ਜ਼ਿੰਦਗੀ ਦੇ ਵਿਚ ਕਾਮਯਾਬ ਹੋਣ ਦੇ ਲਈ ਮਿਹਨਤ ਕਰਨਾ ਅਤਿ ਜ਼ਰੂਰੀ ਹੁੰਦਾ ਹੈ । ਮਿਹਨਤ ਤੋਂ ਬਿਨਾਂ ਕੋਈ ਵੀ ਸਫ਼ਲਤਾ , ਕੋਈ ਵੀ ਕਾਮਯਾਬੀ ਤੇ ਕੋਈ ਵੀ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ।ਕੇਵਲ ਕਿਸਮਤ ਦੇ ਭਰੋਸੇ , ਅੰਧ ਵਿਸ਼ਵਾਸਾਂ ਦੇ ਭਰੋਸੇ ਜਾਂ ਰੂੜ੍ਹੀਵਾਦੀ ਸੋਚ ਅਖ਼ਤਿਆਰ ਕਰਕੇ ਸਫ਼ਲਤਾ ਕਦੇ ਵੀ ਨਹੀਂ ਮਿਲਦੀ। ਠਜੋ ਭਾਗਾਂ ਵਿਚ ਹੋਇਆ ਉਹ ਮਿਲ ਹੀ ਜਾਣਾ ਹੈ’’ ਅਜਿਹੀ ਸੋਚ ਰਖਣ ਨਾਲ ਵਿਅਕਤੀ ਕੇਵਲ ਮੌਜੂਦਾ ਹਾਲਾਤਾਂ ਦੇ ਅਨੁਸਾਰ ਹੀ ਸਾਰਾ ਜੀਵਨ ਗੁਜ਼ਾਰ ਸਕਦਾ ਹੈ ਅਤੇ ਬਦਕਿਸਮਤੀ ਨਾਲ ਜ਼ਿੰਦਗੀ ਭਰ ਕਿਸਮਤ ਨੂੰ ਕੋਸਦਾ ਰਹਿੰਦਾ ਹੈ । ਇਸ ਤੋਂ ਇਲਾਵਾ ਇਹ ਵੀ ਧਿਆਨ ਦੇਣ ਯੋਗ ਹੁੰਦਾ ਹੈ ਕਿ ਸਫਲਤਾ ਪ੍ਰਾਪਤੀ ਦਾ ਕੋਈ ਵੀ ਸ਼ਾਰਟ ਕਟ ਨਹੀਂ ਹੁੰਦਾ । ਸਫਲਤਾ ਸਾਡੇ ਸਿਦਕ , ਸਿਰੜ , ਸਖ਼ਤ ਮਿਹਨਤ , ਇਮਾਨਦਾਰੀ , ਸਵੈ – ਵਿਸ਼ਵਾਸ ਅਤੇ ਲਗਨ ਦਾ ਇਮਤਿਹਾਨ ਹੁੰਦੀ ਹੈ । ਸਫਲਤਾ ਪ੍ਰਾਪਤੀ ਦੇ ਰਾਹ ਵਿਚ ਅਨੇਕਾਂ ਔਕੜਾਂ ਅਤੇ ਦੁਸ਼ਵਾਰੀਆਂ ਵੀ ਆਉਂਦੀਆਂ ਹਨ । ਆਪਣੀ ਮੰਜ਼ਿਲ ਤਕ ਪਹੁੰਚਣ ਲਈ ਸਾਡੇ ਅੰਦਰ ਸਹਿਣਸ਼ੀਲਤਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ । ਕਈ ਵਾਰ ਵਿਅਕਤੀ ਆਪਣੀਆਂ ਅਸਫਲਤਾਵਾਂ ਤੋਂ ਘਬਰਾ ਕੇ ਵੀ ਡਗਮਗਾ ਜਾਂਦਾ ਹੈ । ਤਨ, ਮਨ, ਧਨ , ਸਮਾਂ , ਤਾਲ – ਮੇਲ, ਪਰਿਵਾਰ ਅਤੇ ਸਾਥੀਆਂ ਦੇ ਸਹਿਯੋਗ , ਜਾਣਕਾਰੀ ਅਤੇ ਵਿਉਂਤਬੰਦੀ ਪ੍ਰਤੀ ਸੌ ਪ੍ਰਤੀਸ਼ਤ ਸਮਰਪਿਤ ਹੋ ਕੇ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ । ਸਾਨੂੰ ਜਿਸ ਕੰਮ , ਸਫਲਤਾ , ਉਦੇਸ਼ ਤੇ ਮੰਜ਼ਿਲ ਪ੍ਰਤੀ ਸਫਲਤਾ ਪ੍ਰਾਪਤ ਕਰਨੀ ਹੁੰਦੀ ਹੈ , ਉਸ ਪ੍ਰਤੀ ਸਾਨੂੰ ਆਪਣੇ ਤਨ , ਮਨ ਤੇ ਧਨ ਦੇ ਨਾਲ ਸੌ ਪ੍ਰਤੀਸ਼ਤ ਕੰਮ ਅਤੇ ਮਿਹਨਤ ਪੂਰੀ ਇਮਾਨਦਾਰੀ ਦੇ ਨਾਲ ਕਰਨੀ ਚਾਹੀਦੀ ਹੈ । ਪੂਰਨ ਸਫਲਤਾ ਪ੍ਰਾਪਤੀ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਮਨ ਦੇ ਵਿਚ ਸਚੇ ਦਿਲੋਂ ਸਫਲਤਾ ਪ੍ਰਾਪਤੀ ਦੀ ਧਾਰਨਾ ਪਕੀ ਕਰ ਲਈ ਜਾਵੇ ਅਤੇ ਦਿਲੋ ਦਿਮਾਗ ਵਿਚ ਕੋਈ ਵੀ ਕਿੰਤੂ ਪ੍ਰੰਤੂ ਜਾਂ ਛਕ ਸ਼ਿਕਵਾ ਨਾ ਰਖਦੇ ਹੋਏ ਯਕੀਨੀ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਅਮੁਕ ਕੰਮ ਵਿਚਇਕ ਨਾ ਇਕ ਦਿਨ ਜ਼ਰੂਰ ਹੀ ਸਫ਼ਲ ਹੋ ਜਾਣਾ ਹੈ । ਫਿਰ ਸਫਲਤਾ ਪ੍ਰਾਪਤੀ ਦੇ ਲਈ ਸੌ ਪ੍ਰਤੀਸ਼ਤ ਸਮਰਪਿਤ ਹੋ ਕੇ ਸੱਚੇ ਦਿਲੋਂ ਪੂਰੀ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕੀਤੀ ਜਾਵੇ ਅਤੇ ਮਿਹਨਤ ਕੀਤੀ ਜਾਵੇ । ਇਹ ਸੌ ਪ੍ਰਤੀਸ਼ਤ ਦੀ ਸਮਰਪਿਤ ਭਾਵਨਾ , ਕੰਮ , ਮਿਹਨਤ , ਲਗਨ ਅਤੇ ਦ੍ਰਿੜ੍ਹ ਸੰਕਲਪ ਹੀ ਸਫ਼ਲਤਾ ਪ੍ਰਾਪਤੀ ਦਾ ਮੂਲ ਮੰਤਰ ਹੋ ਨਿਬੜਦੀ ਹੈ। ਅੰਗਰੇਜ਼ੀ ਦਾ ਇਕ ਵਾਕ ਵੀ ਹੈ , ਠ 1ਚਟੋਿਨ ਸਪੲੳਕਸ ਲੋੁਦੲਰ ਟਹੳਨ ਾੋਰਦਸ.ਠਇਸ ਮਹਾਨ ਵਾਕ ਨੂੰ ਸਾਰਥਕ ਸਿਧ ਕਰਨ ਦੇ ਲਈ ਜ਼ਰੂਰਤ ਹੁੰਦੀ ਹੈ ਸਾਡੀ ਸੌ ਪ੍ਰਤੀਸ਼ਤ ਸਚੀ ਕੋਸ਼ਿਸ਼ ਅਤੇ ਮਿਹਨਤ ਦੀ । ਜੇਕਰ ਅਸੀਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਦੇ ਲਈ ਸੌ ਪ੍ਰਤੀਸ਼ਤ ਸਚੀ ਕੋਸ਼ਿਸ਼ ਕਰਾਂਗੇ ਤਾਂ ਸਫ਼ਲਤਾ ਪ੍ਰਾਪਤੀ ਅਤੇ ਮੰਜ਼ਿਲ ਪ੍ਰਾਪਤੀ ਦੀ ਸੌ ਪ੍ਰਤੀਸ਼ਤ ਪੂਰਨ ਆਸ ਹੁੰਦੀ ਹੈ । ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਸੌ ਪ੍ਰਤੀਸ਼ਤ ਸਚੀ ਲਗਨ ਅਤੇ ਮਿਹਨਤ ਹੀ ਸੌ ਪ੍ਰਤੀਸ਼ਤ ਸਫਲਤਾ ਦੀ ਗਾਰੰਟੀ ਬਣ ਜਾਂਦੀ ਹੈ ।