April 24, 2026 4:56 pm

ਪਾਪਾ ਜੀ ਦੀ ਯਾਦ ’ਚ ਬੱਚਿਆਂ ਦੀ ਅਰਜ਼ੋਈ

ਸਾਡੇ ਲਈ ਸਟਾਰ ਸਨ ਸਾਡੇ ਪਾਪਾ।
ਸਾਡੀ ਰੂਹ ਸੀ ਪਾਪਾ।
ਪਿਆਰੇ ਪਾਪਾ,
ਸਾਡੇ ਆਦਰਸ਼ ਸਾਡੇ ਪਾਪਾ ਸਾਡੇ ਦੋਸਤ ਵੀ ਸਨ। ਸਾਡੇ ਪਾਪਾ ਨੇ ਜਦੋਂ ਸਾਡੀ ਕਿਲਕਾਰੀ ਸੁਣਕੇ ਪਹਿਲਾਂ ਲੰਬਾ ਸਾਹ ਲਿਆ, ਮੰਨੋਂ ਜਿਵੇਂ ਉਹਨਾਂ ਦੇ ਪਰ ਲਗ ਗਏ ਹੋਣ। ਉਹਨਾਂ ਸਾਡੇ ਹੋਣ ‘ਤੇ ਬਹੁਤ ਖੁਸ਼ੀ ਮਨਾਈ ਸੀ। ਕਹਿੰਦੇ ਹਨ ਕਿ ਦੁਨੀਆਂ ਵਿੱਚ ਜਨਮ ਲੈਣ ਤੋਂ ਬਾਅਦ ਬੱਚਾ ਜੇ ਅੱਖਾਂ ਮਾਂ ਦੀ ਗੋਦ ਵਿੱਚ ਖੋਲਦਾ ਹੈ ਤਾਂ ਆਪਣੇ ਪੈਰਾਂ ਰਾਹੀਂ ਪਹਿਲਾਂ ਕਦਮ ਉਹ ਪਾਪਾ ਦੀਆਂ ਉਂਗਲੀਆਂ ਫੜ੍ਹ ਕੇ ਚਲਣਾ ਸਿੱਖਦਾ ਹੈ। ਜ਼ਿਆਦਾਤਰ ਬੱਚਿਆਂ ਦੇ ਬਚਪਨ ‘ਚ ਉਨ੍ਹਾਂ ਦੇ ਪਿਤਾ ਹੀ ਉਨ੍ਹਾਂ ਦੇ ਆਦਰਸ਼ ਹੁੰਦੇ ਹਨ। ਮਾਂ ਜੇਕਰ ਬੱਚਿਆ ਨੂੰ ਸੰਸਕਾਰਾਂ ਦਾ ਪਾਠ ਪੜਾਉਂਦੀ ਹੈ ਤਾਂ ਪਿਤਾ ਬੱਚਿਆ ਨੂੰ ਆਤਮ-ਨਿਰਭਰ ਅਤੇ ਕਾਮਯਾਬੀ ਦਾ ਰਸਤਾ ਸਿਖਾਉਂਦੇ ਹਨ।ਕਈ ਵਾਰ ਪਿਤਾ ਦਾ ਸੁਭਾਅ ਸਖਤ ਹੁੰਦਾ ਹੈ ਪਰ ਉਸ ’ਚ ਵੀ ਆਪਣੇਪਨ ਦਾ ਅਹਿਸਾਸ ਹੁੰਦਾ ਹੈ। ਸਾਡੇ ਪਾਪਾ ਸਾਡੇ ਦੋਸਤ ਸਨ। ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਉਹ ਝੱਟ ਲੈ ਕੇ ਦਿੰਦੇ ਸਨ। ਇਹ ਹੀ ਨਹੀਂ ਬਲਕਿ ਉਹ ਸਾਡੀ ਪੜ੍ਹਾਈ ਵਿੱਚ ਵੀ ਸਾਡੀ ਮਦਦ ਕਰਦੇ ਸਨ।ਸਾਡੇ ਪਾਪਾ ਜੀ ਸਾਨੂੰ ਬਹੁਤ ਸਾਰੇ ਖਿਡੌਣੇ ਲਿਆ ਕੇ ਦਿੰਦੇ ਸਨ। ਉਨ੍ਹਾਂ ਸਾਨੂੰ ਜ਼ਿੰਦਗੀ ਦੇ ਹਰ ਮੋੜ ‘ਤੇ ਡਟ ਕੇ ਰਹਿਣਾ ਸਿਖਾਇਆ। ਪਾਪਾ ਜੀ ਹਮੇਸ਼ਾ ਸਾਨੂੰ ਕੁਝ ਚੰਗਾ ਕਰਨ ਲਈ ਪ੍ਰੇਰਿਤ ਕਰਦੇ ਸਨ। ਹਮੇਸ਼ਾ ਸਾਡਾ ਹੌਂਸਲਾ ਵਧਾਉਂਦੇ ਸਨ। ਮੰਜ਼ਿਲ ਪ੍ਰਾਪਤ ਕੀਤੇ ਬਿਨਾਂ ਹਾਰ ਨਾ ਮੰਨਣ ਦੀ ਗੱਲ ਸਿਖਾਉਂਦੇ ਸਨ। ਸਾਡੇ ਪਾਪਾ ਜੀ ਨੇ ਸਾਨੂੰ ਬਹੁਤ ਕੁਝ ਸਿਖਾਇਆ,ਜੋ ਕਿਤਾਬਾਂ ਵੀ ਨਾ ਸਿਖਾ ਸਕੀਆਂ। ਪਾਪਾ ਜੀ ਸਾਨੂੰ ਚੰਗੀਆਂ-ਚੰਗੀਆਂ ਆਦਤਾਂ ਸਿਖਾਉਂਦੇ ਸਨ। ਜਦੋਂ ਕਦੀਂ ਸਾਡੀ ਆਪਸ ਵਿੱਚ (ਭੈਣ-ਭਰਾਵਾਂ ਦੀ) ਲੜਾਈ ਹੋ ਜਾਂਦੀ ਤਾਂ ਉਹ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਸਨ। ਸਾਡੇ ਪਾਪਾ ਬੜੇ ਚੰਗੇ ਸਨ। ਅਸੀਂ ਵੀ ਵੱਡੇ ਹੋ ਕੇ ਆਪਣੇ ਪਾਪਾ ਵਰਗੇ ਬਣਨਾ ਚਾਹੁੰਦੇ ਹਾਂ। ਉਨ੍ਹਾਂ ਸਾਨੂੰ ਇਹ ਸਿਖਾਇਆ ਕਿ ਬੁਰੀਆਂ ਗੱਲਾਂ, ਆਦਤਾਂ ਤੋਂ ਦੂਰ ਰਹਿ ਕੇ ਚੰਗੇ ਇਨਸਾਨ ਬਣ ਕੇ ਇੱਕ ਦੂਜੇ ਦੀ ਮਦਦ ਕਰਨੀ ਹੈ। ਜਦੋਂ ਕਦੀ ਵੀ ਪੜ੍ਹਾਈ ਵਿੱਚ ਕੋਈ ਵਿਸ਼ਾ ਔਖਾ ਲਗਦਾ ਤਾਂ ਉਹ ਸਾਡੀ ਮਦਦ ਕਰਦੇ ਸਨ। ਸਾਡੇ ਪਾਪਾ ਸਦਾ ਖੁਸ਼ ਰਹਿੰਦੇ ਸਨ। ਦੂਜਿਆਂ ਦੀ ਮੱਦਦ ਕਰਦੇ ਸਨ। ਸਾਨੂੰ ਸਹੀ ਗਲਤ ਦਾ ਫਰਕ ਦਸਦੇ ਸਨ। ਅਸੀਂ ਆਪਣੇ ਪਾਪਾ ਜੀ ਨੂੰ ਬਹੁਤ-ਬਹੁਤ ਪਿਆਰ ਕਦੇ ਹਾਂ। ਉਹਨਾਂ ਦੀ ਬੜੀ ਯਾਦ ਆੳਂਦੀ ਹੈ। ਰੱਬ ਕਰੇ ਕਿ ਕਿਸੇ ਵੀ ਬੱਚੇ ਦੇ ਸਿਰ ਤੋਂ ਉਸਦੇ ਬਾਪ ਦਾ ਸਾਇਆ ਸਮੇਂ ਤੋਂ ਪਹਿਲਾਂ ਕਦੀ ਨਾ ਉਠੇ। ਰੱਬ ਨੂੰ ਤਰਲਾ ਹੈ ਕਿ ਸਾਰੇ ਬੱਚਿਆਂ ਦੇ ਬਾਪ ਆਪਣੇ ਧੀਆਂ-ਪੁੱਤਰਾਂ ਨਾਲ ਸਲਾਮਤ ਅਤੇ ਖੁਸ਼ ਰਹਿਣ।
– ਅਮਰਪ੍ਰੀਤ ਸਿੰਘ ਝੀਤਾ,
ਨੰਗਲ ਅੰਬੀਆ (ਸ਼ਾਹਕੋਟ) ਜਲੰਧਰ,
ਸੰਪਰਕ :97791-91447

Send this to a friend