May 1, 2026 11:37 am

ਡਾ. ਬਰਜਿੰਦਰ ਸਿੰਘ ਹਮਦਰਦ ਵੱਲੋਂ ਹੁਣ ਨਵੀਂ ਸੰਗੀਤਕ ਐਲਬਮ ‘ਸਰਘੀ’ ਨਾਲ ਦਸਤਕ

ਸੋਚਣ, ਸਮਝਣ ਅਤੇ ਕਰਨ ਜਿਹੇ ਕਾਰਕਾਂ ਦਾ ਸੁਮੇਲ ਗਾਇਕ ਡਾ. ਬਰਜਿੰਦਰ ਸਿੰਘ ਹਮਦਰਦ, ਭੰਵਰ ਅੰਦਰ ਵੀ ਤਾਰੀਆਂ ਲਾਉਣ ਵਾਲੀ ਸਖਸ਼ੀਅਤ ਹੈ। ਉਹ ਸਮੁੰਦਰੀ ਡੁਬਕੀਆਂ ਲਾਉਂਦਾ ਹੈ, ਧਰਤੀ ‘ਤੇ ਵਿਚਰਦਾ ਹੈ, ਗਗਨ ‘ਚ ਉਚੀਆਂ ਉਡਾਰੀਆਂ ਮਾਰਦਾ ਹੈ। ਸਮੁੰਦਰੋਂ ਮੋਤੀ ਲਭਦਾ ਹੈ, ਗਗਨੋਂ ਰੰਗ-ਬਿਰੰਗੇ ਰੰਗ ਅਤੇ ਧਰਤੀ ਤੋਂ ਬੰਨ-ਸੁਵੰਨੇ ਫੁਲ! ਇਸ ਵੇਰ ਉਸ ਅਸਮਾਨੋਂ ਵੀ ਕੁਝ ਲਭਿਆ, ਪਤਾਲੋਂ ਵੀ ਅਤੇ ਧਰਤੀ ਤੋਂ ਵੀ। ਉਸ ਸੰਗੀਤ ਦੀ ਦੁਨੀਆਂ ‘ਚ ਨਵੀਂ ਪੁਲਾਂਘ ਪੁਟੀ ਹੈ, ਆਪਣੀ ਦਸਵੀਂ ਸੰਗੀਤ ਐਲਬਮ, ਠਸਰਘੀ’’ ਪੰਜਾਬੀ ਦੇ ਸਿਰਮੌਰ ਗ਼ਜ਼ਲਗੋ ਠਜਗਤਾਰ’’ ਦੀਆਂ ਗ਼ਜ਼ਲਾਂ ਦਾ ਗੁਲਦਸਤਾ ਪੇਸ਼ ਕਰਕੇ।ਹਮਦਰਦ ਦੀ ਇਹ ਐਲਬਮ ਪੰਜਾਬੀ ਕਵੀ ਜਗਤਾਰ ਜਿਹੜਾ ਪੰਜਾਬ ਦੀ ਸਮਕਾਲੀ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ ਸਥਿਤੀ ਨੂੰ ਸ਼ਿਦਤ ਨਾਲ ਅਨੁਭਵ ਕਰਕੇ ਕਵਿਤਾ, ਗ਼ਜ਼ਲ ਲਿਖਣ ਵਾਲਾ ਹਰਮਨ ਪਿਆਰਾ ਸ਼ਾਇਰ ਸੀ, ਲਈ ਸ਼ਰਧਾ ਦੇ ਫੁਲ ਹਨ।
ਕੌਣ ਸੀ ਜੋ ਠਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ, ਮੁਸਕਰਾਵਾਂਗਾ’’ ਅਤੇ ਠਖ਼ੂਨ ਲੋਕਾਂ ਦਾ ਹੈ, ਇਹ ਪਾਣੀ ਨਹੀਂ, ਇਸਦੀ ਸੁਰਖ਼ੀ ਕਦੇ ਜਾਣੀ ਨਹੀਂ’’ ਵਰਗੀਆਂ ਗ਼ਜ਼ਲਾਂ ਸਹਿਜ ਨਾਲ ਲਿਖ ਸਕਦਾ ਸੀ। ਇਹ ਜਗਤਾਰ ਸੀ। ਅਤੇ ਕੌਣ ਹੈ ਜੋ ਇਹੋ ਜਿਹੀਆਂ ਸੂਖਮ ਗ਼ਜ਼ਲਾਂ ਨੂੰ ਧੁਰ ਅੰਦਰੋਂ ਹੰਢਾ ਸਕਦਾ ਹੈ, ਗਾ ਸਕਦਾ ਹੈ। ਇਹ ਗਾਇਕ ਡਾ. ਬਰਜਿੰਦਰ ਸਿੰਘ ਹਮਦਰਦ ਹੈ। ਉਹ ਹਮਦਰਦ ਜਿਹੜਾ ਅਜ ਦੇ ਸਮੇਂ ਦੇ ਗਤੀ ਹੀਣ, ਭਾਵ ਹੀਣ, ਗਿਆਨ ਹੀਣ, ਬਲ ਹੀਣ, ਇਥੋਂ ਤਕ ਠਸਾਨੂੰ ਕੀ’’ ਜੋ ਮਰਜ਼ੀ ਹੋ ਜਾਏ ਦੀ ਸਥਿਤੀ ਵਿਚ ਗੁਜ਼ਰ ਰਹੇ ਲੋਕਾਂ ਨੂੰ, ਖੁਸ਼ੀਆਂ, ਬਰਸਾਤਾਂ, ਧੁਪ-ਛਾਂ ਅਤੇ ਕਲਪਨਾ ਦੇ ਸਮੁੰਦਰਾਂ ’ਚ ਚੁਭੀਆਂ ਲੁਆਕੇ ਆਪਣੀ ਆਵਾਜ਼ ਨਾਲ ਇਹ ਅਹਿਸਾਸ ਕਰਾਉਣ ਦਾ ਯਤਨ ਕਰਦਾ ਹੈ ਕਿ ਸੰਗੀਤ ਮਰਿਆਂ ਨੂੰ ਜ਼ਿੰਦਗੀ ਦੇ ਸਕਦਾ ਹੈ, ਉਦਾਸੀ ਨੂੰ ਖੁਸ਼ੀ ‘ਚ ਬਦਲ ਸਕਦਾ ਹੈ।
ਡਾ. ਹਮਦਰਦ ਦੀ ਠਸਰਘੀ’’ ਸੁਰਖ਼ ਸਵੇਰਾ ਹੈ। ਪਹੁ-ਫੁਟੇਲੇ ਸਮੇਂ ਦੀ ਰੌਸ਼ਨੀ ਜਿਹਾ। ਸਰਘੀ ਦੇ ਰੰਗ ਵੀ ਨਿਵੇਕਲੇ ਹਨ। ਕਵੀ ਜਗਤਾਰ ਦੇ ਸਰਘੀ ਦੇ ਰੰਗਾਂ ਨੂੰ ਗਾਇਕ, ਸਾਹਿਤਕਾਰ ਡਾ. ਹਮਦਰਦ ਨੇ ਬਾਖੂਬੀ ਪਹਿਚਾਣਿਆ ਹੈ ਅਤੇ ਬਿਲਕੁਲ ਉਸ ਤਰ੍ਹਾਂ ਜੀਵਿਆ ਹੈ, ਜਿਵੇਂ ਸ਼ਾਇਦ ਸ਼ਾਇਰ ਜਗਤਾਰ ਨੇ ਜੀਵਿਆ, ਹੰਢਾਇਆ ਹੋਏਗਾ। ਜਿਵੇਂ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ, ਅਤੇ ਕੋਈ ਸੋਹਣਾ, ਸੁਨਖਾ ਦਿਲ ਹੀ ਸੋਹਣੇ ਸੁਨਖੇ ਦਿਲ ਦੀ ਥਾਹ ਪਾ ਸਕਦਾ ਹੈ, ਬਾਤ ਪਾ ਸਕਦਾ ਹੈ।ਗਾਇਕ ਡਾ. ਹਮਦਰਦ ਨੇ ਜਗਤਾਰ ਕਵੀ ਦੀਆਂ ਗ਼ਜ਼ਲਾਂ ਦੀ ਥਾਹ ਵੀ ਪਾਈ ਹੈ, ਬਾਤ ਵੀ ਪਾਈ ਹੈ ਅਤੇ ਲੋਕਾਂ ਨਾਲ ਕਵੀ ਦੇ ਦਿਲ ਦੀ ਸਾਂਝ ਵੀ ਪੁਆਈ ਹੈ ਇਹ ਗ਼ਜ਼ਲਾਂ ਲੋਕਾਂ ਸਾਹਵੇਂ ਪੇਸ਼ ਕਰਕੇ।
ਮਨੁਖ ਦਾ ਵਿਸ਼ੇਸ਼ ਗੁਣ ਹੈ ਗਾਉਣਾ ਤੇ ਗੁਣਗੁਨਾਉਣਾ, ਉਗਣਾ ਤੇ ਟਿਮਟਿਮਾਉਣਾ, ਵਿਗਸਣਾ ਤੇ ਸਿਰਜਣਾ। ਇਹ ਸਾਰੇ ਗੁਣ ਹਰ ਕਿਸੇ ਦੇ ਹਿਸੇ ਕਿਥੋਂ ਆਉਂਦੇ ਹਨ। ਜੁੰਗਨੂੰ ਜਾਂ ਤਾਰਾ ਭਲਾ ਹਰ ਕੋਈ ਬਣ ਸਕਦਾ ਹੈ। ਆਪਣੀ ਝੋਲੀ ਜੇ ਭਰੀ ਵੀ ਹੋਵੇ ਤਾਂ ਹਰ ਕੋਈ ਭਲਾ ਦੁਨੀਆਂ ਨੂੰ ਸਭੋ ਕੁਝ ਲੁਟਾ ਸਕਦਾ ਹੈ। ਇਹ ਗੁਣ ਗਾਇਕ ਹਮਦਰਦ ਦੇ ਹਿਸੇ ਆਇਆ ਹੈ, ਇਹ ਗੁਣ ਪਤਰਕਾਰ-ਲੇਖਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹਿਸੇ ਆਇਆ ਹੈ, ਇਹ ਗੁਣ ਪ੍ਰਬੰਧਕ, ਨੀਤੀਵੇਤਾ, ਦੂਰਦਰਸ਼ੀ ਸਖਸ਼ੀਅਤ ਡਾ: ਬਰਜਿੰਦਰ ਸਿੰਘ ਦੇ ਹਿਸੇ ਆਇਆ ਹੈ, ਜਿਸਨੇ ਇਕੋ ਵੇਲੇ ਪਿਛਲੇ 15 ਵਰ੍ਹਿਆਂ ‘ਚ 10 ਸਫ਼ਲ ਸੰਗੀਤ ਐਲਬਮਾਂ, ਠਸ਼ਰਧਾਂਜਲੀ, ਜਜ਼ਬਾਤ, ਸਿਜਦਾ, ਆਹਟ, ਖੁਸ਼ਬੂ, ਮੇਰੀ ਪਸੰਦ, ਕਸੁੰਭੜਾ, ਆਸਥਾ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈਆਂ, ਸਫਲਤਾ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਨ ਵਾਲੀ ਅਖ਼ਬਾਰ ਚਲਾਈ, ਪੰਜਾਬ ਦੇ ਲੋਕਾਂ ਦੇ ਦਰਦ ਪਲੇ ਬੰਨ੍ਹ, ਪੰਜਾਬ ਹਿਤੈਸ਼ੀ ਹੋਣ ਦਾ ਮਾਣ ਖਟਿਆ ਅਤੇ ਇਸ ਤੋਂ ਵੀ ਵਡੀ ਗਲ ਉਹਨਾ ਦੇ ਆਪਣੇ ਸ਼ਬਦਾਂ ‘ਚ ਠਰੁਝੇਵੇਂ ਵਿਚ ਵੀ ਪੜ੍ਹਨ ਦਾ ਸ਼ੌਕ, ਗਿਆਨ ਦੀ ਇਛਾ, ਮੇਰੀ ਜ਼ਿੰਦਗੀ ਦੀ ਧੜਕਣ ਹੈ’’ ਨੂੰ ਸਾਕਾਰ ਕਰਦਿਆਂ ਪੜ੍ਹਨਾ, ਲਿਖਣਾ, ਗੁੜ੍ਹਨਾ ਨਹੀਂ ਛਡਿਆ। ਇਹੀ ਸਫਲ ਮਨੁਖ ਦੀ ਵਡੀ ਪ੍ਰਾਪਤੀ ਹੈ।
ਗਾਇਕ ਡਾ. ਹਮਦਰਦ ਨੇ ਸੰਗੀਤਕਾਰ ਜੁਆਲਾ ਪ੍ਰਸ਼ਾਦ ਦੀ ਸੰਗੀਤਕ ਨਿਰਦੇਸ਼ਨਾ ‘ਚ ਜਗਤਾਰ ਦੀਆਂ ਗ਼ਜ਼ਲਾਂ ਠਜਦੋਂ ਮੂੰਹ ਜ਼ੋਰ ਤੇ ਅੰਨੀ ਹਵਾ ਸੀ, ਮੈਂ ਚੌਰਾਹੇ ਖੜਾ ਸੀਠ, ਠਇਹ ਦਿਲ ਜਗਦਾ, ਕਦੀ ਬੁਝਦਾ ਹੈ ਮੇਰਾਠ, ਠਅਜੇ ਨਾ ਜਾਹ ਠਹਿਰ ਜਾਹ ਹੋਰ ਕੁਝ ਚਿਰ, ਚਿੜੀ ਚੂਕੀ ਨਾ ਹੋਇਆ ਹੈ ਸਵੇਰਾ’’, ਠਤਨਹਾਈ ਨੇ ਆਖ਼ਿਰ ਮੇਰਾ ਹਥ ਫੜਿਆ, ਠਰਾਹਾਂ ਨੂੰ ਖਾ ਲਿਆ ਹੈ ਉਹਨਾ ਮੁਸਾਫਿਰਾਂ, ਮੰਜ਼ਿਲਾਂ ਤੇ ਜੋ ਨਾ ਪਹੁੰਚੇ’’, ਠਤੇਰਿਆਂ ਨੈਣਾ ‘ਚ ਸਰਘੀ, ਮੇਰੀਆਂ ਅਖਾਂ ’ਚ ਸ਼ਾਮ’’ ਠਹੁਣ ਤਾਂ ਆਪਣਾ ਸ਼ਹਿਰ ਵੀ ਲਗਦਾ ਹੈ ਕਿੰਨਾ ਉਦਾਸਠ ਠਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ, ਮੁਸਕਰਾਵਾਂਗਾ’’ ਠਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ, ਇਸਦੀ ਖੁਸ਼ਬੂ ਕਦੇ ਜਾਣੀ ਨਹੀਂ’’ ਠਕੋਈ ਮਜ਼ਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ’’ ਵਰਗੀਆਂ ਗ਼ਜ਼ਲਾਂ ਦੀ ਆਪਣੀ ਸੰਗੀਤ ਐਲਬਮ ਠਸਰਘੀ’’ ਲਈ ਚੋਣ ਕਰਕੇ ਅਤੇ ਸੁਰੀਲੀ, ਲੈ-ਮਈ, ਦਿਲ ਟੁੰਬਵੀਂ ਆਵਾਜ਼ ‘ਚ ਗਾਕੇ ਗ਼ਜ਼ਲ ਗਾਉਣ ਵਾਲੇ ਜਗਤ ਪ੍ਰਸਿਧ ਗਾਇਕਾਂ ‘ਚ ਆਪਣੀ ਨਿਵੇਕਲੀ ਥਾਂ ਬਣਾਈ ਹੈ। ਸੁਰਾਂ ਤੇ ਤਾਲ ‘ਚ ਇਕ ਮਿਕ ਹੋਣ ਦਾ ਉਹਨਾ ਦਾ ਇਹ ਉਦਮ ਕਵੀ ਜਗਤਾਰ ਦੀ ਗ਼ਜ਼ਲ ਦੇ ਉਹਨਾ ਬੋਲਾਂ ਦੇ ਹਾਣ ਦਾ ਯਤਨ ਹੈ, ਜਿਸ ‘ਚ ਉਹ ਕਹਿੰਦਾ ਹੈ, ਠਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ, ਮੁਸਕਰਾਵਾਂਗਾ।’’
ਸ਼ਾਲਾ! ਡਾ. ਹਮਦਰਦ ਦੀ ਗਾਇਕੀ ਦੇ ਨਵੇਂ-ਨਵੇਂ ਰੰਗ ਸੰਗੀਤ ਪ੍ਰੇਮੀਆਂ ਦੀਆਂ ਝੋਲੀਆਂ ਭਰਦੇ ਰਹਿਣ! ਗਾਇਕ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਹੋਰ ਬੁਲੰਦੀਆਂ ਛੋਹੇ!!

Send this to a friend