ਸਮਾਣਾ, 6 ਅਗਸਤ (ਦੀਪਕ ਪਾਠਕ, ਮਨੀਸ਼)- ਮਾਨਯੋਗ ਮੁਖ-ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ “ਨਸ਼ਾ ਵਿਰੋਧੀ ਅਤੇ ਤੰਦਰੁਸਤ ਪੰਜਾਬ” ਮੁਹਿੰਮ ਦੇ ਤਹਿਤ ਇਕ ਰੈਲੀ ਸਮਾਣਾ ਦੇ ਪ੍ਰਮੁਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਨਵਾਂ ਬਣ ਰਿਹਾ ਸਰਕਾਰੀ ਵਾਤਾਵਰਨ ਪਾਰਕ ਵਿਚ ਪਹੁੰਚੀ। ਇਸ ਰੈਲੀ ਨੂੰ ਹਲਕਾ ਸਮਾਣਾ ਦੇ ਐਮ.ਐਲ.ਏ. ਸ.ਰਜਿੰਦਰ ਸਿੰਘ ਜੀ ਅਤੇ ਨੈਨਸੀ ਗਰੁਪ ਆਫ ਕਾਲਜ਼ਿਜ਼ ਦੇ ਚੇਅਰਮੈਨ ਸ਼੍ਰੀ ਸ਼ਾਮ ਜਿੰਦਲ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ । ਇਸ ਮੌਕੇ ਤੇ ਨੈਨਸੀ ਗਰੁਪ ਆਫ ਕਾਲਜ਼ਿਜ਼ ਦੇ ਮਨੇਜਿੰਗ ਡਾਇਰੈਕਟਰ ਸੀ.ਏ.ਵੀਨਸ ਜਿੰਦਲ ਜੀ, ਨਵ –ਨਿਯੁਕਤ ਸੈਨੇਟ ਮੈਂਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਰੀਜ਼ਨ ਚੇਅਰਮੈਨ ਲਾਇਨ ਕਲਬ ਇੰਟਰਨੈਸ਼ਨਲ ,ਡਾਇਰੈਕਟਰ ਸੀ.ਏ ਸ਼ੀਤਲ ਜਿੰਦਲ ਜੀ, ਪ੍ਰਿੰਸੀਪਲ ਡਾ.ਦੀਪਿਕਾ ਮਹਿਤਾ, ਪ੍ਰਿੰਸੀਪਲ ਡਾ. ਸਵੀਤਾ ਜੋਸ਼ੀ ,ਸਮੂਹ ਸਟਾਫ ਮੈਂਬਰ ,ਸੁਰਿੰਦਰ ਸਿੰਘ ਖੇੜਕੀ,ਸ਼ਿਵ ਕੁਮਾਰ ਘਗਾ,ਅਸ਼ਵਨੀ ਕੁਮਾਰ ਗੁਪਤਾ, ਪਵਨ ਬਾਂਸਲ, ਪਵਨ ਕੁਮਾਰ ਸ਼ਾਸਤਰੀ, ਜੇ.ਪੀ. ਗਰਗ,ਲਾਇਨ ਕਲਬ ਸਮਾਣਾ ਦੇ ਪ੍ਰਧਾਨ ਸ੍ਰੀ ਸੰਜੀਵ ਕੋਸ਼ਿਕ ਸਮੇਤ ਲਾਇਨ ਮੈਂਬਰ ਵੀ ਮੌਜੂਦ ਸਨ । ਰੈਲੀ ਸ਼ੁਰੂ ਹੋਣ ਤੋਂ ਪਹਿਲਾ ਕਾਲਜ ਦੇ ਪ੍ਰਿੰਸੀਪਲ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ,ਤੰਦਰੁਸਤ ਪੰਜਾਬ ਬਣਾਉਣ ਲਈ ਸ਼ਪਤ ਦਵਾਈ । ਰੈਲੀ ਤੋਂ ਬਾਅਦ ਸਰਕਾਰੀ ਵਾਤਾਵਰਨ ਪਾਰਕ ਵਿਚ ਵਿਦਿਆਰਥੀਆ ਨੇ ਇਕ ਦਿਨ ਦਾ ਸ਼ੁਧ ਵਾਤਾਵਰਨ ਬਾਰੇ ਕੈਂਪ ਲਗਾਇਆ । ਪੌਦਿਆਂ ਦੀ ਸਾਂਭ – ਸੰਭਾਲ,ਗੁਡਾਈ ਅਤੇ ਨਵੇਂ ਪੌਦੇ ਲਾਏ । ਕਾਲਜ ਮਨੇਜਮੈਂਟ ਵਲੋਂ ਸਾਰੇ ਵਿਦਿਆਰਥੀਆ ਅਤੇ ਸਟਾਫ ਨੂੰ ਰਿਫੈਰਸ਼ਮੈਂਟ ਦਿਤੀ ਗਈ।