April 26, 2026 8:01 am

ਛੋਟੀ ਉਮਰੇ ਵੱਡੀਆਂ ਮੱਲ੍ਹਾਂ ਮਾਰਨ ਵਾਲੀ ਤੈਰਾਕ ਦਿਪਾਲੀ ਅੱਤਰੀ

ਜਿਥੇ ਅੱਜ ਕੱਲ ਦੇ ਪਦਾਰਥਵਾਦੀ ਯੁਗ ਵਿੱਚ ਕੂੜੀਆਂ ਨੂੰ ਕੁੱਖਾਂ ਵਿੱਚੋ ਹੀ ਕੱਤਲ ਕਰ ਦਿੱਤਾ ਜਾਂਦਾ ਲੋਕ ਧੀਆਂ ਦੇ ਜਨਮ ਹੋਣ ਤੇ ਸੋਗ ਮਨਾਉਦੇ ਹਨ। ਪਰ ਸ੍ਰੀ:ਰਾਜਵੰਤ ਕੁਮਾਰ ਏ ਐਸ ਆਈ ਪੰਜਾਬ ਪੁਲਿਸ ਨੇ ਸੁੱਖਾਂ ਸੁੱਖ ਕੇ ਪ੍ਰਾਪਤ ਕੀਤੀ ਧੀ ਦਿਪਾਲੀ ਅੱਤਰੀ ਨੇ ਸਵਿਮਿੰਗ ਵਿੱਚ ਨਵੇ ਕ੍ਰਿਤਕੀਰਤੀ ਮਾਨ ਸਥਾਪਿਤ ਕਰਕੇ ਮਾਂ ਬਾਪ ਅਧਿਆਪਕ ਅਤੇ ਕੋਚਾਂ ਦਾ ਸਿਰ ਫਕਰ ਨਾਲ ਉ¤ਚਾ ਕੀਤਾ ਹੈ।ਬਾਰਵੀ ਜਮਾਤ ਦੀ ਵਿਦਿਆਰਥਣ ਦਿਪਾਲੀ ਅੱਤਰੀ ਨੇ ਜਿੱਥੇ ਕਈ ਨੈਸਨਲ ਰਿਕਾਰਡ ਤੋੜਕੇ ਹੋਰ ਕੁੜੀਆਂ ਲਈ ਆਸ ਦੀ ਕਿਰਨ ਪੈਦਾ ਕੀਤੀ ਹੈ।ਇਹ ਐਵਾਰਡ ਉਨ੍ਹਾ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਜੋ ਧੀਆਂ ਨੂੰ ਬੋਝ ਹੈ ਸਮਝਦੇ ਹਨ। ਦਿਪਾਲੀ ਨੂੰ 2015 ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਹੋਈਆ ਗੇਮਾ ਵਿੱਚ ਬੇਸਟ ਸਵਿਮਿੰਗ ਦਾ ਖਿਤਾਬ ਮਿਲਿਆ 2016 ਸੰਗਰੂਰ 2017 ਵਿੱਚ ਮੁਹਾਲੀ 2018 ਚ ਜਲੰਧਰ ਹੋਇਆ ਗੇਮਾ ਵਿੱਚ ਬੇਸਟ ਸਵਿਮਿੰਗ ਅਤੇ ਆਲ ਰਾਉਡ ਫਾਸਟ ਰਹੀ।ਦਿਪਾਲੀ ਅੱਤਰੀ ਨੇ 2009 ਦੇ ਪਹਿਲਾ ਬਣੇ ਪੰਜ ਰਿਕਾਡ ਵੀ ਤੋੜੇ ਜੋ 200 ਮੀਟਰ ਬੈਕ ਸਟੋਰਕ 100 ਮੀਟਰ 50 ਮੀਟਰ.100 ਮੀਟਰ ਫ੍ਰੀ ਸਟਾਇਲ ਇਸ ਤੋ ਪਹਿਲਾ 1997 ਵਿੱਚ ਇਕ ਲੜਕੀ ਨੇ ਇਹ ਰਿਕਾਰਡ ਤੋੜੇ ਸੀ। ਅੱਜ ਕੱਲ ਦਿਪਾਲੀ ਬੱਗੂਆਣਾ ਸੰਗਰੂਰ ਵਿਖੇ ਆਪਣੇ ਤਿੰਨ ਲਾਇਨਾ ਦੇ ਸਵਿਮਿੰਗ ਪੂਲ ਵਿਖੇ ਕੋਚ ਪਰਮਿੰਦਰ ਸਿੰਘ ,ਸੋਨੂੰ ਕੋਚ ਦੀ ਨਿਗਰਾਨੀ ਵਿੱਚ ਪ੍ਰੈਕਟਿਸ ਕਰ ਰਹੀ ਸੀ ਦੂਸਰੀਆਂ ਲੜਕੀਆ ਨੂੰ ਵੀ ਤੈਰਾਕੀ ਦੇ ਗੁਣ ਸਿਖਾ ਕੇ ਜਿਉਣ ਦਾ ਜਜਬਾ ਭਰ ਰਹੀ ਹੈ ਤੈਰਾਕੀ ਦੇ ਨਾਲ ਨਾਲ ਦਿਪਾਲੀ ਹਰੇਕ ਸਾਲ ਆਪਣੀ ਕਲਾਸ ਵਿੱਚ ਫਸਟੀ ਆਉਦੀ ਹੈ ਖੇਡਾ ਵੱਲ ਜਾਣ ਦੀ ਗੁੜਤੀ ਉਸ ਨੂੰ ਆਪਣੇ ਵਿਰਸੇ ਵਿੱਚੋ ਮਿਲੀ ਹੈ ਦਿਪਾਲੀ ਦੇ ਦਾਦਾ ਜੀ ਆਪਣੇ ਸਮੇ ਦੇ ਨਾਮੀ ਪਹਿਲਵਾਨ ਰਹੇ ਹਨ ਅਤੇ ਨਾਨਾ ਜੀ ਫੁਟਬਾਲ ਦੇ ਖਿਡਾਰੀ । ਦਿਪਾਲੀ ਨੂੰ 26 ਜਨਵਰੀ ਨੂੰ ਜਿਲਾ ਸੰਗਰੂਰ ਪ੍ਰਸਾਸਨ ਵੱਲੋ ਸਨਮਾਨਿਤ ਜਾ ਚੁੱਕਿਆ ਹੈ ਅਤੇ ਇਸ ਵਾਰ ਦਿਪਾਲੀ ਨੂੰ 15 ਅਗਸਤ ਤੇ ਵੀ ਸਨਮਾਨਿਤ ਕੀਤਾ ਜਾਵੇਗਾ । ਦਿਪਾਲੀ ਹੁਣ ਤੱਕ ਪੰਜਾਬ ਪੱਧਰ ਤੇ ਜਲੰਧਰ ,ਅੰਮ੍ਰਿਤਸਰ ,ਲੁਧਿਆਣਾ ,ਮੁਹਾਲੀ ,ਪਟਿਆਲਾ,ਰੋਪੜ ਵਿਖੇ ਤੈਰਾਕੀ ਜੋਹਰ ਵਿਖਾ ਚੁੱਕੀ ਹੈ ।ਇਸ ਤੋ ਇਲਾਵਾ ਨੈਸਨਲ ਪੱਧਰ ਤੇ ਪੂਨਾ ,ਕਲਕੱਤਾ, ਜੈਪੁਰ, ਰਾਜਕੋਟ, ਗੋਆ, ਮੁੰਬਈ ,ਦਿੱਲੀ ਅਤੇ ਹੁਣ ਤ੍ਰਿਬਿੰਦਰਮ,ਵਿਖੇ ਹੋਣ ਵਾਲੀਆ ਗੇਮਾ ਦੀ ਤਿਆਰੀ ਚੱਲ ਰਹੀ ਹੈ।ਮੁਹਾਲੀ ਵਿਖੇ ਹੋਈਆ ਖੇਡਾ ਵਿੱਚ 1ਲੱਖ ਦਾ ਨਕਦ ਇਨਾਮ ਜਿੱਤ ਚੁੱਕੀ ਹੈ।ਅਸੀ ਈਸ਼ਵਰ ਅੱਗੇ ਅਰਦਾਸ ਕਰਦੇ ਹਾ ਦਿਪਾਲੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ।

 

Send this to a friend