April 30, 2026 3:28 am

ਜਲਦ ਢਹਿ-ਢੇਰੀ ਹੋ ਜਾਵੇਗਾ ਖੰਡਰਾਤ ਬਣਿਆ ਮਕਬਰਾ

ਰੋਪੜ – ਸਥਾਨਕ ਸ਼ਹਿਰ ਦੀ ਦਖਣ ਬਾਹੀ ਵਲ ਪੁਰਾਤਨ ਮੁਗਲ ਸਾਮਰਾਜ ਦੇ ਸਮੇਂ ਦਾ ਛੋਟੀ ਇਟ ਦਾ ਬਣਿਆ ਆਲੀਸਾਨ ਪਰੰਤੂ ਖੰਡਰਾਤ ਬਣ ਚੁਕਿਆ ਮਕਬਰਾ ਜਲਦ ਹੀ ਧਰਤੀ ਦੀ ਹਿਕ ‘ਚ ਦਫਨ ਹੋ ਜਾਵੇਗਾ। ਜਾਣਕਾਰੀ ਅਨੁਸਾਰ ਇਸ ਮਕਬਰੇ ਨੂੰ ਜਿਆਦਾਤਰ ਜਮਾਲ ਖਾਨ ਦਾ ਮਕਬਰਾ ਨਾਮ ਨਾਲ ਯਾਦ ਕੀਤਾ ਜਾਂਦਾ ਰਿਹਾ ਹੈ ਜਿਸ ਦੀ ਦੋ ਮੰਜ਼ਿਲਾ ਇਮਾਰਤ ‘ਚ ਪੁਰਾਣੀਆਂ ਡਾਟਾਂ, ਸੁੰਦਰ ਚਿਤਰਕਾਰੀ ਤੇ ਉਪਰ ਵਡਾ ਗੁੰਬਦ ਬਣਾਇਆ ਗਿਆ ਹੈ। ਸ਼ਹਿਰ ਵਾਸੀਆਂ ਕੋਲੋਂ ਹਾਸਲ ਜਾਣਕਾਰੀ ਅਨੁਸਾਰ ਇਹ ਮਕਬਰਾ ਮੁਗਲ ਬਾਦਸਾ?ਹ ਸੇ?ਰਸਾ?ਹ ਸੂਰੀ ਦੇ ਸਮੇਂ ਦਾ ਬਣਿਆ ਹੋਇਆ ਹੈ ਤੇ ਇਸ ਦੀ ਵਰਤੋਂ ਰਾਜੇ ਲ਼ਈ ਡਾਕ ਪਹੁੰਚਾਉਣ ਵਾਲਿਆਂ ਦੀ ਇੰਤਜਾਰ ਤੇ ਆਰਾਮਗਾਹ ਵਜੋਂ ਕੀਤੀ ਜਾਂਦੀ ਸੀ। ਉਨ੍ਹਾਂ ਇਹ ਵੀ ਦਸਿਆ ਕਿ ਜਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ, ਵਕਫ ਬੋਰਡ ਜਾਂ ਪੁਰਾਤਤਵ ਵਿਭਾਗ ਦੇ ਅਣਗੌਲਿਆਂ ਕੀਤੇ ਜਾਣ ਕਰਕੇ ਜਿਥੇ ਇਸ ਦੇ ਹਿਸੇ ਦੀ ਕਾਫੀ ਵਡੀ ਥਾਂ ‘ਤੇ ਸ਼ਹਿਰ ਦੇ ਲੋਕਾਂ ਵਲੋਂ ਨਜਾਇਜ ਕਬਜੇ ਕੀਤੇ ਜਾ ਚੁਕੇ ਹਨ ਉਥੇ ਸਹੀ ਮਾਅਨਿਆਂ ‘ਚ ਕਦੇ ਵੀ ਸਹੀ ਸੰਭਾਲ,ਦੇਖਭਾਲ ਜਾਂ ਮੁਰੰਮਤ ਨਾ ਹੋਣ ਕਰਕੇ ਇਸ ਆਲੀਸ਼ਨ ਇਮਾਰਤ ਨੇ ਅਜ ਪੂਰਨ ਤੌਰ? ‘ਤੇ ਖੰਡਰਾਤ ਦਾ ਰੂਪ ਧਾਰ ਲਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਜੇਕਰ ਇਸ ਦੀ ਕੁਲ ਜਮੀਨ ‘ਤੇ ਲੋਕ ਨਜਾਇਜ ਕਾਬਜ ਨਾ ਹੁੰਦੇ ਤਾਂ ਇਸ ਮਕਬਰੇ ਨੂੰ ਇਕ ਵਧੀਆ ਪਿਕਨਿਕ ਸਪਾਟ ਵਜੋਂ ਵਰਤੋਂ ‘ਚ ਲਿਆਂਦਾ ਜਾ ਸਕਦਾ ਸੀ। ਇਸ ਸਬੰਧੀ ਅਨੇਕਾਂ ਹੀ ਸ਼ਹਿਰ ਵਾਸੀਆਂ ਹਰਜਾਪ ਸਿੰਘ, ਰਾਮ ਲਾਲ , ਲਖਾ , ਗੁਲਸ਼ਨ ਰਾਇ, ਸੰਜੀਵ ਕੁੰਵਰ, ਬਲਜੀਤ ਸਿੰਘ ਸਮੇਤ ਦਰਜਨਾਂ ਸਖਸ਼ੀਅਤ ਨੇ ਜਿਲ੍ਹਾ ਪ੍ਰਸਾਸ਼ਨ ਕੋਲੋਂ ਪੁਰਜੋਰ ਮੰਗ ਕੀਤੀ ਹੈ ਕਿ ਦਿਨ ਬ ਦਿਨ ਖੰਡਰਾਤ ਬਣਦੀ ਜਾ? ਰਹੀ ਮਕਬਰੇ ਦੀ ਇਸ? ਇਮਾਰਤ ਨੂੰ? ਢਹਿ ਢੇਰੀ ਹੋਣ ਤੋਂ ਬਚਾਉਣ ਲ਼ਈ ਜਲਦ ਤੋਂ ਜਲਦ ਯੋਗ? ਕਦਮ ਚੁਕੇ ਜਾਣ ਤਾਂ ਕਿ ਮੁਗਲ ਰਾਜੇ ਸੇ?ਰ ਸਾ?ਹ ਸੂਰੀ ਦੇ ਕਾਲ ‘ਚ ਬਣਾਈ ਗ਼ਈ ਪੁਰਾਤਨ ਸੰਸਕ੍ਰਿਤੀ ਨਾਲ ਸਬੰਧਿਤ ਇਸ ਇਮਾਰਤ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਨਾਲ ਦੇਖ ਕੇ ਚਿਰ ਸਥਾਈ ਜਾਣਕਾਰੀ ਪ੍ਰਾਪਤ ਕਰ ਸਕਣ।
– ਏ ਪੀ ਸਿੰਘ ਬੇਲਾ

Send this to a friend