June 17, 2026 8:45 am

ਪਸ਼ੂ ਪਾਲਕਾਂ ਦੇ ਸਿਰ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਪਾਇਆ ਕਰੋੜਾਂ ਰੁਪੈ ਦਾ ਬੋਝ

ਮਾਨਸਾ ਜ਼ਿਲ੍ਹੇ ਵਿੱਚ 3 ਲੱਖ 33 ਹਜ਼ਾਰ 676 ਮੱਝਾਂ ਅਤੇ ਗਾਵਾਂ ਹਨ ਜਿੰਨਾਂ ਦਾ ਇਲਾਜ ਹੋਇਆ ਮਹਿੰਗਾ

21 ਅਗਸਤ 2018 ਨੂੰ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਸਰਕਾਰੀ ਹਸਪਤਾਲ ਅਤੇ ਪਸ਼ੂ ਡਿਸਪੈਂਸਰੀਆਂ ਵਿੱਚੋਂ ਪੰਜਾਬ ਦੇ ਪਸ਼ੂ ਮਾਲਕਾਂ ਮਜ਼ਦੂਰ ਕਿਸਾਨਾਂ ਨੂੰ ਮਿਲ ਰਹੀਆਂ ਡਾਕਟਰੀ ਸਹੂਲਤਾਂ ਦੇ ਰੇਟ ਦੁਗਣੇ ਤਿੱਗਣੇ ਕਰਕੇ ਉਹਨਾਂ ਦੀਆਂ ਖਾਲੀ ਜੇਬਾਂ ਤੇ ਹੋਰ ਭਾਰ ਪਾ ਦਿੱਤਾ।ਪੰਜਾਬ ਸਰਕਾਰ ਨੇ ਵੈਟਨਰੀ ਹਸਪਤਲਾਂ ਦੀ ਫੀਸ ਅਚਾਨਕ ਪੰਜ ਗੁਣਾ ਵਧਾ ਦਿੱਤੀ।ਇਸਦੇ ਨਾਲ ਹੀ ਹੁਣ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਅਪਣੇ ਪਾਲਤੂ ਜਾਨਵਰ ਅਤੇ ਸੱਜਰ ਲਵੇਰਿਆਂ ਦੇ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਇਲਾਜ ਤੋਂ ਲੈਕੇ ਗਰਭਧਾਰਨ ਦਾ ਬਨਾਉਟੀ ਟੀਕਾ ਭਰਾਉਣ ਦੇ ਲਈ ਦੁੱਗਣੀਆਂ ਤੋਂ ਵੱਧ ਫੀਸਾਂ ਭਰਨੀਆਂ ਪੈਣਗੀਆਂ।ਦਿਨੋਂ ਦਿਨ ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਘਟਣ ਨਾਲ ਵੀ ਪੰਜਾਬ ਦੇ ਕਿਸਾਨਾਂ ਸਿਰ ਵੱਡੇ ਸੰਕਟ ਮੰਡਰਾਉਣ ਦੇ ਸੰਕੇਤ ਪੈਦਾ ਹੋ ਰਹੇ ਹਨ।ਮੱਧ ਵਰਗੀ ਪਰਿਵਾਰ ਅਤੇ ਗਰੀਬ ਪਰਿਵਾਰ ਬਹੁਤ ਘੱਟ ਪਸ਼ੂ ਰੱਖ ਰਹੇ ਹਨ।ਪੰਜਾਬ ਦੇ ਕਿਸਾਨਾਂ ਦੇ ਪਸ਼ੂਆਂ ਵੱਲ ਬਿਲਕੁਲ ਵੀ ਧਿਆਨ ਨਹੀ ਦੇ ਰਹੀ ਕਿਉਂਕਿ ਸਰਕਾਰ ਦੁਆਰਾ ਖੋਲੇ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਲੱਗਭੱਗ 8 ਸਾਲਾਂ ਤੋਂ ਪਸ਼ੂਆਂ ਨੂੰ ਲੱਗੀ ਸੱਟ ਲੱਗਣ ਤੇ ਕੀੜੇ ਪੈਣ ਤੇ ਵਰਤੀ ਜਾਣ ਵਾਲੀ ਜਾਣ ਵਾਲੀ ਕੀੜੇ ਮਾਰ ਦਵਾਈ ਕਿਸਾਨਾਂ ਦੇ ਪਸ਼ੂਆਂ ਨੂੰ ਨਸੀਬ ਨਹੀ ਹੋਈ।ਪਸ਼ੂ ਪਾਲਣ ਵਿਭਾਗ ਅਨੁਸਾਰ ਮਾਨਸਾ ਜਿਲੇ ਵਿੱਚ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਨੂੰ ਛੱਡਕੇ ਜਿਲੇ ਵਿੱਚ 3 ਲੱਖ 33 ਹਜਾਰ 6 ਸੌ 76 ਮੱਝਾਂ ਅਤੇ ਗਾਵਾਂ ਨੂੰ ਅਪਣਾ ਇਲਾਜ ਕਰਵਾਉਣਾ ਹੁਣ ਪਵੇਗਾ ਦੁਗਣੇ ਤੋਂ ਵੀ ਮਹਿੰਗਾ।
ਗੁਆਂਡੀ ਰਾਜ ਹਰਿਆਣਾ ਵਿੱਚ ਸਰਕਾਰੀ ਪਸ਼ੂ ਡਾਕਟਰੀ ਸਹੂਲਤਾਂ ਕਿਉਂ ਸਸਤੀਆਂ ਹਨ-?
ਇਹ ਗੱਲ ਸੋਚਣ ਵਾਲੀ ਹੈ ਕਿ ਪੰਜਾਬ ਦੇ ਗੁਆਂਡੀ ਰਾਜ ਹਰਿਆਣਾ ਵਿੱਚ ਸਰਕਾਰੀ ਪਸ਼ੂ ਡਾ. ਸਹੁਲਤਾਂ ਵਿੱਚ ਕੋਈ ਵੀ ਪਸ਼ੂ ਪਰਚੀ ਫੀਸ ਨਹੀ ਲਈ ਜਾਂਦੀ ਅਤੇ ਨਾਂ ਹੀ ਕੋਈ ਹੋਰ ਕਿਸੇ ਪਰਚੀ ਦੀ ਫੀਸ ਵਿੱਚ ਵਾਦਾ ਹੋਇਆ ਹੈ। ਹਰਿਆਣਾ ਬਾਡਰ ਏਰੀਏ ਦੇ ਪੰਜਾਬ ਵਿੱਚ ਪੈਂਦੀਆਂ ਪਸ਼ੂ ਡਿਸਪੈਂਸਰੀਆਂ ਵਿੱਚ ਸੇਵਾ ਨਿਭਾ ਰਹੇ ਡਾਕਟਰਾਂ ਅਤੇ ਫਾਰਮਾਸਿਸਟਜ਼ ਨੂੰ ਵਧੇ ਰੇਟਾਂ ਕਰਕੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਂਦਾ ਪੰਜਾਬ ਦੇ ਬਾਡਰ ਏਰੀਏ ਦੇ ਕਿਸਾਨ ਡਾਕਟਰਾਂ ਨੂੰ ਇਹ ਸਵਾਲ ਕਰਦੇ ਹਨ ਕਿ ਨਾਲ ਦੇ ਪਿੰਡ (ਹਰਿਆਣੇ) ਵਿੱਚ ਜੋ ਟੀਕਾ 30 ਰੁਪੈ ਦਾ ਮਿਲਦਾ ਤੁਸੀ 150 ਰੁਪੈ ਦਾ ਕਿਵੇਂ ਲਾ ਰਹੇ ਹੋਂ ਤਾਂ ਡਾਕਟਰ ਆਖਦੇ ਹਨ ਕਿ ਹੁਣ ਰੇਟ ਵੱਧ ਗਏ ਹਨ।
ਨੌਰਮਲ ਅਪ੍ਰੇਸ਼ਨ ਦੀ ਫੀਸ ਵੀ ਕੀਤੀ ਦੁੱਗਣੀ – ਬਲੱਡ ਟੈਸਟ ਫੀਸ 20 ਰੁਪੈ ਤੋਂ ਵਧਾਕੇ 40 ਰੁਪੈ, ਨੌਰਮਲ ਅਪ੍ਰੇਸ਼ਨ ਫੀਸ 50 ਰੁਪੈ ਦਾ ਵਾਧਾ,ਅਕਸਰੇ 50 ਰੁਪੈ ਮਾਇਨਰ ਅਪ੍ਰੇਸ਼ਨ ਦੌਰਾਨ 150 ਰੁਪੈ, ਮੇਜ਼ਰ ਅਪ੍ਰੇਸ਼ਨ ਤੇ 350 ਰੁਪੈ ਦਾ ਵਾਧਾ ਫੀਸ ਕਿਸਾਨਾਂ ਨੂੰ ਦੇਣੀਂ ਪੈ ਰਹੀ ਹੈ। ਗਲ ਘੋਟੂ ਦੀ ਦਵਾਈ(ਵੈਕਸੀਨ) ਪਹਿਲਾਂ ਪ੍ਰਤੀ ਪਸ਼ੂ 2 ਰੁਪੈ ਅਤੇ ਹੁਣ ਪ੍ਰਤੀ ਪਸ਼ੂ 5 ਰੁਪੈ ਪਰਚੀ ਫੀਸ ਕਰ ਦਿੱਤੀ ਹੈ।
ਹਸਪਤਾਲ ਜਾ ਪਸ਼ੂ ਡਿਸਪੈਂਸੀਆਂ ਵਿੱਚ ਡਾਕਟਰਾਂ ਦੀ ਜੇਬ ਤੇ ਵੀ ਦਵਾਈ ਟਾਰਗਟ ਦਾ ਪੈਂਦਾ ਭਾਰ ਜਿੱਥੇ ਪੰਜਾਬ ਦੇ ਕਿਸਾਨਾਂ ਉਪਰ ਵਧੇ ਰੇਟਾਂ ਦਾ ਭਾਰ ਪੈ ਰਿਹਾ ਉਥੇ ਡਾਕਟਰ ਦੀ ਜੇਬ ਵੀ ਹੋ ਢਿੱਲੀ ਹੋ ਰਹੀ ਹੈ। ਪਸ਼ੂ ਪਾਲਣ ਵਿਭਾਗ ਦੇ ਵੈਟਰਨੀ ਇੰਸਪੈਕਟਰ ਪਿੰਡਾਂ ਸ਼ਹਿਰਾਂ ਦੀਆਂ ਹਸਪਤਾਲ ਜਾ ਪਸ਼ੂ ਡਿਸਪੈਂਸੀਆਂ ਵਿੱਚ ਕੰਮ ਕਰਦੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਪਸ਼ੂਆਂ ਦੀ ਦਵਾਈ ਅਤੇ ਟੀਕੇ ਲਾਉਣ ਦਾ ਇੱਕ ਮਿੱਥਕੇ ਟਾਰਗਟ ਦਿੰਦੇ ਹਨ ਜਿਵੇਂ ਗਲ ਘੋਟੂ ਦਾ ਟੀਕਾ ਹੈ ਡਾਕਟਰ ਕਿਸਾਨ ਦੇ ਘਰ ਜਾਕੇ ਉਸਨੂੰ ਆਖਦਾ ਹੈ ਕਿ ਤੁਹਾਡੇ ਪਸ਼ੂਆਂ ਲਈ ਇਹ ਟੀਕਾ ਲਾਉਣਾਂ ਅਤਿ ਜਰੂਰੀ ਹੈ ਪਰ ਕਿਸਾਨ ਆਖਦੇ ਹਨ ਕਿ ਅਸੀਂ ਸਾਡੇ ਪਸ਼ੂਆਂ ਨੂੰ ਟੀਕੇ ਨਹੀ ਲਵਾਉਣੇ।ਦੂਸਰਾ ਪਸ਼ੂਆਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ ਅਤੇ ਜਿਸ ਕਰਕੇ ਜੋ ਟੀਕੇ ਜਾ ਦਵਾਈ ਡਾਕਟਰਾਂ ਕੋਲ ਬਚ ਜਾਂਦੀ ਹੈ ਉਸਦਾ ਖਰਚਾ ਸਰਕਾਰ ਨੂੰ ਡਾਕਟਰ ਜਾ ਫਾਰਮਾਂਸਿਸਟ ਅਪਣੀ ਜੇਬ ਵਿੱਚੋਂ ਭਰਕੇ ਟਾਰਗਟ ਪੂਰਾ ਕਰਦੇ ਹਨ।ਸਰਕਾਰ ਨੂੰ ਉਹ ਬਚੀ ਹੋਈ ਦਵਾਈ ਅਪਣੇ ਖਾਤੇ ਵਿੱਚ ਵਾਪਸ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜੇਕਰ ਸਮੇਂ ਦੀਆਂ ਸਰਕਾਰਾਂ ਨੇ ਭਾਰਤ ਦੇ ਅੰਨ ਦਾਤਾ ਨਾਲ ਇਸੇ ਤਰਾਂ ਮਾੜਾ ਵਤੀਰਾ ਜ਼ਾਰੀ ਰੱਖਿਆ ਤਾਂ ਉਹ ਦਿਨ ਦੂਰ ਨਹੀ ਜਦ ਕਰਜ਼ੇ ਦੇ ਬੋਝ ਥੱਲੇ ਦੱਬੀ ਪਈ ਪਈ ਪ।ੰਜਾਬ ਦੀ ਕਿਸਾਨੀ ਨੂੰ ਹੋਰ ਨਿਘਾਰ ਵੱਲ ਧੱਕ ਦਿੱਤਾ ਜਾਵੇਗਾ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਅਮਰਜੀਤ ਸਿੰਘ ਜੀ ਅਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਵੀਰ ਸਿੰਘ ਸਿੱਧੂ ਸਾਹਿਬ ਜੀ ਪਸ਼ੂ ਵਿਭਾਗ ਵੱਲੋਂ ਵਧਾਏ ਨਜਾਇਜ ਰੇਟ ਫੌਰੀ ਤੌਰ ਤੇ ਵਾਪਸ ਲੈਕੇ ਜਰਾ ਪੰਜਾਬ ਸੂਬੇ ਦੇ ਪਸ਼ੂਆਂ ਵੱਲ ਵੀ ਸਵੱਲੀ ਮੇਹਰ ਕਰੋ ਜੀ।

 

Send this to a friend