ ਵਾਲੇ ਉਸ ਲੜਕੀ ਨੂੰ ਤੰਗ ਕਰਦੇ ਹਨ ਕਦੀ ਉਸਦੇ ਕੰਮ ਵਿਚ ਨੁਕਸ ਕਢਦੇ ਹਨ , ਕਦੀ ਦਾਜ ਘਟ ਲਿਆਉਣ ਤੇ ਤਾਹਨੇ ਮਿਹਣੇ ਦਿੰਦੇ ਹਨ ਉਹ ਲੜਕੀ ਤੰਗ ਆ ਕੇ ਖ਼ੁਦਕੁਸ਼ੀ ਕਰਨਾ ਹੀ ਠੀਕ ਸਮਝਦੀ ਹੈ। ਕਈ ਵਾਰੀ ਪਤੀ ਪਤਨੀ ਵਿਚ ਸ਼ਕ ਵੀ ਇਸਦਾ ਕਾਰਨ ਬਣਦਾ ਹੈ। ਸ਼ਕ ਮਤਲਬ ਪਤੀ ਦਾ ਸ਼ਕ ਪਤਨੀ ਤੇ ਕਿ ਉਸਦਾ ਸੰਬੰਧ ਕਿਸੇ ਗੈਰ ਮਰਦ ਨਾਲ ਹੈ ਅਤੇ ਪਤਨੀ ਦਾ ਸ਼ਕ ਉਸਦੇ ਪਤੀ ਦਾ ਸੰਬੰਧ ਕਿਸੇ ਗੈਰ ਇਸਤਰੀ ਨਾਲ ਹੈ। ਅਜਕਲ ਜਿਵੇ ਹਰ ਰੋਜ ਅਖਬਾਰਾਂ ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਫਲਾਨੇ ਵਿਅਕਤੀ ਨੇ ਆਰਥਿਕ ਤੰਗੀ ਦੇ ਚਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਸੇ ਤਰਾਂ ਕਈ ਹੋਰ ਵੀ ਕਾਰਨਾ ਕਰਕੇ ਲੋਕ ਖ਼ੁਦਕੁਸ਼ੀ ਕਰਦੇ ਹਨ। ਹੁਣ ਸਵਾਲ ਇਹ ਹੈ ਕਿ ਖ਼ੁਦਕੁਸ਼ੀ ਕਰਨ ਨਾਲ ਸਾਰੀ ਸਮਸਿਆ ਹਲ ਹੋ ਗਈ। ਨਹੀ, ਸਮਸਿਆ ਤਾਂ ਹੋਰ ਵਧ ਗਈ । ਖ਼ੁਦਕੁਸ਼ੀ ਕਰਨ ਵਾਲਾ ਵਿਅਕਤੀ ਤਾਂ ਆਪਣੀ ਜਿੰਮੇਵਾਰੀਆਂ ਤੋ ਮੂੰਹ ਮੋੜ ਕੇ ਚਲਾ ਗਿਆ ਪਰ ਉਸਦੇ ਪਰਿਵਾਰ ਦਾ ਕੀ ਬਣਿਆ ਉਸਦਾ ਹਾਲ ਤਾਂ ਪਹਿਲਾਂ ਨਾਲੋ ਵੀ ਬਦ ਤੋ ਬਦਤਰ ਹੋ ਗਿਆ ਕਿਉਕਿ ਪਰਿਵਾਰ ਦਾ ਮੁਖੀ ਜੋ ਕਮਾਉਣ ਵਾਲਾ ਸੀ ਉਹ ਤਾਂ ਚਲਾ ਗਿਆ। ਹੁਣ ਇਥੇ ਇਹ ਸੁਆਲ ਪੈਦਾ ਹੁੰਦਾ ਹੈ ਕਿ ਇਸ ਭਿਆਨਕ ਅਪਰਾਧ ਨੂੰ ਠੀਕ ਕਿਵੇ ਕੀਤਾ ਜਾਵੇ। ਖ਼ੁਦਕੁਸ਼ੀ ਕਰਨ ਵਾਲਾ ਵਿਅਕਤੀ ਆਸਤਿਕ ਜਾਂ ਨਾਸਤਿਕ ਕੋਈ ਵੀ ਹੋ ਸਕਦਾ ਹੈ । ਆਪਾਂ ਪਹਿਲਾਂ ਆਸਤਿਕ ਵਿਅਕਤੀ ਨੂੰ ਹੀ ਲੈਦੇ ਹਾਂ ਜਿਸ ਨੂੰ ਪ੍ਰਮਾਤਮਾ ਦੀ ਹੋਂਦ ਅਤੇ ਪੁਨਰ ਜਨਮ ਵਿਚ ਵਿਸ਼ਵਾਸ ਹੈ। ਉਸ ਵਿਅਕਤੀ ਨੂੰ ਖ਼ੁਦਕੁਸ਼ੀ ਕਰਨ ਤੋ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਤੇਰੇ ਸਿਰ ਤੇ ਜਿੰਮੇਵਾਰੀ ਲਾਈ ਹੈ ਚਾਹੇ ਉਹ ਪਰਿਵਾਰ ਦੀ ਹੈ ਜਾਂ ਸਮਾਜ ਦੀ । ਜੇ ਤੂੰ ਅਜ ਇਸ ਜਿੰਮੇਵਰੀ ਤੋ ਭਜ ਕੇ ਇਹ ਕਦਮ ਉਠਾ ਰਿਹਾ ਹੈ ਤਾਂ ਅਗਲੇ ਜਨਮ ਵਿਚ ਇਹ ਜਿੰਮੇਵਰੀਆਂ ਤੇਰਾ ਪਿਛਾ ਨਹੀ ਛਡਣਗੀਆਂ । ਕਿਉਕਿ ਤੂੰ ਆਪਣੇ ਪਰਿਵਾਰ ਨੂੰ ਜਿਸਦੀਆਂ ਜਿੰਮੇਵਾਰੀਆਂ ਤੇਰੇ ਸਿਰ ਤੇ ਸੀ ਉਸਨੂੰ ਵਿਚ ਛਡ ਕੇ ਚਲਾ ਗਿਆ ਹੈ ਅਤੇ ਜਿੰਮੇਵਾਰੀਆਂ ਦਾ ਕਾਲਾ ਸਾਇਆ ਅਗਲੇ ਜਨਮ ਵਿਚ ਫਿਰ ਖੜਾ ਹੈ ਜੇ ਫਿਰ ਇਹੀ ਕੁਝ ਕੀਤਾ ਤਾਂ ਉਸਤੋ ਅਗਲੇ ਜਨਮ ਵਿਚ । ਇਸਦਾ ਨਿਪਟਾਰਾ ਤਾਂ ਕਰਨਾ ਹੀ ਪੈਣਾ ਚਾਹੇ ਹੁਣ ਕਰ ,ਚਾਹੇ ਅਗਲੇ ਜਨਮ ਵਿਚ ਕਰ ।ਇਸੇ ਤਰ੍ਹਾਂ ਮੰਨ ਲਓ ਇਕ ਲੜਕੇ ਜਾਂ ਲੜਕੀ ਦਾ ਪਰਿਵਾਰ ਉਸ ਬਚੇ ਨੂੰ ਪਾਲ ਪੋਸ ਕੇ ਵਧ ਤੋ ਵਧ ਪੜਾਉਦਾ ਲਿਖਾਉਦਾ ਹੈ ਅਤੇ ਪਰਿਵਾਰ ਵਾਲੇ ਆਪਣੀ ਹੈਸੀਅਤ ਤੋ ਵਧ ਕੇ ਉਸ ਤੇ ਖਰਚ ਕਰਦੇ ਹਨ ਅਤੇ ਕਈ ਵਾਰ ਕਰਜਾ ਚੁਕ ਕੇ ਵੀ ਖਰਚ ਕਰਦੇ ਹਨ। ਪਰ ਉਹ ਬਚਾ ਜਵਾਨੀ ਦੇ ਜੋਸ਼ ਵਿਚ ਪਿਆਰ ਦੇ ਚਕਰ ਵਿਚ ਪੈ ਜਾਂਦਾ ਹੈ ਕਈ ਵਾਰ ਉਸਨੂੰ ਪਿਆਰ ਵਿਚ ਧੋਖਾ ਮਿਲਦਾ ਹੈ ਤਾਂ ਉਹ ਆਪਣੇ ਪਰਿਵਾਰ ਬਾਰੇ ਕੁਝ ਨਹੀ ਸੋਚਦਾ ਸਿਰਫ ਉਹ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਬਾਰੇ ਸੋਚ ਕੇ ਕਿ ਉਸਨੇ ਧੋਖਾ ਦਿਤਾ ਹੈ ਤਾਂ ਇਹ ਖ਼ੁਦਕੁਸ਼ੀ ਵਰਗਾ ਭਿਆਨਕ ਅਪਰਾਧ ਕਰ ਬੈਠਦੇ ਹਨ ਪਰ ਉਸ ਪਰਿਵਾਰ ਬਾਰੇ ਕੁਝ ਨਹੀ ਸੋਚਿਆ ਜਿਹਨਾਂ ਨੇ ਆਪਣਾ ਸਭ ਕੁਝ ਲੁਟਾ ਕੇ ਪੜਾਇਆ ਲਿਖਾਇਆ । ਕੀ ਉਹਨਾਂ ਬਚਿਆਂ ਨੂੰ ਆਪਣਾ ਕਰਜਾ ਉਤਾਰਣ ਲਈ ਅਗਲਾ ਜਨਮ ਨਹੀ ਲੈਣਾ ਪਵੇਗਾ । ਇਸੇ ਤਰਾਂ ਕਿਸੇ ਦੇ ਤੰਗ ਕਰਨ ਤੇ ਇਹ ਕਦਮ ਉਠਾਉਣ ਤੋ ਪਹਿਲਾਂ ਇਸ ਦਾ ਵਿਰੋਧ ਜਾਂ ਸੁਲਹ ਸਫਾਈ ਨਹੀ ਕਰਨੀ ਚਾਹੀਦੀ ਜੇ ਵਿਰੋਧ ਜਾਂ ਸੁਲਹ ਸਫਾਈ ਕਰਕੇ ਜਾਂ ਕਨੂੰਨ ਦਾ ਸਹਾਰਾ ਲੈ ਕੇ ਇਸ ਅਪਰਾਧ ਤੋ ਬਚਿਆ ਜਾ ਸਕਦਾ ਹੈ ਤਾਂ ਕਿਉ ਨਾ ਬਚਿਆ ਜਾਵੇ। ਜੇ ਤੁਸੀ ਨਾਸਤਿਕ ਹੋ ਤਾਂ ਉਹਨਾਂ ਵਿਅਕਤੀਆਂ ਲਈ ਸਿਰਫ ਇਹ ਹੀ ਹੈ ਕਿ ਪ੍ਰਮਾਤਮਾ ਦੀ ਹੋਦ ਨੂੰ ਤੁਸੀ ਮੰਨਦੇ ਨਹੀ ਤੇ ਤੁਸੀ ਖ਼ੁਦਕੁਸ਼ੀ ਕਰ ਰਹੇ ਹੋ ਆਪਣੇ ਪਰਿਵਾਰ ਨੂੰ ਕਿਸ ਦੇ ਆਸਰੇ ਛਡ ਕੇ ਇਹ ਕੰਮ ਕਰ ਰਹੇ ਹੋ। ਪਰਿਵਾਰ ਵਿਚ ਕਮਾਉਣ ਵਾਲਾ ਤੂੰ ਹੀ ਵਿਅਕਤੀ ਸੀ ਪ੍ਰਮਾਤਮਾ ਨੂੰ ਤੂੰ ਮੰਨਦਾ ਨਹੀ ਫਿਰ ਕਿਸ ਦੇ ਹਵਾਲੇ ਛਡ ਕੇ ਖ਼ੁਦਕੁਸ਼ੀ ਕਰ ਰਿਹਾ ਹੈ ।
ਇਹ ਲੇਖ ਲਿਖਣ ਦਾ ਮੰਤਵ ਸਿਰਫ ਇੰਨਾ ਹੀ ਹੈ ਕਿ ਖ਼ੁਦਕੁਸ਼ੀ ਕਰਨ ਤੋ ਪਹਿਲਾਂ ਸੋਚੋ ਕਿ ਅਸੀ ਕੀ ਕਰਨ ਜਾ ਰਹੇ ਹਾਂ ਜੇ ਤੁਸੀ ਸਭ ਸੋਚ ਵਿਚਾਰ ਕਰੋਗੇ ਤਾਂ ਮੇਰੇ ਖਿਆਲ ਵਿਚ ਇਹੋ ਜਿਹੇ ਵਿਚਾਰ ਆਉਣਗੇ ਹੀ ਨਹੀ ।

WRITTEN BY