April 26, 2026 2:24 am

6 ਪੇਟੀ ਨਾਜਾਇਜ ਸ਼ਰਾਬ ਸਣੇ ਇਕ ਕਾਬੂ

ਰਾਜਪੁਰਾ, 6 ਅਗਸਤ (ਸੂਦ)- ਥਾਣਾ ਸਿਟੀ ਪੁਲਿਸ ਨੇ ਨਸ਼ਿਆਂ ਖਿਲਾਫ ਗਤਿਵਿਧਿਆਂ ਤੇਜ ਕਰਦੇ ਹੋਏ 6 ਪੇਟੀ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾਂ ਪ੍ਰਾਪਤ ਕੀਤੀ ਹੈ।ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦਸਿਆ ਕਿ ਹੌਲਦਾਰ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਨੀਲਪੁਰ ਚੋਂਕ ਤੇ ਮੌਜੂਦ ਸੀ।ਖਾਸ ਮੁਖਬਰ ਦੀ ਸੂਚਨਾ ਉਤੇ ਅਨਾਜ ਮੰਡੀ ਵਿੱਖੇ ਇਕ ਵਿਅਕਤੀ ਨੂੰ 6 ਪੇਟੀ ਚੰਡੀਗੜ੍ਹ ਦੀ ਨਾਜਾਇਜ ਸ਼ਰਾਬ ਦਿਲਬਰ ਸੰਤਰਾ ਸਮੇਤ ਕਾਬੂ ਕੀਤਾ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend