April 25, 2026 2:27 pm

ਐਬਟਸਫੋਰਡ ਕੱਪ ਤੇ ਰਿਚਮੰਡ ਯੂਨਾਈਟਿਡ ਟਾਈਗਰ ਕਲੱਬ ਦੀ ਚੜ੍ਹਤ

ਦੁਨੀਆਂ ਦੇ ਖੂਬਸੂਰਤ ਸ਼ਹਿਰਾ ਵਿੱਚ ਸੁਮਾਰ ਕਰਨ ਵਾਲੇ ਬੀ ਸੀ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਦੇ ਰੋਟਰੀ ਖੇਡ ਸਟੇਡੀਅਮ ਵਿੱਚ ਹਰਜੀਤ ਤਲਵਾਰ ਕਬੱਡੀ ਕਲੱਬ ਵਲੋਂ ਮਰਹੂਮ ਹਰਜੀਤ ਬਰਾੜ,ਤਲਵਾਰ ਕਾਉਂਕੇ, ਰਘਵੀਰ ਸਿੰਘ ਖੇਲਾ ਤੇ ਕੋਚ ਜਗਰੂਪ ਸਿੰਘ ਦੀ ਯਾਦ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ ਗਿਆ । ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਬੱਬਲ, ਚੇਅਰਮੈਨ ਗਿਆਨ ਸਿੰਘ ਬਨਿੰਗ, ਸਕੱਤਰ ਸੁਖਵਿੰਦਰ ਸਿੰਘ ਬਰਾੜ, ਵਾਇਸ ਪ੍ਰਧਾਨ ਹਰਪ੍ਰੀਤ ਸਿੰਘ ਸਿਵੀਆ,ਵਾਇਸ ਚੇਅਰਮੈਨ ਸੁਖਦੇਵ ਸਿੱਧੂ, , ਖਜਾਨਚੀ ਮਨਜੀਤ ਬਾਸੀ, ਵਾਇਸ ਖਜਾਨਚੀ ਧਰਮ ਸਹੋਤਾ , ਵਾਇਸ ਸਕੱਤਰ ਸਵਰਾਜਦੀਪ ਸੰਘਾ,ਦਾਰਾ ਔਜਲਾ,ਮੈਨੇਜਰ ਦੀਪ ਢਿੱਲੋਂ , ਪੈਟਰਨ ਸੁਖਵਿੰਦਰ ਬਰਾੜ , ਕੋਚ ਜਵਾਰਾ ਸੰਘਾ,ਬਲਰਾਜ ਸੰਘਾ ਦੀ ਅਗਵਾਈ ਵਿੱਚ ਛੇ ਚੋਟੀ ਦੀਆਂ ਟੀਮਾ ਦੇ ਮੁਕਾਬਲੇ ਹੋਏ । ਐਬਟਸਫੋਰਡ ਸ਼ਹਿਰ ਖੂਬਸੂਰਤ ਪਹਾੜੀ ਵਾਦੀਆ ਵਿੱਚ ਵਸਿਆ ਹੋਇਆ । ਜਿਸਦਾ ਰੋਟਰੀ ਖੇਡ ਸਟੇਡੀਅਮ ਕਈ ਏਕੜ ਵਿੱਚ ਫੈਲਿਆ ਹੋਇਆ ਹੈ ।ਜਿਸ ਵਿੱਚ ਇੱਕੋ ਸਮੇਂ ਕਈ ਖੇਡ ਮੁਕਾਬਲੇ ਕਰਵਾਏ ਜਾ ਸਕਦੇ ਹਨ । ਦਰਸਕਾ ਦੇ ਬੈਠਣ ਲਈ ਵੱਡਾ ਪਵੇਲੀਅਨ ਤੇ ਗਰਾਊਂਡ ਦਾ ਸੜਕ ਵਾਲੇ ਪਾਸਿਓ ਕਾਫੀ ਨੀਵਾਂ ਹੋਣਾ ਦੇਖਣ ਵਾਲਿਆ ਨੂੰ ਬੜਾ ਆਸਾਨ ਹੈ । ਹਰਜੀਤ ਤਲਵਾਰ ਕਬੱਡੀ ਕਲੱਬ ਦੇ ਇਸ ਟੂਰਨਾਮੈਂਟ ਦੇ ਮੈਚਾ ਦਾ ਵੇਰਵਾ ਕੁੱਝ ਇਸ ਤਰ੍ਹਾਂ ਹੈ ।
ਯੰਗ ਤੇ ਵੈਨਕੂਵਰ ਕਲੱਬ ਦੀ ਪਹਿਲੀ ਟੱਕਰ – ਦੋ ਹਾਈਵੋਲਟੇਜ ਟੀਮਾ ਵੈਨਕੂਵਰ ਲਾਇਨਜ ਤੇ ਯੰਗ ਕਲੱਬ ਦੇ ਦਰਮਿਆਨ ਪਹਿਲੇ ਮੁਕਾਬਲੇ ਦੀ ਵਿਸਲ ਵੱਜੀ । ਸਾਹਕੋਟ ਦੇ ਇਲਾਕੇ ਦੇ ਦੋ ਮਹਾਂਰਥੀ ਖਿਡਾਰੀ ਸੰਦੀਪ ਨੰਗਲ ਅੰਬੀਆ ਤੇ ਮੰਗੀ ਬੱਗਾ ਪਿੰਡ ਦੀ ਕਪਤਾਨੀ ਵਾਲੀਆ ਟੀਮਾ ਦਾ ਇਹ ਮੁਕਾਬਲਾ ਦੇਖਣ ਲਈ ਦਰਸ਼ਕ ਵੀ ਪੱਬਾਂ ਭਾਰ ਸਨ । ਵੈਨਕੂਵਰ ਲਾਇਨਜ ਲਈ ਕਮਲ ਨਵਾਂਪਿੰਡ,ਗੱਗੀ ਖੀਰਾਵਾਲ, ਰਵੀ ਆਲੋਵਾਲ ਢੇਰੀਆ ਨੇ ਜੋਰਦਾਰ ਰੇਡਾ ਪਾਈਆ ਤੇ ਫੂਲਾ ਸੂਸਕ,ਪਵੀ ਡੱਫਰ, ਭੂਰਾ ਘੜੂੰਆ ,ਦੀਸਾ ਚੱਕ ਕਲਾ ਨੇ ਜੱਫੈ ਲਾ ਕੇ ਇਹ ਮੈਚ 30 ਅੰਕਾ ਦੇ ਮੁਕਾਬਲੇ 36 ਅੰਕਾ ਨਾਲ ਜਿੱਤਿਆ ।
ਆਜਾਦ ਐਬਟਸਫੋਰਡ ਤੇ ਹਰਜੀਤ ਤਲਵਾਰ ਕਲੱਬ ਦੀ ਭਰਵੀ ਟੱਕਰ- ਸਿਖਰ ਦੁਪਹਿਰ ਦੇ ਵਿੱਚ ਦੂਜਾ ਮੈਚ ਮੇਜਬਾਨ ਹਰਜੀਤ ਤਲਵਾਰ ਕਲੱਬ ਤੇ ਇਸ ਸ਼ਹਿਰ ਦੀ ਦੂਜੀ ਟੀਮ ਆਜਾਦ ਐਬਟਸਫੋਰਡ ਦਰਮਿਆਨ ਖੇਡਿਆ ਗਿਆ। ਆਜਾਦ ਐਬਟਸਫੋਰਡ ਕੋਲ ਜਿੱਥੇ ਮਾਲਵੇ ਦੁਆਬੇ ਦੇ ਖਿਡਾਰੀ ਸਨ, ਉਥੇ ਲਹਿੰਦੇ ਪੰਜਾਬ ਦੇ ਸਟਾਰ ਖਿਡਾਰੀ ਲਾਲਾ ਐਬਦੁੱਲਾ ਤੇ ਹੀਰਾ ਬੱਟ (ਇਸਤਿਆਕ ਰਹਿਮਾਨ) ਵੀ ਸਨ। ਇਸ ਮੁਕਾਬਲੇ ਵਿੱਚ ਲਾਲਾ, ਦਲਬੀਰ, ਤਾਜਾ ਕਾਲਾ ਸੰਘਾ ਨੇ ਜੋਰਦਾਰ ਹਮਲੇ ਕੀਤੇ ਉਥੇ ਕਪਤਾਨ ਖੁਸ਼ੀ ਦੁੱਗਾਂ, ਗੁਰਵਿੰਦਰ ਭਲਵਾਨ,ਲੱਖਾ ਚੀਮਾ ਤੇ ਹੁਸਿਆਰਾ ਬੋਪੁਰ ਨੇ ਸਾਨਦਾਰ ਜੱਫੇ ਲਾਏ। ਜਦਕਿ ਮਲਵਈ ਗੱਭਰੂਆ ਨਾਲ ਸਜੀ ਟੀਮ ਹਰਰਜੀਤ ਤਲਵਾਰ ਕਲੱਬ ਵਲੋਂ ਸੰਦੀਪ ਦੋਦਾ , ਪਾਲੀ ਛੰਨਾ ,ਭੋਲਾ ਧਨੌਰੀ,ਹੈਪੀ ਸੈਂਪਲੀ ਸਾਹਿਬ , ਗੁਰੀ ਧਲੇਰ ਤੇ ਜਾਫੀ ਸੰਦੀਪ ਬੱਸੀਆ, ਲੱਖਾ ਸਰਾਵਾ,ਸ਼ੇਰੂ ਧਨੌਰੀ ਵਿਰੋਧੀਆ ਨੂੰ ਪਛਾੜਨ ਵਿੱਚ ਨਾਕਾਮਯਾਬ ਰਹੇ । ਇਹ ਮੈਚ ਆਜਾਦ ਐਬਟਸਫੋਰਡ ਕਲੱਬ ਨੇ 27 ਦੇ ਮੁਕਾਬਲੇ 32 ਅੰਕ ਲੈ ਕੇ ਜਿੱਤ ਲਿਆ ।
ਯੰਗ ਤੇ ਸ਼ੇਰੇ ਪੰਜਾਬ-ਰਾਜਵੀਰ ਰਾਜੂ ਕਲੱਬ ਦੀ ਟੱਕਰ – ਤੀਜਾ ਮੁਕਾਬਲਾ ਯੰਗ ਕਲੱਬ ਤੇ ਸ਼ੇਰੇ ਪੰਜਾਬ -ਰਾਜਵੀਰ ਰਾਜੂ ਕਲੱਬ ਦਰਮਿਆਨ ਖੇਡਿਆ ਗਿਆ ।ਸ਼ੇਰੇ ਪੰਜਾਬ -ਰਾਜਵੀਰ ਰਾਜੂ ਕਲੱਬ ਵਲੋਂ ਜਾਫੀ ਰਵੀ ਲੋਪੋ,ਸਾਨੀ ਬਸਰਾ,ਦਾਰਾ ਘਨੌਰੀ ਵਰਗੇ ਜਾਫੀਆ ਤੇ ਭੀਮ ਦੁਬਲੀ, ਸੁੱਖਾ ਮਾਹਲਾ,ਗਗਨ ਜੋਗੇਵਾਲ, ਨਿਰਮਲ ਲੋਪੋਕੇ ਨੇ ਸਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਯੰਗ ਕਲੱਬ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ।
ਹਰਜੀਤ ਤਲਵਾਰ ਕਲੱਬ ਤੇ ਰਿਚਮੰਡ ਯੂਨਾਈਟਿਡ ਟਾਈਗਰ ਦਾ ਭੇੜ- ਪਿਛਲੇ ਲੰਮੇ ਸਮੇਂ ਤੋਂ ਜਲਾਲਪੁਰੀਏ ਪਾਲੇ ਦੀ ਖੇਡ ਦੇਖਣ ਦੇ ਇੱਛੁਕ ਦਰਸ਼ਕਾ ਨੂੰ ਆਖਰ ਇਸ ਮੈਚ ਵਿੱਚ ਕਲੋਜਫਾਈਟਰ ਖੜਕਾ ਦੜਕਾ ਕਰਦਾ ਨਜਰ ਆਇਆ । ਇਸ ਮੈਚ ਵਿੱਚ ਰਿਚਮੰਡ ਯੂਨਾਈਟਿਡ ਟਾਈਗਰ ਦੇ ਧਾਵੀ ਬੰਨੀ ਸਮਾਣਾ ,ਮਨ ਸਿੰਘ ਜਨਾਲ, ਬੰਟੀ ਟਿੱਬਾ,ਮੁਜਮੱਲ ਬੂਟਾ,ਮਨੀ ਸੰਧੂ ਚੱਠਾ ਨੇ ਸ਼ਾਨਦਾਰ ਕਬੱਡੀਆ ਪਾਈਆ ਤੇ ਜਾਫੀ ਪਾਲਾ,ਗੱਗੀ ਮੱਲ੍ਹਾ,ਫਰਿਆਦ ਅਲੀ ਨੇ ਜੋਰਦਾਰ ਜੱਫੇ ਲਾ ਕੇ ਮੇਜਬਾਨ ਹਰਜੀਤ ਤਲਵਾਰ ਕਬੱਡੀ ਕਲੱਬ ਨੂੰ ਫਾਈਨਲ ਦਾ ਸੁਆਦ ਚੱਖਣ ਤੋਂ ਰੋਕਿਆ । ਇਸ ਮੈਚ ਵਿੱਚ ਹਰਜੀਤ ਤਲਵਾਰ ਕਲੱਬ ਦੇ ਧਾਵੀ ਪਾਲੀ ਛੰਨਾ,ਜੱਗਾ ਕੋਟਾ,ਸੰਦੀਪ ਦੋਦਾ, ਗੁਰੀ ਧਲੇਰ , ਹੈਪੀ ਸੈਪਲੀ ਨੇ ਵਧੀਆ ਖੇਡ ਦਿਖਾਈ ।
ਸੁਪਰ ਫਾਈਨਲ ਮੈਚ – ਹਰਜੀਤ ਤਲਵਾਰ ਕਬੱਡੀ ਕਲੱਬ ਦੇ ਟੂਰਨਾਮੈਂਟ ਦਾ ਫਾਈਨਲ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੂਰਜ ਬਰਫੀਲੀਆ ਪਹਾੜੀਆ ਦੀ ਗੋਦ ਵਿੱਚ ਸਮਾਉਣ ਜਾ ਰਿਹਾ ਸੀ । ਹਜਾਰਾਂ ਦਰਸ਼ਕ ਇਸ ਮੈਚ ਦਾ ਨਜਾਰਾ ਵੇਖਣ ਲਈ ਪੱਬਾਂ ਭਾਰ ਸਨ । ਫਾਈਨਲ ਦੀ ਵਿਸਲ ਵੱਜੀ ਤਾਂ ਪਹਿਲੀ ਰੇਡ ਪਾਕਿਸਤਾਨੀ ਰੇਡਰ ਲਾਲਾ ਐਬਦੁੱਲਾ ਨੇ ਪਾ ਕੇ ਡੇਢ ਅੰਕ ਐਬਟਸਫੋਰਡ ਲਈ ਜੋੜਿਆ । ਜਦਕਿ ਦੂਜੀ ਰੇਡ ਦੁੱਲਾ ਬੱਗਾਪਿੰਡ ਨੇ ਪਾ ਕੇ ਅੰਕ ਬਰਾਬਰ ਕਰ ਦਿੱਤਾ ।ਫਾਈਨਲ ਮੈਚ ਪਹਿਲੇ ਅੱਧ ਤੱਕ ਬੜਾ ਜਬਰਦਸਤ ਸੀ । ਦੂਜੇ ਅੱਧ ਤੋਂ ਬਾਆਦ ਰਿਚਮੰਡ ਯੂਨਾਈਟਿਡ ਟਾਈਗਰ ਕਲੱਬ ਦੀ ਟੀਮ ਨੇ ਚੰਗੀ ਬੜਤ ਬਣਾਈ । ਇਸ ਮੁਕਾਬਲੇ ਵਿੱਚ ਗੁਰਵਿੰਦਰ ਭਲਵਾਨ ਕਾਲਵਾਂ ਨੇ ਇੱਕ ਵਾਰ ਫੇਰ ਆਪਣੀ ਹੋਂਦ ਦਾ ਅਹਿਸਾਸ ਕਰਾਇਆ । ਫਾਈਨਲ ਦੀ ਸਮਾਪਤੀ ਤੱਕ ਆਜਾਦ ਐਬਟਸਫੋਰਡ ਕਲੱਬ ਦੇ 32 ਅੰਕ ਤੇ ਰਿਚਮੰਡ ਯੂਨਾਈਟਿਡ ਟਾਈਗਰ ਕਲੱਬ ਦੇ 40 ਅੰਕ ਸਨ । ਇਹ ਮੈਚ ਰਿਚਮੰਡ ਯੂਨਾਈਟਿਡ ਕਲੱਬ ਨੇ ਜਿੱਤ ਕੇ ਸੀਜਨ ਦਾ ਦੂਜਾ ਕੱਪ ਜਿੱਤਿਆ । ਇਸ ਟੂਰਨਾਮੈਂਟ ਵਿੱਚ ਸਰਵੋਤਮ ਜਾਫੀ ਧਾਵੀ ਦਾ ਵੀ ਚੌਕੜਾ ਵੱਜਿਆ ਜਿੰਨਾ ਵਿੱਚ ਹੀਰਾ ਬੱਟ ਤੇ ਬਲਬੀਰ ਦੁੱਲਾ ਬੈਸਟ ਰੇਡਰ ਤੇ ਗੁਰਵਿੰਦਰ ਭਲਵਾਨ ਤੇ ਬਲਬੀਰ ਪਾਲਾ ਬੈਸਟ ਜਾਫੀ ਘੋਸਿਤ ਕੀਤੇ ਗਏ।
ਕੀ ਹੋਇਆ ਖਾਸ – ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਨੇ ਵਰਕ ਪਰਮਿਟ ਤੇ ਕੈਨੇਡਾ ਰਹਿ ਰਹੇ ਖਿਡਾਰੀਆਂ ਤੇ ਅਨਾਊਂਸਰਾ ਤੇ ਪਹਿਲਾ ਲੱਗੀ ਪਾਬੰਦੀ ਨੂੰ ਰੱਦ ਕਰ ਦਿੱਤਾ ।ਜਦਕਿ ਓਨਟਾਰੀਓ ਸੀਜਨ ਦੌਰਾਨ ਇਹ ਪਾਬੰਦੀ ਜਾਰੀ ਰਹੀ ਹੈ । ਇਸ ਟੂਰਨਾਮੈਂਟ ਵਿੱਚ ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਫੈਡਰੇਸ਼ਨ ਨੇ ਆਪਣਾ ਫੈਸਲਾ ਵਾਪਿਸ ਲਿਆ ਤੇ ਪਾਬੰਦੀ ਖਤਮ ਕਰ ਦਿੱਤੀ । ਇਸਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਲਹਿੰਦੇ ਪੰਜਾਬ ਦੇ ਸਟਾਰ ਖਿਡਾਰੀ ਲਾਲਾ ਐਬਦੁੱਲਾ ,ਹੀਰਾ ਬੱਟ, ਸਾਨੀ ਬਸਰਾ,ਬੂਟਾ ਮੁਜਮੱਲ ਨੇ ਆਪਣੀ ਸਾਨਦਾਰ ਖੇਡ ਦਿਖਾਈ ।
ਮਿਆਰੀ ਪ੍ਰਬੰਧ ਕਰਨ ਵਾਲੇ ਕਲੱਬ ਦੇ ਪ੍ਰਬੰਧਕ ਤੇ ਸਹਿਯੋਗੀ – ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਹਰਜੀਤ ਤਲਵਾਰ ਕਬੱਡੀ ਕਲੱਬ ਦੇ ਪ੍ਰਬੰਧਕ ਬਿੰਦਰ ਜਗਰਾਓ,ਹਰਦੀਪ ਢਿੱਲੋਂ , ਜਗਦੇਵ ਰਾਮੂੰਵਾਲਾ, ਜਗਤਾਰ ਰਾਉਕੇ , ਦੀਪ ਦਿਓਲ,ਰਾਜਾ ਬਰਾੜ,ਰਾਜਾ ਸਰਪੰਚ , ਤਾਰਾ ਬੋਪਾਰਾਏ , ਰਾਜੂ ਥਰੀਕੇ ਕਲੱਬ ਪ੍ਰਬੰਧਕਾ ਤੋਂ ਇਲਾਵਾ ਜਰਨੈਲ ਔਜਲਾ, ਅਮਰ ਸਿੰਘ ਨੂਰ , ਕੁਲਵੰਤ ਸਿੰਘ ਸਾਹ ਅਮਰੀਕਾ , ਲਖਬੀਰ ਕੰਗ , ਲੱਖਾ ਗਾਜੀਪੁਰ, ਮਨਜੀਤ ਲਾਲੀ ਬਿਹਾਰੀਪੁਰ,ਸਨੀ ਸਹੋਤਾ,ਬਿੱਟੂ ਸੰਧੂ, ਸੀਰਾ ਮੱਲਾ,ਅਵਤਾਰ ਢੇਸੀ, ਮੰਨਾ ਕਪੂਰੇ,ਨਿਰਮਲ ਗਿੱਲ, ਮਨਜੀਤ ਢੀਂਡਸਾ,ਜਸਵੀਰ ਮੱਲੀ,ਸੁੱਖ ਬਰਾੜ,ਹਰਜੀਤ ਬਿਲਾਸਪੁਰ,ਸੀਤਾ ਤਖਾਣਵੱਧ, ਪ੍ਰਸਿੱਧ ਗੀਤਕਾਰ ਰਾਜਾ ਖੇਲਾ, ਲੱਕੀ ਕੁਰਾਲੀ,ਗੁਰਦੇਵ ਚਮਕੀਲਾ, ਸਾਬੀ ਕੂੰਨਰ, ਕਾਲਾ ਗਾਜੀਆਣਾ, ਮੱਖਣ ਭੰਡਾਲ, ਕੁਮੇਟੇਟਰ ਮੱਖਣ ਅਲੀ, ਸੁਰਜੀਤ ਕਕਰਾਲੀ, ਕਾਲਾ ਰਛੀਨ, ਰਾਜਵਿੰਦਰ ਰੰਡਿਆਲਾ ਆਦਿ ਸਾਮਿਲ ਸਨ। ਇਹ ਟੂਰਨਾਮੈਂਟ ਬਹੁਤ ਹੀ ਯਾਦਗਾਰੀ ਤੇ ਮਿਆਰੀ ਪ੍ਰਬੰਧਾ ਵਾਲਾ ਹੋਇਆ ।

Send this to a friend