Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਦਾਸ ਨੇ ਕਦੀ ਵੀ ਪੰਥਕ ਏਕਤਾ ’ਚ ਰੁਕਾਵਟ ਨਹੀਂ ਪਾਈ

Share this story

ਫ਼ਤਹਿਗੜ੍ਹ ਸਾਹਿਬ- ਜਦੋਂ ਸਿਖ ਕੌਮ ਨਾਲ ਸੰਬੰਧਤ ਤਿੰਨ ਮੁਖ ਮਕਸਦਾਂ ਨੂੰ ਲੈਕੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਬਰਗਾੜੀ ਵਿਚ 4 ਮਹੀਨਿਆ ਤੋਂ ਪੂਰੀ ਕਾਮਯਾਬੀ ਨਾਲ ਮੋਰਚਾ ਚਲਦਾ ਆ ਰਿਹਾ ਹੈ ਅਤੇ ਇਹ ਕੌਮੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਤੇ ਸਿਖ ਨੌਜ਼ਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਉਣਾ, ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁਕੇ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ ਤਾਂ ਬਹੁਤ ਸਾਰੇ ਸਿਆਸਤਦਾਨ ਇਸ ਬਰਗਾੜੀ ਮੋਰਚੇ ਦੀ ਕਾਮਯਾਬੀ ਨੂੰ ਨਾ ਸਹਾਰਦੇ ਹੋਏ ਇਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮੀ ਪੰਥਕ ਏਕਤਾ ਵਿਚ ਰੁਕਾਵਟ ਬਣ ਰਹੇ ਹਨ। ਜਦੋਂਕਿ ਇਸ ਵਿਚ ਕੋਈ ਰਤੀਭਰ ਵੀ ਸਚਾਈ ਨਹੀਂ ਹੈ । 1950 ਜਦੋਂ ਤੋਂ ਇੰਡੀਆਂ ਵਿਚ ਵਿਧਾਨ ਲਾਗੂ ਹੋਇਆ ਹੈ, ਉਸ ਸਮੇ ਹੀ ਸਾਡੇ ਸਿਖ ਆਗੂਆਂ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਸਿਖ ਵਿਰੋਧੀ ਵਿਧਾਨ ਤੇ ਦਸਤਖ਼ਤ ਨਾ ਕਰਕੇ ਇਹ ਪ੍ਰਤਖ ਕਰ ਦਿਤਾ ਸੀ ਕਿ ਅਸੀਂ ਇਸ ਵਿਧਾਨ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ । ਇਸੇ ਵਿਧਾਨ ਦੀ ਧਾਰਾ 25 ਸਿਖ ਕੌਮ ਨੂੰ ਹਿੰਦੂ ਗਰਦਾਨਦੀ ਹੈ । 1909 ਵਿਚ ਪਾਸ ਹੋਏ ਆਨੰਦ ਮੈਰਿਜ਼ ਐਕਟ ਨੂੰ 1947 ਤੋਂ ਬਾਅਦ ਕਾਨੂੰਨ ਹੀ ਨਹੀਂ ਬਣਾਇਆ । ਜਦੋਂਕਿ ਆਈ.ਪੀ.ਸੀ, ਸੀ.ਆਰ.ਪੀ, ਐਵੀਡੈਸ ਐਕਟ, ਫੋਰਨ ਐਕਟ, ਪੋਸਟਲ ਐਕਟ ਆਦਿ ਬਣਾਏ ਗਏ ਅਤੇ ਲਾਗੂ ਕੀਤੇ ਗਏ । ਸਿਖ ਕੌਮ ਉਸੇ ਸਮੇਂ ਤੋਂ ਹੋਏ ਫੈਸਲੇ ਅਨੁਸਾਰ ਆਪਣਾ ਆਜ਼ਾਦ ਖਿਤਾ ਮੰਗਦੀ ਰਹੀ ਤਾਂ ਕਿ ਸਿਖ ਕੌਮ ਆਪਣੀ ਆਜ਼ਾਦੀ ਦਾ ਅਮਲੀ ਰੂਪ ਵਿਚ ਨਿਘ ਮਾਣ ਸਕੇ । ਪਰ ਹੁਕਮਰਾਨਾਂ ਨੇ ਸਿਖ ਕੌਮ ਦੀਆਂ ਵਿਧਾਨਿਕ ਜ਼ਾਇਜ ਮੰਗਾਂ ਨੂੰ ਅਜ 71 ਸਾਲ ਬੀਤ ਜਾਣ ਤੇ ਵੀ ਕਿਸੇ ਇਕ ਵੀ ਮੰਗ ਅਤੇ ਬਚਨ ਦੀ ਪੂਰਤੀ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਇਨ੍ਹਾਂ ਉਪਰੋਕਤ ਕੌਮੀ ਮੰਗਾਂ ਦੀ ਪੂਰਤੀ ਲਈ ਹੀ ਅਮਨਮਈ ਤੇ ਜਮਹੂਰੀਅਤ ਤਰੀਕੇ ਸੰਘਰਸ਼ ਕਰ ਰਿਹਾ ਹੈ। ਜੇਕਰ ਕੋਈ ਸਿਆਸਤਦਾਨ ਜਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਰੋਧੀ ਆਗੂ ਇਨ੍ਹਾਂ ਉਪਰੋਕਤ ਗਲਾਂ ਨੂੰ ਨਜ਼ਰ ਅੰਦਾਜ ਕਰਕੇ ਇਹ ਕਹੇ ਕਿ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਥਕ ਏਕਤਾ ਵਿਚ ਰੁਕਾਵਟ ਪਾ ਰਿਹਾ ਹੈ ਤਾਂ ਇਸ ਨੂੰ ਕੋਈ ਵੀ ਸੂਝਵਾਨ ਦਲੀਲ ਵਾਲਾ ਇਨਸਾਨ ਪ੍ਰਵਾਨ ਕਰਨ ਲਈ ਬਿਲਕੁਲ ਤਿਆਰ ਨਹੀਂ ਹੋਵੇਗਾ।ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਪੰਥ ਵਿਰੋਧੀ ਸ਼ਕਤੀਆਂ ਅਤੇ ਪੰਥ ਵਿਚ ਬੈਠੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਸਾਡੇ ਉਤੇ ਨਿਰਆਧਾਰ ਦੋਸ਼ ਲਗਾਏ ਜਾਣ ਨੂੰ ਸਪਸਟ ਕਰਦੇ ਹੋਏ ਅਤੇ ਆਪਣੀ ਕੌਮੀ ਮੰਜ਼ਿਲ ਦੇ ਸੰਘਰਸ਼ ਨੂੰ ਬਿਨ੍ਹਾਂ ਕਿਸੇ ਰੋਕ-ਟੋਕ ਦੇ ਅਗੇ ਵਧਾਉਣ ਦੀ ਗਲ ਕਰਦੇ ਹੋਏ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਜਦੋਂ ਇਹ ਕੌਮੀ ਸੰਘਰਸ਼ ਸੁਰੂ ਹੋਇਆ ਤਾਂ ਸੰਤ ਭਿੰਡਰਾਂਵਾਲਿਆ ਨਾਲ ਇਸ ਕੌਮੀ ਵਿਸ਼ੇ ਤੇ ਟੇਬਲਟਾਕ ਹੋਣੀ ਬਣਦੀ ਸੀ । ਜੋ ਕਿ ਇਨ੍ਹਾਂ ਪੰਥਕ ਕਹਾਉਣ ਵਾਲੇ ਆਗੂਆ ਅਤੇ ਹਕੂਮਤਾਂ ਨੇ ਮੰਦਭਾਵਨਾ ਅਧੀਨ ਨਹੀਂ ਕੀਤੀ । ਦਰਬਾਰ ਸਾਹਿਬ ਤੇ ਹਮਲੇ ਸਮੇਂ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨੇ ਸਾਂਝੇ ਤੌਰ ਤੇ ਕਾਰਵਾਈ ਕੀਤੀ । ਜੋ ਕਿ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ । ਐਸ.ਜੀ.ਪੀ.ਸੀ. ਦੀ ਮਿਆਦ ਪੰਜ ਸਾਲ ਹੁੰਦੀ ਹੈ, ਜਿਸ ਨੂੰ ਪੂਰੇ ਹੋਇਆ ਦੋ ਸਾਲ ਹੋ ਗਏ ਹਨ, ਇਹ ਚੋਣਾਂ ਕਿਉਂ ਨਹੀਂ ਕਰਵਾਈਆ ਜਾਂਦੀਆ ? ਅਸੀਂ ਇਨ੍ਹਾਂ ਪੰਜਾਬ ਸੂਬੇ ਅਤੇ ਸਿਖ ਕੌਮ ਪ੍ਰਤੀ ਹੋਈਆ ਬੇਇਨਸਾਫ਼ੀਆਂ ਵਿਰੁਧ ਹੀ ਸੰਘਰਸ਼ ਕਰ ਰਹੇ ਹਾਂ । ਇਸ ਵਿਚ ਪੰਥਕ ਏਕਤਾ ਦੇ ਰਾਹ ਵਿਚ ਰੁਕਾਵਟ ਬਣਨ ਦੀ ਕਿਹੜੀ ਗਲ ਹੈ? ਸਾਨੂੰ ਸਮਝਾਈ ਜਾਵੇ ।
– ਪੰਜਾਬ ਟਾਇਮਜ਼ ਬਿਊਰੋ

WRITTEN BY