Skip to content
Independent perspectives. Global stories.
BREAKING

ਵੋਟਰ ਦੀ ਮਾਨਸਿਕ ਪੀੜਾ

Share this story

ਵੋਟਾਂ ਵਿਚ ਗੰਦੀ ਚੀਜ਼ ਜੋ ਨੋਟ ਕਰਨ ਵਾਲੀ ਹੁੰਦੀ ਉਹ ਹੈ ਵਖ ਵਖ ਪਾਰਟੀਆਂ ਵਲੋਂ ਲਗਾਏ ਪੋਲਿੰਗ ਬੂਥ ।ਸਰਕਾਰ ਦੁਆਰਾ ਨਿਯੁਕਤ ਕੀਤੇ ਬੀਐਲ? ਜਿਹੜੇ ਕਿ ਵੋਟਾਂ ਬਣਾਉਣ ਕਟਣ ਤੇ ਸੋਧਣ ਦਾ ਕੰਮ ਕਰਦੇ ਹਨ ਪਿਛਲੇ ਇਲੈਕਸ਼ਨਾਂ ਦੌਰਾਨ ਇਕ ਵਧੀਆ ਕੰਮ ਕੀਤਾ ਗਿਆ ਸੀ ਕਿ ਜੋ ਵੋਟ ਪਰਚੀ ਹੈ ਉਹ ਘਰ ਘਰ ਜਾ ਕੇ ਉਸਨੂੰ ਦੇ ਦਿਤੀ ਜਾਵੇ ਤਾਂਜੋ ਵੋਟਾਂ ਵਾਲੇ ਦਿਨ ਵੋਟਰ ਨੂੰ ਜੋ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਉਸ ਨੂੰ ਬਚਾਇਆ ਜਾ ਸਕੇ ।ਪਰ ਪਿਛਲੇ ਦਿਨੀਂ ਹੋਏ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੇ ਇਲੈਕਸ਼ਨ ਇਹ ਚੀਜ਼ ਗਾਇਬ ਸੀ। ਪੋਲਿੰਗ ਬੂਥਾਂ ਦੇ ਨੇੜੇ ਵਖ ਵਖ ਪਾਰਟੀਆਂ ਦੇ ਨੁਮਾਇੰਦੇ ਆਪਣੇ ਬੂਥ ਲਾ ਕੇ ਬੈਠੇ ਹੋਏ ਸਨ ਜਿਸ ਦੇ ਚਲਦਿਆਂ ਵੋਟਰ ਫਸ ਜਾਂਦਾ ਹੈ ।ਵੋਟ ਪਰਚੀ ਲੈਣਾ ਉਸ ਲਈ ਜਿਵੇਂ ਗੁਨਾਹ ਹੋ ਜਾਂਦਾ ਹੈ ਜੇਕਰ ਕਿਸੇ ਇਕ ਪਾਰਟੀ ਦੇ ਵਰਕਰਾਂ ਤੋਂ ਉਹ ਪਰਚੀ ਲੈ ਲੈਂਦਾ ਹੈ ਤਾਂਉਸ ਤੋਂ ਦੂਜੇ ਨਾਰਾਜ਼ ਹੋ ਜਾਂਦੇ ਹਨ ,ਇਸ ਦੇ ਉਲਟ ਜੇਕਰ ਉਹ ਦੂਜੇ ਪਾਰਟੀ ਵਰਕਰਾਂ ਤੋਂ ਪਰਚੀ ਲੈਂਦਾ ਹੈ ਤਾਂ ਪਹਿਲਾਂ ਵਾਲੇ ਨਾਰਾਜ਼ ਹੋ ਜਾਂਦੇ ਹਨ ਸੋ ਉਸਨੂੰ ਦੁਵਿਧਾ ਦਾ ਸਾਹਮਣਾ ਉਸ ਨੂੰ ਕਰਨਾ ਪੈਂਦਾ ਹੈ ਜੋ ਕਿ ਬਹੁਤ ਮਾੜੀ ਗਲ ਹੈ ।ਵੋਟਾਂਦੇ ਦੌਰਾਨ ਹਰ ਵਾਰ ਪੰਜਾਬ ਵਿਚ ਬਹੁਤ ਥਾਵਾਂ ’ਤੇ ਲੜਾਈ ਝਗੜੇ ਮਾਰ ਕੁਟਾਈ ਦੀਆਂ ਖ਼ਬਰਾਂ ਆਉਂਦੀਆਂ ਹਨ ਜੋ ਕਿ ਇਕ ਬਹੁਤ ਮੰਦਭਾਗੀ ਗਲ ਹੈ ।ਪਿਛਲੇ ਦਿਨੀ ਹੋਏ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਵਿਚ ਖੜ੍ਹੇ ਅਸੀ ਤੋਂ ਨਬੇ ਫੀਸਦੀ ਉਮੀਦਵਾਰ ਅਤੇ ਲੋਕ ਇਹ ਜਾਣਦੇ ਹੀ ਨਹੀਂ ਕਿ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂਦਾ ਅਧਿਕਾਰ ਖੇਤਰ ਕੀ ਹੈ? ਉਹ ਕਿਸ ਲਈ ਨਿਯੁਕਤ ਕੀਤੇ ਜਾਂਦੇ ਹਨ? ਉਹ ਕੀ ਕਰ ਸਕਦੇ ਹਨ? ਹੁਣ ਦੇਖੋ ਜਦੋਂ ਇਕ ਉਮੀਦਵਾਰ ਨੂੰ ਉਸ ਦਾ ਅਧਿਕਾਰ ਖੇਤਰ ਹੀ ਨਹੀਂ ਪਤਾ ਫਿਰ ਉਹ ਕਿਸ ਆਧਾਰ ਤੇ ਵੋਟਾਂ ਮੰਗ ਰਿਹਾ ਹੈ ਇਹ ਸਮਝ ਤੋਂ ਬਾਹਰ ਹੈ ।ਬਾਕੀ ਇਲੈਕਸ਼ਨਾਂ ਨੂੰ ਇਹਨਾਂ ਨਿਜੀ ਲੈ ਕੇ ਜਾਣਾ ਲੋਕਾਂ ਨਾਲ ਵੈਰ ਵਿਰੋਧ ਪਾਲਨੇ ਇਹ ਮੂਰਖਤਾ ਹੈ।ਕਲ ਕੁਝ ਖਬਰਾਂਆ ਰਹੀਆਂ ਸਨ ਪੰਜਾਬ ਦੇ ਕਈ ਪਿੰਡਾਂ ਵਿਚ ਇਲੈਕਸ਼ਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਿਤਾ ਗਿਆ ਬੜੀ ਖੁਸ਼ੀ ਹੋਈ। ਆਉਣ ਵਾਲੇ ਸਮੇਂ ਵਿਚ ਇਨ੍ਹਾਂਪਿੰਡਾਂਦੀ ਗਿਣਤੀ ਵਧੇਗੀ ਹੀ ।ਵਡੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਸੰਨ੍ਹ ਲਾਉਣ ਵਾਸਤੇ ਇਸ ਦੇ ਪਧਰ ਦੀਆਂ ਨਿਯੁਕਤੀਆਂ ਕਰਦੀਆਂ ਹਨ ਜਿਨ੍ਹਾਂ ਕੋਲ ਕਢਣ ਪਾਉਣ ਲਈ ਕੁਝ ਨਹੀਂ ਹੁੰਦਾ ਸਿਰਫ਼ ਇਕ ਨਾਂ ਦੀ ਅਹੁਦੇਦਾਰੀ ਹੁੰਦੀ ਹੈ ਜਿਸ ਦੇ ਚਲਦਿਆਂ ਬਹੁਤ ਸਾਰੇ ਪਿੰਡਾਂਦਾ ਮਾਹੌਲ ਗੰਧਲਾ ਹੋਇਆ ਰਹਿੰਦਾ ਹੈ ।ਜਿਹਦਾ ਮੁਨਾਫ਼ਾ ਵਡੀਆਂ ਰਾਜਨੀਤਕ ਪਾਰਟੀਆਂ ਲੈਂਦੀਆਂ ਹਨ ਇਸ ਤਥਾਂਤੋਂ ਬਾਹਰ ਆ ਕੇ ਲੰਬੀ ਸੋਚ ਸੋਚੋ।ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਦੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਇਹ ਜੋ ਵਖ ਵਖ ਪਾਰਟੀਆਂਦੇ ਵਰਕਰ ਨੁਮਾਇੰਦੇ ਪਰਚੀ ਵਾਲੇ ਬੂਥ ਲਗਾ ਕੇ ਬੈਠਦੇ ਹਨ ਇਹ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ।ਵੋਟਰ ਦੀ ਪਰਚੀ ਨੂੰ ਇਲੈਕਸ਼ਨ ਤੋਂ ਪਹਿਲਾਂਵੋਟਰ ਦੇ ਘਰ ਪਹੁੰਚਾ ਦਿਤਾ ਜਾਵੇ ਜੇ ਕੋਈ ਰਹਿ ਜਾਂਦਾ ਹੈ ਤਾਂ ਬੀਐਲਓ ਇਲੈਕਸ਼ਨ ਵਾਲੇ ਦਿਨ ਬੂਥ ਤੇ ਬੈਠੇ ਤੇ ਪਰਚੀ ਉਸ ਤੋਂ ਪ੍ਰਾਪਤ ਕਰ ਸਕਦੇ ਹਨ।ਆਓ ਸਮਝਦਾਰ ਬਣੀਏ ਤੇ ਇਲੈਕਸ਼ਨਾਂ ਨੂੰ ਸਿਰਫ ਇਲੈਕਸ਼ਨ ਹੀ ਰਹਿਣ ਦੇਈਏ ਤੇ ਨਿਜਤਾ ਅਤੇ ਨਿਜੀ ਰਿਸ਼ਤਿਆਂ ਤੇ ਇਸ ਨੂੰ ਹਾਵੀ ਨਾ ਹੋਣ ਦੇਈਏ ।

WRITTEN BY