ਕੋਈ ਵੀ ਅਣਖ ਗ਼ੈਰਤ ਵਾਲਾ ਵਿਅਕਤੀ ਜੋ ਪੰਜਾਬ, ਭਾਰਤ ਦੀ ਧਰਤੀ ਤੇ ਪੈਦਾ ਹੋਇਆ ਹੈ।ਬਹੁਜਨ ਸਮਾਜ ਦੇ ਰਹਿਬਰਾਂ ਦੀ ਧਰਤੀ ਉਤੇ ਕਿਸ ਤਰ੍ਹਾਂ ਅਜਿਹਾ ਬਰਦਾਸ਼ਤ ਕਰੇਗਾ ਕਿ ਉਸਦੀ ਧੀ-ਭੈਣ ਆਪਣੀ ਖੁਦਦਾਰੀ ਨੂੰ ਤਿਆਗ ਕੇ ਹਰ ਸਾਲ ਪੁਰਖ (ਮਰਦ) ਦਾ ਰੂਪ ਭਰਾ ਕੋਲੋਂ ਕੇਵਲ ਇਸ ਵਾਸਤੇ ਅਪਣੀ ਰਖਿਆ ਲਈ ਤਰਲੇ ਕਢਦੀ।ਕਿ ਉਹ ਇਸਤਰੀ ਜਾਤ (ਵਰਗ) ਤੋਂ ਹੈ ਕਿ ਉਹ ਆਪਣੀ ਰਖਿਆ ਆਪ ਨਹੀ ਕਰ ਸਕਦੀ ਹੈ ਇਸਤਰੀ ਆਪਣੀ ਹਿੰਮਤ, ਹੌਸਲਾ ਛਡ ਕੇ ਅਪਣੀ ਰਖਿਆ ਵਾਸਤੇ ਦਰ-ਦਰ ਭਟਕਦੀ ਫ਼ਿਰੇ, ਅਜਿਹੇ ਕਾਨੂੰਨ ਮਨੂੰ ਸਿਮਰਤੀ ਦਰਜ ਹਨ “ ਇਸਤਰੀ ਦੀ ਰਖਿਆ ਉਸਦੇ ਬਚਪਨ ਵਿਚ ਉਸਦਾ ਭਰਾ ਅਤੇ ਪਿਤਾ ਕਰਦਾ ਹੈ। ਯੁਵਕ(ਮੁਟਿਆਰ) ਵਿਆਹੀ-ਅਵਸਥਾ ਵਿਚ ਉਸਦਾ ਪਤੀ, ਜਦੋਂ ਪਤੀ ਮਰ ਜਾਂਦਾ ਹੈ। ਤਾਂ ਬਿਰਧ-ਅਵਸਥਾ ਵਿਚ ਉਸਦੇ ਪੁਤਰ ਉਸ ਦੀ ਰਖਿਆ ਕਰਦੇ ਹੈ। ਇਸਤਰੀ ਕਦੀ ਮੁਫ਼ਤ ਰਹਿਣ ਯੋਗ ਨਹੀ ਹੈ।“ ( ਮੰਨੂ ਸਿਮ੍ਰਤੀ :- 9.3, ਨਾਰੀ ਕ੍ਰਾਂਤੀ ਅਤੇ ਪ੍ਰਤੀਕ੍ਰਾਂਤੀ ,ਡਾ.ਅੰਬੇਡਕਰ ਰਾਇਟਿੰਗ ਅਤੇ ਸਪੀਚਿੰਗ , ਭਾਰਤ ਸਰਕਾਰ ਪ੍ਰਕਾਸ਼ਿਤ)
ਇਹੋ ਅਜਿਹੀ ਵਿਵਸਥਾ ਕਿਵੇਂ ਮਾਨਵਤਾ ਵਧਦੀ ਹੋ ਸਕਦੀ ਹੈ ਇਹੋ ਅਜਿਹੀ ਵਿਵਸਥਾ ਅਤੇ ਕਾਨੂੰਨ ਮਨੂੰ ਸਮ੍ਰਿਤੀ ਦੇ ਵਿਚ ਅਨੇਕਾਂ ਦਰਜ ਹਨ ਜਿਸ ਵਿਚ ਕਿਹਾ ਗਿਆ ਹੈ ਕਿ “ ਇਸਤਰੀ ਇਸ ਸੰਸਾਰ ਵਿਚ ਕੇਵਲ ਮੂਰਖ ਨੂੰ ਹੀ ਨਹੀ ਬਲਕਿ ਵਿਦਵਾਨਾਂ ਦਾ ਵੀ ਮਾਰਗ ਭ੍ਰਿਸ਼ਟ ਕਰਨੇ ਵਿਚ ਅਤੇ ਉਨ੍ਹਾਂ ਨੂੰ ਕਾਮ ਅਤੇ ਕ੍ਰੋਧ ਦਾ ਦਾਸ ਬਣ ਦੇਣ ਵਿਚ ਸਮਰਥ ਹੈ।“ (ਮਨੂੰ ਸਮ੍ਰਿਤੀ :- 2.214, ਨਾਰੀ ਅਤੇ ਪ੍ਰਤੀਕ੍ਰਾਂਤੀ ,ਡਾ.ਅੰਬੇਡਕਰ ਰਾਇਟਿੰਗ ਅਤੇ ਸਪੀਚਿੰਗ , ਭਾਰਤ ਸਰਕਾਰ ਪ੍ਰਕਾਸ਼ਿਤ)
ਇਸੇ ਤਰ੍ਹਾ ਹੀ ਇਹ ਵਿਵਸਥਾ ਚਲਦੀ ਆ ਰਹੀ ਪਰ ਹੁਣ ਤਾਂ ਭਾਰਤ ਇਕ ਲੋਕਤੰਤਰੀ ਦੇਸ਼ ਭਾਰਤੀ ਸੰਵਿਧਾਨ ਮੁਤਾਬਕਿ ਹਰ ਵਿਅਕਤੀ ਨੂੰ ਵਿਗਿਆਨਿਕ ਸੋਚ ਰਖਣ ਦੀ ਆਜ਼ਾਦੀ ਹੈ ਪਰ ਫਿਰ ਵੀ ਔਰਤ ਨੂੰ ਖੁਦ ਮੁਖਤਿਆਰੀ ਦੀ ਆਜ਼ਾਦੀ ਕਿਉ ਨਹੀ ਇਸ ਕਰਕੇ ਕਿ ਉਹ ਇਸਤਰੀ ਵਰਗ(ਜਾਤ) ਤੋਂ ਹੈ ਅਤੇ ਉਸਦੀ ਰਖਿਆ ਕਿਸੇ ਪੁਰਖ ਤੋਂ ਹੀ ਹੋਣੀ ਹੈ ? ਅਜਿਹੀ ਗੰਦੀ ਮਾਨਸਿਕਤਾ ਵਾਲੀ ਸੋਚ ਕਿਉਂ। ਕਿਉਂਕਿ ਅਜੋਕੇ ਸਮੇਂ ਵਿਚ ਵੀ ਮੰਨੂ ਸਿਮਰਤੀ ਵਾਲੀ ਵਿਵਸਥਾ ਕਾਬਜ ਹੈ।ਆਮ ਤੌਰ ਤੇ ਬ੍ਰਹਾਮਣ ਪ੍ਰੋਹਿਤ ਤੇ ਸਾਧਾਂ ਨੇ ਲੋਕਾਂ ਦੇ ਮਨਾਂ ਵਿਚ ਇਹ ਵਿਸ਼ਵਾਸ ਬੈਠਾਇਆ ਹੋਇਆ ਹੈ ਕਿ ਇਹ ਭੈਣ ਦੇ ਭਰਾ ਦੇ ਪਵਿਤਰ ਪਿਆਰ ਨਾਲ ਸਬੰਧਿਤ ਤਿਉਹਾਰ ਹੈ ਜੋ ਇਹ ਸਚਾਈ ਨਹੀਂ ਹੈ ਦੁਨੀਆਂ ਦੇ 90% ਲੋਕ ਜੋ ਤਿਉਹਾਰ ਨੂੰ ਨਹੀਂ ਮਿਲਾਉਂਦੇ ਹਨ ਕੀ ਉਨ੍ਹਾਂ ਵਿਚ ਦੋਵਾਂ ਭੈਣ ਭਰਾ ਦਾ ਪਿਆਰ ਜ਼ਿਆਦਾ ਨਹੀਂ ਦੇਖਿਆ ਜਾ ਸਕਦਾ ਅਸਲ ਵਿਚ ਇਹ ਤਿਉਹਾਰ ਹਿੰਦੂ ਸਮਾਜ ਦੀ ਉਪਜ ਹੈ ਜਿਥੇ ਜਨਮ ਤੋਂ ਇਸਤਰੀ ਜਾਤ ਨਾਲ ਵਡਾ ਧਕਾ ਕੀਤਾ ਗਿਆ ਹੈ। ਲੜਕੇ ਦੇ ਜਨਮ ਹੋਵੇ ਤਾਂ ਮੁਬਾਰਕਾਂ ਬੈਂਡ ਵਾਜੇ ਪਾਰਟੀਆਂ ਕੀਤੀਆਂ ਜਾਂਦੀਆਂ ਹਨ ਅਤੇ ਤਰਾਂ-ਤਰਾਂ ਦੀਆਂ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਪਰ ਕਈਆ ਥਾਵਾਂ ਉਤੇ ਲੜਕੀ ਨੂੰ ਜਨਮ ਤੋਂ ਪਹਿਲਾਂ ਹੀ ਗਰਭ ਵਿਚ ਹੀ ਮਾਰ ਦਿਤਾ ਜਾਂਦਾ ਹੈ ਜੇਕਰ ਲੜਕੀ ਦੇ ਜਨਮ ਲੈ ਲਏ ਤਾਂ ਬਹੁਤੇ ਦੀ ਧੌਣ ਲੁੜਕ ਜਾਂਦੀ ਹੈ ਅਤੇ ਫਿਰ ਦੂਜੇ ਪਾਸੇ ਅਨੇਕਾਂ ਪ੍ਰਕਾਰ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਕੀ ਇਨ੍ਹਾਂ ਰਸਮਾਂ ਦੇ ਅਧਿਕਾਰ ਪੁਤਰ ਨੂੰ ਹੈ ਪੁਤਰੀ ਨੂੰ ਨਹੀਂ ਹੈ ਇਹ ਫੈਸਲਾ ਸਾਨੂੰ ਹੀ ਕਰਨਾ ਪਵੇਗਾ । ਔਰਤ ਆਜ਼ਾਦੀ ਦਾ ਆਨੰਦ ਮਾਣ ਸਕਣ ਲਈ ਬਾਬਾ ਸਾਹਿਬ ਡਾ. ਅੰਬੇਡਕਰ ਜੀ 25 ਦਸੰਬਰ 1925 ਰਾਤ ਨੂੰ 9 ਵਜੇ ਮਹਾੜ (ਮਹਾਰਾਸ਼ਟਰ) ਦੇ ਸੁਮੇਲਣ ਵਿਚ ਗ੍ਰੰਥ ਮੂੰਨਸਮ੍ਰਿਤੀ ਨੂੰ ਜਲਾਇਆ ਜੋ ਕਿ ਸਵਰਨ ਹਿੰਦੂ ਦੇ ਕਲੇਜੇ ਉਪਰ ਇਕ ਕਰਾਰੀ ਚੋਟ ਸੀ।ਇਸੇ ਕਰਕੇ ਔਰਤਾ ਦੇ ਸਨਮਾਨ ਲਈ ਡਾ. ਅੰਬੇਡਕਰ ਜੀ ਨੇ ਅਸਤੀਫਾ ਤਕ ਦਿਤਾ ਸੀ।ਰਖੜੀ ਅਤੇ ਭਈਆ ਦੂਜੇ ਜਾਂ ਟਿਕਾ ਦੋਵੇ ਹੀ ਪੁਰਾਤਨ ਬ੍ਰਾਹਮਣੀ ਤਿਉਹਾਰ ਹੈ। ਇਸ ਦਾ ਮੂਲ ਨਾਮ ‘ਰਖਸ਼ਾ ਬੰਧਨ’ ਭਾਵ ‘ਰਖਿਆ (ਰਖ਼ਸ਼ਾ) ਦਾ ਬੰਧਨ‘ ਹੈ। ‘ਰਖਸ਼ਾ ਬੰਧਨ‘ ਦਾ ਪੰਜਾਬੀ ਰੂਪ ‘ਰਖੜੀ‘ ਹੈ। ਲੜਕੀ ਭੈਣ ਦੇ ਰੂਪ ਵਿਚ ਅਪਣੇ ਵੀਰ/ਭਰਾ ਦੇ ਗੁਟ ‘ਤੇ ‘ਰਖੜੀ‘ ਬਨ੍ਹ ਕੇ, ਹਰ ਸਾਲ ਵੀਰ ਤੋਂ ਅਪਣੀ ਰਖਿਆ ਦਾ ਪ੍ਰਣ ਲੈਂਦੀ ਹੈ। ਦੂਜੇ ਸ਼ਬਦਾਂ ਵਿਚ ਇਹ ਕਿਹ ਸਕਦੇ ਹਾਂ ਕਿ ਉਹ ਆਪਣੀ ਰਖਿਆ ਦੇ ਕਬਾਲ ਨਹੀਂ ਹੈ।
ਹਵਾਲਾ :- ਡਾ. ਐਸ.ਐਲ. ਵਿਰਦੀ ਇਸ ਤਰ੍ਹਾਂ ਦੀ ਹੀਣ-ਭਾਵਨਾ ਜਨਮ ਦੇ ਪਹਿਲੇ ਦਿਨ ਤੋਂ ਸ਼ੁਰੂ ਹੀ ਹੁੰਦੀ ਹੈ ਅਤੇ ਦੂਜੇ ਪਾਸੇ ਮੰਨੂਵਾਦੀਆਂ ਦੁਆਰਾ ਅਤੇ ਸਮਾਜਿਕ ਬੁਰਾਈਆਂ ਦੇ ਤਿਉਹਾਰਾਂ ਰਾਹੀਂ ਹੀ ਔਰਤ ਨੂੰ ਮਾਨਸਿਕ/ਸਰੀਰਕ ਗੁਲਾਮ ਬਣਾ ਗਿਆ ਜਿਸ ਤਰ੍ਹਾਂ ਕਿ ਲੜਕੀਆਂ ਦੀ ਹਤਿਆ, ਬਾਲ ਵਿਆਹ ਪ੍ਰਥਾ,ਜਾਤੀ ਪ੍ਰਥਾ, ਸਤੀ ਪ੍ਰਥਾ, ਰਥ ਪ੍ਰਥਾ, ਵਿਧਾਵਾ ਪ੍ਰਥਾ, ਦੇਵਦਾਸੀ ਪ੍ਰਥਾ, ਪਰਦਾ ਪ੍ਰਥਾ, ਦਹੇਜ਼ ਪ੍ਰਥਾ, ਜਾਤੀ ਪ੍ਰਥਾ ਹਨ। ਟਿਕਾ ਭਾਵ ‘ ਭਾਈਆ ਦੂਜ ‘ ਵਾਲੇ ਦਿਨ ਵੀ ਭੈਣ ਹੀ ਆਪਣੇ ਭਰਾ ਦੀ ਲੰਮੀ ਉਮਰ ਵਾਸਤੇ ਅਰਦਾਸ ਕਰਦੀ ਹੈ ਕਿ ਅਨੇਕਾਂ ਤਿਉਹਾਰ ਵਿਚ ਭੈਣ-ਔਰਤ ਹੀ ਭਰਾ ਅਤੇ ਪਤੀ ਲਈ ਅਰਦਾਸ ਕਰਦੀ ਹੈ ਕਿ ਉਸ ਦੀ ਉਮਰ ਲੰਮੀ ਹੋਵੇ ਕਿ ਕੋਈ ਅਜਿਹਾ ਤਿਉਹਾਰ ਜਾ ਰਾਸਮ ਰਿਵਾਜ਼ ਨਹੀਂ ਜਿਸ ਵਿਚ ਭਰਾ ਜਾ ਪਤੀ ਭੈਣ ਅਤੇ ਔਰਤ ਲਈ ਅਰਦਾਸ ਕਰੇ ਮੰਨੂਵਾਦੀਆਂ ਦੇ ਇਤਿਹਾਸ ਅਤੇ ਮਿਥਿਹਾਸ ਵਿਚ ਨਹੀਂ ਮਿਲਦਾ ਹੈ ਜਿਥੇ ਇਸਤਰੀ ਜਾਤ ਨੂੰ ਹਰ ਪਖੋਂ ਪੁਰਸ਼ ਦੀ ਅਧੀਨ, ‘ਅਬਲਾ‘ ਜਾਂ ਅਪਣੀ ਰਖਿਆ ਦੇ ਅਯੋਗ ਅਤੇ ਕਮਜ਼ੋਰ ਹੀ ਸਾਬਤ ਕੀਤਾ ਗਿਆ ਹੈ। ਇਹ ਤਿਉਹਾਰ ਦੇ ਬ੍ਰਾਹਮਣੀ ਤਿਉਹਾਰ ਹੋਣ ਦਾ ਇਕ ਹੋਰ ਵਡਾ ਸਬੂਤ ਇਹ ਵੀ ਹੈ ਕਿ ਤਿਉਹਾਰ ਸਮੇਂ ਹਰ ਸਾਲ ਬ੍ਰਾਹਮਣਵਾਦ ਵਿਚ ਹੋਏ ਗ੍ਰਸਤ ਕੁਝ ਲੋਕ ਹਥਾਂ ਵਿਚ ਰਖੜੀਆਂ, ਮੌਲੀਆਂ ਫੜ ਕੇ ਭੈਂਣਾਂ ਭਰਾ ਦੇ ਘਰ ਜਾਂਦੀਆਂ ਹਨ ਅਤੇ ਰਖੜੀਆਂ ਬੰਨ੍ਹ ਕੇ ਬਦਲੇ ਵਿਚ ਅਨੇਕਾਂ ਪ੍ਰਕਾਰ ਦੀਆਂ ਮੰਗਾਂ ਰਖੀਆਂ ਜਾਂਦੀਆਂ ਹਨ ਜੋਂ ਕਿ ਆਮ ਤੌਰ ਤੇ ਹੀ ਨਜ਼ਰ ਆਉਂਦੀ ਹਨ।ਅਸਲ ਵਿਚ ਇਹ ਤਿਉਹਾਰ ਦਾ ਆਰੰਭ ਕਦੋਂ ਅਤੇ ਕਿਸ ਤਰ੍ਹਾਂ ਹੋਇਆ,ਆਉ ਹੁਣ ਜਾਣਦੇ ਹਾਂ ਰਕਸ਼ਾ ਬੰਧਨ ਦੀ ਸ਼ੁਰੂਆਤ ਕਿਵੇਂ ਹੋਈ। ਹਿੰਦੂ ਸ਼ਸ਼ਤਰਾਂ ਦੇ ਅਨੁਸਾਰ ਰਕਸ਼ਾ ਬੰਧਨ ਦੀ ਸ਼ੁਰੂਆਤ ਕਿਵੇਂ ਹੋਈ ? ਹਿੰਦੂਆਂ,ਬ੍ਰਹਾਮਣੀ ਗ੍ਰੰਥਾਂ ਦੇ ਮੁਤਾਬਕ ਰਕਸ਼ਾ ਬੰਧਨ ਪ੍ਰਚਲਿਤ ਕਰਨ ਦੇ ਲਈ ਤਰ੍ਹਾਂ-ਤਰਾ ਦੀ ਕਹਾਣੀਆਂ ਘੜੀਆਂ ਗਈਆਂ ਹੈ। ਇਸ ਲਈ ਇਕ ਨਹੀਂ ਅਨੇਕਾਂ ਕਾਰਨ ਦਸੇ ਜਾਂਦੀ ਹੈ ਜੋ ਕਿ ਇਸ ਪ੍ਰਕਾਰ ਹੈ।
1). ਇਕ ਵਾਰ ਕ੍ਰਿਸ਼ਨਾ ਦੇ ਹਥ ਵਿਚ ਸਟ ਲਗ ਗਈ ਅਤੇ ਖੂਨ ਵਗਣ ਲਗਾ ਦਰੋਪਤੀ ਨੇ ਦੇਖਿਆ ਤਾਂ ਉਸ ਨੇ ਆਪਣੀ ਸਾੜ੍ਹੀ ਦਾ ਇਕ ਕਿਨਾਰੇ ਤੋ ਪਲਾ ਪਾੜ ਕੇ ਭਰਾ ਕ੍ਰਿਸ਼ਨ ਦੇ ਹਥ ਕੇ ਬੰਨ੍ਹ ਦਿਤਾ ਇਸ ਬੰਧਨ ਦੇ ਕਰਜ਼ ਨਾਲ ਉਧਾਰ ਹੋਣੇ ਦੀ ਨਜ਼ਰ ਨਾਲ ਕ੍ਰਿਸ਼ਨ ਨੇ ਦੁਰਯੋਜਨ ਦੁਆਰਾ ਧੋਤੀ(ਸਾੜੀ) ਖਿਚਣ ਸਮੇਂ ਦਰੋਪਦੀ ਦੀ ਲਾਜ ਬਚਾਈ ਇਸ ਦੁਰਘਟਨਾ ਤੋਂ ਪ੍ਰਭਾਵਿਤ ਹੋ ਕੇ ਭੈਣ ਨੇ ਭਰਾ ਦੇ ਹਥ ਵਿਚ ਧਾਗਾ ਬੰਨ੍ਹਣਾ ਸ਼ੁਰੂ ਕਰ ਦਿਤਾ ਅਤੇ ਜੋ ਕਿ ਅਗੇ ਚਲ ਕੇ ਰਕਸ਼ਾ ਬੰਧਨ ਕਹਿਲਾਇਆ ਗਿਆ ਹੈ।
2). ਪੁਰਾਣਾਂ ਦੇ ਅਨੁਸਾਰ ਇਕ ਕਥਾ ਅਤੇ ਦਸੀ ਜਾਂਦੀ ਹੈ ਕਿ ਕਿਹਾ ਜਾਂਦਾ ਹੈ ਕਿ ਗਣੇਸ਼ ਦੇ ਦੋ ਪੁਤਰ ਦੁਆਰਾ ਭੈਣ ਦੇ ਲਈ ਜ਼ਿਦ ਕਰਨੇ ਉਪਰ ਗੇਣਸ਼ ਨੇ ਸੰਤੋਸ਼ੀ ਨਾਮ ਦੀ ਇਕ ਪੁਤਰੀ ਬਣਾ ਦਿਤੀ ਭੈਣ ਦੇ ਬੋਲਣ ਤੇ ਦੋਹਾਂ ਭਰਾਵਾਂ ਨੂੰ ਪ੍ਰਸੰਨ ਹੋਏ ।ਸੰਤੋਸ਼ੀ ਨੇ ਦੋਨਾਂ ਨੂੰ ਰਖੜੀ ਬੰਨੀ। ਅਤੇ ਅਨੇਕਾਂ ਕਥਾਵਾਂ ਹਿੰਦੂ ਸ਼ਸ਼ਤਰਾਂ ਵਿਚ ਮਿਲਦੀ ਹਨ। ਵਿਸਥਾਰ ਪੂਰਵਕ ਜਾਣਕਾਰੀ ਲਈ ‘ ਤਿਉਹਾਰਾਂ ਦਾ ਸਚ ‘ ਕਿਤਾਬ – ਰੋਸ਼ਨ ਬੋਧ ਪੋੜੋ।
ਹੁਣ ਇਥੇ ਸੋਚਣ ਤੇ ਵਿਚਾਰਨ ਵਾਲੀ ਗਲ ਹੈ ਕਿ ਕਦੀ ਰਿਸ਼ਤੇ ਦੀ ਡੋਰ ਧਾਗੇ ਨਾਲ ਬੰਨ੍ਹੇ ਜਾਂ ਸਕਦੇ ਹਨ ਨਹੀ ਰਿਸ਼ਤੇ-ਸੰਸਕ੍ਰਿਤ ਮੰਨ ਤੋਂ ਉਤਪੰਨ ਸਮਾਜਿਕ ਸੋਚ ਦੇ ਪਰਿਮਾਣ ਹੁੰਦੇ ਹੈ। ਇਹਨਾਂ ਨੂੰ ਕਿਸੇ ਧਾਗੇ ਨਾਲ ਨਹੀਂ ਬੰਨਿਆਂ ਜਾ ਸਕਦਾ ਹੈ।ਇਕ ਭਰਾ ਆਪਣੀ ਭੈਣ ਦੀ ਰਖਿਆ ਲਈ ਆਪਣਾ ਕਰਤਵ ਸਮਝਦਾ ਹੈ। ਇਹ ਕਿਸੇ ਧਾਗੇ (ਰਖੜੀ) ਦੀ ਬਦੋਲਤ ਨਹੀ ਬਲਕਿ ਸਮਾਜਿਕ ਨਿਯਮ ਦੇ ਤਹਿਤ ਭੈਣ ਦੇ ਪ੍ਰਤੀ ਆਪਣੇ ਕਰਤਵ ਦੀ ਜਾਣਕਾਰੀ ਅਤੇ ਮੰਨ ਨਾਲ ਉਤਪੰਨ ਸਨੇਹ ਦੀ ਬਦੋਲਤ ਸਮਝਦਾ ਹੈ। ਭੈਣ ਚਾਹੇ ਭਰਾ ਨੂੰ ਰਖੜੀ ਬੰਨੇ, ਭਰਾ ਆਪਣੀ ਭੈਣ ਨੂੰ ਕਦੀ ਵੀ ਅਪਮਾਨਿਤ ਹੋਣੇ ਨਹੀਂ ਦੇਖ ਸਕਦਾ, ਉਸਦਾ ਸ਼ੋਸ਼ਣ ਹੁੰਦੇ ਨਹੀਂ ਦੇਖ ਸਕਦਾ। ਉਸ ਉਪਰ ਅਤਿਆਚਾਰ ਹੁੰਦੇ ਨਹੀ ਦੇਖ ਸਕਦਾ, ਇਥੇ ਤਕ ਕਿ ਉਸ ਨੂੰ ਰੋਂਦੇ ਹੋਏ ਵੀ ਨਹੀ ਦੇਖ ਸਕਦਾ।ਪਰ ਦੂਸਰੇ ਪਾਸੇ ਇਸਤਰੀ ਦੀ ਜਿਊਂਦੀ ਜਾਗਦੀ ਅਨੇਕਾ ਮਿਸਾਲ ਹਨ ਕਿ ਅਜੋਕੇ ਸਮੇਂ ਵਿਚ ਵੀ ਔਰਤਾਂ ਨੂੰ ਮੰਦਿਰ ਅੰਦਰ ਪ੍ਰਵੇਸ਼ ਕਰਨ ਨਹੀਂ ਦਿੰਦੇ ਹਾਈਕੋਰਟ ਦੇ ਨਿਰਦੇਸ਼ ਦਿਨ ਦਿਹਾੜੇ ਉਲਾਗਣਾ ਕਰਦੇ ਹਨ ਦੇਸ਼ ਅੰਦਰ ਕਾਨੂੰਨ ਦਾ ਰਾਜ ਦੀਆਂ ਸ਼ਰੇਆਮ ਧਜੀਆਂ ਉਡਾਈਆਂ ਜਾ ਰਹੀਆਂ ਹਨ। ਬ੍ਰਾਹਮਣੀ ਪੁਸਤਕਾਂ ਨੂੰ ਪੜ੍ਹਕੇ ਦੇਖੋ ਮਨੂੰ ਸਿਮਰਤੀ ਅਨੁਸਾਰ ਤਾਂ ਲੜਕੀ ਨੂੰ ਪੜ੍ਹਣ ਦਾ ਵੀ ਹਕ ਅਤੇ ਹੋਰ ਅਨੇਕਾਂ ਕਾਨੂੰਨ ਹਨ ਜਿਸ ਵਿਚ ਔਰਤਾਂ ਨੂੰ ਮਾਨਸਿਕ ਗੁਲਾਮ ਅਤੇ ਸਰੀਰਕ ਗੁਲਾਮ ਬਣਾਈ ਰਖਣ ਲਈ।ਜਿਸ ਅਨੁਸਾਰ ਇਸਤਰੀ ਜਾਤ ਨੂੰ ਕਮਜ਼ੋਰ, ਕੰਨਿਆ ਦਾਨ ਜਾਂ ਦਹੇਜ-ਦਬਾਉਣ ਪਰਾਇਆ ਧੰਨ, ਸਿਰ ਕਰਜ਼ ਦੀ ਵਸਤੂ ਦਸਿਆ ਗਿਆ ਹੈ, ਜਿਸ ਨਾਲ ਬਹੁਜਨ ਰਹਿਬਰਾਂ ਦੀ ਵਿਚਾਰਧਾਰਾ ਬਿਲਕੁਲ ਮੇਲ ਨਹੀਂ ਖਾਂਦੀ। ਬਹੁਜਨ ਰਹਿਬਰਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਦੀ ਦੀ ਲੋੜ ਹੈ। ਇਸ ਤੋਂ ਇਹ ਸਾਬਤ ਹੋ ਚੁਕਾ ਹੈ ਕਿ ਰਖੜੀ ਜਾਂ ਰਕਸ਼ਾਬੰਧਨ, ਉਸੇ ਹੀ ਬ੍ਰਾਹਮਣੀ ਸੋਚ ਦੀ ਉਪਜ ਹੇ।ਸਾਨੂੰ ਬਹੁਜਨ ਦੇ ਰਹਿਬਰਾਂ ਦੀ ਵਿਚਾਰ ਅਤੇ ਗੁਰਬਾਣੀ ਦਾ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਦੀ ਜਰੂਰਤ ਹੈ।
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” (ਪੰਨਾ 473)॥
“ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ” (ਪੰਨਾ 879) ॥
ਆਉ ਸਾਰੇ ਮਿਲ ਕੇ ਜਾਤੀਵਾਦੀ/ਮਨੂੰਵਾਦੀ/ਬਾਹਮਣਵਾਦੀ ਵਿਵਸਥਾ ਦੇ ਖਿਲਾਫ਼ ਲੜ ਸਕੀਏ । ਤਾ ਜੋ ਭਾਰਤ ਵਿਚ ਅਧੀ ਆਬਾਦੀ ਔਰਤਾ ਦੀ ਹੈ ਔਰਤ ਵੀ ਆਪਣੀ ਰਖਿਆ ਆਪ ਕਰ ਸਕੇ, ਦੂਸਰੇ ਤੇ ਭਰੋਸਾ ਨਾ ਰਖੇ ਆਪਣੀ ਆਜ਼ਾਦੀ ਦਾ ਆਨੰਦ ਮਾਣ ਸਕੇ ਪੰਜਾਬ /ਭਾਰਤ ਵਾਸੀਆਂ ਨੂੰ ਰਖੜੀ ਜਾਂ ਰਕਸ਼ਾਬੰਧਨ, ਦੀ ਜਾਣਕਾਰੀ ਬਾਰੇ ਦਸਣ ਦੀ ਥੋੜੀ ਜਹੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਫੈਸਲਾ ਤਾਂ ਲੋਕਾਂ ਨੇ ਖ਼ੁਦ ਕਰਨਾ ਹੈ।