June 21, 2026 3:28 pm

ਸਮਾਜ ਸੇਵਾ ਨੂੰ ਸਮਰਪਿਤ ਇਲਾਕੇ ਦੀ ਉਘੀ ਸ਼ਖਸੀਅਤ : ਆੜਤੀ ਸ . ਹਰਜਿੰਦਰ ਸਿੰਘ ਖੇੜਾ

ਅਜ ਦੇ ਦੌੜ ਭਜ ਦੇ ਜਮਾਨੇ ਵਿਚ ਹਰ ਇਨਸਾਨ ਵਿਚ ਇਕ ਦੂਜੇ ਤੋਂ ਅਗੇ ਨਿਕਲਣ ਦੀ ਇਕ ਦੌੜ ਲਗੀ ਹੋਈ ਹੈ ,ਮੰਜਲ ਭਾਂਵੇ ਕਿਸੇ ਨੂੰ ਨਹੀਂ ਪਤਾ ਕਿ ਪਹੁੰਚਣਾ ਕਿਥੇ ਹੈ ਕਿਉਂਕਿ ਅਜ ਦਾ ਸਮਾਜਿਕ ਵਰਤਾਰੇ ਨੇ ਇਨਸਾਨ ਨੂੰ ਏਨਾ ਮਤਲਬੀ ਬਣਾ ਦਿਤਾ ਕਿ ਉਹ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਵੀ ਆਪਣੇ ਮਤਲਬ ਲਈ ਬਲੀ ਚਾੜ ਦਿੰਦਾ ,ਜਿਹੜਾ ਇਨਸਾਨ ਆਪਣੇ ਖੂਨ ਦਾ ਨਹੀਂ ਬਣ ਸਕਦਾ ਤਾਂ ਸਮਾਜ ਉਸ ਤੋਂ ਕੀ ਆਸ ਰਖ ਸਕਦਾ !ਪਰ ਅਜ ਵੀ ਹਨ ਸਾਡੇ ਸਮਾਜ ਵਿਚ ਉਹ ਸ਼ਖਸੀਅਤਾਂ ਜਿਹੜੀਆਂ ਦੂਜੇ ਦੇ ਦੁਖ ਦਰਦ ਨੂੰ ਸਮਝਣ ਦੀ ਵੇਦਨਾ ਰਖਦੀਆਂ ਹਨ ,ਉਹਨਾਂ ਅੰਦਰ ਸਮਝ ਹੈ ਇਨਸਾਨੀਅਤ ਦੀ ,ਅਜਿਹੀ ਹੀ ਇਕ ਸ਼ਖਸੀਅਤ ਹਨ ਸ੍ਰੀ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਦੀਠ ਸਚਾ ਸੌਦਾ ਆੜਤੀ ਐਸ਼ੋਸ਼ੀਏਸਨਠ ਦੇ ਸਿਰਫ 38 ਸਾਲ ਦੀ ਉਮਰ ਵਿਚ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਨੌਜਵਾਨ ਸ: ਹਰਜਿੰਦਰ ਸਿੰਘ ਖੇੜਾ । ਸ: ਹਰਜਿੰਦਰ ਸਿੰਘ ਖੇੜਾ ਦੀ ਸਰਬਪਰਵਾਨਿਤ ਸ਼ਖਸੀਅਤ ਦਾ ਇਕ ਪਖ ਇਹ ਵੀ ਹੈ ਕਿ ਉਹ ਹੋਸ਼ੀ, ਲਿਫਾਫੇਬਾਜ ਤੇ ਲਾਰੇਬਾਜ ਬਿਆਨਬਾਜੀ ਤੋਂ ਕੋਹਾਂ ਦੂਰ ਹਨ ਉਹਨਾਂ ਦੀ ਕਹੀ ਗਲ ਪਥਰ ਤੇ ਲਕੀਰ ਹੈ ।ਪਹਿਲਾਂ ਤਾਂ ਬੜੀ ਮਾਣ ਵਾਲੀ ਗਲ ਹੈ ਕਿ ਸ: ਖੇੜਾ ਦਾ ਪਰਿਵਾਰ ਅਜ ਵੀ ਸਾਂਝੇ ਪਰਿਵਾਰ ਦੇ ਰੂਪ ਵਿਚ ਕਾਮਯਾਬੀ ਨਾਲ ਰਹਿੰਦਾ ਹੈ । ਸ: ਖੇੜਾ ਦੇ ਬਾਪੂ ਜੀ ਸਵਰਗੀ ਸ :ਜਗਪਾਲ ਖੇੜਾ ਹੋਰਾਂ ਦਾ ਚਾਰ ਭਰਾਵਾਂ ਦਾ ਸਾਂਝਾ ਪਰਿਵਾਰ ਵਡੇ ਭਰਾ ਰਿਟਾਇਰਡ ਹੈਡਮਾਸਟਰ ਸ: ਕੇਸਰ ਸਿੰਘ ਖੇੜਾ ਆੜਤੀ ਦੀ ਅਗਵਾਈ ਵਿਚ ਅਜ ਵੀ ਸਾਂਝੇ ਪਰਿਵਾਰ ਦੇ ਰੂਪ ਵਿਚ ਰਹਿ ਰਿਹਾ । ਸਾਰੇ ਭੈਣਾਂ ਭਰਾਵਾਂ ਲਈਠ ਵਡੇ ਡੈਡੀ ਜੀ ਠਸ: ਕੇਸਰ ਸਿੰਘ ਖੇੜਾ ਦੀ ਰਹਿਨੁਮਾਈ ਹੇਠ ਸ;ਹਰਜਿੰਦਰ ਸਿੰਘ ਖੇੜਾ ਨੇ ਸਮਾਜ ਸੇਵਾ ਤੇ ਆੜਤ ਦੇ ਖੇਤਰ ਵਿਚ ਇਮਾਨਦਾਰੀ ਨਾਲ ਨਾਮਣਾ ਖਟਿਆ ਹੈ ।ਆੜਤੀ ਭਾਈਚਾਰੇ ਨੇ ਸ: ਹਰਜਿੰਦਰ ਸਿੰਘ ਖੇੜਾ ਦੀਆਂ 15 ਸਾਲਾ ਮੰਡੀ ਪ?ਤੀ ਦਿਤੀਆਂ ਸੇਵਾਵਾਂ ਨੂੰ ਧਿਆਨ ਵਿਚ ਰਖਦਿਆਂ ਸਰਬਸੰਮਤੀ ਨਾਲ ਪ੍ਰਧਾਨਗੀ ਦਾ ਮਾਣ ਬਖਸ਼ਿਆ ਤੇ ਸ: ਹਰਜਿੰਦਰ ਸਿੰਘ ਖੇੜਾ ਇਸ ਵਡੇ ਤੇ ਵਕਾਰੀ ਆਹੁਦੇ ਨੂੰ ਇਕ ਚੈਲਿੰਜ ਵਲੋਂ ਲੈਂਦੇ ਆਖਦੇ ਹਨ ਕਿ ਆੜਤੀ ਭਾਈਚਾਰੇ ਤੇ ਇਸ ਮਾਣ ਦਾ ਮਾਣ ਰਖਣ ਲਈ ਮੈ ਹਰ ਸੰਭਵ ਕੋਸ਼ਿਸ਼ ਕਰਾਂਗਾ ਤਾਂ ਕਿ ਮੈ ਇਸ ਪ੍ਰਧਾਨਗੀ ਦੇ ਅਹੁਦੇ ਦਾ ਕਦ ਹੋਰ ਉਚਾ ਕਰ ਸਕਾਂ ।ਜ਼ਿਕਰਯੋਗ ਹੈ ਕਿ ਸ: ਹਰਜਿੰਦਰ ਸਿੰਘ ਖੇੜਾ ਇਲਾਕੇ ਵਿਚ ਹਰ ਲੋੜਵੰਦ ਤੇ ਸਾਂਝੇ ਕੰਮਾਂ ਲਈੰ ਹਮੇਸ਼ਾ ਮੋਹਰੀ ਭੂਮਿਕਾ ਅਦਾ ਕਰ ਕੇ ਆਪਣੇ ਮਨ ਦੀ ਸੰਤੁਸ਼ਟੀ ਪ?ਪਤ ਕਰਦਿਆਂ ਹਰ ਦੂਜੇ ਦੇਂ ਦੁਖ ਦਰਦ ਨੂੰ ਆਪਣਾ ਸਮਝਦੇੰ ਹਨ । ਸ : ਖੇੜਾ ਆੜਤੀ ਵਜੋਂ ਵਿਚਰਦੇ ਹੋਏ ਕਿਸਾਨਾਂ ਦੀਆਂ ਸਮਸਿਆਵਾਂ ਤੋਂ ਭਲੀਭਾਂਤ ਜਾਣੂ ਹਨ ਤੇ ਉਹਨਾਂ ਦੀਆਂ ਸਮਸਿਆਵਾਂ ਦੇ ਹਲ ਲਈ ਚੌਵੀ ਘੰਟੇ ਰੁਝੇ ਰਹਿੰਦੇ ਹਨ। ਸ਼ਾਇਦ ਏਸੇ ਕਰਕੇ ਇਲਾਕੇ ਦੇ ਕਿਸਾਨ ਸ: ਹਰਜਿੰਦਰ ਸਿੰਘ ਖੇੜਾ ਨੂੰ ਮਣਾਂ ਮੂੰਹੀਂ ਪਿਆਰ ਤੇ ਸਤਿਕਾਰ ਦਿੰਦੇੰ ਹਨ ।ਜਿਥੇ ਉਹ ਸਵਾਮੀਨਾਥਨ ਰਿਪੋਰਟ ਹੁਬਹੂ ਲਾਗੂ ਕਰਨ ਦੀ ਮੰਗ ਕਰਦੇੰ ਹਨ ਉਥੇ ਕਿਸਾਨ ਭਾਈਚਾਰੇ ਨੂੰ ਵੀ ਨਜਾਇਜ਼ ਖਰਚਿਆਂ ਨੂੰ ਕੰਟਰੋਲ ਕਰਨ ਲਈ ਬੇਨਤੀ ਕਰਦੇ ਹਨ ਕਿ ਠਖੁਦਕੁਸ਼ੀਆਂ ਨਹੀ ਜਿੰਦਗੀ ਠ ਆਉ ਆਪਾਂ ਜਿੰਦਗੀ ਨਾਲ ਵਧੀਆ ਜਿੰਦਗੀ ਲਈ ਲੜੀਏ ,ਉਹਨਾਂ ਦਾ ਮੰਨਣਾ ਬਿਨਾਂ ਸੰਘਰਸ਼ ,ਮਿਹਨਤ , ਸਿਰੜ ਦੇ ਇਮਾਨਦਾਰੀ ਦੇ ਕਾਮਯਾਬੀ ਲੰਮੇੰ ਸਮੇਂ ਲਈ ਨਹੀਂ ਮਿਲ ਸਕਦੀ । ਬੇਟੀ ਸਹਿਜਦੀਪ ਕੌਰ ਘੁਮਾਣ ਤੇ ਬੇਟੇ ਅਕਾਸ਼ਜੋਤ ਸਿੰਘ ਘੁਮਾਣ ਖੇੜਾ ਦੇ ਪਾਪਾ ਸ: ਹਰਜਿੰਦਰ ਸਿੰਘ ਖੇੜਾ ਬੇਸ਼ਕ ਕਿਸੇ ਰਾਜਨੀਤਿਕ ਪਾਰਟੀ ਦਾ ਟੈਗ ਲਗਾ ਕੇ ਨਹੀ ਚਲ ਰਹੇ ਫਿਰ ਵੀ ਸਾਰੀਆਂ ਸਿਆਸੀ ਪਾਰਟੀਆਂ ਚ ਉਹਨਾਂ ਦਾ ਇਕ ਵਿਸ਼ੇਸ਼ ਜਿਕਰ ਹੈ ।ਆਪਣੀ ਕਾਮਯਾਬੀ ਪਿਛੇ ਸ: ਹਰਜਿੰਦਰ ਸਿੰਘ ਖੇੜਾ ਆਪਣੇ ਸਮੂਹ ਪਰਿਵਾਰ ਤੇ ਵਿਸ਼ੇਸ਼ ਤੌਰ ਤੇ ਪਤਨੀ ਸ੍ਰੀਮਤੀ ਗੁਰਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਮੰਨਦੇ ਹਨ ।
ਸਚਮੁਚ ਸ:ਹਰਜਿੰਦਰ ਸਿੰਘ ਖੇੜਾ ਇਲਾਕਾ ਸ੍ਰੀ ਮਾਛੀਵਾੜਾ ਸਾਹਿਬ ਦੀ ਪਵਿਤਰ ਧਰਤੀ ਤੇੰ ਪਵਿਤਰ ਰੂਹ ਵਜੋਂ ਵਿਚਰ ਕੇ ਕਿਸਾਨੀ ਭਾਈਚਾਰੇ ਤੇ ਹੋਰ ਸੰਗੀਆਂ ਸਾਥੀਆਂ ਲਈ ਬੇਹਦ ਸਹਿਯੋਗੀ ਸ਼ਖਸੀਅਤ ਹਨ । ਪਰਮਾਤਮਾ ਅਜਿਹੀਆਂ ਸ਼ਖਸੀਅਤਾਂ ਨੂੰ ਤੰਦਰੁਸਤੀਆਂ ਦਿੰਦਿਆਂ ਲੰਮੀਆਂ ਉਮਰਾਂ ਬਖਸ਼ੇ ।
– ਜਗਰੂਪ ਸਿੰਘ ਮਾਨ
ਪੱਤਰਕਾਰ ‘ਪੰਜਾਬ ਟਾਇਮਜ਼’
ਸੰਪਰਕ : 98550-55355

Send this to a friend