April 28, 2026 11:14 am

ਆਓ! ਆਜ਼ਾਦੀ ਦਿਵਸ ਮੌਕੇ ਨਸ਼ੇ ਅਤੇ ਹੋਰ ਬੁਰਾਈਆਂ ਤੋਂ ਆਜ਼ਾਦ ਹੋਣ ਦਾ ਪ੍ਰਣ ਕਰੀਏ

ਆਜ਼ਾਦੀ ਦਿਵਸ ਦੀ ਸਵੇਰੇ ਸੂਰਜ ਦੀ ਪਹਿਲੀ ਕਿਰਨ,ਚਿੜੀਆਂ ਦੀ ਮਿਠੀ ਚਹਿ-ਚਾਹਟ,ਅਤੇ ਠੰਡੀ ਹਵਾ ਦਾ ਵੇਗ ਸਮੂਹ ਭਾਰਤਵਾਸੀਆਂ ਲਈ ਵਿਕਾਸ, ਖੁਸ਼ਹਾਲੀ, ਤੰਦਰੁਸਤ, ਸਿਹਤਮੰਦ ਤੇ ਨਰੋਏ ਜੀਵਨ ਲਈ ਇਕ ਵਿਸ਼ੇਸ਼ ਸੁਨੇਹਾ ਲੈ ਕੇ ਆਉਂਦੀ ਹੈ। ਇਸ ਦਿਨ ਫੁਲਾਂ ਦੀ ਮਹਿਕ ,ਆਸਮਾਨ ਵਿਚ ਉਡ ਰਹੇ ਪੰਛੀ,ਸਮੂਹ ਕੁਦਰਤੀ ਸੋਮੇ ਤੇ ਮਹਾਪੁਰਸ਼ਾਂ ਦੀ ਅਨਮੋਲ ਵਾਣੀ ਸਾਨੂੰ ਬੁਰਾਈਆਂ ਦੀ ਗ਼ੁਲਾਮੀ ਤੋਂ ਆਜ਼ਾਦ ਜੀਵਨ ਜਿਉਣ ਦੀ ਪ੍ਰੇਰਨਾ ਦੇਂਦੀ ਹੈ। ਕਿ ਸਾਨੂੰ ਆਜ਼ਾਦੀ ਪ੍ਰਾਪਤ ਕਰਿਆ 70 ਸਾਲ ਹੋ ਗਏ ,ਅਜ ਅਸੀਂ ਅੰਗਰੇਜਾਂ ਦੀ ਗ਼ੁਲਾਮੀ ਤੋਂ ਤਾਂ ਆਜ਼ਾਦ ਹੋ ਗਏ ,ਪ੍ਰੰਤੂ ਅਸੀਂ ਅਨੇਕਾਂ ਹੀ ਬੁਰਾਈਆਂ ਦੇ ਗੁਲਾਮ ਹੋ ਗਏ। ਅਤੇ ਇਹ ਉਹ ਬੁਰਾਈਆਂ ਹਨ ਜੋ ਸਾਡੇ ਸਮਾਜ ,ਸਭਿਆਚਾਰ ਅਤੇ ਦੇਸ਼ ਨੂੰ ਘੁੰਣ ਵਾਂਗ ਖਾ ਰਹੀਆਂ ਹਨ।
ਇਸ ਲਈ ਅਜ ਸ਼ੁਭ ਦਿਹਾੜੇ ਤੇ ਜਰੂਰਤ ਹੈ ਸਾਨੂੰ ਇਸ ਪਵਿਤਰ ਦਿਨ ਦੀ ਅਹਿਮੀਅਤ ਅਤੇ ਮਹਤਵ ਨੂੰ  ਸਮਝਣ ਦੀ । ਜਰੂਰਤ ਹੈ ਆਜ਼ਾਦੀ ਅਤੇ ਗ਼ੁਲਾਮੀ ਦੇ ਅੰਤਰ ਨੂੰ ਸਮਝਣ ਦੀ। ਜਰੂਰਤ ਹੈ ਪਿੰਜਰੇ ਵਿਚ ਬੰਦ ਗੁਲਾਮ ਪੰਛੀ ਦੀਆਂ ਮਜਬੂਰੀਆਂ ਨੂੰ ਸਮਝਣ ਦੀ ।,ਜਰੂਰਤ ਹੈ ਆਸਮਾਨ ਵਿਚ ਉਡ ਰਹੇ ਆਜ਼ਾਦ ਪੰਛੀ ਦੀਆਂ ਖੁਸ਼ੀਆਂ ਨੂੰ ਸਮਝਣ ਦੀ। ਇਨ੍ਹਾਂ ਬੁਰਾਈਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਦਾ ਸੁਨੇਹਾ ਅਜ ਦਾ ਇਹ ਦਿਨ ਦੇ ਰਿਹਾ ਹੈ। ਅਜ ਪੰਜਾਬ ਸਮੇਤ ਸਾਰੇ ਭਾਰਤ ਵਾਸੀ ਉਨ੍ਹਾਂ ਬੁਰਾਈਆਂ ਦੇ ਗੁਲਾਮ ਹੁੰਦੇ ਜਾ ਰਹੇ ਹਨ ,ਜਿਹੜੀਆਂ ਬੁਰਾਈਆਂ ਸਾਡੇ ਸਭਿਆਚਾਰ, ਸਾਡੀ ਨੌਜਵਾਨ ਪੀੜੀ,ਸਾਡੇ ਸਮਾਜ ਤੇ ਦੇਸ਼ ਨੂੰ ਘੁੰਣ ਵਾਂਗ ਖਾ ਰਹੀਆਂ ਹਨ। ਜੇਕਰ ਇਨ੍ਹਾਂ ਬੁਰਾਈਆਂ ਨੂੰ ਵਧਣ ਤੋਂ ਨਾ ਰੋਕਿਆ ਗਿਆ ਅਤੇ ਅਸੀਂ ਇਸਦੀ ਗ਼ੁਲਾਮੀ ਵਿਚੋ ਆਜ਼ਾਦ ਨਾ ਹੋਏ ਤਾਂ ਸਾਡਾ ਭਵਿਖ ਖ਼ਤਰੇ ਵਿਚ ਹੈ।
ਸਭ ਤੋਂ ਪਹਿਲਾਂ ਤਾਂ ਅਸੀਂ ਨਸ਼ੇ ਦੀ ਗਲ ਕਰੀਏ ,ਤਾਂ ਸਾਡੀ ਨੌਜਵਾਨ ਪੀੜੀ ਨਸ਼ੀਲੀਆਂ ਵਸਤੂਆਂ ਦੀ ਗੁਲਾਮ ਹੁੰਦੀ ਜਾ ਰਹੀ ਹੈ। ਇਸ ਦੀ ਵਰਤੋਂ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ ,ਨਸ਼ੇ ਦੇ ਸੇਵਨ ਕਾਰਨ ਕਿੰਨੀਆਂ ਹੀ ਕੀਮਤੀ ਅਤੇ ਅਨਮੋਲ ਜਿੰਦਗੀਆਂ ਖਤਮ ਹੋ ਰਹੀਆਂ ਹਨ। ਕਿੰਨੇ ਮਾਵਾਂ ਦੇ ਜਵਾਨ ਪੁਤ,ਔਰਤਾਂ ਦੇ ਸੁਹਾਗ,ਛੋਟੇ-ਛੋਟੇ ਬਚਿਆਂ ਦੇ ਪਿਤਾ,ਭੈਣਾਂ ਦੇ ਅਨਮੋਲ ਭਰਾ ਨਸ਼ੇ ਦੀ ਬਲੀ ਚੜ ਰਹੇ ਹਨ। ਇਸ ਤੋਂ ਦਰਦਨਾਕ ਗ਼ੁਲਾਮੀ ਹੋਰ ਕਿ ਹੋਵੇਗੀ।
ਦੁਜਾ ਸਾਡੀ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਦੀ ਗੁਲਾਮ ਹੁੰਦੀ ਜਾ ਰਹੀ ਹੈਂ। ਕੰਪਨੀਆਂ ਵਲੋਂ ਮੋਬਾਈਲ ਫੋਨ ਅਤੇ ਨੈਟਵਰਕ ਇਨ੍ਹਾਂ ਸਸਤੇ ਵਿਚ ਪਰੋਸਿਆ ਜਾ ਰਿਹਾ ਹੈ ,ਕਿ ਇਹ ਸਭ ਦੀ ਪਹੁੰਚ ਵਿਚ ਆ ਗਿਆ ਹੈ। ਇਸੇ ਕਾਰਨ ਵਿਦਿਆਰਥੀ ਵਰਗ ,ਨੌਜਵਾਨ ਵਰਗ ਅਤੇ ਹਰ ਉਮਰ ਦਾ ਵਿਅਕਤੀ ਇਸਦਾ ਗੁਲਾਮ ਬਣ ਗਿਆ ਹੈ। ਅਜ ਅਸੀਂ ਆਪਣਾ ਅਨਮੋਲ ਅਤੇ ਕੀਮਤੀ ਸਮਾਂ ਮੋਬਾਈਲ ਫੋਨਾਂ ਦੀ ਨਜ਼ਾਇਜ਼ ਵਰਤੋਂ ਕਰਕੇ ਖਤਮ ਕਰ ਦੇਂਦੇ ਹਨ। ਤੀਜਾ ਅਸੀਂ ਅਜ ਫਾਸਟਫੂਡ ਦੇ  ਗੁਲਾਮ ਬਣਦੇ ਜਾ ਰਹੇ ਹਨ। ਅਜ ਖਾਸਕਰ ਨੌਜਵਾਨ ਪੀੜੀ ਨੇ ਰਿਵਾਇਤੀ ਖਾਣਿਆਂ ਨੂੰ ਛਡ ਕੇ ਪੀਜ਼ਾ ,ਬਰਗਰ ,ਨੂਡਲਸ ,ਸਪਰਿੰਗ ਰੋਲ ਅਤੇ ਹੋਰ ਫਾਸਟ ਫ਼ੂਡ ਨੂੰ ਆਪਣੀ ਮੁਖ ਖੁਰਾਕ ਬਣਾ ਲਿਆ ਹੈਂ। ਜਦੋਂ ਕਿ ਇਹ ਖਾਣਾ ਸਾਡੇ ਸ਼ਰੀਰ ਲਈ ਹਾਨੀਕਾਰਕ ਹੈ ਅਤੇ ਅਨੇਕਾਂ ਬਿਮਾਰੀਆਂ ਨੂੰ ਜਨਮ ਦੇਂਦਾ ਹੈ।
ਚੋਥਾ ਅਸੀਂ ਅਜ ਅਸੀਂ ਪਛਮੀ ਸਭਿਆਚਾਰ ਨਾਲ ਜੁੜੇ ਪਹਿਰਾਵੇ ਦੇ ਭੀ ਗੁਲਾਮ ਬਣ ਗਏ ਹਨ। ਆਪਣੇ ਸਭਿਆਚਾਰ ਨਾਲ ਜੁੜੇ ਪਹਿਰਾਵੇ ਨੂੰ ਛਡ ਕੇ ਪਛਮੀ ਪਹਿਰਾਵੇ ਨੂੰ ਪਹਿਨਣਾ  ਆਪਣੀ ਸ਼ਾਨ  ਸਮਜਦੇ  ਹਨ। ਜਦੋਂ ਕਿ ਪਹਿਰਾਵਾ ਹਮੇਸ਼ਾ ਆਪਣੇ ਸਭਿਆਚਾਰ,ਦੇਸ਼ ਅਤੇ ਸਮਾਜ ਦੇ ਅਨੁਸਾਰ ਹੋਣਾ ਚਾਹੀਦਾ ਹੈ। ਪੰਜਵਾਂ ਅਸੀਂ ਅਜ ਪਛਮੀ ਸੋਚ ਦੇ ਇਨ੍ਹੇ ਗੁਲਾਮ ਹੋ ਗਏ ਹਨ ਕਿ ਆਪਣੇ ਸਭਿਆਚਾਰ,ਰਿਸ਼ਤਿਆਂ ਦੀ ਕਦਰਾਂ-ਕੀਮਤਾਂ ,ਮਾਂ-ਬਾਪ ਦਾ ਆਦਰ-ਸਤਿਕਾਰ ਅਤੇ ਸਮਾਜਿਕ ਜਿੰਮੇਵਾਰੀਆਂ ਨੂੰ ਭੁਲਦੇ ਜਾ ਰਹੇ ਹਨ ਅਤੇ ਪਛਮੀ ਸੋਚ ਵਿਚ ਰੰਗ ਕੇ ਆਪਣੇ ਇਤਿਹਾਸ ਅਤੇ ਨੈਤਿਕ ਕਦਰਾਂ -ਕੀਮਤਾਂ ਨੂੰ ਭੁਲ ਗਏ ਹਨ।
ਇਸ ਲਈ ਆਓ ! ਅਜ ਪ੍ਰਣ ਕਰੀਏ ਕਿ ਇਸ ਆਜ਼ਾਦੀ ਦਿਹਾੜੇ ਤੇ ਨਸ਼ੇ ਅਤੇ ਇਨ੍ਹਾਂ ਸਾਰੀ ਬੁਰਾਈਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਇਕ ਵਧੀਆਂ,ਸੁਤੰਤਰ ਤੇ ਨਰੋਏ ਸਮਾਜ ਅਤੇ ਦੇਸ਼ ਦਾ ਨਿਰਮਾਣ ਕਰੀਏ।
– ਜੈ ਹਿੰਦ , ਜੈ ਹਿੰਦ

Send this to a friend