Skip to content
Independent perspectives. Global stories.
BREAKING

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਯਮੁਨਾਨਗਰ ਦੇ ਮੀਨਾ ਬਾਜਾਰ ਦੇ ਬੂਥਾਂ ਦੀ ਛੱਤ ਦੀ ਉਚਾਈ ਵੱਧਾਉਣ ਨੂੰ ਪ੍ਰਵਾਨਗੀ

Share this story

ਚੰਡੀਗੜ੍ਹ, 6 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਯਮੁਨਾਨਗਰ ਦੇ ਮੀਨਾ (ਮੀਰਾ ਬਾਜਾਰ) ਨਗਰ ਨਿਗਮ ਦੇ ਬੂਥਾਂ ਦੀ ਛੱਤ ਦੀ ਉਚਾਈ 12 ਫ਼ੁੱਟ ਕਰਨ ਅਤੇ ਵਿਆਜ ਰਕਮ ਵਿਚ 20 ਫ਼ੀਸਦੀ ਦੀ ਛੋਟ ਪ੍ਰਦਾਨ ਕਰਨ ਦੇ ਪ੍ਰਸਤਾਵਾਂ ਨੂੰ ਮੰਜੂਰੀ ਦੇ ਦਿੱਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੀ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਨੇ ਦਸਿਆ ਕਿ ਮੀਨਾ (ਮੀਰਾ ਬਾਜਾਰ) ਵੈਲਫ਼ੇਅਰ ਐਸੋਸਿਏਸ਼ਨ ਦੇ ਅਧਿਕਾਰੀਆਂ ਨੇ ਬਾਜਾਰ ਦੇ ਖੋਖਿਆਂ ਦੀ ਛੱਤ ਦੀ ਉਚਾਈ 12 ਫ਼ੁੱਟ ਕਰਨ ਦੀ ਮੰਜੂਰੀ ਪ੍ਰਦਾਨ ਕਰਨ ਤੇ ਖੋਖਿਆਂ ਦੇ ਕਿਰਾਏਦਾਰਾਂ ਤੋਂ ਹਰ 5 ਸਾਲ ਬਾਅਦ 25 ਫ਼ੀਸਦੀ ਕਿਰਾਏ ਦੀ ਵਾਧੇ ਦੇ ਰਕਮ ਨੂੰ ਮੁਆਫ ਕਰਨ ਤੇ ਖੋਖਿਆਂ ਦੀ ਸਬਲੈਟਿੰਗ ਨੂੰ ਨਿਯਮਤ ਕਰਨ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨੇ ਖੋਖਾ ਧਾਰਕਾਂ ਨੂੰ ਆਪਣੇ ਖਰਚੇ ’ਤੇ 12 ਫ਼ੁੱਟ ਦੀ ਉੱਚਾਈ ’ਤੇ ਛੱਤ ਪਾਉਣ ਦੀ ਮੰਜੂਰੀ ਇਸ ਸ਼ਰਤ ’ਤੇ ਦਿੱਤੀ ਕਿ ਖੋਖਾ ਤੇ ਬੂਥ ਧਾਰਕ ਵੱਲਂੋ ਬੂਥ ਤੇ ਖੋਖੇ ਵਿਚ ਕੋਈ ਵੀ ਸਟੋਰੇਜ ਸਲੈਬ ਨਹੀਂ ਪਾਈ ਜਾਵੇਗੀ ਅਤੇ ਛੱਤ ਦਾ ਮਾਲਿਕਾਨਾ ਹੱਕ ਨਗਰ ਨਿਗਮ ਦਾ ਹੋਵੇਗਾ। ਉਨਾਂ ਨੇ ਦਸਿਆ ਕਿ ਜੇ ਖੋਕਾ ਤੇ ਬੂਥ ਧਾਰਕ 60 ਦਿਨ ਦੇ ਅੰਦਰ-ਅੰਦਰ ਕਿਰਾਏ ’ਤੇ ਲਗਾਏ ਗਏ ਵਿਆਜ ਦੀ ਕੁੱਲ ਬਕਾਇਆ ਰਕਮ ਨਗਰ ਨਿਗਮ ਕੋਸ਼ ਵਿਚ ਜਮ੍ਹਾਂ ਕਰਾਉਣਾ ਹੈ ਤਾਂ ਵਿਆਜ ਰਕਮ ਵਿਚ 20 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਸ੍ਰੀਮਤੀ ਜੈਨ ਨੇ ਖੋਖਿਆਂ ਦੀ ਸਬਲੈਟਿੰਗ ਦੇ ਮਾਮਲੇ ਵਿਚ ਦਸਿਆ ਕਿ 3 ਮਹੀਨੇ ਦੇ ਅੰਦਰ ਸਬਲੈਟਿੰਗ ਫ਼ੀਸ ਜਮ੍ਹਾਂ ਕਰਾ ਕੇ ਸਬਲੈਟਿੰਗ ਨਿਯਮਤ ਕਰਾਈ ਜਾ ਸਕੇਗੀ।

WRITTEN BY