April 29, 2026 4:49 pm

ਐਮ.ਏ, ਐਮ.ਐਡ ਤੇ ਟੈਟ ਪਾਸ ਮਜ਼ਬੂਰ ਹਨ ਮਜ਼ਦੂਰੀਆਂ ਤੇ ਰੈਲੀਆਂ, ਰੋਸ ਧਰਨੇ ਕਰਨ ਲਈ

ਬੇਰੁਜਗਾਰੀ ਦਿਨੋਂ ਦਿਨ ਅਮਰ ਵੇਲ ਵਾਂਗ ਵਧਦੀ ਜਾ ਰਹੀ ਹੈ।ਹਰ ਪਾਸੇ ਵੇਖਣ ਵਿਚ ਆ ਰਿਹਾ ਹੈ।ਬੇਰੁਜਗਾਰ ਧਰਨੇ ਰੈਲੀਆਂ ਰੋਸ ਮੁਜਾਹਰੇ ਕਰ ਰਹੇ ਹਨਾ।ਓਧਰੋਂ ਸਰਕਾਰਾਂ ਖਬਰਾਂ ਅਖਬਾਰਾਂ ਚ ,ਬੜਾ ਕੁਝ ਕਹਿ ਰਹੀਆਂ ਨੇ,ਕਿ ਬੇਰੁਜਗਾਰੀ ਤੋਂ ਅਜ਼ਾਦ ਕੀਤੀ ਪੰਜਾਬ ਦੀ ਬੇਰੁਜਗਾਰ ਜਵਾਨੀ।ਪਰ ਨਹੀਂ ਹੋ ਇਸ ਦੇ ਉਲਟ ਰਿਹਾ ਹੈ।ਸਰਕਾਰਾਂ ਵੋਟਾਂ ਲੈਣ ਵੇਲੇ ਸਫੈਦਿਆਂ ਤੋਂ ਲੰਮੇ ਲੰਮੇ ਵਾਅਦੇ ਕਰਦੀਆਂ ਨੇ ,ਘਰ ਘਰ ਰੁਜਗਾਰ ਦੇਵਾਂਗੇ,ਇਸਦੇ ਉਲਟ ਘਰ ਘਰ ਬੇਰੁਜਗਾਰ ਜਰੂਰ ਹੋ ਗਏ ਹਨ।ਸਰਕਾਰਾਂ ਪੰਜਾਬ ਵਿਚੋਂ ਸਕੂਲ ਬੰਦ ਕਰਵਾ ਰਹੀ ਹੈ।ਅਧਿਆਪਕਾਂ ਦੀਆ ਅਸਾਮੀਆਂ ਕਢਣ ਦੀ ਬਜਾਇ ਖਤਮ ਕਰ ਰਹੀ ਹੈ।ਏਹਨਾਂ ਪੜੇ ਲਿਖਿਆਂ ਦੇ ਲਈ ਖਜਾਨਾ ਖਾਲੀ ਹੋ ਜਾਂਦਾ।ਪਰ ਜਦੋਂ ਮੰਤਰੀਆਂ ਨੂੰ ਪੈਨਸਨ ਦੇਣੀ ਹੁੰਦੀਆ ਹੈ।ਓਹ ਵਕਤ ਖਜਾਨੇ ਵਿਚ ਪੈਸੇ ਆ ਜਾਂਦੇ ਹਨ।ਮੈਂ ਸਰਕਾਰਾਂ ਨੂੰ ਇਕ ਗਲ ਪੁਛਣੀ ਚਾਹੁੰਦਾ ਹਾਂ।ਕਿ ਪੰਜਾਬ ਵਿਚੋਂ ਬੇਰੁਜਗਾਰੀ ਖਤਮ ਹੋ ਗਈ।ਸਰਕਾਰ ਜੀ ਸੁਰਖੀਆਂ ਚ ਹੀ ਹੋ ਗਈ ਹੋਣੀਆ।ਸੁਰਖੀਆਂ ਤੇ ਕਾਗਜਾਂ ਵਿਚ ਤਾਂ ਭ੍ਰਿਸਟਾਚਾਰ ,ਰਿਸਵਤਖੋਰੀ ਤੇ ਗੁੰਡਾਂ ਰਾਜ ਵੀ ਖਤਮ ਆ ।ਪਰ ਹੋਣਾ ਤਾਂ ਅਸਲ ਵਿਚ ਚਾਹੀਦਾ ਹੈ।ਏਥੇ ਮਹਿੰਗੀਆਂ ਪੜ੍ਹਾਈਆਂ ਕਰਕੇ,ਜਵਾਨੀ ਸੜਕਾਂ ਤੇ ਰੁਲਦੀ ਫਿਰਦੀ ਆ।ਪਿਓ ਕਿਸਾਨ ਯੁਨੀਅਨ ਵਾਲਿਆਂ ਨਾਲ ਰੈਲੀਆਂ ਧਰਨਿਆਂ ਤੇ ਜਾਂਦਾ।ਪੁਤ ਬੇਰੁਜਗਾਰ ਅਧਿਆਪਕਾਂ ਦੇ ਨਾਲ ਪਿਟ ਸਿਆਪਾ ਕਰਦਾ ਫਿਰ ਰਿਹਾ ਹੈ।ਅਸੀਂ ਐਮ.ਏ ,ਐਮ.ਐਡ ਤੇ ਟੈਟ ਪਾਸ ਕਰਕੇ ਭਠਿਆਂ ਤੇ ਪਥੇਰ ਕਰਨ ਲਈ ਮਜਬੂਰ ਹਾਂ।ਦਿਹਾੜੀਆਂ ਕਰ ਰਹੇ ਹਾਂ ਅਸੀਂ,ਐਨਾ ਪੜ ਲਿਖ ਕੇ ਪਰ ਸਰਕਾਰਾਂ ਜਾਣ ਬੁਝ ਕੇ ਸੁਤੀਆਂ ਹਨ।ਹਰ ਖਬਰ ਹਰ ਸਟੇਜ ਤੇ ਇਕੋ ਡਾਇਲਾਗ ਹੁੰਦਾ ਮੰਤਰੀਆਂ ਦਾ ਕਿ ਪੰਜਾਬ ਵਿਚੋਂ ਬੇਰੁਜਗਾਰੀ ਖਤਮ ਕਰ ਦੇਵਾਂਗੇ।ਪਰ ਏਹਤਾਂ ਹਦੋਂ ਵਧ ਵਧਦੀ ਜਾਂਦੀ ਹੈ।ਗਰੀਬੀ ਦੇ ਤਾਪ ਚ ਤਪ ਰਹੇ ਪਰਿਵਾਰ ਮਹਿੰਗੀਆਂ ਪੜਾਈ ਆਂ ਪੜਕੇ,ਹਥੀਂ ਡਿਗਰੀਆਂ ਚੁਕੀ ਫਿਰਦੇ ਹਨ। ਐਮ.ਏ,ਐਮ.ਐਡ ਤੇ ਟੈਟ ਪਾਸ ਕਰਕੇ,ਦਿਹਾੜੀ ਕਰਦੇ ਹਾਂ,ਭਠਿਆਂ ਤੇ ਪਥੇਰਾਂ ਕਰਦੇ ਹਾਂ।
ਪਰ ਏਹ ਸਭ ਸਰਕਾਰਾਂ ਨੂੰ ਕਿਥੇ ਨਜਰ ਆ ਰਿਹਾ ਹੈ।ਓਹ ਪੰਜਾਬ ਵਿਚੋਂ ਪਤਾ ਨਹੀਂ ਕਿਸ ਕੋਨੇ ਚੋਂ ਬੇਰੁਜਗਾਰੀ ਖਤਮ ਕੀਤੀ ,ਵਾਲੀ ਖਬਰ ਲਾ ਦਿੰਦੇ ਹਨ।ਆਟਾ ਦਾਲ,ਵਾਲੀ ਸਕੀਮ ਦੇ ਕੇ ਭਿਖਾਰੀ ਨਾ ਬਣਾਓ।ਰੁਜਗਾਰ ਦਿਓ ਏਹ ਸਭ ਅਸੀਂ ਖੁਦ ਲੈ ਲਵਾਂਗੇ।ਕਰਜ਼ਾ ਮਾਫ ਨਾ ਕਰੋ ਰੁਜਗਾਰ ਦਿਓ।ਅਸੀੰ ਏਹ ਸਭ ਆਪੇ ਹਲ ਕਰ ਲਵਾਂਗੇ।ਅਸੀਂ ਕਦੋਂ ਕਹਿਣਿਆਂ ਸਾਨੂੰ ਏਹ ਸਕੀਮਾਂ ਦਿਓ।ਐਨਾਂ ਪੜ ਲਿਖ ਕੇ ਖੇਤਾਂ ਦੀਆਂ ਵਟਾਂ ਤੇ ਹੀ ਰੁਲਦੇ ਹਾਂ ਅਸੀਂ ਸਰਕਾਰ ਜੀ ਅਖਾਂ ਤੇ ਕੰਨ ਖੋਲ ਕੇ ਗੌਰ ਕਰ ਲਵੋ।ਗੌਰਮਿੰਟ ਜੀ ਗੌਰ ਜਰੂਰੀ ਆ।ਪੰਜਾਬ ਦੀ ਜਵਾਨੀ ਪੰਜਾਬ ਦਾ ਘਟੀਆ ਸਿਸਟਮ ਵੇਖ ਕੇ ਬਾਹਰ ਜਾ ਰਹੀ ਹੈ।ਰੁਜਗਾਰ ਦੇਣ ਦਾ ਹਕ ਸਰਕਾਰਾਂ ਦਾ ਹੈ।ਐਨਾ ਕ ਪੜਕੇ,ਘਟੀਆ ਸਿਸਟਮ ਕਰਕੇ ਦਿਹਾੜੀ ਤੇ ਭਠੇ ਤੇ ਪਥੇਰ ਕਰਨ ਲਈ ਮਜਬੂਰ ਨੇ।ਮਾਪਿਆਂ ਨੇ ਐਨਾਂ ਖਰਚ ਕੀਤਾ ਪੜਾਈ ਤੇ ,ਹੁਣ ਮਜਬੂਰ ਹੋਕੇ ਦਿਹਾੜੀਆਂ ਕਰਨੀਆਂ ਪੈ ਰਹੀਆਂ ਹਨ। ਘਰ ਦਾ ਗੁਜਾਰਾ ਕਰਨ ਲਈ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ ਮੈਂ ਇਕਲਾ ਨਹੀਂ ਆਜਿਹੇ ਹਲਾਤਾਂ ਵਿਚ ਮੇਰੇ ਹੋਰ ਵੀ ਬਹੁਤ ਬੇਰੁਜਗਾਰ ਸਾਥੀ ਗੁਜਰ ਰਹੇ ਹਨ।ਪੰਜਾਬ ਵਿਚ ਬੇਰੁਜਗਾਰੀ ਹਦ ਤੋਂ ਵਧ ਹੈ।ਪਰ ਮੰਤਰੀ ਕੁਝ ਹੋਰ ਕਹਿ ਰਹੇ ਹਨ।ਜੇ ਕੋਈ ਮੰਤਰੀ ਸੁਣੇ ਗਲ ,ਬੇਰੁਜਗਾਰੀ ਨੂੰ ਰੁਜਗਾਰ ਦੇ ਕੇ ਖਤਮ ਕੀਤਾ ਜਾਵੇ।ਮੌਕੇ ਦੀਆਂ ਸਰਕਾਰਾਂ ਨੂੰ ਦਿਓ ਸਾਡਾ ਸੰਦੇਸ।

Send this to a friend